ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਐਨਆਈਸੀਐਸਆਈ 28 ਜਨਵਰੀ, 2021 ਨੂੰ ਆਪਣੀ ਸਿਲਵਰ ਜੁਬਲੀ ਮਨਾਏਗਾ, ਆਈਟੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ

Posted On: 27 JAN 2021 1:16PM by PIB Chandigarh

ਨੈਸ਼ਨਲ ਇਨਫਾਰਮੈਟਿਕਸ ਸੈਂਟਰ ਸਰਵਿਸਿਜ਼ ਇਨਕਾਰਪੋਰੇਟਿਡ (ਐਨਆਈਸੀਐਸਆਈ), ਜੋ ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ (ਮੀਟਵਾਈ) ਦੇ ਨੈਸ਼ਨਲ ਇਨਫਾਰਮੈਟਿਕਸ ਸੈਂਟਰ (ਐਨਆਈਸੀ) ਦਾ ਇਕ ਜਨਤਕ ਖੇਤਰ ਦਾ ਉੱਦਮ ਹੈ, 28 ਜਨਵਰੀ, 2021 ਨੂੰ ਆਪਣੀ ਸਥਾਪਨਾ ਦੀ 25ਵੀਂ ਵਰ੍ਹੇਗੰਢ ਮਨਾਏਗਾ। ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ, ਸੰਚਾਰ ਅਤੇ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ। ਮੀਟਵਾਈ ਦੇ ਸਕੱਤਰ ਸ਼੍ਰੀ ਅਜੇ ਸਾਹਨੀ ਸਮੇਤ ਕਈ ਹੋਰ ਸ਼ਖਸੀਅਤਾਂ, ਜਿਨ੍ਹਾਂ ਵਿੱਚ ਮੀਟਵਾਈ ਦੇ ਵਧੀਕ ਸਕੱਤਰ ਅਤੇ ਐਨਆਈਸੀਐਸਆਈ ਦੇ ਚੇਅਰਮੈਨ ਡਾ. ਰਜਿੰਦਰ ਕੁਮਾਰ, ਨੈਸ਼ਨਲ ਇਨਫਾਰਮੈਟਿਕਸ ਸੈਂਟਰ (ਐਨਆਈਸੀ) ਦੀ ਡੀਜੀ ਡਾ. ਨੀਤਾ ਵਰਮਾ, ਟੈੱਕ ਮਹਿੰਦਰਾ ਇੰਡੀਆ ਦੇ ਸੀਈਓ ਸ਼੍ਰੀ ਸੀ ਪੀ ਗੁਰਬਾਨੀ, ਨੈਸਕਾਮ ਦੀ ਪ੍ਰਧਾਨ ਮਿਸ ਦੇਬਜਾਨੀ ਘੋਸ਼ ਅਤੇ ਐਨਆਈਸੀਐਸਆਈ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਸ਼ਾਂਤ ਕੁਮਾਰ ਮਿੱਤਲ ਵੀ ਸ਼ਾਮਲ ਹਨ, ਐਨਐਸਸੀਐਸਆਈ ਦੇ ਸਿਲਵਰ ਜੁਬਲੀ ਜਸ਼ਨਾਂ ਵਿਚ ਹਿੱਸਾ ਲੈਣਗੇ।

 

ਮੰਤਰੀ ਇਕ ਵਰਚੁਅਲ ਇੰਟੈਲੀਜੈਂਸ ਟੂਲ (ਐਨਆਈਸੀ ਐਂਡ ਐਨਆਈਸੀਐਸਆਈ-ਸੀਈਡੀਏ) ਤੇਜਸ ਲਾਂਚ ਕਰਨਗੇ, ਜੋ ਨੀਤੀਗਤ ਫੈਸਲਿਆਂ ਅਤੇ ਸਰਕਾਰੀ ਸੇਵਾਵਾਂ ਅਤੇ ਨਾਗਰਿਕ ਦੀ ਡਲਿਵਰੀ ਨਾਲ ਜੁੜੀ ਕੁਸ਼ਲਤਾ ਵਿਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਅਰਥਪੂਰਨ ਸੂਚਨਾ ਦੇ ਡਾਟਾ ਬਾਰੇ ਮਹੱਤਵਪੂਰਨ ਸੂਚਨਾ ਮੁਹੱਈਆ ਕਰਵਾਉਂਦਾ ਹੈ, ਈ-ਆਕਸ਼ਨ ਭਾਰਤ- ਤੋਂ ਸਰਕਾਰੀ ਅਦਾਰਿਆਂ ਦੀ ਇਲੈਕਟ੍ਰੋਨਿਕਸ ਫਾਰਵਰਡ ਅਤੇ ਰਿਵਰਸ ਨਿਲਾਮੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ 24 x 7 ਔਨਲਾਈਨ ਸੇਵਾ ਕੰਮ ਜੋ ਕਿਸੇ ਵੀ ਥਾਂ ਦੇ ਪੋਰਟਲ ਤੋਂ - ਇਕ ਵਰਚੁਅਲ ਵਾਤਾਵਰਨ ਦੀ ਤਜਵੀਜ਼ ਨਾਲ ਉਪਲਬਧ ਹੈ, ਅਤੇ ਕਰਮਚਾਰੀਆਂ ਨੂੰ ਈ-ਦਫਤਰ, ਕੈਲੰਡਰ, ਮੇਲ ਅਤੇ ਹੋਰ ਵਿਭਾਗੀ ਐਪਲੀਕੇਸ਼ਨਾਂ ਅਤੇ ਸੰਚਾਰ ਨੂੰ ਨਿਯਮਤ ਰੂਪ ਵਿਚ ਪਹੁੰਚਾਉਣ ਲਈ ਸਮਰੱਥ ਬਣਾਏਗਾ ਅਤੇ ਇਸ ਮਹਾਮਾਰੀ ਦੌਰਾਨ ਸੁਰੱਖਿਆ ਨੂੰ ਸਮਾਜਿਕ ਦੂਰੀ ਨਾਲ ਯਕੀਨੀ ਬਣਾਉਂਦਿਆਂ ਵੀਸੀ ਰਾਹੀਂ ਸੰਚਾਰ ਨੂੰ ਕਿਸੇ ਵੀ ਥਾਂ ਤੋਂ ਯਕੀਨੀ ਬਣਾਏਗਾ, ਵਿਸ਼ਵ ਪੱਧਰ ਤੇ ਸਾਫਟਵੇਅਰ ਐਪਲੀਕੇਸ਼ਨਾਂ ਦੇ ਉਤਪਾਦਨ ਦੀ ਪ੍ਰਮੋਸ਼ਨ ਰਾਹੀਂ ਡਿਜੀਟਲ ਇੰਡੀਆ ਬਰਾਂਡਿੰਗ ਨੂੰ ਵਧਾਉਣ ਲਈ ਅੰਤਰ-ਰਾਸ਼ਟਰੀ ਪੇਸ਼ਕਸ਼ ਲਈ ਐਨਆਈਸੀ ਉਤਪਾਦਾਂ ਦੇ ਪੋਰਟਫੋਲੀਓ ਨੂੰ ਵੀ ਸੁਨਿਸ਼ਚਿਤ ਕਰੇਗਾ।

 

ਸਮਾਗਮ 28 ਜਨਵਰੀ, 2021 ਨੂੰ ਸਵੇਰੇ 11.30 ਵਜੇ ਸ਼ੁਰੂ ਹੋਵੇਗਾ। ਇਹ ਐਨਆਈਸੀ ਸੋਸ਼ਲ ਮੀਡੀਆ ਪਲੇਟਫਾਰਮ (ਵੈਬਸਾਈਟ ਲਿੰਕ https://webcast.gov.in/nicsi ) ਪਲੇਟਫਾਰਮ ਤੇ ਲਾਈਵ ਵੈਬਕਾਸਟ ਹੋਵੇਗਾ।

 

ਐਨਆਈਸੀ ਨੇ 29 ਅਗਸਤ, 1995 ਨੂੰ ਆਈਸੀਟੀ ਸੇਵਾ ਉਦਯੋਗ ਵਿਚ ਆਪਣਾ ਸਫਰ ਸ਼ੁਰੂ ਕੀਤਾ ਸੀ। ਕੇਂਦਰ ਅਤੇ ਰਾਜ ਸਰਕਾਰਾਂ ਅਤੇ ਸਮੁੱਚੇ ਭਾਰਤ ਵਿਚ ਹੋਰ ਜਨਤਕ ਖੇਤਰ ਦੇ ਉੱਦਮਾਂ ਨੂੰ ਈ-ਗਵਰਨੈਂਸ ਪ੍ਰੋਜੈਕਟਾਂ ਦੇ ਐਂਡ ਟੂ ਐਂਡ ਆਈਟੀ ਹੱਲ ਪ੍ਰਦਾਨ ਕਰਦਿਆਂ ਐਨਆਈਸੀਐਸਆਈ ਆਪਣੀਆਂ ਕੁਝ ਸੇਵਾਵਾਂ ਵਿਚ ਅੰਤਰਰਾਸ਼ਟਰੀ ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ।

 

ਈ-ਗੋਵ ਪ੍ਰੋਜੈਕਟਾਂ ਵਿਚੋਂ ਜ਼ਿਆਦਾਤਰ ਵਿੱਚ ਐਨਆਈਸੀਐਸਆਈ ਸਮਾਜਿਕ ਆਰਥਿਕ ਵਿਕਾਸ ਵਿਚ ਯੋਗਦਾਨ ਦੇਣ ਦੇ ਆਪਣੇ ਨਜ਼ਰੀਏ ਅਤੇ ਮਿਸ਼ਨ ਵਿਚ  ਸਫਲਤਾਪੂਰਵਕ ਲਗਾਤਾਰ ਅੱਗੇ ਵਧ ਰਿਹਾ ਹੈ।

 

ਐਨਆਈਸੀਐਸਆਈ ਦੀਆਂ ਮੁੱਖ ਸੇਵਾਵਾਂ ਵਿਚ ਆਈਟੀ ਕੰਸਲਟੈਂਸੀ, ਸੈਂਟਰ ਆਫ ਐਕਸੀਲੈਂਸ ਫਾਰ ਡਾਟਾ ਐਨਾਲਿਟਿਕਸ, ਪ੍ਰੋਡਕਟਾਈਜ਼ੇਸ਼ਨ ਅਤੇ ਇੰਟਰਨੈਸ਼ਨਲ ਪ੍ਰਮੋਸ਼ਨ, ਕਲਾਊਡ ਸਰਵਿਸਿਜ਼, ਆਈਸੀਟੀ ਪ੍ਰੋਡਕਟ ਇਨਸਟਾਲੇਸ਼ਨਜ਼, ਹਿਊਮੈਨ ਰੀਸੋਰਸ/ ਰੋਲ ਆਊਟ/ ਟ੍ਰੇਨਿੰਗ ਸ਼ਾਮਿਲ ਹੈ। ਇਸ ਦੀਆਂ ਕੁਝ ਮਹੱਤਵਪੂਰਨ ਪੇਸ਼ਕਸ਼ਾਂ ਵਿਚ ਈ-ਆਫਿਸ, ਈ-ਟ੍ਰਾਂਸਪੋਰਟ, ਈ-ਹਸਪਤਾਲ, ਈ-ਪਰਿਜ਼ਨਜ਼, ਈ-ਕੋਰਸ ਅਤੇ ਇਸੇ ਤਰ੍ਹਾਂ ਦੀਆਂ ਹੋਰ ਸੇਵਾਵਾਂ ਸ਼ਾਮਿਲ ਹਨ।

-------------------------------- 

ਐਮ /ਆਰਐਨਐਮ



(Release ID: 1692827) Visitor Counter : 214