ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ: ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ 148 ਵੇਂ ਸੈਸ਼ਨ ਦੀ ਪ੍ਰਧਾਨਗੀ ਕੀਤੀ


2020 ਕੋਵਿਡ ਟੀਕਾਕਰਣ ਦੀ ਖੋਜ ਦਾ ਸਾਲ ਸੀ, 2021 ਉਹ ਸਾਲ ਹੋਵੇਗਾ ਜਦੋਂ ਅਸੀਂ ਇਸ ਨੂੰ ਵਿਸ਼ਵ ਭਰ ਦੇ ਲੋਕਾਂ ਤੱਕ ਪਹੁੰਚਾਉਣ ਦੀ ਚੁਣੌਤੀ ਦਾ ਸਾਹਮਣਾ ਕਰਾਂਗੇ, ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਜ਼ਰੂਰਤ ਹੈ"

ਸੰਯੁਕਤ ਰਾਜ ਅਮਰੀਕਾ ਦੇ ਵਿਸ਼ਵ ਸਿਹਤ ਸੰਗਠਨ ਵਿਚ ਹਿੱਸਾ ਲੈਣਾ ਜਾਰੀ ਰੱਖਣ ਦੇ ਫੈਸਲੇ ਦਾ ਸਵਾਗਤ ਕੀਤਾ

ਡਾ: ਹਰਸ਼ ਵਰਧਨ ਨੇ ਟੀਕਾਕਰਨ ਏਜੰਡਾ 2030 ਲਈ ਸਰਬਸੰਮਤੀ ਦਾ ਸਮਰਥਨ ਕੀਤਾ : "ਟੀਕੇ ਦੀ ਕਵਰੇਜ ਵਿੱਚ ਸੁਧਾਰ ਜਰੂਰ ਜਾਰੀ ਰਹਿਣਾ ਚਾਹੀਦਾ ਹੈ, ਵਿਸ਼ੇਸ਼ ਤੌਰ ਤੇ ਇਹ ਕਮਜ਼ੋਰ ਸ਼੍ਰੇਣੀਆਂ ਤਕ ਪਹੁੰਚੇ ਅਤੇ ਅਸਮਾਨਤਾ ਵਿੱਚ ਕਮੀ ਆਵੇ "

Posted On: 27 JAN 2021 11:00AM by PIB Chandigarh

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਕਲ੍ਹ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ 148 ਵੇਂ ਸੈਸ਼ਨ ਦੀ ਡਿਜੀਟਲ ਰੂਪ ਵਿਚ ਪ੍ਰਧਾਨਗੀ ਕੀਤੀ

 

ਉਨ੍ਹਾਂ ਨੇ ਆਪਣੀਆਂ ਸਮਾਪਤੀ ਟਿੱਪਣੀਆਂ ਹੇਠ ਲਿਖੇ ਅਨੁਸਾਰ ਕੀਤੀਆਂ -

 

ਐਕਸੀਲੈਂਸੀਜ਼, ਪ੍ਰਤਿਸ਼ਠਿਤ ਡੈਲੀਗੇਟਸ, ਮੇਰੇ ਸਾਥੀ ਉੱਪ ਪ੍ਰਧਾਨ ਅਤੇ ਰੈਪਰਟਿਓਰ, ਡਾਇਰੈਕਟਰ ਜਨਰਲ, ਰੀਜਨਲ ਡਾਇਰੈਕਟਰਜ਼, ਮਾਨਯੋਗ ਭਾਈਵਾਲ, ਭੈਣੋ ਅਤੇ ਭਰਾਓ

 

ਮੈਂ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ 148ਵੇਂ ਇਜਲਾਸ ਨੂੰ ਇਕ ਬਹੁਤ ਜ਼ਿਆਦਾ ਪ੍ਰੋਡਕਟਿਵ ਅਤੇ ਸਫਲ ਬਣਾਉਣ ਲਈ ਤੁਹਾਡੇ ਸਾਰਿਆਂ ਦਾ ਪੂਰੇ ਉਤਸ਼ਾਹ ਅਤੇ ਵਚਨਬੱਧਤਾ ਨਾਲ ਹਿੱਸਾ ਲੈਣ ਤੇ ਆਪਣਾ ਡੂੰਘਾ ਸ਼ੁਕਰੀਆ ਅਦਾ ਕਰਦਾ ਹਾਂ।

 

ਮੈਂ ਸਾਰੇ ਹੀ ਮੈਂਬਰ ਦੇਸ਼ਾਂ ਦਾ ਇਕ ਵੱਡੇ ਏਜੰਡੇ ਨਾਲ ਨਿਜਿੱਠਣ ਦੀਆਂ ਮਜ਼ਬੂਰੀਆਂ ਨੂੰ ਅਪਣਾਉਣ ਅਤੇ ਉਹ ਵੀ ਵਰਚੁਅਲ ਤੌਰ ਤੇ ਬਹੁ-ਮੰਤਵੀ ਸਮਾਂ ਜ਼ੋਨਾਂ ਦਰਮਿਆਨ ਅਪਣਾਉਣ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਤੁਹਾਡੇ ਵਿਚੋਂ ਕਈਆਂ ਦਾ ਵਿਸ਼ਵ ਸਿਹਤ ਸੰਗਠਨ ਨੂੰ ਵੱਡੀ ਪੱਧਰ ਤੇ ਸਮਰਥਨ ਦੇਣ ਤੇ ਆਪਣੇ ਆਪ ਨੂੰ ਉਤਸ਼ਾਹਤ ਮਹਿਸੂਸ ਕਰਦਾ ਹਾਂ ਕਿ ਤੁਸੀਂ ਉਨ੍ਹਾਂ ਜ਼ਿੰਦਗੀਆਂ ਲਈ ਇਕ ਮਾਪਕ ਪ੍ਰਭਾਵ ਸਾਡੇ ਕੰਮ ਵਿਚ ਪੂਰੀ ਤਰ੍ਹਾਂ ਨਾਲ ਸ਼ਾਮਿਲ ਹੋ ਕੇ ਬਣਾਇਆ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਲੋੜ ਸੀ।

 

ਮੈਂ ਇਸ ਗੱਲ ਤੋਂ ਉਤਸ਼ਾਹਤ ਹਾਂ ਕਿ ਅਸੀਂ ਸਾਰੇ ਇਕ ਨੀਤੀਗਤ ਢਾਂਚਾ ਬਣਾਉਣ ਲਈ ਸਹਿਮਤ ਹਾਂ ਅਤੇ ਅਜਿਹਾ ਵਿਸ਼ਵ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਬਾਵਜੂਦ, ਜਿਨ੍ਹਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਵੱਡੀ ਪੱਧਰ ਤੇ ਪ੍ਰਗਤੀ ਕਰ ਰਹੇ ਹਾਂ।

 

ਮੈਂ ਇਸ ਤੱਥ ਤੋਂ ਵੀ ਬਹੁਤ ਉਤਸ਼ਾਹਤ ਹਾਂ ਕਿ ਮਜ਼ਬੂਰੀ ਦੇ ਹਾਲਾਤਾਂ ਦੇ ਬਾਵਜੂਦ ਜਿਨ੍ਹਾਂ ਨੇ ਸਾਨੂੰ ਵਰਚੁਅਲ ਤੌਰ ਤੇ ਮੁਲਾਕਾਤ ਕਰਨ ਲਈ ਮਜ਼ਬੂਰ ਕੀਤਾ ਅਤੇ ਇਕ ਅਜਿਹੇ ਸਮੇਂ ਤੇ ਇਹ ਸਭ ਕੁਝ ਹੋ ਰਿਹਾ ਹੈ ਜਦੋਂ ਅਸੀਂ ਸਾਰੇ ਇਹ ਸਮਝਦੇ ਹਾਂ ਕਿ ਅਗਲੇ ਦੋ ਦਹਾਕਿਆਂ ਵਿਚ ਕਈ ਬਹੁਤ ਜ਼ਰੂਰੀ ਸਿਹਤ ਚੁਣੌਤੀਆਂ ਸਾਡੇ ਸਾਹਮਣੇ ਆਉਣ ਵਾਲੀਆਂ ਹਨ, ਅਸੀਂ ਇਕਜੁੱਟ ਹੋ ਕੇ ਇਕ ਨਵਿਆਣਯੋਗ ਇਰਾਦਾ ਸਾਂਝੇ ਕੰਮ ਲਈ ਬਣਾਇਆ ਹੈ ਤਾਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਜਾਂ ਸਾਧਾਰਨ ਤੌਰ ਤੇ ਕੋਈ ਵੀ ਚੀਜ਼ ਸਾਨੂੰ ਸਾਰਿਆਂ ਲਈ ਵਿਸ਼ਵ ਪੱਧਰੀ ਸਿਹਤ ਸੰਭਾਲ ਵੱਲ ਜਾਣ ਤੋਂ ਨ ਰੋਕ ਸਕੇ।

 

ਮੈਂ ਪਹਿਲਾਂ ਵੀ ਕਿਹਾ ਹੈ ਅਤੇ ਹੁਣ ਮੁੜ ਤੋਂ ਦੁਹਰਾਉਂਦਾ ਹਾਂ। ਇਹ ਸਾਰੀਆਂ ਚੁਣੌਤੀਆਂ ਜਿਵੇਂ ਕਿ, ਮੌਜੂਦਾ ਮਹਾਮਾਰੀ ਇਕ ਸਾਂਝੇ ਹੁੰਗਾਰੇ ਦੀ ਮੰਗ ਕਰਦੀ ਹੈ ਤਾਕਿ ਇਸ ਦੇ ਖਤਰਿਆਂ ਨੂੰ ਸਾਂਝਾ ਕੀਤਾ ਜਾ ਸਕੇ ਅਤੇ ਇਸ ਦੇ ਕੰਮ ਕਰਨ ਲਈ ਜ਼ਿੰਮੇਵਾਰੀ ਨੂੰ ਸਾਂਝਾ ਕਰਨ ਦੀ ਜ਼ਰੂਰਤ ਹੈ। ਇਹ ਸਾਂਝੀ ਜ਼ਿੰਮੇਵਾਰੀ ਮੈਂਬਰ ਦੇਸ਼ਾਂ ਦੇ ਸਾਡੇ ਗਠਜੋੜ ਦੀ ਮੁੱਖ ਫਿਲਾਸਫੀ ਵੀ ਹੈ ਜਿਸ ਨਾਲ ਵਿਸ਼ਵ ਸਿਹਤ ਸੰਗਠਨ ਦਾ ਗਠਨ ਹੋਇਆ ਹੈ।

 

ਮੈਂ ਇਕ ਵਚਨਬੱਧਤਾ ਜੋ ਇਸ ਹਫਤੇ ਤੁਹਾਡੇ ਸਾਰਿਆਂ ਵਿਚ ਵੇਖੀ ਹੈ, ਨੇ ਮੈਨੂੰ ਆਪਣੇ ਮਹਾਨ ਸੰਗਠਨ ਤੇ ਗਰਵ ਮਹਿਸੂਸ ਕਰਾਇਆ ਹੈ।

 

ਜਦੋਂ ਤੋਂ ਕੋਵਿਡ-19 ਨੂੰ ਇਕ ਮਹਾਮਾਰੀ ਐਲਾਨਿਆ ਗਿਆ ਸੀ, ਤਕਰੀਬਨ 1 ਸਾਲ ਪਹਿਲਾਂ ਦੇ ਨੇੜੇ ਤੇੜੇ , ਅਸੀਂ ਮਹਾਮਾਰੀ ਵਿਰੁੱਧ ਲੜਾਈ ਲਈ ਬਹਾਦਰੀ ਵਿਖਾਈ ਜੋ ਸਾਡੀਆਂ ਸਮੂਹਕ ਕੋਸ਼ਿਸ਼ਾਂ ਨਾਲ ਸੀ ਜਿਸ ਨਾਲ ਇਸਦੇ ਸੰਚਾਰ ਨੂੰ ਰੋਕਣ, ਬੀਮਾਰੀ ਤੋਂ ਬਚਾਅ ਕਰਨ ਅਤੇ ਮੌਤਾਂ ਨੂੰ ਘੱਟ ਕਰਨ ਵਿਚ ਮਦਦ ਮਿਲੀ।

 

ਮੈਨੂੰ ਮੈਂਬਰ ਦੇਸ਼ਾਂ ਦਾ ਧੰਨਵਾਦ ਕਰਨ ਦੀ ਇਜਾਜ਼ਤ ਦਿਓ ਕਿ ਬੀਮਾਰੀ ਦੇ ਰੁਝਾਨਾਂ ਵਿਚ ਉਨ੍ਹਾਂ ਦੀ ਵੱਡੀ ਪੱਧਰ ਤੇ ਨਾਬਰਾਬਰੀ ਦੇ ਬਾਵਜੂਦ ਅਸੀਂ ਇਕ ਪ੍ਰੀ-ਐਂਪਟਿਵ, ਸਰਗਰਮ ਅਤੇ ਸਮੂਹਕ ਰਣਨੀਤੀ ਅਪਣਾ ਕੇ ਮਹਾਮਾਰੀ ਨੂੰ ਹਰਾਉਣ ਦੇ ਕੰਢੇ ਤੇ ਹਾਂ।

 

ਮੈਂ ਇਸ ਗੱਲ ਨੂੰ ਮਾਨਤਾ ਦੇਣ ਦਾ ਮੌਕਾ ਜ਼ਰੂਰ ਲਵਾਂਗਾ ਕਿ ਸਾਰੇ ਹੀ ਮੈਂਬਰ ਦੇਸ਼ਾਂ ਨੇ ਮਹਾਮਾਰੀ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਣ ਲਈ ਪੂਰੀ ਸਪੀਡ, ਉੱਚ ਮਾਪਦੰਡ ਨਾਲ ਕੰਮ ਕੀਤਾ ਅਤੇ ਬਹੁ-ਮੰਤਵੀ ਆਧਾਰ ਤੇ ਇਕ-ਦੂਜੇ ਦੀ ਅਤੇ ਦੁਵੱਲੇ ਤੌਰ ਤੇ ਮਦਦ ਕਰਨ ਲਈ ਇਕਜੁਟਤਾ ਦਾ ਪ੍ਰਦਰਸ਼ਨ ਕੀਤਾ। ਦੇਸ਼ਾਂ ਵਲੋਂ ਕੀਤੀ ਗਈ ਸਖਤ ਮਿਹਨਤ ਅਤੇ ਵਿਖਾਏ ਗਏ ਅਟਲ ਇਰਾਦੇ ਨਾਲ ਅਣਗਿਣਤ ਜ਼ਿੰਦਗੀਆਂ ਨੂੰ ਮਹਾਮਾਰੀ ਵਿਰੁੱਧ ਹੁੰਗਾਰੇ ਕਾਰਣ ਬਚਾਇਆ ਗਿਆ।

 

ਇਹ ਸਾਡੇ ਸਾਰਿਆਂ ਲਈ ਇਕ ਵਾਰ ਫਿਰ ਲਾਭਦਾਇਕ ਅਤੇ ਸਹੀ ਹੋਵੇਗਾ ਕਿ ਅਸੀਂ ਉਨ੍ਹਾਂ ਸਾਰੇ ਬਹਾਦਰ ਵਿਅਕਤੀਆਂ ਅਤੇ ਮਹਿਲਾਵਾਂ ਨੂੰ ਇਕ ਵਾਰ ਫਿਰ ਮਾਨ-ਸਨਮਾਨ ਦੇਈਏ, ਜਿਨ੍ਹਾਂ ਨੇ ਮਹਾਮਾਰੀ ਵਿਚ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਅਤੇ ਜੋ ਅਣਥਕ ਅਤੇ ਨਿਸਵਾਰਥ ਭਾਵਨਾ ਨਾਲ ਲੜਾਈ ਵਿਚ ਰੁਝੇ ਹੋਏ ਹਨ।

 

2020 ਦਾ ਪਿਛਲਾ ਸਾਲ ਵਿਗਿਆਨ ਦਾ ਸਾਲ ਰਿਹਾ ਜਦੋਂ ਸਰਵਉੱਚ ਮਨੁੱਖਤਾ ਨੇ ਕੋਵਿਡ-19 ਮਹਾਮਾਰੀ ਕਾਰਣ ਆਪਣੀ ਚਮਕ ਵਿਖਾਈ। ਸਥਿਤੀ ਇਸ ਗੱਲ ਦੀ ਮੰਗ ਕਰਦੀ ਹੈ ਕਿ ਇਕ ਮੁੱਖ ਵਿਸ਼ਵ ਪੱਧਰੀ ਸਹਿਯੋਗ ਸਥਾਪਤ ਕੀਤਾ ਜਾਵੇ ਤਾਕਿ ਵਿਗਿਆਨੀ ਆਪਣੀ ਮੁਹਾਰਤ ਨੂੰ ਸਾਂਝਾ ਕਰ ਸਕਣ।

 

ਇਸ ਲਈ ਸਰਕਾਰਾਂ, ਵਪਾਰ ਅਤੇ ਪਰਉਪਕਾਰੀ ਸੰਗਠਨ ਵਚਨਬੱਧ ਸਰੋਤ ਸ਼ੁਰੂ ਕਰਨ ਲਈ ਇਕੱਠੇ ਹੋਏ ਹਨ। ਇਸ ਲਈ ਇਹ ਸਿਰਫ ਵਿਗਿਆਨ ਵਿਚ ਪ੍ਰਗਤੀ ਹੀ ਨਹੀਂ ਜੋ ਸ਼ਾਨਦਾਰ ਬਣੀ ਹੈ ਬਲਕਿ ਅੰਤਰਰਾਸ਼ਟਰੀ ਸਹਿਯੋਗ ਵੀ ਹੈ ਜਿਸ ਨੇ ਵੱਡੀ ਪੱਧਰ ਤੇ ਲਾਭ ਯਕੀਨੀ ਬਣਾਏ ਹਨ।

 

ਇਸ ਮਹਾਮਾਰੀ ਦੀ ਸਭ ਤੋਂ ਵੱਡੀ ਸਫਲਤਾ ਟੀਮ-ਵਰਕ ਅਤੇ ਲੋਕਾਂ ਨੂੰ ਵਿਅਕਤੀਗਤ ਸ਼ਾਨ ਤੋਂ ਪਹਿਲਾਂ ਸਹੀ ਢੰਗ ਨਾਲ ਇਕ ਮੰਚ ਤੇ ਲਿਆਉਣਾ ਹੈ। ਸਿਹਤ ਸੰਭਾਲ ਸੰਗਠਨਾਂ ਨੇ ਵਾਸਤਵ ਵਿਚ ਇਕ ਕੇਂਦਰਤ ਅਤੇ ਅਰਥਪੂਰਨ ਟੀਚਾ ਪ੍ਰਦਾਨ ਕੀਤਾ ਭਾਵੇਂ ਉਹ ਇਕ ਰਾਸ਼ਟਰ ਲਈ, ਇਕ ਦ੍ਵੀਪ ਲਈ ਜਾਂ ਫਿਰ ਵਿਸ਼ਵ ਲਈ ਸੀ।

 

ਸਾਡੇ ਵਿਗਿਆਨ ਅਤੇ ਸਿਹਤ ਸੰਭਾਲ ਸਮਾਜਾਂ ਨੇ ਅਜਿਹਾ ਪ੍ਰਦਰਸ਼ਨ ਕੀਤਾ ਕਿ ਅਸੀਂ ਕਿਸੇ ਵੀ ਸਪੀਡ, ਆਪਣੀ ਜਾਂਚ ਦੇ ਮਿਆਰ ਅਤੇ ਸੰਭਾਲ ਨੂੰ ਬਹਾਲ ਰੱਖਣ, ਵਿਸ਼ਵਾਸ ਬਣਾਉਣ ਅਤੇ ਭਰੋਸਾ ਕਾਇਮ ਰੱਖਣ ਦੇ ਮਾਮਲਿਆਂ ਨੂੰ ਪੂਰਾ ਕਰ ਸਕੇ ਜਿਸ ਨਾਲ ਨਾ ਮਿਆਰ ਵਿਚ ਕੋਈ ਕਮੀ ਨਹੀਂ ਆਈ।

 

ਮੇਰਾ ਨਿੱਜੀ ਤੌਰ ਤੇ ਹਮੇਸ਼ਾ ਇਹ ਭਰੋਸਾ ਰਿਹਾ ਹੈ ਕਿ ਸਿਹਤ ਸੰਭਾਲ ਦੀਆਂ ਜ਼ਰੂਰਤਾਂ ਦੀ ਸਮਾਨ ਵੰਡ ਤੇ ਸਾਡੇ ਸਹਿਯੋਗ ਦੇ ਫਲ ਮਿਲਦੇ ਹਨ। ਸਾਨੂੰ ਵਿਸ਼ਵ ਵਿਚ ਹਰੇਕ ਵਿਅਕਤੀ ਨੂੰ ਉਹ ਜ਼ਰੂਰ ਪ੍ਰਦਾਨ ਕਰਨਾ ਚਾਹੀਦਾ ਹੈ, ਜਿਸਦੀ ਉਸਨੂੰ ਜਰੂਰਤ ਹੈ ਅਤੇ ਸਾਨੂੰ ਇਕ ਵਧੇਰੇ ਅਸਮਾਨ ਵਿਸ਼ਵ ਦੀ ਰਚਨਾ ਨਹੀਂ ਕਰਨੀ ਚਾਹੀਦੀ।

 

ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ ਚੇਅਰਮੈਨ ਦੇ ਰੂਪ ਵਿਚ ਮੈਂ ਇਸ ਪਹਿਲੂ ਨੂੰ ਦੇਸ਼ਾਂ, ਫੰਡਿੰਗ ਏਜੰਸੀਆਂ, ਆਪਣੇ ਵਿਗਿਆਨੀਆਂ ਅਤੇ ਪਰਉਪਕਾਰੀਆਂ ਨਾਲ ਸਾਂਝਾ ਕਰਦਾ ਰਿਹਾ ਹਾਂ। ਹਰੇਕ ਵਿਅਕਤੀ ਤੋਂ ਇਹ ਵਚਨਬੱਧਤਾ ਹੈ ਅਤੇ ਮੈਂ ਸਮਝਦਾ ਹਾਂ ਕਿ 2020 ਦਾ ਸਾਲ ਇਸਦਾ ਇਕ ਬਹੁਤ ਵੱਡਾ ਨਤੀਜਾ ਸੀ।

 

2020 ਦਾ ਸਾਲ ਜੇਕਰ ਕੋਵਿਡ ਟੀਕੇ ਲਈ ਖੋਜ ਦਾ ਸਾਲ ਸੀ, 2021 ਸਾਲ ਸਮੁੱਚੇ ਵਿਸ਼ਵ ਦੇ ਲੋਕਾਂ ਨੂੰ ਟੀਕਾ ਪਹੁੰਚਾਉਣ ਦੀ ਚੁਣੌਤੀ ਨਾਲ ਨਜਿੱਠਣ ਦਾ ਸਾਲ ਹੋਵੇਗਾ ਜਿਨ੍ਹਾਂ ਨੂੰ ਇਸ ਦੀ ਬਹੁਤ ਸਖਤ ਜਰੂਰਤ ਹੈ। ਇਥੇ ਇਕ ਬਹੁਤ ਵੱਡੀ ਭੂਮਿਕਾ ਹੈ ਜੋ ਸਾਨੂੰ ਵਿਸ਼ਵ ਸਿਹਤ ਸੰਗਠਨ ਵਿਚ ਨਿਭਾਉਣੀ ਹੈ।

 

ਬਹੁ-ਮੰਤਵੀ ਹਿੱਤਧਾਰਕਾਂ ਦੀ ਸ਼ਮੂਲੀਅਤ ਅਤੇ ਨੌਜਵਾਨਾਂ ਦੇ ਪ੍ਰਭਾਵ ਨਾਲ ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਕਿ ਟੀਕਾਕਰਨ ਪ੍ਰੋਗਰਾਮ ਬਾਰੇ ਸਹੀ ਸੂਚਨਾ ਦਾ ਪ੍ਰਸਾਰ ਕੀਤਾ ਜਾਵੇ ਅਤੇ ਅਫਵਾਹਾਂ ਨੂੰ ਰੋਕਿਆ ਜਾਵੇ ਅਤੇ ਮਹਾਮਾਰੀ ਨੂੰ ਖਤਮ ਕਰਨ ਦੇ ਉਦੇਸ਼ ਤੇ ਆਧਾਰਤ ਮੁੱਖ ਜਨਤਕ ਸਿਹਤ ਉਪਰਾਲਿਆਂ ਨੂੰ ਜਾਰੀ ਰੱਖਿਆ ਜਾਵੇ।

 

ਪਿਛਲੇ ਇਕ ਹਫਤੇ ਵਿਚ ਤੁਹਾਡੇ ਵਲੋਂ ਕੀਤਾ ਗਿਆ ਕੰਮ ਵਿਗਿਆਨ, ਇਕਜੁਟਤਾ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰਨ ਵਿਚ ਵੱਡਾ  ਯੋਗਦਾਨ ਦੇਵੇਗਾ ਜੋ ਜ਼ਰੂਰੀ ਨਵੀਨਤਾਕਾਰੀਆਂ ਲਈ ਅੱਗੇ ਵਧਣ ਲਈ ਹੋਵੇਗਾ।

 

ਸਾਡੇ ਕੋਲ ਵਿਚਾਰ ਵਟਾਂਦਰੇ ਦਾ ਇਕ ਹਫਤਾ ਸੀ। ਮੈਂ ਤੁਹਾਡੇ ਸਾਹਮਣੇ ਏਜੰਡੇ ਤੇ ਕੀਤੀ ਗਈ ਵਿਸਥਾਰਤ ਚਰਚਾ ਦੀਆਂ ਕੁਝ ਝਲਕੀਆਂ ਰੱਖਣਾ ਚਾਹੁੰਦਾ ਹਾਂ।

 

ਤੁਸੀਂ ਸਾਰੇ ਇਸ ਗੱਲ ਦੀ ਜ਼ਰੂਰਤ ਨੂੰ ਅੰਡਰਲਾਈਨ ਕਰੋਗੇ ਕਿ ਕੋ-ਆਰਡੀਨੇਟਿਡ ਹੁੰਗਾਰੇ ਤੇ ਤੇਜ ਅਤੇ ਪਾਰਦਰਸ਼ੀ ਢੰਗ ਨਾਲ ਸੂਚਨਾ ਨੂੰ ਸਾਂਝਾ ਕਰਨਾ ਕਿੰਨਾ ਜ਼ਰੂਰੀ ਹੈ। ਵੱਖ-ਵੱਖ ਹਿੱਤਾਂ ਅਤੇ ਚਿੰਤਾਵਾਂ ਦੇ ਵਿਕਾਸ ਤੇ ਅੱਪਡੇਟ ਥੈਰੇਪੀਆਂ ਅਤੇ ਟੀਕਿਆਂ ਦਾ ਵਿਕਾਸ ਅਤੇ ਖੋਜ ਜਾਰੀ ਰਹਿਣੀ ਚਾਹੀਦੀ ਹੈ।

 

“ਮਾਨਸਿਕ ਸਿਹਤ ਤਿਆਰੀ ਨੂੰ ਉਤਸ਼ਾਹਿਤ ਕਰਨ ਅਤੇ ਜਨਤਕ ਸਿਹਤ ਦੀਆਂ ਐਮਰਜੈਂਸੀਆ ਲਈ ਹੁੰਗਾਰੇ” ਦੇ ਖਰੜੇ ਦੇ ਫੈਸਲੇ ਜਨਤਕ ਸਿਹਤ ਐਮਰਜੈਂਸੀਆਂ ਦੇ ਪਹਿਲੂਆਂ ਨੂੰ ਹੱਲ ਕਰਨ ਵਿਚ ਲਾਭਦਾਇਕ ਸਿੱਧ ਹੋਣਗੇ।

 

ਕੋਵਿਡ-19 ਦੇ ਇਕ ਹਿੱਸੇ ਵਜੋਂ ਕੰਟੇਨਮੈਂਟ ਰਣਨੀਤੀਆਂ ਤਿਆਰ ਕਰਨ ਲਈ ਮੈਂਬਰ ਦੇਸ਼ਾਂ ਅਤੇ ਵਿਸ਼ਵ ਸਿਹਤ ਸੰਗਠਨ ਵਲੋਂ ਕੀਤੇ ਅਣਥੱਕ ਯਤਨਾਂ ਦੀ ਸੁਤੰਤਰ ਨਿਗਰਾਨੀ  ਅਤੇ ਸਲਾਹਕਾਰ ਕਮੇਟੀ ਆਈਓਏਸੀ ਵਲੋਂ ਮਾਨਤਾ ਦੇਣ ਦੀ ਪ੍ਰਸੰਸਾ ਵੀ ਕੀਤੀ ਗਈ।  

ਸਾਡੀਆਂ ਫਲਦਾਇਕ ਚਰਚਾਵਾਂ ਇਸ ਗੱਲ ਦਾ ਬਿਨਾਂ ਸ਼ੱਕ ਮੁਲਾਂਕਣ ਕਰਨ ਵਿਚ ਯੋਗਦਾਨ ਪਾਉਣਗੀਆਂ ਕਿ ਜਨਤਕ ਸਿਹਤ ਦੇ ਕਿਹੜੇ ਉਪਾਅ ਸਫਲ ਹੋਏ ਅਤੇ ਕਿਹਡ਼ੇ ਅਸਫਲ ਹੋਏ ਜਦੋਂ ਕਿ ਅਸੀਂ ਮਹਾਮਾਰੀ ਦੇ ਫੈਲਣ ਦੇ ਸ਼ੁਰੂਆਤ ਤੋਂ ਹੀ ਸੰਚਾਰ, ਬਿਮਾਰੀ ਅਤੇ ਮੌਤਾਂ ਨੂੰ ਰੋਕਣ ਅਤੇ ਦਬਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਸਬਕ ਅਸੀਂ ਸਿੱਖੇ ਉਨ੍ਹਾਂ ਨੂੰ ਕੋਰਸ ਦੀ ਦਰੁਸਤੀ ਅਤੇ ਕੋਰ ਸਮਰੱਥਾਵਾਂ ਦੇ ਹੋਰ ਨਿਰਮਾਣ ਅਤੇ ਸਿਹਤ ਜਾਣਕਾਰੀ ਪ੍ਰਣਾਲੀਆਂ ਅਤੇ ਰਿਪੋਰਟਿੰਗ ਵਿਧੀਆਂ ਨੂੰ ਮਜ਼ਬੂਤ ਕਰਨ ਲਈ ਵਰਤੇ ਜਾ ਸਕਦੇ ਹਨ।

 

ਮੈਂ ਵਿਸ਼ਵ ਸਿਹਤ ਸੰਗਠਨ ਸਿਹਤ ਐਮਰਜੈਂਸੀ ਪ੍ਰੋਗਰਾਮ ਦੇ ਕੰਮਕਾਜ ਨਾਲ ਸੰਬੰਧਤ ਖੇਤਰ, ਦੇਸ਼, ਖੇਤਰੀ ਅਤੇ ਹੈੱਡ ਕੁਆਰਟਰ ਪੱਧਰ ਤੇ ਸਪਸ਼ਟ ਜ਼ਿੰਮੇਵਾਰੀਆਂ ਬਾਰੇ ਵਧੇਰੇ ਜਵਾਬ ਦੇ ਸੁਰੱਖਿਆ ਉਪਕਰਣ ਲਈ ਤੁਹਾਡੀਆਂ ਸਿਫਾਰਸ਼ਾਂ ਦੀ ਵੀ ਪ੍ਰਸ਼ੰਸਾ ਕਰਦਾ ਹਾਂ।

 

ਮੈਂ ਵੀ ਇਸ ਗੱਲ ਲਈ ਓਨਾ ਹੀ ਚਿੰਤਤ ਹਾਂ ਕਿ ਵੱਡੀ, ਲਚਕਦਾਰ ਅਤੇ ਅਨੁਮਾਨਤ ਫੰਡਿੰਗ ਹੋਣੀ ਚਾਹੀਦੀ ਹੈ, ਜਿਨ੍ਹਾਂ ਕੋਈ ਹੋਰ ਹੋ ਸਕਦਾ ਹੈ।  ਮੈਂ ਤੁਹਾਡੇ ਵਿਚੋਂ ਕਈਆਂ ਨੂੰ ਆਈਓਏਸੀ ਦੇ ਨਿਗਰਾਨੀ ਕਾਰਜਾਂ ਦੇ ਨਾਲ ਨਾਲ ਮੈਂਬਰ ਦੇਸ਼ਾਂ ਦੀ ਨਿਗਰਾਨੀ ਸਮਰੱਥਾ ਅਤੇ ਪ੍ਰਣਾਲੀਆਂ ਦੇ ਸੰਬੰਧ ਵਿਚ ਦਿੱਤੇ ਨੁਕਤਿਆਂ ਦੀ ਵੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।

 

ਗਲੋਬਲ ਤਿਆਰੀ ਨਿਗਰਾਨੀ ਬੋਰਡ ਨੇ "ਜ਼ੋਖਿਮ ਵਿਚ ਪਾਏ ਜਾਣ ਵਾਲੇ ਵਿਸ਼ਵ“ ਤੋਂ ਲੈ ਕੇ “ਬਿਗਾੜ ਵਿਚਲੇ ਵਿਸ਼ਵ“ ਤੱਕ ਦੀ ਤਿਆਰੀ ਕਰਨ ਵਾਲੇ ਵਿਸ਼ਵ ਵਿਚ ਪ੍ਰਣਾਲੀ ਦੀ ਘਾਟ ਅਤੇ ਵਿੱਤ ਦੀਆਂ ਕਮੀਆਂ ਵੱਲ ਇਸ਼ਾਰਾ ਕੀਤਾ ਜੋ ਕਿ ਇਕ ਉਸ ਵਿਸ਼ਵ ਲਈ ਹੈ ਜਿਸ ਲਈ ਉਹ ਤਿਆਰ ਨਹੀਂ ਹੈ।

 

ਜਿਥੋਂ ਤੱਕ ਅਸੀਂ ਵੇਖ ਸਕਦੇ ਹਾਂ, ਰਾਸ਼ਟਰ, ਰਾਜ ਅਤੇ ਵਿਸ਼ਵ ਵਿਚਾਲੇ ਸਹਿਯੋਗ ਅਤੇ ਰਾਸ਼ਟਰਾਂ ਵਿਚ ਏਕਤਾ ਲਈ ਸਿਹਤ ਐਮਰਜੈਂਸੀ ਦੀ ਤਿਆਰੀ ਅਤੇ ਪ੍ਰਤੀਕ੍ਰਿਆ ਪ੍ਰਣਾਲੀ ਦਾ ਕੇਂਦਰ ਭਾਗ ਬਣਨਾ ਜਾਰੀ ਰੱਖਣਾ ਹੋਵੇਗਾ। ਇਸ ਦੇ ਅੰਤ ਵੱਲ ਬਹੁ-ਪੱਖੀ ਅੰਤਰ-ਸਰਕਾਰੀ ਪ੍ਰਣਾਲੀਆਂ ਦਰਮਿਆਨ ਢਾਂਚੇ ਦੇ ਕਾਰਜਾਂ ਵਿਚ ਸਮੇਂ ਸਿਰ ਸੁਧਾਰਾਂ ਦੀ ਸੱਚਾਈ ਨੂੰ ਅੱਜ ਦੇ ਵਿਸ਼ਵ ਲਈ ਦਰਸਾਉਣ ਦੀ ਲੋੜ ਹੈ।

 

ਇਹ ਸਪਸ਼ਟ ਹੈ ਕਿ ਵਿਸ਼ਵ ਸਿਹਤ ਸੰਗਠਨ ਵਿੱਚ ਸੁਧਾਰ ਅਤੇ ਇਸਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦੀ ਉਮੀਦ ਕੁਦਰਤੀ ਤੌਰ ਤੇ ਮੈਂਬਰ ਦੇਸ਼ਾਂ ਵਲੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਉਮੀਦਾਂ ਅਤੇ ਵਿੱਤੀ ਮਾਮਲਿਆਂ ਵਿਚ ਸੋਚ ਸਮਝ ਕੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

 

ਸਕੱਤਰ੍ਰੇਤ ਵਲੋਂ ਉਪਲਬਧ ਕਰਵਾਏ ਕਮਿਸ਼ਨ ਦੇ ਕਾਰਜਾਂ ਬਾਰੇ ਅੱਪਡੇਟ ਤੋਂ ਬਾਅਦ ਸਰੀਰਕ ਸ਼ੋਸ਼ਣ ਅਤੇ ਬਦਸਲੂਕੀ ਦੀ ਰੋਕਥਾਮ ਲਈ ਵੀ ਸ਼ਕਤੀਸ਼ਾਲੀ ਢੰਗ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਵਿਸ਼ਵ ਸਿਹਤ ਸੰਗਠਨ ਅਮਲ ਕਰਨ ਵਾਲੇ ਭਾਈਵਾਲਾਂ ਦੇ ਸੰਯੁਕਤ ਰਾਸ਼ਟਰ ਦੇ ਅੰਤਰ-ਏਜੰਸੀ ਸਮੂਹ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਸ਼ਰੀਰਕ ਸ਼ੋਸ਼ਣ ਅਤੇ ਬਦਸਲੂਕੀ ਪ੍ਰਤੀ ਆਪਣੀ ਜ਼ੀਰੋ ਟਾਲਰੈਂਸ ਦੀ ਪਹੁੰਚ ਵਿਚ ਸੁਧਾਰ ਕਰ ਰਿਹਾ ਹੈ ਜਿਨ੍ਹਾਂ ਵਿਚ ਰਿਪੋਰਟਿੰਗ ਅਤੇ ਜਾਂਚ  ਵਿਧੀਆਂ ਅਤੇ ਪੀੜਤਾਂ ਦੀ ਸੁਰੱਖਿਆ ਸ਼ਾਮਿਲ ਹੈ। ਇਸ ਜ਼ਰੂਰੀ ਖੇਤਰ ਵਿਚ ਸਮੂਹਕ ਕੰਮ ਨੂੰ ਮਜ਼ਬੂਤ ਕਰਨ ਲਈ ਕਈ ਮੈਂਬਰ ਦੇਸ਼ਾਂ ਵਲੋਂ ਇਕ ਸਹਿਯੋਗੀ ਖਰੜਾ ਫੈਸਲਾ ਲਿਆ ਗਿਆ ਸੀ।

 

ਮੈਂ ਪੂਰੀ ਤਰ੍ਹਾਂ ਪ੍ਰਸ਼ੰਸਾ ਕਰਦਾ ਹਾਂ ਕਿ ਤੁਹਾਡੇ ਵਿਚੋਂ ਕੁਝ ਨੇ ਵਿਸ਼ਵ ਸਿਹਤ ਸੰਗਠਨ ਤੋਂ ਕਈ ਉਮੀਦਾਂ ਅਤੇ ਇਸ ਦੀ ਸਪੁਰਦਗੀ ਦੀ ਸਮਰੱਥਾ ਦਰਮਿਆਨ ਫਰਕ ਨੂੰ ਵੀ ਉਜਾਗਰ ਕੀਤਾ ਹੋਵੇਗਾ। ਇਹ ਦੱਸਦਿਆਂ ਕਿ ਕੋਵਿਡ-19 ਪ੍ਰਭਾਵ ਕਾਰਣ ਇਕ ਗੁੰਝਲਦਾਰ ਲੈਂਡਸਕੇਪ ਵਿਚ ਵਾਧਾ ਹੋਇਆ ਅਤੇ ਤਬਦੀਲੀ ਦੀਆਂ ਪਹਿਲਕਦਮੀਆਂ ਕਾਰਣ ਇਕ ਸਪਸ਼ਟ ਰੋਡਮੈਪ ਦੀ ਮੰਗ ਕੀਤੀ ਗਈ ਹੈ ਅਤੇ ਨਤੀਜਿਆਂ ਦੇ ਤੌਰ ਤੇ ਢਾਂਚੇ ਦੀ ਪ੍ਰਕ੍ਰਿਆ ਅਤੇ ਪ੍ਰੋਗਰਾਮ ਦੇ ਬਜਟ ਦੇ ਅੱਪਡੇਟਸ ਨੂੰ ਵਿਸ਼ਵ ਸਿਹਤ ਅਸੈਂਬਲੀ ਸਾਹਮਣੇ ਬੇਨਤੀ ਲਈ ਰੱਖਿਆ ਗਿਆ ਹੈ।

 

ਸੰਯੁਕਤ ਰਾਸ਼ਟਰ ਅਮਰੀਕਾ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਐਨਥਨੀ ਫੌਸੀ ਨੇ ਬਾਈਡਨ-ਹੈਰਿਸ ਪ੍ਰਸ਼ਾਸਨ ਵਲੋਂ ਈਬੀ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਸੀ ਕਿ ਸੰਯੁਕਤ ਰਾਸ਼ਟਰ ਅਮਰੀਕਾ ਵਿਸ਼ਵ ਸਿਹਤ ਸੰਗਠਨ ਦਾ ਮੈਂਬਰ ਬਣਿਆ ਰਹੇਗਾ ਅਤੇ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਨੂੰ ਨਿਭਾਏਗਾ, ਸਾਰੇ ਹੀ ਪੱਧਰਾਂ ਤੇ ਜਿਨ੍ਹਾਂ ਵਿਚ ਇਸ ਦੇ ਸਹਿਯੋਗੀ ਕੇਂਦਰ ਵੀ ਸ਼ਾਮਿਲ ਹਨ ਨਿਰੰਤਰ  ਟੈਕਨੀਕਲ ਸਹਿਯੋਗ ਦੇਣਾ ਜਾਰੀ ਰੱਖੇਗਾ। ਉਨਾਂ ਵਿਸ਼ਵ ਵਿਆਪੀ ਜਨਤਕ ਪ੍ਰਤੀਕ੍ਰਿਆ ਦੀ ਅਗਵਾਈ ਕਰਨ ਵਿਚ ਵਿਸ਼ਵ ਸਿਹਤ ਸੰਗਠਨ ਦੀ ਭੂਮਿਕਾ ਨੂੰ ਮਾਨਤਾ ਦਿੱਤੀ, ਟੀਕੇ ਦੇ ਵਿਕਾਸ, ਥੈਰੇਪੀਆਂ ਅਤੇ ਜਾਂਚ ਵਿਚ ਵਿਗਿਆਨੀਆਂ ਅਤੇ ਖੋਜਕਾਰਾਂ ਵਲੋਂ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਮੈਂਬਰ ਦੇਸ਼ਾਂ ਨੂੰ ਨਵੀਨਤਮ ਘਟਨਾਵਾਂ ਦੀ ਟ੍ਰੈਕਿੰਗ ਬਾਰੇ ਸੂਚਿਤ ਕਰਨ ਦੀ ਸ਼ਲਾਘਾ ਕੀਤੀ।

 

ਡਾ. ਫੌਸੀ ਦੇ ਇਸ ਸੰਦੇਸ਼ ਨਾਲ ਵਿਸ਼ਵ ਸਿਹਤ ਸੰਗਠਨ ਦੇ ਕੰਮਕਾਜੀ ਬੋਰਡ ਦੇ 148ਵੇਂ ਇਜਲਾਸ ਨੂੰ ਇਤਿਹਾਸ ਵਿਚ ਦਰਸਾਇਆ ਗਿਆ ਹੈ।

 

ਭਾਰਤ ਵਲੋਂ ਅਤੇ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ ਪ੍ਰਧਾਨ ਵਜੋਂ ਮੈਂ ਇਸ ਐਲਾਨ ਦਾ ਸਵਾਗਤ ਕਰਦਾ ਹਾਂ ਕਿ ਰਾਸ਼ਟਰਪਤੀ ਜੋ ਬਾਈਡਨ ਦਾ ਨਵਾਂ ਪ੍ਰਸ਼ਾਸਨ ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਪਿੱਛੇ ਹਟਣ ਦੀ ਪ੍ਰਕ੍ਰਿਆ ਨੂੰ ਰੋਕ ਦੇਵੇਗਾ। ਅਸੀਂ ਖੁਸ਼ੀ ਨਾਲ ਇਹ ਕਹਿੰਦੇ ਹਾਂ ਕਿ ਸੰਯੁਕਤ ਰਾਜ ਅਮਰੀਕਾ ਮਹਾਮਾਰੀ ਵਿਰੁੱਧ ਵਿਸ਼ਵ ਵਿਆਪੀ ਲੜਾਈ ਵਿਚ ਬਹੁ-ਪੱਖੀ ਸਹਿਯੋਗ ਅਤੇ ਕਾਰਜ ਲਈ ਨਵੀਂ ਵਚਨਬੱਧਤਾ ਨਾਲ ਸਾਰੇ ਮੈਂਬਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ। ਜਿਵੇਂ ਕਿ ਸਾਡੇ ਡੀਜੀ ਨੇ ਕਿਹਾ, "ਵਿਸ਼ਵ ਸਿਹਤ ਸੰਗਠਨ ਰਾਸ਼ਟਰਾਂ ਦਾ ਇਕ ਪਰਿਵਾਰ ਹੈ ਅਤੇ ਇਸ ਨੂੰ ਰਾਸ਼ਟਰਾਂ ਦੀ ਇਕਜੁਟਤਾ ਦੀ ਜ਼ਰੂਰਤ ਹੈ।"

  

ਮੈਂ ਗੈਰ-ਸੰਚਾਰੀ ਰੋਗਾਂ ਦੀ ਰੋਕਥਾਮ ਅਤੇ ਕੰਟਰੋਲ ਬਾਰੇ ਆਮ ਸਭਾ ਦੀ ਤੀਜੀ ਉੱਚ-ਪੱਧਰੀ ਮਟਿੰਗ ਦੇ ਰਾਜਨੀਤਿਕ ਐਲਾਨਨਾਮੇ ਸੰਬੰਧੀ ਹੋਈ ਵਿਚਾਰ-ਚਰਚਾ ਦੀ ਵੀ ਪ੍ਰਸ਼ੰਸਾ ਕਰਦਾ ਹਾਂ। ਮੈਂਬਰ ਦੇਸ਼ਾਂ ਨੇ ਸ਼ੂਗਰ ਤੋਂ ਲੈ ਕੇ ਮੂੰਹ ਦੀ ਸਿਹਤ ਤੱਕ ਦੀ ਵਿਸ਼ਵ ਪੱਧਰੀ ਕਾਰਜ ਯੋਜਨਾ ਅਤੇ ਵਿਸ਼ਵ ਪੱਧਰੀ ਤਾਲਮੇਲ ਵਿਧੀ ਦੇ ਮੁਲਾਂਕਣ ਤੋਂ ਲੈ ਕੇ ਇਸ ਵਸਤੂ ਅਧੀਨ ਵੱਖ ਵੱਖ ਮੁੱਦਿਆਂ ਨੂੰ ਵੱਡੀ ਪੱਧਰ ਤੇ ਸ਼ਾਮਿਲ ਕੀਤਾ।

 

ਮੈਂਬਰ ਦੇਸ਼ਾਂ ਨੇ ਐਨਸੀਡੀਜ਼ ਦੀ ਰੋਕਥਾਮ ਅਤੇ ਕੰਟਰੋਲ ਲਈ ਅੰਤਰ-ਸੈਕਟਰਲ ਸਹਿਯੋਗ ਨੂੰ ਉਤਸ਼ਾਹਤ ਕਰਨ ਅਤੇ ਇਨ੍ਹਾਂ ਦੇ ਨਿਰੰਤਰ ਅੰਡਰ ਫੰਡਾਂ ਵਾਲੇ ਖੇਤਰਾਂ ਲਈ ਵੱਧ ਰਹੇ ਸਰੋਤਾਂ ਦੀ ਮੰਗ ਕੀਤੀ।

 

ਵਿਸ਼ਵ ਪੱਧਰੀ ਰਣਨੀਤੀ ਅਤੇ ਜਨਤਕ ਸਿਹਤ, ਨਵੀਨਤਾ ਅਤੇ ਬੌਧਿਕ ਸੰਪਤੀ ਦੇ  ਏਜੰਡੇ ਅਤੇ ਪ੍ਰਸਤਾਵਤ ਮਤੇ ਤੇ ਕਾਰਜ ਦੀ ਯੋਜਨਾ ਤੇ ਉਪਚਾਰ, ਰੋਕਥਾਮ ਅਤੇ ਟੀਕਿਆਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਖੋਜ ਅਤੇ ਗਿਆਨ ਤੇ ਜਾਣਕਾਰੀ ਦੇ ਵਟਾਂਦਰੇ ਨੂੰ ਮਜ਼ਬੂਤ ਕਰਨ ਦੇ ਸੱਦੇ ਨਾਲ ਵਿਸਥਾਰਤ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਣਗੋਲੀ ਅਤੇ ਬੌਧਿਕ ਸੰਪਤੀ ਦੇ ਅਧਿਕਾਰਾਂ ਨੂੰ ਅਣਗੌਲੇ ਅਤੇ ਟੋਪਿਕਲ ਖੇਤਰਾਂ ਵਿਚ ਸਮੂਹਕ ਵਿਸ਼ਵ ਵਿਆਪੀ ਪ੍ਰਗਤੀ ਨੂੰ ਅੱਗੇ ਵਧਾਉਣ ਲਈ ਵਰਤਿਆ ਜਾਣਾ ਚਾਹੀਦਾ ਹੈ।

 

ਮੈਂ ਇਥੇ ਇਹ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਪ੍ਰੋਗਰਾਮ ਸਾਡੀ ਸੰਸਥਾ ਨੂੰ ਵਿਸ਼ਵ ਪੱਧਰ ਤੇ ਕੰਮ ਕਰਨ ਲਈ ਤਿਆਰ ਕਰਨ ਦੇ ਨਜ਼ਰੀਏ ਨਾਲ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ ਅਤੇ ਤੇਜ਼ੀ ਨਾਲ ਬਦਲ ਰਹੀਆਂ ਵਾਸਤਵਿਕ ਘਟਨਾਵਾਂ ਜਿਵੇਂ ਕਿ ਸ਼ਹਿਰੀਕਰਨ ਅਤੇ ਵਿਸ਼ਵੀਕਰਨ ਵਿਚ ਵਿਆਪਕ ਵਾਧਾ ਨਾ ਸਿਰਫ ਸੰਚਾਰੀ ਅਤੇ ਗੈਰ-ਸੰਚਾਰੀ ਬੀਮਾਰੀਆਂ ਨੂੰ ਸੱਦਾ ਦੇਵੇਗਾ ਬਲਕਿ ਮਹਾਮਾਰੀ ਦੇ ਸੁਧਾਰ ਅਤੇ ਜਨਤਕ ਸਿਹਤ ਲਈ ਖਤਰੇ ਵਾਂਗ ਹੈ। ਸਿਹਤ ਸੰਭਾਲ ਦੇ ਖੇਤਰ ਵਿਚ ਵਿਗਿਆਨ ਅਤੇ ਨਵੀਨਤਾ ਦੇ ਫਲ ਅਮੀਰ ਦੇਸ਼ਾਂ ਵਿਚ ਮੁੱਖ ਤੌਰ ਤੇ ਇਕ ਵੱਡੀ ਹਕੀਕਤ ਹਨ।

 

ਇਸ ਪ੍ਰਸੰਗ ਵਿੱਚ, ਮੈਨੂੰ ਇਹ ਵੇਖ ਕੇ ਖੁਸ਼ੀ ਹੋਈ ਕਿ ਸਾਡੇ ਮੈਂਬਰ ਦੇਸ਼ਾਂ ਨੇ ਸਿਹਤ ਦੇ ਸਮਾਜਿਕ ਨਿਰਧਾਰਕਾਂ ਬਾਰੇ ਰਿਪੋਰਟ ਪੇਸ਼ ਕੀਤੀ ਅਤੇ ਸਾਰਿਆਂ ਲਈ ਸਿਹਤ ਨੂੰ ਯਕੀਨੀ ਬਣਾਉਣ ਦੀ ਮਹੱਤਤਾ ਨੂੰ ਸਵੀਕਾਰ ਕਰਦਿਆਂ ਮਤੇ ਦੇ ਖਰੜੇ ਦੀ ਹਮਾਇਤ ਕੀਤੀ।

 

ਬੋਰਡ ਇਕ ਸਾਲ ਅੰਦਰ ਖਤਮ ਹੋਣ ਵਾਲੀਆਂ ਵਿਸ਼ਵ ਵਿਆਪੀ ਰਣਨੀਤੀਆਂ ਅਤੇ ਕਾਰਜਾਂ ਦੀਆਂ ਯੋਜਨਾਵਾਂ 'ਤੇ ਵਿਚਾਰ ਕਰਦਿਆਂ ਸਮਾਨ ਰੂਪ ਵਿਚ ਖੁਸ਼ ਹੋਇਆ ਯਾਨੀਕਿ ਵਿਸ਼ਵ ਸਿਹਤ ਸੰਗਠਨ ਅਪੰਗਤਾ ਕਾਰਜਯੋਜਨਾ ਅਤੇ ਵਿਸ਼ਵ ਵਿਆਪੀ ਸਿਹਤ ਖੇਤਰ ਰਣਨੀਤੀਆਂ ਦੇ ਮਾਮਲੇ ਵਿਚ ਜਿਵੇਂ ਕਿ, ਐੱਚਆਈਵੀ, ਵਾਇਰਲ ਹੈਪੇਟਾਈਟਸ ਅਤੇ ਸ਼ਰੀਰਕ ਤੌਰ ਤੇ ਸੰਚਾਰਤ ਹੋਣ ਵਾਲੀ ਇਨਫੈਕਸ਼ਨ ਆਦਿ। 

 

ਬੋਰਡ ਨੇ ਟੀਕਾਕਰਨ ਏਜੰਡਾ 2030  ਦਾ ਸਵਾਗਤ ਕੀਤਾ ਹੈ ਅਤੇ ਵਿਸ਼ਵਵਿਆਪੀ ਪੱਧਰ ਤੇ ਜਨਤਕ ਸਿਹਤ ਦੀ ਰਾਖੀ ਲਈ ਟੀਕਾਕਰਨ ਪ੍ਰੋਗਰਾਮਾਂ ਰਾਹੀਂ ਨਿਭਾਈ ਗਈ ਕੇਂਦਰੀ ਭੂਮਿਕਾ ਨੂੰ ਸਰਬਸੰਮਤੀ ਨਾਲ  ਮਾਨਤਾ ਦਿੱਤੀ। ਮੈਂਬਰ ਦੇਸ਼ਾਂ ਨੇ ਕੋਵਿਡ-19 ਟੀਕਿਆਂ ਦੀ ਜਲਦੀ ਅਤੇ ਸਮਾਨ ਪ੍ਰਾਪਤੀ ਲਈ ਮੰਗ ਕੀਤੀ, ਜਿਸ ਵਿੱਚ ਕੋਵੈਕਸ ਸਹੂਲਤ ਰਾਹੀਂ ਇਸ ਦੀ ਉਪਲਬਧਤਾ ਵੀ ਸ਼ਾਮਲ ਹੈ।

 

ਟੀਕਾਕਰਨ ਇਕ ਵਿਸ਼ਵ ਪੱਧਰੀ ਪ੍ਰੋਗਰਾਮ ਹੈ ਜੋ ਬੀਮਾਰੀ ਦੀ ਰੋਕਥਾਮ ਅਤੇ ਬਚਾਈਆਂ ਜਾ ਸਕਦੀਆਂ ਮੌਤਾਂ ਅਤੇ ਮੌਤਾਂ ਲਈ ਕਾਮਯਾਬ ਹੈ ਅਤੇ ਵਿਸ਼ਵ ਸਿਹਤ ਸੰਗਠਨ ਨੂੰ ਟੀਕਾਕਰਨ ਏਜੰਡੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ  ਮੈਂਬਰ ਦੇਸ਼ਾਂ ਵਿਚ ਲਾਗੂ ਕਰਨ ਲਈ ਸਬੂਤ ਅਧਾਰਤ ਅਤੇ ਵਿਗਿਆਨਕ ਤੌਰ ਤੇ ਸਹਾਇਤਾ ਜਾਰੀ ਰੱਖਣੀ ਚਾਹੀਦੀ ਹੈ। ਟੀਕੇ ਦੀ ਕਵਰੇਜ ਵਿੱਚ ਸੁਧਾਰ ਕਰਨਾ ਜਾਰੀ ਰੱਖਣਾ ਚਾਹੀਦਾ ਹੈ, ਵਿਸ਼ੇਸ਼ ਤੌਰ ਤੇ ਇਹ ਕਮਜ਼ੋਰ ਸ਼੍ਰੇਣੀਆਂ ਤੱਕ ਪਹੁੰਚੇ ਅਤੇ ਨਾਬਰਾਬਰੀ ਘੱਟ ਕੀਤੀ ਜਾ ਸਕੇ।

 

ਕੱਲ੍ਹ ਹੀ ਅਸੀਂ ਐਂਟੀਮਾਈਕ੍ਰੋਬਾਇਲ ਪ੍ਰਤੀਰੋਧ ਬਾਰੇ ਡਾਇਰੈਕਟਰ-ਜਨਰਲ ਦੀ ਰਿਪੋਰਟ ਨੂੰ ਵਿਚਾਰ-ਵਟਾਂਦਰੇ ਲਈ ਲਿਆ, ਜੋ ਕਿ ਬਹੁਤ ਸਾਰੇ ਟਿਕਾਊ ਵਿਕਾਸ ਟੀਚਿਆਂ ਦੀ ਪ੍ਰਾਪਤੀ ਲਈ ਇਕ ਵੱਡਾ ਖ਼ਤਰਾ ਹਨ।

 

ਆਪਣੀ ਐਂਟੀਮਾਈਕਰੋਬਾਇਲ ਪ੍ਰਤੀਰੋਧ ਡਿਵੀਜ਼ਨ ਰਾਹੀਂ ਵਿਸ਼ਵ ਸਿਹਤ ਸੰਗਠਨ ਇਸ ਖਤਰੇ ਨੂੰ ਦੂਰ ਕਰਨ ਦੀ ਅਗਵਾਈ ਕਰ ਰਿਹਾ ਹੈ ਭਾਵੇਂ ਕੋਵਿਡ-19 ਕਾਰਣ ਚੱਲ ਰਹੀਆਂ ਯੋਜਨਾਬੱਧ ਐਂਟੀਮਾਈਕ੍ਰੋਬਾਇਲ ਪ੍ਰਤੀਰੋਧੀ ਗਤੀਵਿਧੀਆਂ ਵਿੱਚ ਕੁਝ ਰੁਕਾਵਟਾਂ ਆਈਆਂ ਹਨ।

 

ਮੈਂ ਇਸ ਗੱਲ ਲਈ ਸੁਨਿਸ਼ਚਿਤ ਹਾਂ ਕਿ ਵਿਸ਼ਵ ਸਿਹਤ ਸੰਗਠਨ ਦੇ ਮਾਰਗਦਰਸ਼ਨ ਅਧੀਨ ਮੈਂਬਰ ਦੇਸ਼ ਇਸ  ਚੁਣੌਤੀ ਨਾਲ ਨਜਿੱਠਣ ਲਈ ਮਜ਼ਬੂਤੀ ਨਾਲ ਉੱਭਰਨਗੇ।

 

ਇਕ ਹੋਰ ਛੂਤ ਵਾਲੀ ਬਿਮਾਰੀ, ਪੋਲੀਓਮਾਈਲਿਟਿਸ, ਜੋ ਕਿ ਵਿਸ਼ਵ ਦੇ ਕੁਝ ਹਿੱਸਿਆਂ ਵਿਚ ਗੰਭੀਰ ਚਿੰਤਾ ਦਾ ਕਾਰਨ ਬਣੀ ਹੋਈ ਹੈ, ਤੇ ਵੀ ਕੱਲ੍ਹ ਚਰਚਾ ਕੀਤੀ ਗਈ। ਪੋਲੀਓ ਖਾਤਮੇ ਦਾ ਮਿਸ਼ਨ ਨਿੱਜੀ ਪੱਧਰ ਤੇ ਮੇਰੇ ਨਾਲ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ।

 

ਇਹ ਸਾਲ 1994 ਦੀ ਗੱਲ ਹੈ ਜਦੋਂ ਮੈਂ ਪੋਲੀਓ ਮੁਕਤ ਭਾਰਤ ਦਾ ਸੁਪਨਾ ਵੇਖਿਆ ਸੀ। ਉਸ ਵੇਲੇ ਵਿਸ਼ਵ ਵਿਚ ਪੋਲੀਓ ਦੇ 60 ਪ੍ਰਤੀਸ਼ਤ ਮਾਮਲੇ ਭਾਰਤ ਵਿਚ ਹੀ ਸਨ। ਅਸੀਂ ਬਹੁਤ ਸਾਰੇ ਸਵੈ-ਸੇਵੀ ਸੰਗਠਨਾਂ ਦੀ ਸਹਾਇਤਾ ਅਤੇ ਵਿਸ਼ਵ ਸਿਹਤ ਸੰਗਠਨ ਦੀ ਸਹਾਇਤਾ ਦੇ ਉਪਰਾਲਿਆਂ ਨਾਲ 2 ਅਕਤੂਬਰ, 1994 ਨੂੰ ਨਵੀਂ ਦਿੱਲੀ ਵਿਚ ਪੋਲੀਓ-ਮੁਕਤ ਭਾਰਤ ਦਾ ਸਫਰ ਸ਼ੁਰੂ ਕੀਤਾ। ਅੱਜ ਭਾਰਤ ਵਿਚ ਪੋਲੀਓ ਦਾ ਖਾਤਮਾ ਹੋ ਚੁੱਕਾ ਹੈ ਅਤੇ ਆਖਰੀ ਮਾਮਲਾ ਜਨਵਰੀ, 2011 ਨੂੰ ਰਿਪੋਰਟ ਕੀਤਾ ਗਿਆ ਸੀ। ਭਾਰਤ ਨੇ ਮਾਰਚ 2014 ਵਿਚ ਵਿਸ਼ਵ ਸਿਹਤ ਸੰਗਠਨ ਤੋਂ ਪੋਲੀਓ ਮੁਕਤ ਪ੍ਰਮਾਣ ਪੱਤਰ ਹਾਸਿਲ ਕੀਤਾ ਸੀ।

 

ਮੈਨੂੰ ਯਕੀਨ ਹੈ ਕਿ ਪੋਲੀਓ ਮਾਈਲਿਟਿਸ ਖਾਤਮੇ ਲਈ ਅਤੇ ਪੋਲੀਓ ਸੰਚਾਰ ਯੋਜਨਾਬੰਦੀ ਅਤੇ ਪੋਲੀਓ ਪੋਸਟ-ਸਰਟੀਫਿਕੇਸ਼ਨ ਦੇ ਡਾਇਰੈਕਟਰ ਜਨਰਲ ਦੀ ਰਿਪੋਰਟ ਵਿਚ ਉਪਰਾਲਿਆਂ ਨੂੰ ਉਜਾਗਰ ਕੀਤਾ ਗਿਆ ਹੈ ਅਤੇ ਪੋਲੀਓ ਮੁਕਤ ਵਿਸ਼ਵ ਛੇਤੀ ਹੀ ਇਕ ਹਕੀਕਤ ਬਣ ਜਾਵੇਗਾ।

 

ਮੈਂ ਇਸ 148ਵੇਂ ਇਜਲਾਸ ਦੇ ਸਫਲ ਸੰਚਾਲਨ ਵਿਚ ਆਪਣੇ ਸਹਿਯੋਗੀ ਉਪ-ਚੇਅਰ ਪਰਸਨਜ਼ ਵਲੋਂ ਦਿੱਤੇ ਗਏ ਸਮਰਥਨ ਦੀ ਤਹਿ-ਦਿਲੋਂ ਪ੍ਰਸ਼ੰਸਾ ਕਰਦਾ ਹਾਂ ਜਿਨ੍ਹਾਂ ਨੇ ਕਈ ਔਕੜਾਂ ਦੇ ਬਾਵਜੂਦ ਕਈ ਸਮਾਂ ਜ਼ੋਨਾਂ ਤੋਂ ਉੱਪਰ ਉੱਠ ਕੇ ਵਰਚੁਅਲ ਮੀਟਿੰਗ ਆਯੋਜਿਤ ਕੀਤੀ -

 

ਜਿਵੇਂ ਕਿ ਸੰਖੇਪ ਵਿਚ ਰੇਖਾਂਕਿਤ ਕੀਤਾ ਗਿਆ ਹੈ ਬਿਆਨ ਅਤੇ ਵਿਚਾਰ ਵਟਾਂਦਰੇ ਈਬੀ ਦੇ ਮੈਂਬਰ ਦੇਸ਼ਾਂ ਅਤੇ ਹੋਰ ਭਾਈਵਾਲਾਂ ਦੇ ਡੂੰਘੇ ਰੁਝੇਵਿਆਂ ਅਤੇ ਹੋਰ ਭਾਗੀਦਾਰਾਂ ਦੇ ਤਾਲਮੇਲ ਨੂੰ ਦਰਸਾਉਂਦੇ ਹਨ, ਜੋ ਨਾ ਸਿਰਫ ਬੇਮਿਸਾਲ ਮਹਾਮਾਰੀ ਵਿਰੁੱਧ ਵਿਸ਼ਵ ਪੱਧਰੀ ਹੁੰਗਾਰੇ ਨੂੰ ਸਮਰਥਨ ਦੇਂਦਾ ਹੈ ਬਲਕਿ ਹੋਰ ਜਨਤਕ ਸਿਹਤ ਚੁਣੌਤੀਆਂ ਲਈ ਵੀ ਵਿਸ਼ਵ ਪੱਧਰੀ ਤਾਲਮੇਲ ਪੈਦਾ ਕਰਦਾ ਹੈ।

 

ਮੈਂ ਆਪਣੀਆਂ ਸਹਿਯੋਗੀ ਸੰਯੁਕਤ ਰਾਸ਼ਟਰ ਏਜੰਸੀਆਂ, ਅੰਤਰ ਸਰਕਾਰੀ ਸੰਗਠਨਾਂ, ਭਾਈਵਾਲਾਂ ਅਤੇ ਗੈਰ-ਸਰਕਾਰੀ ਅਦਾਰਿਆਂ ਦੀ ਭੂਮਿਕਾ ਨੂੰ ਵੀ ਮਾਨਤਾ ਦੇਂਦਾ ਹਾਂ ਅਤੇ ਉਨ੍ਹਾਂ ਦੀ ਵਚਨਬੱਧਤਾ ਦੀ ਪ੍ਰਸ਼ੰਸਾ ਕਰਦਾ ਹਾਂ ਅਤੇ ਇਸ ਇਜਲਾਸ ਦੇ ਸਫਲ ਆਯੋਜਨ ਲਈ ਸਮਰਥਨ ਦੇਣ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ।

 

ਮੈਂ ਵਿਸ਼ਵ ਸਿਹਤ ਸੰਗਠਨ ਦੇ ਸਾਰੇ ਤਿੰਨਾਂ ਪੱਧਰਾਂ, ਹੈੱਡ ਕੁਆਰਟਰਜ਼, ਖੇਤਰੀ ਅਤੇ ਰਾਸ਼ਟਰੀ ਵਰਕਰਾਂ ਦੇ ਸਾਰੇ ਤਿੰਨਾਂ ਪੱਧਰਾਂ ਦੇ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦਾ ਹਾਂ ਕਿ ਉਨ੍ਹਾਂ ਨੇ ਪੂਰੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਕੰਮ ਕੀਤਾ। ਤੁਹਾਡਾ ਕੰਮ ਬਹੁਤ ਹੀ ਵੱਡਮੁੱਲਾ ਹੈ। 

 

ਮੈਂ ਡਾਇਰੈਕਟਰ ਜਨਰਲ, ਖੇਤਰੀ ਡਾਇਰੈਕਟਰਾਂ ਅਤੇ ਸਕੱਤ੍ਰੇਤ ਟੀਮ ਦਾ ਮੈਂਬਰ ਦੇਸ਼ਾਂ ਨੂੰ ਦਿੱਤੇ ਗਏ ਸਮਰਥਨ ਲਈ ਤਹਿ-ਦਿਲੋਂ ਸਵਾਗਤ ਕਰਦਾ ਹਾਂ ਜਿਨ੍ਹਾਂ ਨੇ ਨਾ ਸਿਰਫ ਐਮਰਜੈਂਸੀ ਹੁੰਗਾਰੇ ਵਿਚ ਹੀ ਬਲਕਿ ਸਾਰੇ ਹੀ ਖੇਤਰਾਂ ਵਿਚ ਡੂੰਘਾਈ ਅਤੇ ਪੂਰੀ ਊਰਜਾ ਨਾਲ ਕੰਮ ਕੀਤਾ।

 

ਮੇਰਾ ਪ੍ਰਬੰਧਕੀ ਸੰਸਥਾਵਾਂ ਦੇ ਸਹਿਯੋਗੀਆਂ, ਅਨੁਵਾਦਕਾਂ ਅਤੇ ਆਈਸੀਟੀ ਟੀਮ ਲਈ ਵੀ ਤਹਿ-ਦਿਲੋਂ ਧੰਨਵਾਦ ਜੋ ਉਨ੍ਹਾਂ ਨੇ ਕਾਰਜਕਾਰੀ ਬੋਰਡ ਦੇ 148ਵੇਂ ਵਰਚੁਅਲ ਇਜਲਾਸ ਨੂੰ ਨਿਰਵਿਘਨ ਆਯੋਜਨ ਨੂੰ ਯਕੀਨੀ ਬਣਾਉਣ  ਲਈ ਸਖਤ ਮਿਹਨਤ ਕੀਤੀ।

 

ਮੈਂ ਇਹ ਮੌਕਾ ਵਿਸ਼ਵ ਦੇ ਸਾਰੇ ਨਾਗਰਿਕਾਂ ਪ੍ਰਤੀ ਆਪਣੇ ਤਹਿ-ਦਿਲੋਂ ਧੰਨਵਾਦ ਅਤੇ ਪ੍ਰਸ਼ੰਸਾ ਜਾਹਰ ਕਰਨ ਲਈ ਲੈਂਦਾ ਹਾਂ ਜਿਨ੍ਹਾਂ ਨੇ ਇਸ ਅਣਕਿਆਸੇ ਸੰਕਟ ਨਾਲ ਲੜਨ  ਲਈ  ਪੂਰੇ ਸਮਾਜ  ਦੀ ਪਹੁੰਚ ਨੂੰ ਆਪਣੀ ਜ਼ਿੰਦਗੀ ਵਿਚ ਲਿਆਉਣ ਲਈ ਬਹੁਤ ਸਾਰਾ ਯੋਗਦਾਨ ਪਾਇਆ ਅਤੇ ਇਸ ਲਈ ਕੀਮਤ ਵੀ ਚੁਕਾਈ। ਜਿਨ੍ਹਾਂ ਲੋਕਾਂ ਨੇ ਟੀਕਿਆਂ, ਟੈਸਟਾਂ ਅਤੇ ਉਪਚਾਰ ਲਈ ਸਭ ਕੁਝ ਦਿੱਤਾ, ਉਨ੍ਹਾਂ ਦਾ ਇਕ ਬਹੁਤ ਵੱਡਾ ਧੰਨਵਾਦ।

 

ਚੁਣੌਤੀਆਂ ਦਰਮਿਆਨ ਜਿਨ੍ਹਾਂ ਦਾ ਅਸੀਂ ਸਾਰੇ ਸਾਹਮਣਾ ਕਰ ਰਹੇ ਹਾਂ, ਇਹ ਮੇਰਾ ਕਾਰਜਕਾਰੀ ਬੋਰਡ ਦੇ ਪ੍ਰਧਾਨ ਹੋਣ ਦੇ ਨਾਤੇ ਨਿੱਜੀ ਸਨਮਾਨ ਸੀ ਕਿ ਤੁਹਾਡੇ ਸਾਰਿਆਂ ਨਾਲ ਸਮਾਂ ਬਤੀਤ ਕਰਾਂ ਅਤੇ ਤੁਹਾਡੇ ਤਜਰਬਿਆਂ ਤੋਂ ਕੁਝ ਹਾਸਿਲ ਕਰਾਂ ਅਤੇ ਤੁਹਾਡੀਆਂ ਵਡਮੁੱਲੀਆਂ ਸਿਫਾਰਸ਼ਾਂ ਨੂੰ ਸੁਣਾਂ।

 

ਡੈਲੀਗੇਟਾਂ ਅਤੇ ਭਾਗੀਦਾਰਾਂ ਦੇ ਸੁਝਾਵਾਂ ਅਤੇ ਦਿੱਤੀ ਗਈ ਜਾਣਕਾਰੀ ਸੰਗਠਨ ਦੇ ਕੰਮ ਨੂੰ ਸੇਧ ਦੇਣ ਵਿਚ ਬਹੁਤ ਲਾਹੇਵੰਦ ਹੋਵੇਗੀ ਕਿਉਂਕਿ ਅਸੀਂ ਮਜ਼ਬੂਤ ਸੰਕਲਪ ਨਾਲ ਅੱਗੇ ਵਧੇ ਹਾਂ ਅਤੇ ਇਕ ਸਿਹਤਮੰਦ, ਸੁਰੱਖਿਅਤ ਅਤੇ ਖੁਸ਼ਹਾਲ ਵਿਸ਼ਵ ਦੇ ਨਿਰਮਾਣ ਲਈ ਕੰਮ ਕਰਨਾ ਹੈ।

 

ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਸਾਰੇ ਮੈਂਬਰ ਦੇਸ਼ ਚੁਣੌਤੀਆਂ ਤੇ ਕਾਬੂ ਪਾਉਣ ਅਤੇ ਸਿਹਤ ਸੰਭਾਲ ਸੇਵਾਵਾਂ ਨੂੰ ਪਹੁੰਚਯੋਗ, ਕਿਫਾਇਤੀ ਅਤੇ ਗੁਣਵੱਤਾ ਵਿਚ ਸੁਧਾਰ ਲਿਆਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਰ ਕੰਮ ਅਜੇ ਪੂਰਾ ਨਹੀਂ ਹੋਇਆ, ਇਸ ਲਈ ਮਹਾਮਾਰੀ ਨੂੰ ਖਤਮ ਕਰਨ ਲਈ ਸਾਨੂੰ ਆਪਣੀਆਂ ਵਚਨਬੱਧਤਾਵਾਂ ਨੂੰ ਜ਼ਰੂਰ ਦੁੱਗਣਾ ਕਰਨਾ ਪਵੇਗਾ।

 

ਮੌਜੂਦਾ ਸੰਦਰਭ ਵਿਚ ਕੋਈ ਵੀ, ਕਿਤੇ ਵੀ ਸੁਰੱਖਿਅਤ ਨਹੀਂ ਹੈ ਜਦ ਤੱਕ ਕਿ ਹਰ ਥਾਂ ਸੁਰੱਖਿਅਤ ਨਹੀਂ ਹੁੰਦੀ।

 

ਵਿਸ਼ਵ ਸਿਹਤ ਸੰਗਠਨ ਵਿਖੇ ਸਾਨੂੰ ਇਹ ਸੁਨਿਸ਼ਚਿਤ ਕਰਨਾ ਪਵੇਗਾ ਕਿ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਦੀ ਸਾਰੇ ਹੀ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਕੋਵਿਡ-19 ਟੈਸਟਾਂ, ਇਲਾਜਾਂ ਅਤੇ ਟੀਚਿਆਂ ਤੱਕ ਪਹੁੰਚ ਹੋਵੇ।

 

ਮੈਂ ਹਮੇਸ਼ਾ ਕਿਹਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੂੰ ਟ੍ਰੇਲਬਲੇਜ਼ਰ ਬਣਨ ਦੀ ਲੋੜ ਹੈ। ਜਜ਼ਬੇ ਅਤੇ ਵਚਨਬੱਧਤਾ ਨਾਲ ਕੰਮ ਕਰਨਾ ਵਿਸ਼ਵ ਵਿਚ ਇਕ ਵੱਖਰਾ ਫਰਕ ਲਿਆਉਂਦਾ ਹੈ ਤਾਕਿ ਸੰਤੁਸ਼ਟੀ ਤੋਂ ਕੁਝ ਵੀ ਘੱਟ ਨਾ ਹੋਵੇ।

 

ਵਿਸ਼ਵ ਸਿਹਤ ਸੰਗਠਨ ਦੀ ਵਚਨਬੱਧਤਾ ਸਾਡੇ ਮੈਂਬਰ ਦੇਸ਼ਾਂ ਲਈ ਪਰਿਵਰਤਨਸ਼ੀਲ ਤਜਰਬੇ ਮੁਹੱਈਆ ਕਰਵਾਉਂਦੀ ਹੈ ਜੋ ਬੇਮਿਸਾਲੀ ਹੈ। ਕੋਵਿਡ ਤੋਂ ਬਾਅਦ ਦੇ ਵਿਸ਼ਵ ਦੀਆਂ ਕਈ ਚੁਣੌਤੀਆਂ ਹਨ। ਇਸ ਲਈ ਸਾਨੂੰ ਇਕ ਨਵੇਂ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ। ਇਕ ਨਵਾਂ ਦ੍ਰਿਸ਼ਟੀਕੋਣ ਜੋ ਇਸ ਮਹੱਤਵਪੂਰਨ ਸੰਸਥਾ ਨੂੰ ਇਸ ਦੀ ਪੂਰੀ ਸੰਭਾਵਨਾ ਅਤੇ ਪ੍ਰਭਾਵ ਨੂੰ ਮਹਿਸੂਸ ਕਰਨ ਦੀ ਇਜਾਜ਼ਤ ਦੇਂਦਾ ਹੈ।

 

ਨਵੀਆਂ ਵਚਨਬੱਧਤਾਵਾਂ ਨਾਲ ਅਸੀਂ ਇਹ ਹਫਤਾ ਬਣਾਇਆ ਹੈ ਅਤੇ ਆਓ ਅਸੀਂ ਵਿਸ਼ਵ ਸਿਹਤ ਸੰਗਠਨ ਲਈ ਇਕ ਚੈਂਪੀਅਨ ਵਜੋਂ ਅਣਥੱਕ ਤੌਰ ਤੇ ਕੰਮ ਕਰਨ ਦਾ ਸੰਕਲਪ ਲਈਏ ਤਾਕਿ ਇਸ ਦੇ ਮਿਸ਼ਨ ਨੂੰ ਅੱਗੇ ਲਿਜਾਇਆ ਜਾ ਸਕੇ ਅਤੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ।

 

ਇਨ੍ਹਾਂ ਸ਼ਬਦਾਂ ਨਾਲ ਮੈਂ ਆਪਣੀਆਂ ਟਿੱਪਣੀਆਂ ਸਮਾਪਤ ਕਰਦਾ ਹਾਂ ਅਤੇ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ 148ਵੇਂ ਇਜਲਾਸ ਦੀ ਸਮਾਪਤੀ ਕਰਦਾ ਹਾਂ।

 

https://youtu.be/2d7P9fQGVe4

 

----------------- 

ਐਮਵੀ ਐਸਜੇ



(Release ID: 1692823) Visitor Counter : 227