ਬਿਜਲੀ ਮੰਤਰਾਲਾ
ਅੰਡੇਮਾਨ ਦੇ ਲੈਫ਼ਟੀਨੈਂਟ ਗਵਰਨਰ ਨੇ ਬਿਜਲਈ ਬੱਸਾਂ ਝੰਡੀ ਵਿਖਾ ਕੇ ਰਵਾਨਾ ਕੀਤੀਆਂ; ਜਿਸ ਨਾਲ ਟਾਪੂ ਉੱਤੇ ਪ੍ਰਦੂਸ਼ਣ ਘਟੇਗਾ
Posted On:
26 JAN 2021 4:58PM by PIB Chandigarh
ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਲੈਫ਼ਟੀਨੈਂਟ ਗਵਰਨਰ ਐਡਮਿਰਲ (ਸੇਵਾ–ਮੁਕਤ) ਡੀ.ਕੇ. ਜੋਸ਼ੀ ਨੇ ਅੱਜ ਬਿਜਲਈ ਬੱਸਾਂ ਦੇ ਸਮੂਹ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। 40 ਬਿਜਲਈ ਬੱਸਾਂ ਦਾ ਇਹ ਪ੍ਰੋਜੈਕਟ (NTPC) ਐੱਨਟੀਪੀਸੀ ਵਿੱਦਯੁਤ ਵਯਾਪਾਰ ਨਿਗਮ ਲਿਮਿਟੇਡ (NVVN ਲਿਮਿਟੇਡ) ਨੇ ਨੇਪਰੇ ਚਾੜ੍ਹਿਆ ਹੈ, ਜੋ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਅਧੀਨ ਆਉਂਦੇ ਜਨਤਕ ਖੇਤਰ ਦੇ ਅਦਾਰੇ NTPC ਲਿਮਿਟੇਡ ਦੀ 100% ਸਹਾਇਕ ਇਕਾਈ ਹੈ।
ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਟਾਪੂ ਵਿੱਚ ਬਿਜਲਈ ਬੱਸਾਂ ਦੀ ਸ਼ੁਰੂਆਤ ਨਾਲ ਪਿਛਲੇ ਪਾਈਪ ਤੋਂ ਹੋਣ ਵਾਲੀ ਗੈਸਾਂ ਦੀ ਨਿਕਾਸੀ ਘੱਟ ਕਰਨ ਵਿੱਚ ਮਦਦ ਮਿਲੇਗੀ ਅਤੇ ਇਸ ਦੇ ਨਾਲ ਸੁਵਿਧਾਜਨਕ ਜਨਤਕ ਟ੍ਰਾਂਸਪੋਰਟ ਵੀ ਮੁਹੱਈਆ ਹੋਵੇਗੀ।
ਉਪਰੋਕਤ ਪ੍ਰੋਜੈਕਟ ਤੋਂ ਇਲਾਵਾ NVVN; ਸਮਾਰਟ ਸਿਟੀ ਪ੍ਰੋਜੈਕਟ ਅਧੀਨ ਬੈਂਗਲੁਰੂ ਵਿੱਚ 90 ਬਿਜਲਈ ਬੱਸਾਂ ਲਈ ਟਰਨਕੀਅ ਸਮਾਧਾਨ ਮੁਹੱਈਆ ਕਰਵਾਉਣ ਲਈ ਸਫ਼ਲ ਬੋਲੀਦਾਤਾ ਵਜੋਂ ਉੱਭਰਿਆ ਹੈ। ਇਹ ਬੱਸਾਂ NAMMA ਮੈਟਰੋ ਨੈੱਟਵਰਕ ਨੂੰ ਆਖ਼ਰੀ ਮੀਲ ਤੱਕ ਕੁਨੈਕਟੀਵਿਟੀ ਮੁਹੱਈਆ ਕਰਵਾਉਣਗੀਆਂ।
NVVN ਵਿਭਿੰਨ ਵਰਗਾਂ ਦੇ ਵਾਹਨਾਂ ਦੇ ਚੱਲਦੇ ਸਮੇਂ ਖ਼ਤਰਨਾਕ ਗੈਸਾਂ ਦੀ ਸਿਫ਼ਰ ਨਿਕਾਸੀ ਉਨ੍ਹਾਂ ਦੀ ਮੁਕੰਮਲ ਰੇਂਜ ਵਿਕਸਤ ਤੇ ਮੁਹੱਈਆ ਕਰਵਾ ਰਿਹਾ ਹੈ। ਬਿਜਲਈ ਵਾਹਨ ਤੇਜ਼ੀ ਨਾਲ ਅਪਣਾਏ ਜਾਣ ਨੂੰ ਉਤਸ਼ਾਹਿਤ ਕਰਨ ਲਈ NVVN ਪੂਰੇ ਦੇਸ਼ ਦੇ ਕਈ ਸ਼ਹਿਰਾਂ ਵਿੱਚ ਚਾਰਜਿੰਗ ਦਾ ਬੁਨਿਆਦੀ ਢਾਂਚਾ ਵੀ ਵਿਕਸਤ ਕਰ ਰਿਹਾ ਹੈ।
****
ਆਰਕੇਜੇ/ਐੱਮ
(Release ID: 1692691)
Visitor Counter : 201