ਰੱਖਿਆ ਮੰਤਰਾਲਾ

ਅੰਡੇਮਾਨ ਅਤੇ ਨਿਕੋਬਾਰ ਕਮਾਂਡ ਨੇ ਗਣਤੰਤਰ ਦਿਵਸ ਮਨਾਇਆ

Posted On: 26 JAN 2021 4:36PM by PIB Chandigarh

ਅੰਡੇਮਾਨ ਅਤੇ ਨਿਕੋਬਾਰ ਕਮਾਂਡ ਵੱਲੋਂ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਪੋਰਟ ਬਲੇਅਰ ਵਿਖੇ ਨੇਤਾ ਜੀ ਸਟੇਡੀਅਮ ਵਿੱਚ 26 ਜਨਵਰੀ 2021 ਨੂੰ 72 ਵਾਂ ਗਣਤੰਤਰ ਦਿਵਸ ਮਨਾਉਣ ਲਈ ਰਸਮੀ ਪਰੇਡ ਦਾ ਆਯੋਜਨ ਕੀਤਾ ਗਿਆ। ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਉਪ ਰਾਜਪਾਲ ਐਡਮਿਰਲ ਡੀ ਕੇ ਜੋਸ਼ੀ (ਸੇਵਾਮੁਕਤ) ਪਰੇਡ ਦੇ ਮੁੱਖ ਮਹਿਮਾਨ ਅਤੇ ਸਮੀਖਿਆ ਅਧਿਕਾਰੀ ਸਨ। ਪਰੇਡ ਦੀ ਅਗਵਾਈ ਭਾਰਤੀ ਸੈਨਾ ਦੇ ਲੈਫਟੀਨੈਂਟ ਕੋਮੋਡੋਰ ਮਣੀਕੰਦਨ ਨੇ ਕੀਤੀ ਜਿਸ ਵਿਚ ਸੈਨਾ, ਨੇਵੀ, ਏਅਰ ਫੋਰਸ, ਕੋਸਟ ਗਾਰਡ ਅਤੇ ਅੰਡੇਮਾਨ ਅਤੇ ਨਿਕੋਬਾਰ ਪੁਲਿਸ ਦੀਆਂ ਟੁਕੜੀਆਂ ਸ਼ਾਮਲ ਸਨ।

 

ਹਰੇਕ ਟੁਕੜੀ ਦੀ ਨੁਮਾਇੰਦਗੀ ਇਕ ਅਧਿਕਾਰੀ, ਇਕ ਜੂਨੀਅਰ ਕਮਿਸ਼ਨਡ ਅਫਸਰ ਅਤੇ ਪੰਦਰਾਂ ਹੋਰ ਰੈਂਕਾਂ  ਵੱਲੋਂ ਕੀਤੀ ਗਈ। ਪਰੇਡ ਵਿਚ ਭਾਰਤੀ ਹਵਾਈ ਸੈਨਾ ਦੇ ਐਮਆਈ -17 ਹੈਲੀਕਾਪਟਰ ਅਤੇ ਨੇਵੀ ਤੋਂ ਡੋਰਨੀਅਰ ਏਅਰਕ੍ਰਾਫਟ ਦੀ ਫਲਾਈ ਪਾਸਟ ਵੇਖੀ ਗਈ। ਦੇਸ਼ ਦੀ ਇਕੋ ਜੁਆਇੰਟ ਸਰਵਿਸਿਜ਼ ਕਮਾਂਡ ਦੀ ਹਰੇਕ ਭਾਗੀਦਾਰ ਟੁਕੜੀ ਦਾ ਮਾਣ ਅਤੇ ਜੋਸ਼ ਅੰਡੇਮਾਨ ਨਿਕੋਬਾਰ ਕਮਾਂਡ ਵਿਚ ਸਾਰੇ ਹਥਿਆਰਾਂ ਦੇ ਏਕੀਕਰਣ ਅਤੇ ਜੋਇੰਟਮੈਨਸ਼ਿਪ ਦੇ ਸਭਿਆਚਾਰ ਦੇ ਵਿਕਾਸ ਦੇ ਪੱਧਰ ਨੂੰ ਦਰਸਾਉਂਦਾ ਹੈ। 

 C:\Users\dell\Desktop\Pic1GZCJ.jpg

ਸਮਾਗਮ ਦੇ ਆਯੋਜਨ ਦੌਰਾਨ ਸਾਰੇ ਹੀ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਤੇ ਕੋਵਿਡ ਪ੍ਰੋਟੋਕਾਲਾਂ ਦੀ ਪਾਲਣਾ ਕੀਤੀ ਗਈ। 

----------------------------------  

ਏ ਬੀ ਬੀ /ਨਾਮਪੀ /ਕੇ ਏ /ਡੀ ਕੇ /ਏ ਡੀ ਏ /ਰਾਜੀਬ   



(Release ID: 1692529) Visitor Counter : 193