ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਗਡਕਰੀ ਨੇ ਐਮਐਸਐਮਈ'ਜ਼ ਦੀਆਂ ਨਵੀਆਂ ਮਾਰਕੀਟਿੰਗ ਥਾਵਾਂ ਅਤੇ ਬਰਾਮਦ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਸੱਦਾ ਦਿੱਤਾ
Posted On:
25 JAN 2021 5:14PM by PIB Chandigarh
ਕੇਂਦਰੀ ਐਮਐਸਐਮਈ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਭਾਰਤ ਵਿਚ ਐਮਐਸਐਮਈਜ਼ ਦੇ ਯੋਗਦਾਨ ਲਈ ਨਵੀਆਂ ਮਾਰਕੀਟਿੰਗ ਥਾਵਾਂ ਅਤੇ ਬਰਾਮਦ ਸੰਭਾਵਨਾਵਾਂ ਦਾ ਪਤਾ ਲਗਾਉਣ ਨਾਲ ਭਾਰਤ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਦਾ ਯੋਗਦਾਨ ਅਗਲੇ ਪੰਜ ਸਾਲਾਂ ਵਿੱਚ ਮੌਜੂਦਾ 30% ਤੋਂ 40% ਤਕ ਦਾ ਵੱਧ ਸਕਦਾ ਹੈ। ਉਨ੍ਹਾਂ ਕਿਹਾ ਕਿ ਗ੍ਰਾਮ ਉਦਯੋਗ ਖੇਤਰ ਨੂੰ ਸਸ਼ਕਤ ਬਣਾਉਣ ਨਾਲ ਲੱਖਾਂ ਦੀ ਗਿਣਤੀ ਵਿੱਚ ਰੋਜ਼ਗਾਰ ਪੈਦਾ ਕੀਤੇ ਜਾ ਸਕਦੇ ਹਨ, ਜੋ 5 ਲੱਖ ਕਰੋੜ ਰੁਪਏ ਦੀ ਸਾਲਾਨਾ ਟਰਨਓਵਰ ਹਾਸਿਲ ਕਰਨ ਦੀ ਸਮਰੱਥਾ ਰੱਖਦਾ ਹੈ।
ਸ੍ਰੀ ਗਡਕਰੀ ਨੇ ਅੱਜ ਨਵੀਂ ਦਿੱਲੀ ਵਿਚ ਕਨਾਟ ਪਲੇਸ ਵਿਖੇ ਸਥਿਤ ਖਾਦੀ ਇੰਡੀਆ ਦੇ ਮੁੱਖ ਕੇਂਦਰ ਦਾ ਦੌਰਾ ਕੀਤਾ ਅਤੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀਆਂ ਮਹਿਲਾ ਕਾਰੀਗਰਾਂ ਵਲੋਂ ਤਿਆਰ ਕੀਤੇ ਗਏ ਕਈ ਗ੍ਰਾਮ ਉਦਯੋਗ ਉਤਪਾਦ ਲਾਂਚ ਕੀਤੇ। ਸ੍ਰੀ ਗਡਕਰੀ ਨੇ ਕੇਂਦਰ ਵਿਚ ਕਈ ਸਟਾਲਾਂ ਦਾ ਦੌਰਾ ਕੀਤਾ ਅਤੇ ਖਾਦੀ ਕਾਰੀਗਰਾਂ ਲਈ ਆਜੀਵਿਕਾ ਪੈਦਾ ਕਰਨ ਵਾਲੇ ਬਹੁਭਾਂਤੀ ਰੇਂਜ ਦੇ ਉਤਪਾਦਾਂ ਲਈ ਕੇਵੀਆਈਸੀ ਦੀ ਸ਼ਲਾਘਾ ਕੀਤੀ।
-------------------------------------
ਬੀਐਨ ਐਮਐਸ
(Release ID: 1692408)
Visitor Counter : 148