ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਆਈ ਸੀ ਐੱਮ ਆਰ — ਐੱਨ ਸੀ ਡੀ ਆਈ ਆਰ ਦੇ ਦਹਾਕੇ ਸਾਲ ਨੂੰ ਲਾਂਚ ਕੀਤਾ ਅਤੇ ਸਥਾਪਨਾ ਦਿਵਸ ਸਮਾਗਮਾਂ ਦੀ ਪ੍ਰਧਾਨਗੀ ਕੀਤੀ


"ਭਾਰਤ ਵਿੱਚ ਸਟਰੋਕ , ਕਾਰਡੀਓਵਸਕੂਲਰ ਰੋਗ , ਸ਼ੂਗਰ ਅਤੇ ਕੈਂਸਰ ਦੇ ਪ੍ਰਬੰਧਨ ਵਿੱਚ ਟੈਲੀਮੈਡੀਸਨ ਵਰਤੋਂ ਦੀ ਰੂਪ ਰੇਖਾ ਅਤੇ ਕੌਮੀ ਗੈਰ ਸੰਕ੍ਰਮਣ ਰੋਗਾਂ ਦੀ ਮੋਨੀਟਰਿੰਗ ਸਰਵੇਖਣ (ਐੱਨ ਐੱਨ ਐੱਮ ਐੱਸ)" ਜਾਰੀ ਕੀਤਾ ਹੈ

ਸਾਲ 2020 ਵੀ ਵਿਗਿਆਨ ਅਤੇ ਵਿਗਿਆਨੀਆਂ ਦਾ ਸਾਲ ਸੀ : ਡਾਕਟਰ ਹਰਸ਼ ਵਰਧਨ ਨੇ ਕੋਵਿਡ 19 ਤੇ ਕਾਬੂ ਪਾਉਣ ਲਈ ਆਈ ਸੀ ਐੱਮ ਆਰ ਦੀ ਕਾਰਗੁਜ਼ਾਰੀ ਬਾਰੇ ਕਿਹਾ

ਕੌਮੀ ਕੈਂਸਰ ਰਜਿਸਟਰੀ ਪ੍ਰੋਗਰਾਮ ਦੇਸ਼ ਲਈ ਕੈਂਸਰ ਨਿਗਰਾਨੀ ਲਈ ਇੱਕ ਬਹੁਤ ਬੇਸ਼ਕੀਮਤੀ ਸਾਧਨ ਹੈ ਅਤੇ ਆਯੁਸ਼ਮਾਨ ਭਾਰਤ ਐੱਚ ਡਬਲਯੁ ਸੀਸ ਰਾਹੀਂ ਵਿਸ਼ੇਸ਼ ਕੈਂਸਰ ਦੀ ਉਦੇਸਿ਼ਤ ਸਕ੍ਰੀਨਿੰਗ ਵਿੱਚ ਮਦਦ ਕਰਦਾ ਹੈ

ਐੱਨ ਸੀ ਡੀ’ਜ਼ ਨਾਲ ਨਜਿੱਠਣ ਲਈ ਸਰੀਰਿਕ ਗੈਰ ਸਰਗਰਮੀ ਘਟਾਉਣ ਬਾਰੇ ਜਾਗਰੂਕਤਾ ਤੇ ਜ਼ੋਰ ਦਿੱਤਾ ਗਿਆ ਹੈ

Posted On: 25 JAN 2021 2:58PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਭਾਰਤੀ ਮੈਡੀਕਲ ਖੋਜ ਕੌਂਸਲ — ਨੈਸ਼ਨਲ ਸੈਂਟਰ ਫੋਰ ਡਿਸੀਜ਼ ਇਨਫੋਰਮੈਟਿਕਸ ਐਂਡ ਰਿਸਰਚ (ਆਈ ਸੀ ਐੱਮ ਆਰ—ਐੱਨ ਸੀ ਡੀ ਆਈ ਆਰ) ਦੇ ਦਸਵੇਂ ਸਾਲ ਨੂੰ ਲਾਂਚ ਅਤੇ ਸਥਾਪਨਾ ਦਿਵਸ ਸਮਾਗਮਾਂ ਦੀ ਪ੍ਰਧਾਨਗੀ ਕੀਤੀ ।

https://ci3.googleusercontent.com/proxy/ScGbgtvxHxpVI5Lp280dXVlzsDv88iP2yzilFhFMFXQQbYp5N38LmArYd1DdlMY1_Fvsln7lCYlS9lo167JaOex_S9wLYnH6qrG3japZ0V13eV6X9Je_mIlkKQ=s0-d-e1-ft#https://static.pib.gov.in/WriteReadData/userfiles/image/image001C1JE.jpg  

ਕੇਂਦਰੀ ਸਿਹਤ ਮੰਤਰੀ ਨੇ ਗੈਰ ਸੰਕ੍ਰਮਿਕ ਰੋਗਾਂ (ਐੱਨ ਸੀ ਡੀ’ਜ਼) ਦੇ ਨਾਲ ਨਾਲ ਸਟਰੋਕ , ਦਿਲ ਦੀਆਂ ਬਿਮਾਰੀਆਂ , ਡਾਇਬਟਿਜ਼ ਅਤੇ ਕੈਂਸਰ ਲਈ ਟੈਲੀਮੈਡੀਸਨ ਦੀ ਵਰਤੋਂ ਦੀ ਰੂਪ ਰੇਖਾ ਤੇ ਐੱਨ ਸੀ ਡੀ’ਜ਼ ਲਈ ਜੋਖਿਮ ਪਹਿਲੂਆਂ ਅਤੇ ਸਿਹਤ ਪ੍ਰਣਾਲੀਆਂ ਬਾਰੇ ਵੱਡੇ ਵਿਆਪਕ ਕੌਮੀ ਸਰਵੇਖਣ ਦੇ ਨਤੀਜਿਆਂ ਨੂੰ ਵੀ ਜਾਰੀ ਕੀਤਾ ਹੈ ।
ਸ਼ੁਰੂ ਵਿੱਚ ਡਾਕਟਰ ਹਰਸ਼ ਵਰਧਨ ਨੇ ਮਹਾਮਾਰੀ ਨੂੰ ਕੰਟਰੋਲ ਕਰਨ ਲਈ ਆਈ ਸੀ ਐੱਮ ਆਰ ਦੇ ਵਿਗਿਆਨੀਆਂ ਵੱਲੋਂ ਆਪਣਾ ਬੇਹਿਸਾਬਾ ਯੋਗਦਾਨ ਦੇਣ ਲਈ ਸਾਰੇ ਦੇਸ਼ ਤਰਫੋਂ ਦਿਲ ਦੀ ਤਹਿ ਤੋਂ ਧੰਨਵਾਦ ਕੀਤਾ । ਉਹਨਾਂ ਕਿਹਾ ,"ਸਾਲ 2020 ਕੋਵਿਡ ਕਾਰਨ ਗ਼ਮ ਦੇ ਪਲਾਂ ਨੂੰ ਸਾਹਮਣੇ ਲਿਆਉਂਦਾ ਹੈ , ਫਿਰ ਵੀ ਇਸਨੇ ਕੁਝ ਆਸ ਦੇ ਬੀਜ ਬੀਜੇ ਹਨ । ਇਹ ਸਾਲ ਵਿਗਿਆਨ ਅਤੇ ਵਿਗਿਆਨੀਆਂ ਦਾ ਸਾਲ ਵੀ ਸੀ । ਉਹਨਾਂ ਨੇ ਸਵਦੇਸ਼ੀ ਕਿੱਟਾਂ ਦਾ ਵਿਕਾਸ ਕਰਕੇ ਟੈਸਟਿੰਗ ਕਿੱਟਾਂ ਦੇ ਦਬਾਅ ਨੂੰ ਸੌਖਾ ਹੀ ਨਹੀਂ ਕੀਤਾ ਬਲਕਿ ਸਵਦੇਸ਼ੀ ਟੈਸਟਿੰਗ ਕਿੱਟਾਂ ਨਾਲ ਸਥਿਤੀ ਨੂੰ ਪੂਰੀ ਤਰ੍ਹਾਂ ਪਲਟ ਦਿੱਤਾ ਤੇ ਹੁਣ ਵਿਸ਼ਵ ਵਿੱਚ ਇਹਨਾਂ ਦੀ ਬਰਾਮਦ ਕੀਤੀ ਜਾ ਰਹੀ ਹੈ । ਆਈ ਸੀ ਐੱਮ ਆਰ ਵਿਸ਼ਵ ਦੀਆਂ ਸੰਸਥਾਵਾਂ ਵਿੱਚੋਂ ਪਹਿਲੀ ਸੰਸਥਾ ਹੈ , ਜਿਸ ਨੇ ਵਾਇਰਸ ਅਤੇ ਨਾਲ ਹੀ ਮਿਊਟੈਂਟ ਸਟ੍ਰੇਨ ਨੂੰ ਅਲੱਗ—ਅਲੱਗ ਕੀਤਾ ਅਤੇ ਸੰਭਾਵਿਤ ਦਵਾਈ ਟੀਚਿਆਂ ਲਈ ਇੱਕ ਬਾਇਓਰਿਪੋਜ਼ਟਰੀ ਕਾਇਮ ਕਰਨ ਵਿੱਚ ਯੋਗਦਾਨ ਦਿੱਤਾ ਹੈ"। ਉਹਨਾਂ ਕਿਹਾ ,"ਭਾਰਤ ਹੁਣ ਪੂਰੀ ਤਰ੍ਹਾਂ ਦੇਸ਼ ਵਿੱਚ ਹੀ ਵਿਕਸਿਤ ਕੀਤੇ ਗਏ ਇੱਕ ਟੀਕੇ ਦਾ ਨਿਰਮਾਣ ਕਰ ਰਿਹਾ ਹੈ ਤੇ ਕਈ ਮੁਲਕਾਂ ਨੂੰ ਸਪਲਾਈ ਕਰ ਰਿਹਾ ਹੈ । ਇਸ ਪ੍ਰਾਪਤੀ ਲਈ ਸਾਰੇ ਵਿਗਿਆਨਕ ਭਾਈਚਾਰੇ ਨੂੰ ਇਸ ਦਾ ਮਾਣ ਸੰਮਾਨ ਮਿਲਣਾ ਚਾਹੀਦਾ ਹੈ"।
ਭਾਰਤ ਵਿੱਚ ਕੌਮੀ ਗੈਰ ਸੰਕ੍ਰਮਣ ਯੋਗ ਰੋਗਾਂ ਦੀ ਮੋਨੀਟਰਿੰਗ ਦਾ ਸਰਵੇਖਣ , ਜੋ ਕੈਂਸਰ ਨੂੰ ਵੀ ਟਰੈਕ ਕਰਦਾ ਹੈ , ਨੂੰ ਜਾਰੀ ਕਰਨ ਵੇਲੇ ਖੁਸ਼ੀ ਪ੍ਰਗਟ ਕਰਦਿਆਂ ਉਹਨਾਂ ਕਿਹਾ ,"ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਦੇਸ਼ ਲਈ ਇੱਕ ਬੇਸ਼ਕੀਮਤੀ ਕੈਂਸਰ ਨਿਗਰਾਨੀ ਸਾਧਨ ਹੈ । ਚੰਗੇ ਅਤੇ ਭਰੋਸੇਯੋਗ ਡਾਟਾ ਮੋਨੀਟਰਿੰਗ ਤੋਂ ਕੈਂਸਰ ਬਾਰੇ ਕਾਰਵਾਈ ਕਰਨ ਲਈ ਕਈ ਫਾਇਦੇ ਮਿਲਦੇ ਹਨ । ਆਯੁਸ਼ਮਾਨ ਭਾਰਤ ਐੱਚ ਡਬਲਯੁ ਸੀ’ਜ਼ ਵਿੱਚ ਵੱਡੇ ਪੱਧਰ ਤੇ ਐੱਨ ਸੀ ਡੀ ਸਕਰੀਨਿੰਗ ਰਾਹੀਂ ਵਿਸ਼ੇਸ਼ ਕੈਂਸਰ ਦੀ ਉਦੇਸਿ਼ਤ ਸਕ੍ਰੀਨਿੰਗ ਵਿੱਚ ਮਦਦ ਕਰਦਾ ਹੈ"। ਉਹਨਾਂ ਨੇ ਸਕੱਤਰ "ਸਿਹਤ ਖੋਜ" ਨੂੰ ਬੇਹਤਰ ਸਿਹਤ ਨਤੀਜਿਆਂ ਲਈ ਸਾਰੇ ਕਿਸਮ ਦੇ ਕੈਂਸਰਾਂ ਦੀ ਰਿਪੋਰਟਿੰਗ ਲਾਜ਼ਮੀ ਬਣਾਉਣ ਲਈ ਵਿਧਾਨਕ ਕਾਰਵਾਈਆਂ ਬਾਰੇ ਪਤਾ ਲਾਉਣ ਲਈ ਕਿਹਾ ।

https://ci5.googleusercontent.com/proxy/XpR_v2awo-QHsq2yRTXzq_9Pr6qEW4qLGCdRwOMoCpa744NAW5WdCt_QjUKvo3JI1fRh-LOM-yU1FmWsRX5TaY7ZicCpjboL_sePVSLDqi-jOMSHzWb8sv6luQ=s0-d-e1-ft#https://static.pib.gov.in/WriteReadData/userfiles/image/image002FODY.jpg  

ਡਾਕਟਰ ਹਰਸ਼ ਵਰਧਨ ਨੇ ਨੋਟ ਕੀਤਾ ,"ਇਹ ਸਰਵੇਖਣ ਐੱਨ ਸੀ ਡੀ ਜੋਖਿਮ ਤੱਤਾਂ ਬਾਰੇ ਮੁੱਢਲੀ ਜਾਣਕਾਰੀ ਮੁਹੱਈਆ ਕਰਨ ਲਈ ਕਰਵਾਏ ਗਏ ਹਨ ਅਤੇ ਇਹ ਐੱਨ ਸੀ ਸੀ’ਜ਼ ਨੂੰ ਦੋਨੋਂ ਤਰ੍ਹਾਂ ਰੋਕਣ ਅਤੇ ਪ੍ਰਬੰਧਨ ਬਾਰੇ ਫੋਕਸਡ ਵਿਆਪਕ ਬਹੁਖੇਤਰੀ ਪਹੁੰਚਾਂ ਵਿੱਚ ਸੁਧਾਰ ਦੀ ਲੋੜ ਨੂੰ ਉਜਾਗਰ ਕਰਦਾ ਹੈ । ਐੱਨ ਸੀ ਸੀ’ਜ਼ ਦੀ ਲਗਾਤਾਰ ਨਿਗਰਾਨੀ ਰੁਝਾਨਾਂ ਨੂੰ ਮੋਨੀਟਰ ਕਰਨ ਲਈ ਬਹੁਤ ਜ਼ਰੂਰੀ ਹੈ ਅਤੇ ਦਖਲਾਂ ਦੀ ਸੇਧ ਲਈ ਵੀ"। 
ਉਹਨਾਂ ਨੇ ਭਾਰਤ ਵਿੱਚ ਸਟਰੋਕ , ਕਾਰਡੀਓ ਵੈਸਕੁਲਰ ਰੋਗ , ਡਾਇਬਟੀਜ਼ ਅਤੇ ਕੈਂਸਰ ਦੇ ਪ੍ਰਬੰਧਨ ਵਿੱਚ ਟੈਲੀਮੈਡੀਸਨ ਦੀ ਵਰਤੋਂ ਲਈ ਇੱਕ ਰੂਪ ਰੇਖਾ ਜਾਰੀ ਵੀ ਕੀਤੀ ਅਤੇ ਕਿਹਾ ,:'ਟੈਲੀਮੈਡੀਸਨ , ਆਪਣੇ ਹਿੱਸਿਆਂ ਜਿਵੇਂ ਟੈਲੀ ਮਸ਼ਵਰਾ , ਟੈਲੀ ਮੋਨੀਟਰਿੰਗ ਅਤੇ ਟੈਲੀ ਟਰਾਈ ਏਜ ਨੂੰ ਏਕੀਕ੍ਰਿਤ ਕੀਤਾ ਜਾ ਸਕਦਾ ਹੈ ਤਾਂ ਜੋ ਮੁੱਖ ਐੱਨ ਸੀ ਡੀ’ਜ਼ ਲਈ ਇੱਕ ਵੱਡਾ ਸਿਹਤ ਸੰਭਾਲ ਮਾਡਲ ਉਸਾਰਿਆ ਜਾ ਸਕੇ । ਭਾਰਤ ਵਿੱਚ ਐੱਨ ਸੀ ਡੀ’ਜ਼ ਉੱਪਰ ਵੱਧ ਰਹੇ ਬੋਝ ਲਈ ਬਹੁਪੱਖੀ ਦਖ਼ਲਾਂ ਦੀ ਲੋੜ ਹੈ , ਤਾਂ ਜੋ ਐੱਨ ਸੀ ਡੀ ਸਿਹਤ ਸੰਭਾਲ ਤੇ ਪ੍ਰਬੰਧਨ ਦੇ ਮੁੜ ਸੁਰਜੀਤੀ ਪਹਿਲੂਆਂ , ਠੀਕ ਕਰਨ , ਰੋਕੂ ਪਹਿਲੂਆਂ ਨਾਲ ਨਜਿੱਠਿਆ ਜਾ ਸਕੇ । ਟੈਲੀ ਮੈਡੀਸਨ ਇਹਨਾਂ ਸਾਰੇ ਪਹਿਲੂਆਂ ਲਈ ਪੁਲ ਅਤੇ ਸੰਪਰਕ ਬਣ ਸਕਦੀ ਹੈ । ਇਸ ਨੂੰ ਅਪਣਾਇਆ ਜਾ ਸਕਦਾ ਹੈ ਅਤੇ ਕੌਮੀ ਟੈਲੀ ਮਸ਼ਵਰਾ ਨੈੱਟਵਰਕ ਅਤੇ ਹੋਰ ਅਜਿਹੇ ਪਲੇਟਫਾਰਮਾਂ ਰਾਹੀਂ ਭਾਰਤ ਵਿੱਚ ਮੁੱਢਲੀ ਸਿਹਤ ਸੰਭਾਲ ਤੋਂ ਤੀਜੇ ਪੱਧਰ ਤੱਕ ਦੀ ਸਿਹਤ ਸੰਭਾਲ ਲਈ ਮੈਡੀਕਲ ਪ੍ਰੈਕਟੀਸ਼ਨਰਜ਼ ਵੱਲੋਂ ਵਰਤਿਆ ਜਾ ਸਕਦਾ ਹੈ"। ਉਹਨਾਂ ਨੇ ਕਿਹਾ ਕਿ ਇਹ ਦੂਰ ਦੁਰਾਡੇ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰੇਗਾ ਅਤੇ ਰੋਗੀਆਂ ਨੂੰ ਸਫ਼ਰ ਕਰਕੇ ਹਸਪਤਾਲਾਂ ਤੱਕ ਪਹੁੰਚਣ ਲਈ ਆਉਂਦੀਆਂ ਤਕਲੀਫਾਂ ਨੂੰ ਘੱਟ ਕਰੇਗਾ ।
ਡਾਕਟਰ ਹਰਸ਼ ਵਰਧਨ ਨੇ ਮਜ਼ਬੂਤ ਸਾਂਝੇ ਯਤਨਾਂ ਦੀ ਲੋੜ ਨੂੰ ਉਜਾਗਰ ਕੀਤਾ ,"ਏਮਜ਼ ਝੱਜਰ ਕੈਂਸਰ ਦੀ ਦੇਖਭਾਲ ਲਈ ਇੱਕ ਵਧੀਆ ਕੇਂਦਰ ਬਣ ਗਿਆ ਹੈ । ਅੱਗੇ ਵਾਲਾ ਰਸਤਾ ਸਿਹਤ ਪ੍ਰੈਕਟੀਸ਼ਨਰਾਂ ਅਤੇ ਖੋਜੀਆਂ ਵਿਚਾਲੇ ਸਹਿਯੋਗ ਵਾਲਾ ਹੈ ਅਤੇ ਕੋਵਿਡ 19 ਸਮੇਂ ਦੇ ਦੌਰਾਨ ਸਾਹਮਣੇ ਆਇਆ ਵੀਡੀਓ ਕਾਨਫਰੰਸ ਦੇ ਤਰੀਕੇ ਨੂੰ ਵੱਧ ਤੋਂ ਵੱਧ ਵਰਤਣਾ ਚਾਹੀਦਾ ਹੈ"। ਕੇਂਦਰੀ ਸਿਹਤ ਮੰਤਰੀ ਨੇ ਮੀਟਿੰਗ ਦੇ ਅੰਤ ਵਿੱਚ ਚਿਤਾਵਨੀ ਜਾਰੀ ਕੀਤੀ ,"ਡਬਲਯੁ ਐੱਚ ਓ ਵੱਲੋਂ ਕੁੱਝ ਸਾਲ ਪਹਿਲਾਂ ਕਰਵਾਏ ਗਏ ਸਰਵੇਖਣ ਵਿੱਚ ਪਤਾ ਲੱਗਾ ਕਿ ਐੱਨ ਸੀ ਡੀ’ਜ਼ ਦੇ 45% ਰੋਗ ਕਸਰਤ ਨਾ ਕਰਨ ਦੇ ਨਤੀਜੇ ਹਨ । ਫਿੱਟ ਇੰਡੀਆ ਮੂਵਮੈਂਟ ਨੇ ਇਸ ਸੰਬੰਧ ਵਿੱਚ ਕੀਤੀ ਗਈ ਜਾਗਰੂਕਤਾ ਨੂੰ ਮਹੱਤਵਪੂਰਨ ਗਤੀ ਦਿੱਤੀ ਹੈ , ਜਿਸ ਨੂੰ ਹੋਰ ਵਧਾਉਣ ਦੀ ਲੋੜ ਹੈ । ਵਧੇਰੇ ਜਿੰਮਸ ਤੇ ਕਸਰਤ ਸੈਂਟਰਸ ਹਸਪਤਾਲ ਬੁਨਿਆਦੀ ਢਾਂਚੇ ਦੀ ਲੋੜ ਨੂੰ ਕਾਫੀ ਹੱਦ ਤੱਕ ਘਟਾਉਣਗੇ"।
ਪ੍ਰੋਫੈਸਰ ਬਲਰਾਮ ਭਾਰਗਵ , ਸਕੱਤਰ (ਸਿਹਤ ਖੋਜ) ਅਤੇ ਡਾਇਰੈਕਟਰ ਜਨਰਲ ਆਈ ਸੀ ਐੱਮ ਆਰ , ਸ਼੍ਰੀਮਤੀ ਅਨੁ ਨਾਗਰ ਸੰਯੁਕਤ ਸਕੱਤਰ (ਸਿਹਤ ਖੋਜ) , ਡਾਕਟਰ ਆਰ ਐੱਸ ਧਾਲੀਵਾਲ , ਡਾਇਰੈਕਟਰ ਡਵੀਜ਼ਨ ਆਫ ਐੱਨ ਸੀ ਡੀ (ਆਈ ਸੀ ਐੱਮ ਆਰ) , ਡਾਕਟਰ ਸਮੀਰਨ ਪਾਂਡਾ , ਡਾਇਰੈਕਟਰ ਡਵੀਜ਼ਨ ਆਫ ਈ ਸੀ ਡੀ(ਆਈ ਸੀ ਐੱਮ ਆਰ) , ਡਾਕਟਰ ਰਜਨੀਕਾਂਤ , ਡਾਇਰੈਕਟਰ ਡਵੀਜ਼ਨ ਆਫ ਆਰ ਐੱਮ ਪੀ ਸੀ ਸੀ (ਆਈ ਸੀ ਐੱਮ ਆਰ) ਵੀ ਖੁੱਦ ਇਸ ਸਮਾਗਮ ਵਿੱਚ ਸ਼ਾਮਲ ਸਨ । ਡਾਕਟਰ ਪ੍ਰਸ਼ਾਂਤ ਮਾਥੁਰ , ਡਾਇਰੈਕਟਰ ਆਈ ਸੀ ਐੱਮ ਆਰ — ਐੱਨ ਸੀ ਡੀ ਆਈ ਆਰ ਨੇ ਇਸ ਸਮਾਗਮ ਨੂੰ ਓਫੀਸ਼ੀਏਟ ਕੀਤਾ ।

 

ਐੱਮ ਵੀ / ਐੱਸ ਜੇ


(Release ID: 1692237) Visitor Counter : 194


Read this release in: English , Urdu , Hindi , Tamil , Telugu