ਸੂਚਨਾ ਤੇ ਪ੍ਰਸਾਰਣ ਮੰਤਰਾਲਾ

"ਇੱਕ ਇਨਸਾਨ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਉਸ ਦੇ ਫਾਇਦੇ ਦੇ ਲਈ ਉਸ ਨੂੰ ਖੁਦ ਤੋਂ ਦੂਰ ਜਾਣ ਦੇਣ ਦਾ ਵਿਚਾਰ ਹਮੇਸ਼ਾ ਤੋਂ ਹੀ ਮੈਨੂੰ ਸੋਚਣ 'ਤੇ ਮਜ਼ਬੂਰ ਕਰਦਾ ਹੈ": ਬਿਮਲ ਪੋਡਾਰ, ਰਾਧਾ ਡਾਇਰੈਕਟਰ ਰਾਧਾ ਫਿਲਮ


"ਹਾਲਾਂਕਿ ਇਹ ਇੱਕ ਐਨੀਮੇਟਿਡ ਕਾਰਟੂਨ ਫਿਲਮ ਹੈ, ਲੇਕਿਨ ਆਪਣੀ ਫਿਲਮ ਦੇ ਮਾਧਿਅਮ ਨਾਲ ਬਾਲਗ ਦਰਸ਼ਕਾਂ ਤੱਕ ਪਹੁੰਚਣਾ ਚਾਹੁੰਦੇ ਹਾਂ"

"ਐਨੀਮੇਸ਼ਨ ਫੀਚਰ ਫਿਲਮ ਨੂੰ ਬਣਾਉਣ ਦੇ ਲਈ ਜ਼ਿਆਦਾ ਸਮੇਂ ਅਤੇ ਫੰਡ ਦੀ ਜ਼ਰੂਰਤ ਹੁੰਦੀ ਹੈ"

Posted On: 22 JAN 2021 5:56PM by PIB Chandigarh

"ਇੱਕ ਇਨਸਾਨ ਜਿਸਨੂੰ ਤੁਸੀਂ ਪਿਆਰ ਕਰਦੇ ਹੋ, ਉਸ ਦੇ ਫਾਇਦੇ ਦੇ ਲਈ ਉਸ ਨੂੰ ਖੁਦ ਤੋਂ ਦੂਰ ਜਾਣ ਦੇਣ ਦਾ ਵਿਚਾਰ ਹਮੇਸ਼ਾ ਤੋਂ ਹੀ ਮੈਨੂੰ ਸੋਚਣ 'ਤੇ ਮਜ਼ਬੂਰ ਕਰਦਾ ਹੈ।"  ਨਿਰਦੇਸ਼ਨ ਬਿਮਲ ਪੋਡਾਰ ਆਪਣੀ ਬੰਗਾਲੀ ਐਨੀਮੇਟਿਡ ਕਾਰਟੂਨ ਫਿਲਮ 'ਰਾਧਾ' ਦੀ ਉੱਤਪਤੀ ਦੇ ਬਾਰੇ ਵਿੱਚ ਦੱਸਦੇ ਹੋਏ ਕਹਿੰਦੇ ਹਨ,ਕਿ ਇਹ ਰਾਧਾ ਨਾਮ ਦੀ ਇੱਕ ਅਜਿਹੀ ਮਹਿਲਾ ਦੀ ਆਪਣੇ ਪ੍ਰਿਅ ਇਨਸਾਨ ਦੇ ਘਰ ਆਉਣ ਦਾ ਇੰਤਜ਼ਾਰ ਕਰਦੀ ਹੈ, ਅਤੇ ਜਦ ਤੱਕ ਉਹ ਘਰ ਵਾਪਸ ਨਹੀਂ ਆਉਂਦਾ, ਉਦੋਂ ਤੱਕ ਉਸ ਦਾ ਇੰਤਜ਼ਾਰ ਕਰਦੀ ਰਹੇਗੀ। ਨਿਰਦੇਸ਼ਨ ਬਿਮਲ ਪੋਡਾਰ ਗੋਆ ਦੇ ਪਣਜੀ ਵਿੱਚ ਆਯੋਜਿਤ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਦੌਰਾਨ ਸ਼ੁਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੀ ਫਿਲਮ ਦੀ ਸਕ੍ਰੀਨਿੰਗ ਇੰਡੀੳਨ ਪੈਨੋਰਮਾ ਨੌਨ ਫੀਚਰ ਫਿਲਮ ਸੈਕਸ਼ਨ ਵਿੱਚ ਕੀਤੀ ਗਈ ਹੈ। ਇੱਕ ਸੁਤੰਤਰ ਫਿਲਮਕਾਰ ਦੇ ਤੌਰ 'ਤੇ 'ਰਾਧਾ : ਦ ਇੰਟਰਨਲ ਮੈਲੌਡੀ' ਉਨ੍ਹਾਂ ਦੀ ਪਹਿਲੀ ਫਿਲਮ ਹੈ।

 

ਕਲਕੱਤਾ ਦੀ ਰਹਿਣ ਵਾਲੀ ਰਾਧਾ ਦੋ ਲੋਕਾਂ ਦੇ ਵਿਚਕਾਰ ਰਿਸ਼ਤਿਆਂ ਦੇ ਇੱਕ ਅਜਿਹੇ ਅਦਿੱਖ ਬੰਧਨ ਨੂੰ ਬੁਣਦੀ ਹੈ, ਠੀਕ ਉਸੇ ਤਰ੍ਹਾਂ, ਜਿਸ ਤਰ੍ਹਾ ਕ੍ਰਿਸ਼ਨ ਜਦ ਰਾਧਾ ਨੂੰ ਵਰਿੰਦਾਵਨ ਵਿੱਚ ਛੱਡ ਕੇ ਚਲੇ ਜਾਂਦੇ ਹਨ ਅਤੇ ਉਸ ਦੇ ਬਾਅਦ ਰਾਧਾ ਉਨ੍ਹਾਂ ਦਾ ਲਗਾਤਾਰ ਇੰਤਜ਼ਾਰ ਕਰਦੀ ਹੈ। ਇਹ ਪਿਆਰ ਅਤੇ ਤਿਆਗ ਦੀ ਭਾਵਨਾਤਮਕ ਕਹਾਣੀ ਹੈ।ਇਹ ਇੱਕ ਬਜ਼ੁਰਗ ਮਹਿਲਾ ਅਤੇ ਨੌਜਵਾਨ ਲੜਕੇ ਦੀ ਕਹਾਣੀ ਹੈ। ਇਸ ਨੌਜਵਾਨ ਲੜਕੇ ਦਾ ਪਾਲਣ-ਪੋਸ਼ਣ ਬਜ਼ੁਰਗ ਮਹਿਲਾ ਨੇ ਬਹੁਤ ਹੀ ਲਾਡ-ਪਿਆਰ ਨਾਲ ਕੀਤਾ ਹੈ। ਮਹਿਲਾ ਉਸ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਨੋਜਾਵਨ ਲੜਕਾ ਵੀ ਆਪਣਆਂ ਜ਼ਰੂਰਤਾਂ ਦੇ ਲਈ ਇੱਕ ਮਾਂ ਦੀ ਤਰ੍ਹਾ ਉਸ ਮਹਿਲਾ 'ਤੇ ਭਰੋਸਾ ਕਰਦਾ ਹੈ। ਰਾਧਾ ਉਸ ਦੇ ਲਈ ਗੁਰੂ,ਦੋਸਤ ਅਤੇ ਆਦਰਸ਼ ਸਭ ਕੁਝ ਸੀ। ਉਹ ਬਜ਼ੁਰਗ ਮਹਿਲਾ ਉਸ ਦੇ ਲਈ ਪ੍ਰੇਰਣਾਸਰੋਤ ਸੀ, ਜੋ ਉਸ ਨੂੰ ਸਪਨਿਆਂ ਨੂੰ ਪਾਉਣ ਦਾ ਯਤਨ ਕਰਨ ਅਤੇ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਸਿਖਾਉਂਦੀ ਸੀ। ਉੱਥੇ ਹੀ ਦੂਜੇ ਪਾਸੇ, ਨੌਜਵਾਨ ਲੜਕਾ ਵੀ ਬਜ਼ੁਰਗ ਮਹਿਲਾ ਦੇ ਜੀਵਨ ਵਿੱਚ ਪ੍ਰਸੰਨਤਾ ਅਤੇ ਚਿਹਰੇ 'ਤੇ ਖੁਸ਼ੀਆਂ ਲਿਆਉਣਾ ਯਤਨ ਕਰਦਾ ਸੀ। ਲੇਕਿਨ ਸਮੇਂ ਦੇ ਨਾਲ ਦੋਵਾਂ ਦੇ ਇੱਕ-ਦੂਜੇ ਤੋਂ ਅਲੱਗ ਹੋ ਹੋ ਜਾਣ ਅਤੇ ਦੋ ਅਲੱਗ-ਅਲੱਗ ਸ਼ਹਿਰਾਂ ਵਿੱਚ ਰਹਿਣ ਦੀ ਵਜ੍ਹਾ ਨਾਲ ਹੁਣ ਬਜ਼ੁਰਗ ਮਹਿਲਾ ਉਸ ਨੌਜਵਾਨ ਲੜਕੇ ਦੀ ਇੱਕ ਝਲਕ ਪਾਉਣ ਦਾ ਇੰਤਜ਼ਾਰ ਕਰਦੀ ਹੈ।

 

ਦੋ ਮੁੱਖ ਕਿਰਦਾਰਾਂ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਪੋਡਾਰ ਨੇ ਕਿਹਾ, "ਆਪਣੇ ਵਿਅਕਤੀਗਤ ਜੀਵਨ ਵਿੱਚ ਅਜਿਹੇ ਚਰਿੱਤਰਾਂ ਦੀ ਪਹਿਚਾਣ ਕਰਨਾ ਅਸਾਨ ਹੁੰਦਾ ਹੈ, ਜਿਸ ਨੂੰ ਤੁਸੀਂ ਰਾਧਾ ਅਤੇ ਨੌਜਵਾਨ ਲੜਕੇ ਦੀ ਕਹਾਣੀ ਨਾਲ ਜੋੜ ਸਕੇ।" ਰਾਧਾ ਵਰਤਮਾਨ ਸਮੇਨ ਵਿੱਚ ਹਰੇਕ ਘਰ ਵਿੱਚ ਮੌਜੂਦ ਇੱਕ ਅਜਿਹੀ ਬਜ਼ੁਰਗ ਇਕੱਲੀ ਮਹਿਲਾ ਦਾ ਪ੍ਰਤੀਨਿਧਤਵ ਕਰਦੀ ਹੈ, ਜਿੱਥੇ ਬੱਚੇ ਬੇਹਤਰ ਕੈਰੀਅਰ,ਖੁਸ਼ਹਾਲੀ ਅਤੇ ਲਾਈਫਸਟਾਇਲ ਨੂੰ ਪਾਉਣ ਦੇ ਲਈ ਆਪਣੀਆਂ ਜੜਾਂ (ਆਪਣੇ ਘਰ ਨੂੰ) ਨੂੰ ਛੱਡ ਕੇ ਕਿਸੇ ਦੂਜੇ ਸਥਾਨ 'ਤੇ ਚਲੇ ਜਾਂਦੇ ਹਨ।ਇਸ ਵਿੱਚ ਕੁਝ ਗਲਤ ਨਹੀ ਹੈ, ਲੇਕਿਨ ਅਜਿਹਾ ਹੋਣ 'ਤੇ ਪਰਿਵਾਰ ਦੇ ਬਜ਼ੁਰਗ ਇਕੱਲੇ ਹੋ ਜਾਂਦੇ ਹਨ,ਅਜਿਹੇ ਵਿੱਚ ਉਨ੍ਹਾਂ ਦੇ ਪਾਸ ਯਾਦਾਂ ਤੋਂ ਇਲਾਵਾ ਹੋਰ ਕੁਝ ਨਹੀਂ ਬਚਦਾ।

 

ਪੋਡਾਰ, ਜੋ ਇਸ ਐਨੀਮੇਸ਼ਨ ਫਿਲਮ ਦੀ ਫੋਟੋਗਰਾਫੀ ਦੇ ਨਿਰਮਾਤਾ,ਐਡੀਟਰ ਅਤੇ ਡਾਇਰੈਕਟਰ ਵੀ ਹਨ, ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੀ ਫਿਲਮ ਦੇ ਦਰਸ਼ਕ ਕੇਵਲ ਬੱਚਿਆਂ ਤੱਕ ਹੀ ਸੀਮਤ ਰਹਿਣ। "ਹਾਲਾਂਕਿ ਇਹ ਇੱਕ ਐਨੀਮੇਟਿਡ ਕਾਰਟੂਨ ਫਿਲਮ ਹੈ, ਲੇਕਿਨ ਅਸੀਂ ਆਪਣੀ ਫਿਲਮ ਦੇ ਮਾਧਿਅਮ ਨਾਲ ਬਾਲਗ ਦਰਸ਼ਕਾਂ ਤੱਕ ਪਹੁੰਚਣਾ ਚਾਹੁੰਦੇ ਹਾਂ। ਇਸ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਹੀ,ਸਾਨੂੰ ਇਹ ਪਤਾ ਸੀ ਕਿ ਸਾਨੂੰ ਬੱਚਿਆਂ ਦੀ ਸ਼੍ਰੇਣੀ ਤੱਕ ਨਹੀਂ, ਬਲਕਿ ਦਰਸ਼ਕਾਂ ਦੇ ਇੱਕ ਵਿਆਪਕ ਸਮੂਹ ਤੱਕ ਪਹੁੰਚਣਾ ਹੈ।"

 

ਪੋਡਾਰ ਨੇ ਐਨੀਮੇਸ਼ਨ ਫਿਲ਼ਮ ਦੇ ਚਰਿੱਤਰਾਂ ਦਾ ਨਿਰਮਾਣ ਕਰਨ ਦੇ ਦੌਰਾਨ ਆਉਣ ਵਾਲੀਆ ਚੁਣੌਤੀਆਂ ਦੇ ਬਾਰੇ ਵਿੱਚ ਵੀ ਗੱਲ ਕੀਤੀ "ਉਨ੍ਹਾਂ ਨੇ ਕਿਹਾ ਐਨੀਮੇਸ਼ਨ ਫਿਲਮ ਨੂੰ ਬਣਾਉਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ।ਰਾਧਾ ਫਿਲਮ ਦੇ ਹਰੇਕ ਦ੍ਰਿਸ਼ ਦੀ ਕਲਪਨਾ ਕਾਫੀ ਗੰਭੀਰਤਾ ਅਤੇ ਰਚਨਾਤਮਕਤਾ ਨਾਲ ਕੀਤੀ ਗਈ ਹੈ, ਜਿਸ ਦੇ ਲਈ ਕਾਫੀ ਸਮਾਂ ਖਰਚ ਕਰਨਾ ਪਿਆ।" 

 

ਐਨੀਮੇਸ਼ਨ ਫਿਲਮ ਇੰਡਸਟਰੀ ਦੇ ਬਾਰੇ ਵਿੱਚ ਨਿਰਦੇਸ਼ਨ ਨੇ ਕਿਹਾ ਕਿ ਇਸ ਇੰਡਸਟ੍ਰੀ ਵਿੱਚ ਸਾਰਥਕ ਅਤੇ ਅਰਥਪੂਰਨ ਸਮੱਗਰੀ ਦੀ ਕਮੀ ਹੈ। ਭਾਰਤ ਵਿੱਚ ਫੀਚਰ ਫਿਲਮ ਉਦਯੋਗ ਭਲਾ ਹੀ ਕਾਫੀ ਵਿਕਸਿਤ ਹੋ ਚੁਕਿਆ ਹੈ,ਲੇਕਿਨ ਐਨੀਮੇਸ਼ਨ ਇੰਡਸਟਰੀ ਅਜੇ ਵੀ ਕਾਫੀ ਪਿੱਛੈ ਹੈ।ਫਿਲਮ ਨਿਰਮਾਣ ਦਾ ਐਨੀਮੇਸ਼ਨ ਫਾਰਮੇਟ ਦੇਸ਼ ਦੇ ਕੁਝ ਹਿੱਸਿਆਂ ਵਿੱਚ ਆਪਣੇ ਖੰਭ ਫੈਲਾਅ ਰਿਹਾ ਹੈ, ਅਤੇ ਪੱਛਮ ਦੇ ਦੇਸ਼ਾਂ ਦੀ ਤਰ੍ਹਾ ਭਾਰਤ ਵਿੱਚ ਇਸ ਨੂੰ ਵਿਕਸਿਤ ਹੋਣ ਵਿੱਚ ਥੋੜ੍ਹਾ ਸਮਾਂ ਲਗੇਗਾ।

 

ਉਨ੍ਹਾਂ ਨੇ ਕਿਹਾ ਕਿ ਇਸ ਨੂੰ ਸੰਭਵ ਬਣਾਉਣ ਦੀ ਅਤੇ ਜ਼ਿਆਦਾ ਸੰਸਾਧਨਾਂ ਦੀ ਜ਼ਰੂਰਤ ਹੈ।" ਐਨੀਮੇਸ਼ਨ ਫਿਲਮ ਨੂੰ ਬਣਾਉਣ ਦੇ ਲਈ ਜ਼ਿਆਦਾ ਸਮੇਂ ਅਤੇ ਫੰਡ ਦੀ ਜ਼ਰੂਰਤ ਹੁੰਦੀ ਹੈ।ਪੱਛਮ ਦੇ ਦੇਸ਼ਾਂ ਵਿੱਚ ਬਿਨਾ ਕਿਸੇ ਰੁਕਾਵਟ ਦੇ ਐਨੀਮੇਸ਼ਨ ਫਿਲਮ ਨਿਰਮਾਣ ਦਾ ਕੰਮ ਹੁੰਦਾ ਹੈ,ਲੇਕਿਨ ਭਾਰਤ ਵਿੱਚ ਹੁਣ ਇਸ ਦੇ ਲਈ ਜ਼ਰੂਰੀ ਸੰਸਾਧਨਾਂ ਦੀ ਕਮੀ ਹੈ।"

 

ਉਨ੍ਹਾਂ ਦੀ ਫਿਲਮ ਦੀ ਚੋਣ ਕਰਨ ਦੇ ਲਈ ਇੱਫੀ ਦਾ ਧੰਨਵਾਦ ਕਰਦੇ ਹੋਏ ਪੋਡਾਰ ਨੇ ਕਿਹਾ," ਇੱਫੀ ਵਿੱਚ ਆਉਣਾ ਮੇਰੇ ਲਈ ਬੇਹਤਰੀਨ ਅਨੁਭਵ ਹੈ।ਇਹ ਜਾਣ ਕੇ ਹਮੇਸ਼ਾ ਚੰਗਾ ਲੱਗਦਾ ਹੈ ਕਿ ਤੁਹਾਡਾ ਕੰਮ ਸਰਾਹੁਣਯੋਗ ਹੈ ਅਤੇ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।ਮੁਸੀਬਤਾਂ ਦੇ ਬਾਵਜੂਦ, ਇਸ ਪ੍ਰੋਗਰਾਮ ਨੂੰ ਸਫਲਤਾਪੂਰਬਕ ਆਯੋਜਿਤ ਕਰਨ ਦੇ ਲਈ ਮੈਂ ਇੱਫੀ ਦੀ ਟੀਮ ਦਾ ਧੰਨਵਾਦ ਕਰਦਾ ਹਾਂ। "

 

ਮੀਡੀਆ ਦੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ "ਭਾਰਤ ਵਿੱਚ ਮਿਥਿਹਾਸ ਕਹਾਣੀਆਂ 'ਤੇ ਅਧਾਰਿਤ ਕਈ ਐਨੀਮੇਸ਼ਨ ਫਿਲਮਾਂ ਬਣੀਆਂ ਹਨ, ਹੁਣ ਉਹ ਸਮਾਂ ਹੈ ਜਦ ਸਾਨੂੰ ਐਨੀਮੇਸ਼ਨ ਫਿਲਮਾਂ ਦੇ ਲਈ ਮੌਜੂਦਾ ਮੁੱਦਿਆਂ ਅਤੇ ਵਿਸ਼ਿਆਂ 'ਤੇ ਵਿਚਾਰ ਕਰਨਾ ਚਾਹੀਦਾ ਹੈ।"

 

https://youtu.be/N-c2F6lrTEM

 

                                                    ***


 

ਡੀਜੇਐੱਮ/ਐੱਚਆਰ/ਇੱਫੀ-49



(Release ID: 1692188) Visitor Counter : 211