ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
32 ਬੱਚਿਆਂ ਨੂੰ ਮਿਲੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ – 2021
ਪ੍ਰਧਾਨ ਮੰਤਰੀ ਭਲਕੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕਰਨਗੇ ਗੱਲਬਾਤ
Posted On:
24 JAN 2021 5:56PM by PIB Chandigarh
‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ, 2021’ 32 ਬੱਚਿਆਂ ਨੂੰ ਦਿੱਤੇ ਗਏ ਹਨ। ਭਾਰਤ ਸਰਕਾਰ ਨਵਾਚਾਰ, ਸਕੂਲੀ ਪੜ੍ਹਾਈ, ਖੇਡਾਂ, ਕਲਾ ਤੇ ਸਭਿਆਚਾਰ, ਸਮਾਜਕ ਸੇਵਾ ਤੇ ਵੀਰਤਾ ਦੇ ਖੇਤਰਾਂ ਵਿੱਚ ਵਿਲੱਖਣ ਯੋਗਤਾਵਾਂ ਤੇ ਬੇਮਿਸਾਲ ਪ੍ਰਾਪਤੀਆਂ ਵਾਲੇ ਬੱਚਿਆਂ ਨੂੰ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਦਿੰਦੀ ਆ ਰਹੀ ਹੈ।
ਪੁਰਸਕਾਰ–ਜੇਤੂ ਬੱਚੇ 21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 32 ਜ਼ਿਲ੍ਹਿਆਂ ਤੋਂ ਹਨ। ਸੱਤ ਪੁਰਸਕਾਰ ਕਲਾ ਤੇ ਸਭਿਆਚਾਰ ਦੇ ਖੇਤਰ ਵਿੱਚ ਦਿੱਤੇ ਗਏ ਹਨ, 9 ਪੁਰਸਕਾਰ ਨਵਾਚਾਰ ਅਤੇ 5 ਸਕੂਲੀ ਪ੍ਰਾਪਤੀਆਂ ਲਈ ਦਿੱਤੇ ਗਏ ਹਨ। ਸੱਤ ਬੱਚਿਆਂ ਨੇ ਇਹ ਪੁਰਸਕਾਰ ਖੇਡ ਵਰਗ ਵਿੱਚ, 3 ਬੱਚਿਆਂ ਨੇ ਵੀਰਤਾ ਲਈ ਜਿੱਤਿਆ ਹੈ ਅਤੇ ਇੱਕ ਬੱਚੀ ਨੂੰ ਸਮਾਜ–ਸੇਵਾ ਦੇ ਖੇਤਰ ਵਿੱਚ ਉਸ ਦੀਆਂ ਕੋਸ਼ਿਸ਼ਾਂ ਲਈ ਸਨਮਾਨਿਤ ਕੀਤਾ ਗਿਆ ਹੈ।
ਨੌਜਵਾਨ ਉਪਲਬਧੀਕਾਰਾਂ ਦੀ ਸ਼ਲਾਘਾ ਕਰਦਿਆਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਆਪਣੇ ਇੱਕ ਸੰਦੇਸ਼ ਵਿੱਚ ਕਿਹਾ ਹੈ ਕਿ ‘ਮੈਨੂੰ ਆਸ ਹੈ ਕਿ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ, 2021’ ਨਾਲ ਨਾ ਸਿਰਫ਼ ਜੇਤੂ ਪ੍ਰੇਰਿਤ ਹੋਣਗੇ, ਸਗੋਂ ਇਸ ਨਾਲ ਕਰੋੜਾਂ ਹੋਰ ਯੁਵਾ ਬੱਚੇ ਵੀ ਸੁਫ਼ਨੇ ਵੇਖਣ, ਕੋਈ ਇੱਛਾ ਰੱਖਣ ਤੇ ਆਪਣੀਆਂ ਸੀਮਾਵਾਂ ਤੋਂ ਅਗਾਂਹ ਲੰਘਣ ਲਈ ਪ੍ਰੇਰਿਤ ਹੋਣਗੇ। ਆਓ ਆਪਾਂ ਸਾਰੇ ਆਪਣੇ ਰਾਸ਼ਟਰ ਨੂੰ ਸਫ਼ਲਤਾ ਤੇ ਖ਼ੁਸ਼ਹਾਲੀ ਦੇ ਨਵੇਂ ਸਿਖ਼ਰਾਂ ’ਤੇ ਲਿਜਾਣ ਲਈ ਆਪਣੀ ਬਿਹਤਰੀਨ ਨਿਜੀ ਕੋਸ਼ਿਸ਼ ਕਰੀਏ।’
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਭਲਕੇ 25 ਜਨਵਰੀ, 2021 ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੁਰਸਕਾਰ–ਜੇਤੂਆਂ ਨਾਲ ਵਰਚੁਅਲੀ ਗੱਲਬਾਤ ਕਰਨਗੇ।
‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ, 2021’ ਜੇਤੂਆਂ ਦੀ ਸੂਚੀ ਨਿਮਨਲਿਖਤ ਅਨੁਸਾਰ ਹੈ:
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ, 2021 ਦੇ ਜੇਤੂ
ਲੜੀ ਨੰ.
|
ਨਾਮ
|
ਰਾਜ
|
ਵਰਗ
|
1
|
ਅਮੀਯਾ ਲਾਗੁੜੂ
|
ਆਂਧਰਾ ਪ੍ਰਦੇਸ਼
|
ਕਲਾ ਤੇ ਸਭਿਆਚਾਰ
|
2
|
ਵਿਯੋਮ ਆਹੂਜਾ
|
ਉੱਤਰ ਪ੍ਰਦੇਸ਼
|
ਕਲਾ ਤੇ ਸਭਿਆਚਾਰ
|
3
|
ਹ੍ਰਦਯਾ ਆਰ ਕ੍ਰਿਸ਼ਨਨ
|
ਕੇਰਲ
|
ਕਲਾ ਤੇ ਸਭਿਆਚਾਰ
|
4
|
ਅਨੁਰਾਮ ਰਾਮੋਲਾ
|
ਉੱਤਰਾਖੰਡ
|
ਕਲਾ ਤੇ ਸਭਿਆਚਾਰ
|
5
|
ਤਨੁਜ ਸਮੱਦਾਰ
|
ਆਸਾਮ
|
ਕਲਾ ਤੇ ਸਭਿਆਚਾਰ
|
6
|
ਵੇਨੀਸ਼ ਕੀਸ਼ਮ
|
ਮਨੀਪੁਰ
|
ਕਲਾ ਤੇ ਸਭਿਆਚਾਰ
|
7
|
ਸੌਹਾਰਦਯਾ ਡੇਅ
|
ਪੱਛਮੀ ਬੰਗਾਲ
|
ਕਲਾ ਤੇ ਸਭਿਆਚਾਰ
|
8
|
ਜਿਓਤੀ ਕੁਮਾਰੀ
|
ਬਿਹਾਰ
|
ਵੀਰਤਾ
|
9
|
ਕੁੰਵਰ ਦਿਵਯਾਂਸ਼ ਸਿੰਘ
|
ਉੱਤਰ ਪ੍ਰਦੇਸ਼
|
ਵੀਰਤਾ
|
10
|
ਕਾਮੇਸ਼ਵਰ ਜਗਨਨਾਥ ਵਾਘਮਰੇ
|
ਮਹਾਰਾਸ਼ਟਰ
|
ਵੀਰਤਾ
|
11
|
ਰਾਧੇਕ੍ਰਿਸ਼ਨਾ ਕੇ
|
ਕਰਨਾਟਕ
|
ਨਵਾਚਾਰ
|
12
|
ਸ਼੍ਰੀਨਭ ਮੌਜੇਸ਼ ਅਗਰਵਾਲ
|
ਮਹਾਰਾਸ਼ਟਰ
|
ਨਵਾਚਾਰ
|
13
|
ਵੀਰ ਕਸ਼ਯਪ
|
ਕਰਨਾਟਕ
|
ਨਵਾਚਾਰ
|
14
|
ਨਮਯਾ ਜੋਸ਼ੀ
|
ਪੰਜਾਬ
|
ਨਵਾਚਾਰ
|
15
|
ਅਰਚਿਤ ਰਾਹੁਲ ਪਾਟਿਲ
|
ਮਹਾਰਾਸ਼ਟਰ
|
ਨਵਾਚਾਰ
|
16
|
ਆਯੁਸ਼ ਰੰਜਨ
|
ਸਿੱਕਿਮ
|
ਨਵਾਚਾਰ
|
17
|
ਹੇਮੇਸ਼ ਚਡਾਲਾਵੜਾ
|
ਤੇਲੰਗਾਨਾ
|
ਨਵਾਚਾਰ
|
18
|
ਚਿਰਾਗ ਭੰਸਾਲੀ
|
ਉੱਤਰ ਪ੍ਰਦੇਸ਼
|
ਨਵਾਚਾਰ
|
19
|
ਹਰਮਨਜੋਤ ਸਿੰਘ
|
ਜੰਮੂ ਤੇ ਕਸ਼ਮੀਰ
|
ਨਵਾਚਾਰ
|
20
|
ਮੁਹੰਮਦ ਸ਼ਾਦਾਬ
|
ਉੱਤਰ ਪ੍ਰਦੇਸ਼
|
ਸਕੂਲੀ ਪ੍ਰਾਪਤੀ
|
21
|
ਆਨੰਦ
|
ਰਾਜਸਥਾਨ
|
ਸਕੂਲੀ ਪ੍ਰਾਪਤੀ
|
22
|
ਅਨਵੇਸ਼ ਸ਼ੁਭਮ ਪ੍ਰਧਾਨ
|
ਓੜੀਸ਼ਾ
|
ਸਕੂਲੀ ਪ੍ਰਾਪਤੀ
|
23
|
ਅਨੁਜ ਜੈਨ
|
ਮੱਧ ਪ੍ਰਦੇਸ਼
|
ਸਕੂਲੀ ਪ੍ਰਾਪਤੀ
|
24
|
ਸੋਨਿਤ ਸਿਸੋਲਕਰ
|
ਮਹਾਰਾਸ਼ਟਰ
|
ਸਕੂਲੀ ਪ੍ਰਾਪਤੀ
|
25
|
ਪ੍ਰਸਿੱਧੀ ਸਿੰਘ
|
ਤਾਮਿਲ ਨਾਡੂ
|
ਸਮਾਜ ਸੇਵਾ
|
26
|
ਸਵਿਤਾ ਕੁਮਾਰੀ
|
ਝਾਰਖੰਡ
|
ਖੇਡਾਂ
|
27
|
ਅਰਸ਼ੀਆ ਦਾਸ
|
ਤ੍ਰਿਪੁਰਾ
|
ਖੇਡਾਂ
|
28
|
ਪਲਕ ਸ਼ਰਮਾ
|
ਮੱਧ ਪ੍ਰਦੇਸ਼
|
ਖੇਡਾਂ
|
29
|
ਮੁਹੰਮਦ ਰਫ਼ੀ
|
ਉੱਤਰ ਪ੍ਰਦੇਸ਼
|
ਖੇਡਾਂ
|
30
|
ਕਾਮਯਾ ਕਾਰਤੀਕੇਯਨ
|
ਮਹਾਰਾਸ਼ਟਰ
|
ਖੇਡਾਂ
|
31
|
ਖ਼ੁਸ਼ੀ ਚਿਰਾਗ ਪਟੇਲ
|
ਗੁਜਰਾਤ
|
ਖੇਡਾਂ
|
32
|
ਮੰਤਰਾ ਜਿਤੇਂਦਰ ਹਰਖਾਨੀ
|
ਗੁਜਰਾਤ
|
ਖੇਡਾਂ
|
*******
ਬੀਵਾਇ/ਟੀਐੱਫ਼ਕੇ
(Release ID: 1692056)
Visitor Counter : 334