ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਜਦੋਂ ਅਸੀਂ ਵੱਡੇ ਹੋ ਰਹੇ ਹੁੰਦੇ ਹਾਂ, ਤਾਂ ਸਾਡੇ ਬਹੁਤ ਸਾਰੇ ਕਾਰਜ ਸੁਚੇਤ ਤੌਰ ’ਤੇ ਨਹੀਂ ਹੁੰਦੇ: 51ਵੇਂ ਇੱਫੀ ਵਿੱਚ ਗ਼ੈਰ ਫੀਚਰ ਫਿਲਮ ‘ਕੈਟਡੌਗ’ ਦੀ ਡਾਇਰੈਕਟਰ ਅਸ਼ਮਿਤਾ ਗੁਹਾ ਨਿਓਗੀ


‘ਇਹ ਫਿਲਮ ਭੈਣ-ਭਰਾ ਦੇ ਸਬੰਧ ਰਾਹੀਂ ਕਿਸ਼ੋਰ ਅਵਸਥਾ ਦੇ ਸਾਲਾਂ ਦੇ ਸੰਘਰਸ਼ ਦੀ ਪੜਚੋਲ ਕਰਦੀ ਹੈ’

Posted On: 24 JAN 2021 1:12PM by PIB Chandigarh

ਜਦੋਂ ਅਸੀਂ ਵੱਡੇ ਹੋ ਰਹੇ ਹੁੰਦੇ ਹਾਂ ਤਾਂ ਸਾਡੇ ਬਹੁਤ ਸਾਰੇ ਕਾਰਜ ਸੁਚੇਤ ਤੌਰ ’ਤੇ ਨਹੀਂ ਹੁੰਦੇ। ਇੱਕ ਬੱਚਾ ਅਜਿਹੀ ਚੀਜ਼ ਵਿੱਚ ਲਿਪਤ ਹੋ ਸਕਦਾ ਹੈ ਜਿਸ ਬਾਰੇ ਸ਼ਾਇਦ ਉਸ ਦੀ ਸਮਝ ਨਹੀਂ ਹੈ, ਪਰ ਬਾਅਦ ਦੇ ਸਾਲਾਂ ਵਿੱਚ ਉਹ ਇਸ ਦੇ ਅਰਥ ਪ੍ਰਾਪਤ ਕਰ ਸਕਦਾ ਹੈ। ਡਾਇਰੈਕਟਰ ਅਸ਼ਮਿਤਾ ਗੁਹਾ ਨਿਓਗੀ ਨੇ ਕਿਹਾ ਕਿ ਉਹ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਭਾਰਤੀ ਪੈਨੋਰਮਾ ਗ਼ੈਰ ਫੀਚਰ ਫਿਲਮ ‘ਕੈਟਡੌਗ’ ਵਿੱਚ ਇਸ ਵਿਚਾਰ ਦੀ ਪੜਚੋਲ ਕਰਦੀ ਹੈ।

 

ਇਹ ਫਿਲਮ ਸ਼ਨਿਚਰਵਾਰ (23 ਜਨਵਰੀ, 2021) ਨੂੰ ਗੋਆ ਵਿੱਚ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਦਿਖਾਈ ਗਈ ਹੈ। 

 

ਗੁਹਾ ਨਿਓਗੀ ਨੇ ਅੱਜ ਗੋਆ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਕਿਸ਼ੋਰ ਅਵਸਥਾ ਦੀ ਉਮਰ ਉਹ ਹੁੰਦੀ ਹੈ ਜਦੋਂ ‘ਇੱਕ ਅਜਿਹੀ ਦੁਨੀਆ ਹੁੰਦੀ ਹੈ ਜਿਸ ਨੂੰ ਤੁਸੀਂ ਜਾਣਦੇ ਹੋ ਅਤੇ ਇੱਕ ਅਜਿਹੀ ਦੁਨੀਆ ਹੁੰਦੀ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ। ਇਹ ਸਾਡੇ ਜੀਵਨ ਦਾ ਉਹ ਸਮਾਂ ਹੁੰਦਾ ਹੈ ਜਦੋਂ ਗਿਆਨ ਅਤੇ ਅਗਿਆਨ ਟਕਰਾਉਂਦੇ ਹਨ। ਸਾਡੀ ਫਿਲਮ ਇੱਕ ਭੈਣ-ਭਰਾ ਦੇ ਰਿਸ਼ਤੇ ਜ਼ਰੀਏ ਇਸ ਦੀ ਪੜਚੋਲ ਕਰਦੀ ਹੈ।’

 

ਇੱਕ ਭਰਾ ਅਤੇ ਇੱਕ ਭੈਣ ਆਪਣੀ ਅਧਿਆਪਕ ਮਾਂ ਜਿਸ ਕੋਲ ਉਨ੍ਹਾਂ ਲਈ ਕੋਈ ਸਮਾਂ ਨਹੀਂ ਹੈ, ਦੀਆਂ ਨਜ਼ਰਾਂ ਤੋਂ ਦੂਰ ਛਿਪ ਕੇ ਆਪਣੀ ਹੀ ਬਣਾਈ ਇੱਕ ਕਾਲਪਨਿਕ ਦੁਨੀਆ ਵਿੱਚ ਰਹਿੰਦੇ ਹਨ। ਦੋਵੇ ਭੈਣ-ਭਰਾ ਇੱਕ ਦੂਸਰੇ ਨਾਲ ਸਾਥ ਬਣਾ ਕੇ ਰੱਖਦੇ ਹਨ ਜਦੋਂ ਉਹ ਕਿਸ਼ੋਰ ਅਵਸਥਾ-ਤੋਂ ਪਹਿਲਾਂ ਉਤਰਾਅ ਚੜ੍ਹਾਅ ਅਤੇ ਘਰ ’ਤੇ ਬਦਲਦੀਆਂ ਸਥਿਤੀਆਂ ਨਾਲ ਜੂਝਦੇ ਹਨ। ਇਹ ਪ੍ਰਦਰਸ਼ਿਤ ਕਰਦੀ ਹੈ ਕਿ ਕਿਸ ਤਰ੍ਹਾਂ ਇਹ ਭੈਣ-ਭਰਾ ਦਾ ਸਬੰਧ ਆਪਣੇ ਆਲੇ ਦੁਆਲੇ ਦੀਆਂ ਸਥਿਤੀਆਂ ਅਤੇ ਉਨ੍ਹਾਂ ਵਿਚਕਾਰ ਹੋ ਰਹੀਆਂ ਤਬਦੀਲੀਆਂ ਦੌਰਾਨ ਯਤਨ ਕਰਦੇ ਹਨ ਅਤੇ ਉਨ੍ਹਾਂ ਦਾ ਅਰਥ ਕੱਢਦੇ ਹਨ। ਜਦੋਂ ਅੰਤ ਵਿੱਚ ਉਨ੍ਹਾਂ ਦੀ ਮਾਂ ਨੂੰ ਉਨ੍ਹਾਂ ਦੀ ਦੁਨੀਆ ਦੀ ਇੱਕ ਝਲਕ ਮਿਲਦੀ ਹੈ ਤਾਂ ਉਨ੍ਹਾਂ ਦੀ ਦੁਨੀਆ ਢਹਿਣ ਦੇ ਕੰਢੇ ’ਤੇ ਆ ਜਾਂਦੀ ਹੈ। ਉਹ ਦੋਵੇਂ ਜਾਂ ਤਾਂ ਸਮਰਪਣ ਕਰ ਸਕਦੇ ਹਨ ਜਾਂ ਵਿਰੋਧ ਕਰ ਸਕਦੇ ਹਨ। 

 

ਇਹ ਪੁੱਛੇ ਜਾਣ ’ਤੇ ਕਿ ਕਿਸ ਚੀਜ਼ ਨੇ ਉਨ੍ਹਾਂ ਨੂੰ ਇਹ ਫਿਲਮ ਬਣਾਉਣ ਲਈ ਪ੍ਰੇਰਿਤ ਕੀਤਾ, ਗੁਹਾ ਨਿਓਗੀ ਨੇ ਕਿਹਾ, ‘ਉਸ ਪਲ ਵਿੱਚ ਮੈਂ ਸੋਚ ਰਹੀ ਸੀ ਕਿ ਸਮਾਜ ਦੇ ਨਿਯਮਾਂ ਨਾਲ ਵੱਡੇ ਹੋਣ ਦਾ ਅਰਥ ਹੋ ਸਕਦਾ ਹੈ। ਕਿਸੇ ਸਮਾਜ ਅਤੇ ਪਰਿਵਾਰ ਵਿੱਚ ਸਾਰੀਆਂ ਭੂਮਿਕਾਵਾਂ ਨਿਰਧਾਰਤ ਹੁੰਦੀਆਂ ਹਨ। ਮੈਂ ਸੋਚ ਰਹੀ ਸੀ ਕਿ ਕੀ ਹੋਵੇ ਜੇਕਰ ਮੈਂ ਇੱਕ ਅਜਿਹੇ ਸਥਾਨ ਦੀ ਸਿਰਜਣਾ ਕਰਾਂ ਜਿੱਥੇ ਇਨ੍ਹਾਂ ਵਿੱਚੋਂ ਕਿਸੇ ਪਰਿਭਾਸ਼ਾ ਜਾਂ ਨਿਯਮ ਦਾ ਵਜੂਦ ਨਾ ਹੋਵੇ? ਤੁਸੀਂ ਲੋਕਾਂ ਦੀ ਪਛਾਣ ਉਨ੍ਹਾਂ ਦੀ ਲਿੰਗਕ ਪਛਾਣ ਜ਼ਰੀਏ ਕਰਦੇ ਹੋ। ਇੱਕ ਭਰਾ ਅਤੇ ਇੱਕ ਭੈਣ ਦਾ ਸਬੰਧ ਮੇਰੇ ਲਈ ਸਮਾਜ ਵੱਲੋਂ ਥੋਪੇ ਗਏ ਨਿਯਮਾਂ ਨੂੰ ਤੋੜਨ ਦੇ ਇਸ ਵਿਚਾਰ ’ਤੇ ਕੰਮ ਕਰਨ ਦਾ ਇੱਕ ਸਟੀਕ ਮਾਧਿਅਮ ਬਣ ਗਿਆ।

 

 

ਗੁਹਾ ਨਿਓਗੀ ਨੇ ਇਹ ਵੀ ਕਿਹਾ ਕਿ ‘ਮੇਰਾ ਇਹ ਪੂਰਾ ਵਿਸ਼ਵਾਸ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਅਨੁਭਵ ਕੀਤਾ ਹੈ ਜਾਂ ਕਰਦੇ ਹਨ। ਪਰ ਇਹ ਆਪਣੇ ਨਾਲ ਲੈ ਕੇ ਚਲਦੇ ਰਹਿਣ ਵਾਲੇ ਸਭ ਤੋਂ ਕਠਿਨ ਅਨੁਭਵਾਂ ਵਿੱਚੋਂ ਇੱਕ ਹੈ। ਇਹ ਅਜਿਹੀ ਚੀਜ਼ ਹੈ ਜੋ ਅਕਸਰ ਦਬਾ ਦਿੱਤੀ ਜਾਂਦੀ ਹੈ। 

 

ਇਹ ਪੁੱਛੇ ਜਾਣ ’ਤੇ ਕਿ ਕੀ ਬਾਲ ਕਲਾਕਾਰਾਂ ਦੀ ਮਾਸੂਮੀਅਤ ਨੂੰ ਖਤਮ ਕਰ ਦਿੱਤਾ ਗਿਆ ਹੈ, ਗੁਹਾ ਨਿਓਗੀ ਨੇ ਜਵਾਬ ਦਿੱਤਾ, ‘ਇਹ ਇੱਕ ਸੁਚੇਤ ਕਾਰਜ ਸੀ।’ ਉਨ੍ਹਾਂ ਨੇ ਟਿੱਪਣੀ ਕੀਤੀ, ‘ਅਜਿਹੀ ਗੱਲ ਕਰਨ ਤੋਂ ਕੀ ਸ਼ਰਮਾਉਣਾ ਜੋ ਨਿਸ਼ਚਿਤ ਰੂਪ ਨਾਲ ਹੁੰਦੀ ਹੈ।’

 

 

ਫਿਲਮ ਦਾ ਨਾਮ ਇੱਕ ਕਾਰਟੂਨ ਫਿਲਮ ਤੋਂ ਪ੍ਰੇਰਿਤ ਹੈ ਜਿੱਥੇ ਸਰੀਰ ਦੇ ਇੱਕ ਕਿਨਾਰੇ ’ਤੇ ਇੱਕ ਬਿੱਲੀ ਦਾ ਚਿਹਰਾ ਹੈ ਅਤੇ ਦੂਜੇ ਕਿਨਾਰੇ ’ਤੇ ਕੁੱਤੇ ਨਾਲ ਮਿਲਦਾ ਜੁਲਦਾ ਚਿਹਰਾ ਹੈ। ਉਨ੍ਹਾਂ ਨੇ ਕਿਹਾ, ‘‘ਇਸ ਫਿਲਮ ਵਿੱਚ ਮੈਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਹੈ ਕਿ ਦੋ ਅਲੱਗ-ਅਲੱਗ ਹੋਂਦਾਂ ਇੱਕ ਦੂਸਰੇ ਨਾਲ ਜੁੜ ਜਾਂਦੀਆਂ ਹਨ।

 

ਭਾਰਤੀ ਪੈਨੋਰਮਾ ਗ਼ੈਰ ਫੀਚਰ ਫਿਲਮ ਦਾ ਨਿਰਮਾਣ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ (ਐੱਫਟੀਆਈਆਈ) ਵੱਲੋਂ ਕੀਤਾ ਗਿਆ ਹੈ। ਇਹ ਡਾਇਰੈਕਟਰ ਦੀ ਡਿਪਲੋਮਾ ਫਿਲਮ ਹੈ ਜਿਨ੍ਹਾਂ ਨੇ ਐੱਫਟੀਆਈਆਈ ਤੋਂ ਗ੍ਰੈਜੂਏਸ਼ਨ ਕੀਤੀ ਹੈ।

 

https://youtu.be/aq0XiE_UcKQ

 

*** 

 

ਡੀਜੇਐੱਮ/ਐੱਸਸੀ/ਇੱਫੀ- 70



(Release ID: 1692055) Visitor Counter : 222