ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਓਟੋ ਦ ਬਾਰਬੇਰੀਅਨ ਮਾਨਸਿਕ ਸਿਹਤ ਦੇ ਮੁੱਦਿਆਂ ਨੂੰ ਉਜਾਗਰ ਕਰਦੀ ਹੈ ਜਿਸ ਬਾਰੇ ਸਮਾਜ ਨਹੀਂ ਜਾਣਦਾ ਕਿ ਉਨ੍ਹਾਂ ਨਾਲ ਕਿਵੇਂ ਨਜਿੱਠਣਾ ਹੈ: ਡਾਇਰੈਕਟਰ ਰੁਕਸਾਂਦਰਾ ਘੀਸੇਸਕੂ
“ਦੁਖ ਦੀ ਬਦਸੂਰਤੀ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਐਂਟੀ ਸਿਨੇਮਾ ਅਨੁਭਵ ਤਿਆਰ ਕਰਨ ਲਈ”
‘ਉਨ੍ਹਾਂ ਲਈ ਹਮਦਰਦੀ ਦੀ ਜ਼ਰੂਰਤ ਹੈ ਜੋ ਖੁਦਕੁਸ਼ੀ ਕਾਰਨ ਆਪਣੇ ਕਰੀਬੀਆਂ ਨੂੰ ਗੁਆ ਬੈਠਦੇ ਹਨ’
“ਬਹੁਤੇ ਦਿਨ, ਓਟੋ ਨੂੰ ਆਪਣੇ ਸੋਗਾਂ ਨਾਲ ਨਜਿੱਠਣਾ ਪੈਂਦਾ ਸੀ, ਆਪਣੀ ਪ੍ਰੇਮਿਕਾ ਦੀ ਖੁਦਕੁਸ਼ੀ ਪ੍ਰਤੀ ਉਸ ਦੀ ਜ਼ਿੰਮੇਵਾਰੀ ਦੀ ਭਾਵਨਾ ਨਾਲ। ਉਸ ਦੀ ਕਹਾਣੀ ਦੇ ਜ਼ਰੀਏ ਓਟੋ ਦ ਬਾਰਬੇਰੀਅਨ ਮਾਨਸਿਕ ਸਿਹਤ ਦੇ ਮੁੱਦਿਆਂ ਨੂੰ ਉਜਾਗਰ ਕਰਦੀ ਹੈ ਜਿਨ੍ਹਾਂ ਬਾਰੇ ਸਮਾਜ ਨਹੀਂ ਜਾਣਦਾ ਕਿ ਕਿਸ ਤਰ੍ਹਾਂ ਨਜਿੱਠਣਾ ਹੈ। ਮਾਨਸਿਕ ਰੋਗ ਅਣਪਛਾਤੇ ਰਹਿੰਦੇ ਹਨ। ਫਿਲਮ ਦਾ ਉਦੇਸ਼ ਉਦਾਸੀ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ, ਕੁਝ ਅਜਿਹਾ ਜੋ ਅਸਾਨੀ ਨਾਲ ਪਛਾਣਿਆ ਨਹੀਂ ਜਾਂਦਾ। ਸਭ ਤੋਂ ਵੱਧ, ਮੈਂ ਹਮਦਰਦੀ ਦੀ ਜ਼ਰੂਰਤ 'ਤੇ ਬਹੁਤ ਜ਼ਿਆਦਾ ਜ਼ੋਰ ਦੇਣਾ ਚਾਹੁੰਦੀ ਸੀ - ਉਨ੍ਹਾਂ ਲੋਕਾਂ ਦੇ ਦੁਖ ਅਤੇ ਨਿਰਾਸ਼ਾ ਪ੍ਰਤੀ ਜੋ ਆਪਣੇ ਕਿਸੇ ਨਜ਼ਦੀਕੀ ਦੀ ਖੁਦਕੁਸ਼ੀ ਦਾ ਸਾਹਮਣਾ ਕਰਦੇ ਹਨ।" ਡਾਇਰੈਕਟਰ ਰੁਕਸਾਂਦਰਾ ਘੀਸੇਸਕੂ ਨੇ ਆਪਣੀ ਇੱਫੀ 51 ਫਿਲਮ ਓਟੋ ਦ ਬਾਰਬੇਰੀਅਨ ਦੀ ਪ੍ਰੇਰਣਾ ਬਾਰੇ ਇਸ ਤਰ੍ਹਾਂ ਦੱਸਿਆ, ਜੋ ਕਿ ਅੱਲ੍ਹੜ ਉਮਰ ਦੇ ਸਦਮੇ ਉੱਤੇ ਭਾਵਨਾਤਮਕ ਕਹਾਣੀ ਹੈ। ਉਹ ਅੱਜ, 23 ਜਨਵਰੀ, 2021 ਨੂੰ ਗੋਆ ਵਿੱਚ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿਖੇ, ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੀ ਸੀ। ਕੱਲ੍ਹ ਫੈਸਟੀਵਲ ਵਿੱਚ ਰੋਮਾਨੀਆ ਦੀ ਇਸ ਫਿਲਮ ਦਾ ਇੰਡੀਅਨ ਪ੍ਰੀਮੀਅਰ ਹੋਇਆ।
ਨਾਇਕ ਓਟੋ ਬੁਖਾਰੈਸਟ ਦਾ ਇੱਕ 17 ਸਾਲਾਂ ਦਾ ਲੜਕਾ ਹੈ, ਜਿਸ ਨੂੰ ਆਪਣੀ ਪ੍ਰੇਮਿਕਾ ਲੌਰਾ ਦੀ ਖੁਦਕੁਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਫਿਰ ਉਹ ਉਸ ਦੀ ਖੁਦਕੁਸ਼ੀ ਦੀ ਜਾਂਚ ਨਾਲ ਜੁੜੀਆਂ ਸਮਾਜਿਕ ਸੇਵਾਵਾਂ ਵਿੱਚ ਸ਼ਾਮਲ ਹੋ ਜਾਂਦਾ ਹੈ। ਉਹ ਆਪਣੇ ਮੰਮੀ-ਡੈਡੀ ਅਤੇ ਉਸ ਦੇ ਮੂਕ ਦਾਦਾ ਅਤੇ ਲੌਰਾ ਦੀ ਮਾਂ ਦੁਆਰਾ ਤਿਆਰ ਕੀਤੇ ਇੱਕ ਦੁਸ਼ਟ ਚੱਕਰ ਵਿਚ ਫੱਸ ਜਾਂਦਾ ਹੈ। ਲੌਰਾ ਹਾਲੇ ਵੀ ਵੀਡਿਓ ਰਿਕਾਰਡਿੰਗਜ਼ ਦੁਆਰਾ ਉਸ ਦੀ ਜਿੰਦਗੀ ਦਾ ਹਿੱਸਾ ਹੈ ਜੋ ਲੜਕਾ ਲਗਾਤਾਰ ਸੰਪਾਦਿਤ ਕਰਦਾ ਹੈ, ਘਟਨਾਵਾਂ ਦੇ ਦੁਖਦਾਈ ਮੋੜ ਨੂੰ ਸਮਝਣ ਦੀ ਉਸ ਦੀ ਬੇਕਰਾਰ ਕੋਸ਼ਿਸ਼ ਵਿੱਚ। ਇਸ ਸਾਰੀ ਪ੍ਰਕਿਰਿਆ ਦੌਰਾਨ, ਜੋ ਕੁਝ ਵਾਪਰਿਆ ਹੈ ਉਸ ਲਈ ਓਟੋ ਨੂੰ ਉਸ ਦੀ ਜ਼ਿੰਮੇਵਾਰੀ ਦਾ ਹਿੱਸਾ ਬਣਨਾ ਪਿਆ।
ਡਾਇਰੈਕਟਰ ਨੇ ਕਿਹਾ ਕਿ ਫਿਲਮ ਦਾ ਉਦੇਸ਼ ਓਟੋ ਜਿਹੇ ਲੋਕਾਂ ਦੁਆਰਾ ਝੱਲੇ ਗਏ ਕਸ਼ਟ 'ਤੇ ਗੱਲਬਾਤ ਸ਼ੁਰੂ ਕਰਨਾ ਹੈ, ਜੋ ਆਪਣੇ ਅਜ਼ੀਜ਼ਾਂ ਨੂੰ ਖੁਦਕੁਸ਼ੀ ਵਿੱਚ ਗੁਆ ਦਿੰਦੇ ਹਨ। “ਇਹ ਫਿਲਮ ਉਪਦੇਸ਼ ਵਜੋਂ ਨਹੀਂ ਬਣਾਈ ਗਈ ਹੈ। ਇਹ ਦਰਸ਼ਕਾਂ ਨਾਲ ਗੱਲਬਾਤ ਖੋਲ੍ਹਣ ਅਤੇ ਕੁਝ ਪ੍ਰਸ਼ਨ ਉਠਾਉਣ ਲਈ ਹੈ। ਇਹ ਉਨ੍ਹਾਂ ਪ੍ਰਸ਼ਨਾਂ ਦੇ ਕੁਝ ਵੀ ਉੱਤਰ ਨਹੀਂ ਦੇਂਦੀ।”
ਘੀਸੇਸਕੂ ਨੇ ਉਦਾਸੀ ਦੇ ਨਿਰਾਸ਼ਾਜਨਕ ਚਿਹਰੇ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। “ਮੇਰਾ ਮੰਨਣਾ ਹੈ ਕਿ ਇਸ ਕਿਸਮ ਦੇ ਨਾਟਕ ਜਿਵੇਂ ਸੋਗ, ਨੁਕਸਾਨ, ਖੁਦਕੁਸ਼ੀ ਅਤੇ ਕਤਲ ਜ਼ਿਆਦਾਤਰ ਫਿਲਮਾਂ ਵਿੱਚ ਬਹੁਤ ਸ਼ੈਲੀ ਵਾਲੇ ਅਤੇ ਰੋਮਾਂਟਿਕ ਹੁੰਦੇ ਹਨ। ਇਸ ਪਿਛੋਕੜ ਵਿੱਚ, ਫਿਲਮ ਦਾ ਮਕਸਦ ਇੱਕ ਐਂਟੀ ਸਿਨੇਮੈਟਿਕ ਤਜ਼ਰਬਾ ਤਿਆਰ ਕਰਨਾ ਹੈ। ਅਸੀਂ ਇੱਕ ਨਕਾਰਾਤਮਕ ਫਿਲਮ ਵਿੱਚ ਇੱਕ ਐਂਟੀ-ਹੀਰੋ ਦਾ ਨਿਰਮਾਣ ਕਰਨਾ ਚਾਹੁੰਦੇ ਸੀ ਜਿੱਥੇ ਸੋਗ ਅਸਲ ਵਿੱਚ ਇਸ ਦੀ ਬਦਸੂਰਤੀ ਨੂੰ ਪ੍ਰਦਰਸ਼ਿਤ ਕਰਦਾ ਹੈ।
“ਫਿਲਮ ਸਾਨੂੰ ਆਪਣੇ ਅੰਦਰ ਦੇਖਣ ਦੀ ਤਾਕੀਦ ਵੀ ਕਰਦੀ ਹੈ, ਉਹ ਨਕਾਬ ਜੋ ਅਸੀਂ ਆਪਣੇ ਅਸਲ ਸਵੈ ਨੂੰ ਲੁਕਾਉਣ ਲਈ ਉਸਾਰਦੇ ਹਾਂ। ਫਿਲਮ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਲੁਕਾਉਣ ਲਈ ਵਰਤੇ ਜਾਂਦੇ ਵੱਖੋ ਵੱਖਰੇ ਮਾਸਕ ਦੀ ਵਰਤੋਂ ਕਰਨ ਬਾਰੇ ਸਵਾਲ ਕਰਦੀ ਹੈ- ਜਿਸ ਤਰੀਕੇ ਨਾਲ ਅਸੀਂ ਵੱਡੇ ਹੁੰਦੇ ਹਾਂ ਅਸੀਂ ਆਪਣੇ ਆਲੇ-ਦੁਆਲੇ ਨੂੰ ਪਛਾਣਦੇ ਹਾਂ ਉਨ੍ਹਾਂ ਨਮੂਨੇ ਅਨੁਸਾਰ ਜੀਉਣ ਲਈ।”
ਘੀਸੇਸਕੂ ਦੱਸਦੀ ਹੈ “ਫਿਲਮ ਅੱਲ੍ਹੜਪਣੇ ਦੀ ਇੱਕ ਕਹਾਣੀ ਹੈ, ਨਾਜ਼ੁਕ ਉਮਰ ਦੀ, ਜਦੋਂ ਨੈਤਿਕਤਾ ਕੋਈ ਆਮ ਧਾਰਨਾ ਨਹੀਂ ਹੁੰਦੀ ਜਿਸ ਅਨੁਸਾਰ ਵੱਡੀ ਉਮਰ ਵਾਲੇ ਲੋਕ ਜਿਉਂਦੇ ਹਨ।” “ਅੱਲ੍ਹੜ ਉਮਰ ਵਿੱਚ, ਸਮੇਂ ਬਾਰੇ ਇੱਕ ਵੱਖਰੀ ਭਾਵਨਾ ਹੁੰਦੀ ਹੈ, ਮੌਜੂਦਾ ਪਲ ਫੈਲਦਾ ਹੈ ਅਤੇ ਸਿਕੁੜਦਾ ਹੈ ਅਤੇ ਸਭ ਕੁਝ ਉਸੇ ਪਲ ਵਿੱਚ ਹੀ ਹੋਣਾ ਹੁੰਦਾ ਹੈ।” ਡਾਇਰੈਕਟਰ ਨੇ ਅੱਗੇ ਦੱਸਿਆ ਕਿ ਕਿਸ਼ੋਰਾਂ ਨਾਲ ਜੁੜੇ ਬੇਤੁੱਕੇ ਸੰਗੀਤ ਦੀ ਵਰਤੋਂ ਫਿਲਮ ਦੇ ਤਾਲ ਨੂੰ ਨਿਰਦੇਸ਼ਤ ਕਰਨ ਲਈ ਕੀਤੀ ਗਈ ਹੈ। ਇਹ ‘ਮੌਜੂਦਾ ਪਲ ਵਿੱਚ ਜੀਉਣਾ’ ਦਰਸਾਉਂਦੀ ਹੈ - ਜ਼ਿਆਦਾਤਰ ਕਿਸ਼ੋਰਾਂ ਦਾ ਮਾਟੋ। ਉਹ ਕਹਿੰਦੀ ਹੈ, “ਜਦੋਂ ਫਿਲਮ ਬਣਾਈ ਗਈ ਤਾਂ ਨਿੱਜੀ ਕਾਰਕਾਂ ਨੂੰ ਵੀ ਤਲਬ ਕੀਤਾ ਗਿਆ।”
ਘੀਸੇਸਕੂ ਰੋਮਾਨੀਆ ਦੀ ਇੱਕ ਵਿਜ਼ੂਅਲ ਆਰਟਿਸਟ ਅਤੇ ਫਿਲਮਕਾਰ ਹੈ। ਓਟੋ ਦ ਬਾਰਬੇਰੀਅਨ ਨੂੰ ਸਾਰਾਜੀਵੋ ਫਿਲਮ ਫੈਸਟੀਵਲ, ਸਿਨਈਸਟ ਸੈਂਟਰਲ ਅਤੇ ਈਸਟਰਨ ਯੂਰਪੀਅਨ ਫਿਲਮ ਫੈਸਟੀਵਲ ਲਈ ਵੀ ਚੁਣਿਆ ਗਿਆ ਹੈ।
https://youtu.be/PikLp_X100s
**********
ਡੀਜੇਐੱਮ/ਐੱਸਸੀ/ਇੱਫੀ -64
(Release ID: 1691768)
Visitor Counter : 184