ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤੀ ਖੇਡ ਅਥਾਰਟੀ ਨੇ ਟ੍ਰੇਨਿੰਗ ਬੇਸ ’ਚ ਪਰਤ ਰਹੇ ਐਥਲੀਟਸ ਦੀ ਸਿਖਲਾਈ ਦੀ ਤੀਬਰਤਾ ’ਚ ਕੋਈ ਕਮੀ ਨਾ ਆਉਣ ਲਈ ਚੁੱਕੇ ਸਰਗਰਮ ਕਦਮ
Posted On:
23 JAN 2021 7:23PM by PIB Chandigarh
ਵਿਭਿੰਨ ਮੁਕਾਬਲਿਆਂ ਤੋਂ ਆਪਣੇ ਕੇਂਦਰਾਂ ਨੂੰ ਪਰਤ ਰਹੇ ਐਥਲੀਟਸ ਲਈ ਭਾਰਤੀ ਖੇਡ ਅਥਾਰਟੀ (SAI – ਸਪੋਰਟਸ ਅਥਾਰਟੀ ਆੱਵ੍ ਇੰਡੀਆ) ਨੇ ਕੁਆਰੰਟੀਨ ਦੇ ਵਿਨਿਯਮਾਂ ਵਿੱਚ ਸਰਗਰਮੀ ਨਾਲ ਸੋਧ ਕੀਤੀ ਹੈ; ਤਾਂ ਜੋ ਉਲੰਪਿਕ ਖੇਡਾਂ ਦੀ ਤਿਆਰੀ ਕਰ ਰਹੇ ਐਥਲੀਟਸ ਦੀ ਸਿਖਲਾਈ ਦੀ ਤੀਬਰਤਾ ਵਿੱਚ ਯਕੀਨੀ ਤੌਰ ’ਤੇ ਕੋਈ ਕਮੀ ਨਾ ਆਵੇ।
11 ਸਤੰਬਰ ਅਤੇ 3 ਦਸੰਬਰ, 2020 ਨੂੰ ਜਾਰੀ ‘ਸਟੈਂਡਰਡ ਆੱਪਰੇਟਿੰਗ ਪ੍ਰੋਸੀਜ਼ਰਸ’ (SOPs) ਵਿੱਚ ਅੰਸ਼ਕ ਸੋਧ ਕਰਦਿਆਂ SAI ਨੇ ਇਹ ਯਕੀਨੀ ਬਣਾਇਆ ਹੈ ਕਿ ਰਾਸ਼ਟਰੀ ਕੈਂਪਾਂ ਅਤੇ SAI ਦੇ ਹੋਰ ਸਿਖਲਾਈ ਕੇਂਦਰਾਂ ਵਿੱਚ ਪਰਤ ਰਹੇ ਐਥਲੀਟ ਸੁਰੱਖਿਆ ਨਾਲ ਸਮਝੌਤਾ ਕੀਤੇ ਬਗ਼ੈਰ ਆਪਣੀ ਸਿਖਲਾਈ ਜਾਰੀ ਰੱਖਣ ਦੇ ਯੋਗ ਹੋਣ।
SAI ਨੇ ਇੱਕ ਬਿਆਨ ’ਚ ਕਿਹਾ ਹੈ ਕਿ ਇਹ ਯਕੀਨੀ ਬਣਾਉਣ ਲਈ ਕਦਮ ਚੁੱਕਿਆ ਗਿਆ ਹੈ ਕਿ ਐਥਲੀਟਸ ਆਪਣੇ ਸਿਖਲਾਈ ਪ੍ਰੋਗਰਾਮ ਦੀ ਨਿਰੰਤਰਤਾ ਕਾਇਮ ਰੱਖਣ ਦੇ ਯੋਗ ਹੋਣ। ਐਥਲੀਟ ਆਪਣੀ ਰੂਟੀਨ ਸਿਖਲਾਈ ਜਾਰੀ ਰੱਖਣ ਦੇ ਯੋਗ ਹੋਵੇਗਾ ਜਾਂ ਹੋਵੇਗੀ; ਬਸ਼ਰਤੇ ਉਸ ਨੂੰ ਪਹਿਲੇ ਸੱਤ ਦਿਨਾਂ ਲਈ ਹੋਰਨਾਂ ਐਥਲੀਟਸ ਤੋਂ ਵੱਖ ਬਾਇਓ–ਬਬਲ ਵਿੱਚ ਰਹਿਣ ਲਈ ਨਾ ਕਿਹਾ ਗਿਆ ਹੋਵੇ ਜਾਂ ਜਦੋਂ ਤੱਕ ਕਿ ਉਸ ਦਾ RT-PCR ਟੈਸਟ ਨੈਗੇਟਿਵ ਨਾ ਆਵੇ।
ਟੋਕੀਓ ਉਲੰਪਿਕ ਖੇਡਾਂ ਵਿੱਚ ਛੇ ਮਹੀਨੇ ਬਾਕੀ ਹੈ ਤੇ ਇਸੇ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲੇ ਦੋਬਾਰਾ ਸ਼ੁਰੂ ਹੋ ਰਹੇ ਹਨ ਅਤੇ ਐਥਲੀਟਸ ਉਲੰਪਿਕ ਖੇਡਾਂ ਜਾਂ ਸੁਰੱਖਿਅਤ ਮੁਕਾਬਲੇ ਦੇ ਐਕਸਪੋਜ਼ਰ ਲਈ ਯੋਗਤਾ ਹਾਸਲ ਕਰਨ ਲਈ ਵਿਭਿੰਨ ਅਨੁਸ਼ਾਸਨਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦੇਣਗੇ। ਉਨ੍ਹਾਂ ਨੂੰ ਕਿਸੇ ਮੁਕਾਬਲੇ ਤੋਂ ਬੇਸ ਉੱਤੇ ਪਰਤਣ ’ਤੇ ਹਰ ਵਾਰ ਸੱਤ ਦਿਨਾਂ ਲਈ ਕੁਆਰੰਟੀਨ ਵਾਸਤੇ ਕਹਿਣ ਨਾਲ ਉਨ੍ਹਾਂ ਦੀ ਸਿਖਲਾਈ ਉੱਤੇ ਮਾੜਾ ਅਸਰ ਪਵੇਗਾ ਕਿਉਂਕਿ ਉਨ੍ਹਾਂ ਨੇ ਆਪਣੇ ਨਿਸ਼ਚਤ ਸਮੇਂ ਦੇ ਚੱਕਰ ਨੂੰ ਬਰਕਰਾਰ ਵੀ ਰੱਖਣਾ ਹੋਵੇਗਾ।
SAI ਨੇ ਆਪਣੀਆਂ ਸਾਰੀਆਂ ਸਿਖਲਾਈ ਸੁਵਿਧਾਵਾਂ ਦੇ ਮੁਖੀਆਂ ਨੂੰ ਆਖ ਦਿੱਤਾ ਹੈ ਕਿ ਜਿਹੜੇ ਵੀ ਐਥਲੀਟਸ ਵਿਭਿੰਨ ਮੁਕਾਬਲਿਆਂ ਤੋਂ ਪਰਤ ਰਹੇ ਹਨ, ਉਨ੍ਹਾਂ ਨੂੰ ਤਦ ਤੱਕ ਇੱਕ ਵੱਖਰੇ ਹਸਟਲ ਜਾਂ ਹੋਸਟਲਜ਼ ਦੇ ਬਲਾੱਕ ਵਿੱਚ ਠਹਿਰਨ ਲਈ ਥਾਂ ਦੇਣੀ ਚਾਹੀਦੀ ਹੈ, ਜਦੋਂ ਤੱਕ ਕਿ ਸੱਤ ਦਿਨਾਂ ਦੇ ਅੰਤ ਉੱਤੇ ਉਨ੍ਹਾਂ ਦਾ RT-PCR ਟੈਸਟ ਨੈਗੇਟਿਵ ਨਾ ਹੋ ਜਾਵੇ, ਤਾਂ ਜੋ ਐਥਲੀਟਸ ਉਨ੍ਹਾਂ ਦੇ ਸੰਪਰਕ ਵਿੱਚ ਨਾ ਆਉਣ, ਜੋ ਬਾਇਓ–ਬਬਲ ਵਿੱਚ ਰਹਿ ਰਹੇ ਹਨ।
SAI ਦੇ ਸਾਰੇ ਕੇਂਦਰਾਂ ਦੇ ਮੁਖੀਆਂ ਤੇ ਕੋਚਜ਼ ਨੂੰ ਇੱਕ ਵਾਜਬ ਸਮਾਂ–ਅਨੁਸੂਚੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ, ਤਾਂ ਜੋ ਮੁਕਾਬਲੇ ਤੋਂ ਪਰਤ ਰਹੇ ਐਥਲੀਟਸ ਖੇਡਣ ਦੇ ਸਥਾਨ, ਜਿਮ ਅਤੇ ਸਪੋਰਟਸ ਸਾਇੰਸ ਸੁਵਿਧਾਵਾਂ ਦੀ ਵਰਤੋਂ ਕਰ ਸਕਣ ਤੇ ਉਨ੍ਹਾਂ ਦੀ ਸਿਖਲਾਈ ਦੀ ਨਿਰੰਤਰਤਾ ਯਕੀਨੀ ਬਣ ਸਕੇ ਅਤੇ ਇਸ ਦੌਰਾਨ ਸਬੰਧਤ ਕੇਂਦਰਾਂ ਵਿੱਚ ਰਹਿ ਰਹੇ ਐਥਲੀਟਸ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਹੋਵੇ।
ਇਸੇ ਤਰ੍ਹਾਂ, ਸਾਰੇ ਕੇਂਦਰਾਂ ਨੂੰ ਮੁਕਾਬਲੇ ਤੋਂ ਪਰਤ ਰਹੇ ਐਥਲੀਟਸ ਦੇ ਤਦ ਤੱਕ ਖਾਣ–ਪੀਣ ਦੇ ਵੱਖਰੇ ਇੰਤਜ਼ਾਮ ਕਰਨ ਦੀ ਸਲਾਹ ਦਿੱਤੀ ਗਈ ਹੈ, ਜਦੋਂ ਤੱਕ ਕਿ ਉਨ੍ਹਾਂ ਦੀ RT-PCR ਟੈਸਟ ਰਿਪੋਰਟ ਉਪਲਬਧ ਨਹੀਂ ਹੋ ਜਾਂਦੀ। ਜਿਹੜੇ ਸਥਾਨਾਂ ਉੱਤੇ ਵੱਖਰਾ ਡਾਈਨਿੰਗ ਖੇਤਰ ਬਣਾਉਣਾ ਸੰਭਵ ਨਾ ਹੋਵੇ, ਉਨ੍ਹਾਂ ਇੱਕ ਵਿਸਤ੍ਰਿਤ ਸਮਾਂ–ਅਨੁਸੂਚੀ ਤਿਆਰ ਕਰਨੀ ਹੋਵੇਗੀ ਕਿ ਤਾਂ ਜੋ ਕੈਂਪ ਵਿੱਚ ਰਹਿ ਰਹੇ ਅਜਿਹੇ ਵਿਅਕਤੀ ਨੂੰ ਮਿਲਣ ਤੋਂ ਬਚਿਆ ਜਾ ਸਕੇ।
*******
ਐੱਨਬੀ/ਓਏ
(Release ID: 1691764)
Visitor Counter : 113