ਸੈਰ ਸਪਾਟਾ ਮੰਤਰਾਲਾ

ਸੈਰ–ਸਪਾਟਾ ਮੰਤਰਾਲੇ ਵੱਲੋਂ ‘21ਵੀਂ ਸਦੀ ’ਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਸੰਗਿਕਤਾ’ ਵਿਸ਼ੇ ਉੱਤੇ ‘ਦੇਖੋ ਅਪਨਾ ਦੇਸ਼’ ਵੈੱਬੀਨਾਰ ਆਯੋਜਿਤ

Posted On: 23 JAN 2021 3:47PM by PIB Chandigarh

ਸੈਰ–ਸਪਾਟਾ ਮੰਤਰਾਲੇ ਦੀ ‘ਦੇਖੋ ਅਪਨਾ ਦੇਸ਼’ ਵੈੱਬੀਨਾਰ ਲੜੀ ਅਧੀਨ 22 ਜਨਵਰੀ, 2021 ਨੂੰ ‘21ਵੀਂ ਸਦੀ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਸੰਗਿਕਤਾ’ ਨਾਂਅ ਦਾ ਵੈੱਬੀਨਾਰ ਕਰਵਾਇਆ ਗਿਆ। ਇਹ ਵੈੱਬੀਨਾਰ ‘ਓਪਨ ਪਲੈਟਫ਼ਾਰਮ ਫ਼ਾਰ ਨੇਤਾਜੀ’ ਦੇ ਬੁਲਾਰੇ ਅਤੇ ਕਨਵੀਨਰ ਸ੍ਰੀ ਚੰਦਰ ਕੁਮਾਰ ਬੋਸ ਵੱਲੋਂ ਪੇਸ਼ ਕੀਤਾ ਗਿਆ। ਸ੍ਰੀ ਚੰਦਰ ਕੁਮਾਰ ਬੋਸ ਸਮਾਜਕ ਮਸਲਿਆਂ ਉੱਤੇ ਕੰਮ ਕੀਤਾ ਹੈ ਅਤੇ ਉਹ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਲੋਕਾਂ ਲਈ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨ ਵਾਲੀ ਇੱਕ ਜੱਥੇਬੰਦੀ ‘ਇੰਡੀਅਨ ਸੋਸ਼ਲਿਸਟ ਡੈਮੋਕ੍ਰੈਟਿਕ ਫ਼ੋਰਮ’ (ISDF) ਨਾਲ ਜੁੜੇ ਹੋਏ ਹਨ। ਉਹ ਕੋਲਕਾਤਾ ਤੇ ਲੰਦਨ ’ਚ ਸਰਗਰਮ ‘ਨੇਤਾਜੀ ਸੁਭਾਸ਼ ਫ਼ਾਊਂਡੇਸ਼ਨ’ (NSF) ਨਾਲ ਜੁੜੇ ਰਹੇ ਹਨ। NSF ਇੱਕ ਅਜਿਹਾ ਖੋਜ ਸੰਸਥਾਨ ਹੈ, ਜੋ ਆਜ਼ਾਦ ਹਿੰਦ ਫ਼ੌਜ ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਕਹਾਣੀ ਦੀਆਂ ਗੰਢਾਂ ਖੋਲ੍ਹਣ ਲਈ ਜਾਣਿਆ ਜਾਂਦਾ ਰਿਹਾ ਹੈ।

ਦੇਸ਼ 23 ਜਨਵਰੀ, 2021 ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125 ਜਯੰਤੀ ਮਨਾ ਰਿਹਾ ਹੈ। ਸਰਕਾਰ ਨੇ ਹਰ ਸਾਲ ਇਸ ਦਿਨ ਨੂੰ ‘ਪਰਾਕ੍ਰਮ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਨੇਤਾਜੀ ਦੇ ਜੀਵਨ ਤੇ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਉਨ੍ਹਾਂ ਦੇ ਯੋਗਦਾਨ ਪ੍ਰਤੀ ਸ਼ਰਧਾਂਜਲੀ ਵਜੋਂ 22 ਜਨਵਰੀ ਨੂੰ ਇਸ ਵੈੱਬੀਨਾਰ ਦਾ ਆਯੋਜਨ ਕੀਤਾ ਗਿਆ। ਇੱਕਜੁਟ ਤੇ ਪ੍ਰਗਤੀਸ਼ੀਲ ਭਾਰਤ ਲਈ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਫ਼ਲਸਫ਼ਾ, ਵਿਚਾਰਧਾਰਾ ਦਾ ਉਦੇਸ਼ ਤੇ ਦੂਰ–ਦ੍ਰਿਸ਼ਟੀ ਮੁੱਖ ਤੌਰ ਉੱਤੇ ਭਾਰਤ ਨੂੰ ਬ੍ਰਿਟਿਸ਼ ਹਕੂਮਤ, ਸ਼ੋਸ਼ਣ ਤੇ ਦਮਨ ਤੋਂ ਆਜ਼ਾਦ ਕਰਵਾਉਣ ਦੌਰਾਨ ਭਾਰਤ ਦੇ ਸਮਾਜਕ, ਆਰਥਿਕ ਤੇ ਸਿਆਸੀ ਮੋਰਚਿਆਂ ਉੱਤੇ ਸਰਬ–ਪੱਖੀ ਵਿਕਾਸ ਉੱਤੇ ਕੇਂਦ੍ਰਿਤ ਸੀ।

‘ਦੇਖੋ ਅਪਨਾ ਦੇਸ਼’ ਵੈੱਬੀਨਾਰ ਲੜੀ ਨੂੰ ਰਾਸ਼ਟਰੀ ਈ–ਗਵਰਨੈਂਸ ਵਿਭਾਗ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੀ ਤਕਨੀਕੀ ਭਾਈਵਾਲੀ ਨਾਲ ਪੇਸ਼ ਕੀਤਾ ਗਿਆ। ਇਸ ਵੈੱਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured ਦੇ ਨਾਲ–ਨਾਲ ਭਾਰਤ ਸਰਕਾਰ ਦੇ ਸੈਰ–ਸਪਾਟਾ ਮੰਤਰਾਲੇ ਦੇ ਸੋਸ਼ਲ ਮੀਡੀਆ ਹੈਂਡਲਜ਼ ਉੱਤੇ ਉਪਲਬਧ ਹਨ

****

ਐੱਨਬੀ/ਐੱਸਕੇ



(Release ID: 1691763) Visitor Counter : 91