ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਦੇਸ਼ਾਂ ’ਚ ਰਹਿੰਦੇ ਭਾਰਤੀ ਵਿਗਿਆਨੀਆਂ ਵੱਲੋਂ STIP ਪੋਸਟ–ਡ੍ਰਾਫ਼ਟ ਸਲਾਹ–ਮਸ਼ਵਰੇ ਮੌਕੇ ਖੁੱਲ੍ਹੀ ਵਿਗਿਆਨ ਨੀਤੀ ਤੇ ਨਵੇਂ ਖੋਜਕਾਰਾਂ, ਨੌਜਵਾਨ ਖੋਜੀਆਂ ਲਈ ਮੌਕਿਆਂ ਬਾਰੇ ਵਿਚਾਰ–ਵਟਾਂਦਰਾ

ਇਸ ਨੀਤੀ ਸੂਤਰੀਕਰਣ ਲਈ ਸਮਾਵੇਸ਼ ਇੱਕ ਮੰਤਰ ਰਿਹਾ ਹੈ ਤੇ ਥੀਮੈਟਿਕ ਸਮੂਹਾਂ ਵਿੱਚ ਮਹਿਲਾਵਾਂ ਦੀ 40% ਪ੍ਰਤੀਨਿਧਤਾ ਸੀ: ਡਾ. ਅਖਿਲੇਸ਼ ਗੁਪਤਾ,ਲਾਹਕਾਰ ਵਿਗਿਆਨੀ–ਜੀ ਤੇ ਮੁਖੀ, SITP–2020, ਸਕੱਤਰੇਤ

Posted On: 23 JAN 2021 11:07AM by PIB Chandigarh

ਅਕਾਦਮੀਸ਼ੀਅਨਾਂ, ਚਿੰਤਕ ਆਗੂਆਂ, ਸਬੰਧਤ ਧਿਰਾਂ, ‘ਸਾਇੰਸ ਇੰਡੀਆ ਫ਼ੋਰਮ’ ਦੇ ਮੈਂਬਰਾਂ ਅਤੇ ਖਾੜੀ ਦੇਸ਼ਾਂ ਦੇ ਵਿਲੱਖਣ ਭਾਈਚਾਰੇ ਦੇ ਆਗੂਆਂ ਸਮੇਤ ਵਿਦੇਸ਼ਾਂ ਵਿੱਚ ਵੱਸਦੇ ਭਾਰਤੀ ਵਿਗਿਆਨੀਆਂ ਨੇ 22 ਜਨਵਰੀ, 2021 ਨੁੰ ‘ਗਲਫ਼ ਕੋਆਪ੍ਰੇਸ਼ਨ ਕੌਂਸਲ’ (GCC) ਦੇਸ਼ਾਂ – ਸਊਦੀ ਅਰਬ, ਕਤਰ, ਕੁਵੈਤ, ਬਹਿਰੀਨ, ਸੰਯੁਕਤ ਅਰਬ ਅਮੀਰਾਤ ਤੇ ਓਮਾਨ ਦੇ ਪ੍ਰਵਾਸੀ ਭਾਰਤੀਆਂ ਨਾਲ ਪੋਸਟ–ਡ੍ਰਾਫ਼ਟ STIP ਸਲਾਹ–ਮਸ਼ਵਰਿਆਂ ਮੌਕੇ ਖੁੱਲ੍ਹੀ ਵਿਗਿਆਨ ਨੀਤੀ, ਭਾਰਤ ਵਿੱਚ ਫ਼ੈਲੋਸ਼ਿਪਸ, ਨਵੇਂ ਖੋਜਕਾਰਾਂ, ਨੌਜਵਾਨ ਖੋਜੀਆਂ ਲਈ ਮੌਕਿਆਂ ਬਾਰੇ ਵਿਚਾਰ–ਵਟਾਂਦਰਾ ਕੀਤਾ।

ਇਸ ਸਲਾਹ–ਮਸ਼ਵਰੇ ਦੀ ਅਗਵਾਈ ਕਰ ਰਹੇ ਡਾ. ਅਖਿਲੇਸ਼ ਗੁਪਤਾ ਸਲਾਹਕਾਰ ਵਿਗਿਆਨੀ–ਜੀ ਅਤੇ ਮੁਖੀ, SITP–2020, ਸਕੱਤਰੇਤ ਨੇ ਕਿਹਾ,‘ਇਸ ਨੀਤੀ ਦੀ ਵਿਲੱਖਣਤਾ ਇਹ ਹੈ ਕਿ ਇਹ ਅਜਿਹੀ ਪਹਿਲੀ ਨੀਤੀ ਹੈ, ਜਿਸ ਨੇ ਨੀਤੀ ਨਿਰਧਾਰਣ ਸਮੇਂ ਪ੍ਰਵਾਸੀ ਭਾਰਤੀਆਂ ਨਾਲ ਸਲਾਹ–ਮਸ਼ਵਰਾ ਕੀਤਾ ਹੈ। ਇਹ ਵਿਗਿਆਨ ਤੇ ਤਕਨਾਲੋਜੀ ਦਖ਼ਲਾਂ ਰਾਹੀਂ ਭਾਰਤ ਨੂੰ ਆਤਮ–ਨਿਰਭਰ ਬਣਾ ਕੇ ਦੇਸ਼ ਦੀ ਅੰਦਰੂਨੀ ਤਾਕਤ ਨੂੰ ਵਧਾਉਣ ਅਤੇ ਨਾਲ ਹੀ ਸਰਗਰਮੀ ਨਾਲ ਕੌਮਾਂਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਉੱਤੇ ਕੇਂਦ੍ਰਿਤ ਹੈ।’ 

 

 

ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਦੌਰਾਨ ਵਿਗਿਆਨ ਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਬੇਮਿਸਾਲ ਪ੍ਰਗਤੀ ਹੋਈ ਹੈ ਅਤੇ ਨਵੀਂ ਨੀਤੀ ਇਸ ਵਿਕਾਸ ਮੁਤਾਬਕ ਭਾਰਤ ਨੂੰ ਇੱਕ ਰੌਸ਼ਨ ਭਵਿੱਖ ਲਈ ਤਿਆਰ ਕਰਦੀ ਹੈ।

ਉਨ੍ਹਾਂ ਇਹ ਵੀ ਕਿਹਾ,‘ਇਸ ਨੀਤੀ ਨਿਰਧਾਰਣ ਲਈ ਸਮਾਵੇਸ਼ਤਾ ਇੱਕ ਮੰਤਰ ਰਿਹਾ ਹੈ ਅਤੇ ਉਮਰ ਦੇ ਵਧੀਆ ਸੰਤੁਲਨ ਨਾਲ ਥੀਮੈਟਿਕ ਸਮੂਹਾਂ ਵਿੱਚ ਔਰਤਾਂ ਦੀ ਲਗਭਗ 40% ਪ੍ਰਤੀਨਿਧਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਲਾਹ–ਮਸ਼ਵਰੇ ਦੇ ਲਗਭਗ 300 ਗੇੜਾਂ ਨਾਲ, ਲਗਭਗ 43,000 ਭਾਗੀਦਾਰਾਂ ਦੀ ਸ਼ਮੂਲੀਅਤ, ਇਸ ਨੀਤੀ ਨਿਰਧਾਰਣ ਦਾ ਖਰੜਾ ਤਿਆਰ ਕਰਨ ਤੋਂ ਪਹਿਲਾਂ ਦੇ ਪੜਾਅ ਵਿੱਚ ਸਲਾਹ–ਮਸ਼ਵਰਾ ਸ਼ਾਇਦ ਸਭ ਤੋਂ ਵਿਸ਼ਾਲ, ਵਿਸਤ੍ਰਿਤ ਅਤੇ ਤੇਜ਼–ਰਫ਼ਤਾਰ ਵਿਚਾਰ–ਵਟਾਂਦਰਿਆਂ ਵਿੱਚੋਂ ਇੱਕ ਹੈ।’

ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਨੇ ‘ਵਿਗਿਆਨ ਭਾਰਤੀ’ ਦੀ ‘ਸਾਇੰਸ ਇੰਡੀਆ ਫ਼ੋਰਮ’ ਦੇ ਤਾਲਮੇਲ ਨਾਲ ਜੀਸੀਸੀ ਦੇਸ਼ਾਂ ਤੋਂ ਪ੍ਰਵਾਸੀ ਭਾਰਤੀਆਂ ਨਾਲ ਦੂਜੇ ਪੋਸਟ–ਡ੍ਰਾਫ਼ਟ STIP ਸਲਾਹ–ਮਸ਼ਵਰੇ ਬਾਰੇ ਇੱਕ ਵਿਸਤ੍ਰਿਤ ਚਰਚਾ ਹਿਤ ਇੱਕ ਵਰਚੁਅਲ ਬੈਠਕ ਦਾ ਆਯੋਜਨ ਕੀਤਾ ਗਿਆ।

ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ‘ਵਿਗਿਆਨ ਭਾਰਤੀ’ ਦੇ ਰਾਸ਼ਟਰੀ ਜੱਥੇਬੰਦਕ ਸਕੱਤਰ ਸ਼੍ਰੀ ਜਯੰਤ ਸਹਸ੍ਰਬੁੱਧੇ ਨੇ ਕਿਹਾ,‘ਅਸੀਂ ਉਸ ਗੇੜ ’ਚ ਹਾਂ, ਜਿੱਥੇ ਭਾਰਤ ਸਰਕਾਰ ਨੇ ਸਮੁੱਚੀ ਨੀਤੀ ਦਾ ਖਰੜਾ ਜਨਤਾ ਸਾਹਵੇਂ ਰੱਖ ਦਿੱਤਾ ਹੈ, ਤਾਂ ਜੋ ਵਿਗਿਆਨ, ਤਕਨਾਲੋਜੀ ਤੇ ਨਵਾਚਾਰ ਨਾਲ ਜੁੜੇ ਸਮਾਜ ਦੇ ਵਿਭਿੰਨ ਵਰਗਾਂ ਦੇ ਲੋਕ ਆਪਣੇ ਸੁਝਾਅ ਦੇ ਸਕਣ।’

ਉਨ੍ਹਾਂ ਇਹ ਵੀ ਕਿਹਾ ਕਿ ਇਸ ਸੈਸ਼ਨ ਨੇ ਆਉਣ ਵਾਲੀ ਨੀਤੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੁੰ ਧਿਆਨ ਨਾਲ ਵੇਖਣ–ਪਰਖਣ ਦਾ ਮੌਕਾ ਪ੍ਰਦਾਨ ਕੀਤਾ ਹੈ ਤੇ ਸਾਰੀਆਂ ਸਬੰਧਤ ਧਿਰਾਂ ਦੇ ਸੁਝਾਅ ਭਵਿੱਖ ਵੱਲ ਅੱਗੇ ਵਧਣ ਲਈ ਨੀਤੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨਗੇ।

ਇਸ ਸਮਾਰੋਹ ’ਚ ਭਾਗ ਲੈ ਰਹੇ ਪ੍ਰਵਾਸੀ ਭਾਰਤੀਆਂ ਦੇ ਪ੍ਰਤੀਨਿਧਾਂ ਨੇ ਓਪਨ ਸਾਇੰਸ ਨੀਤੀ, ਭਾਰਤ ਵਿੱਚ ਪੋਸਟ–ਡੌਕ ਫ਼ੈਲੋਸ਼ਿਪਸ ਦੀ ਉਪਲਬਧਤਾ, ਉੱਚ–ਮਿਆਰੀ ਮਾਪਦੰਡਾਂ ਪ੍ਰਤੀ ਰਾਜ–ਪੱਧਰੀ ਸੰਸਥਾਨਾਂ ਦੀ ਇੰਟਰ–ਕੁਨੇਕਟੀਵਿਟੀ,ਵਿਗਿਆਨ ਦੀ ਪਰਿਭਾਸ਼ਾ ਅਨੁਸਾਰ ਵਾਟਰਟਾਈਟ ਕੰਪਾਰਟਮੈਂਟਸ, ਉਦਯੋਗ 4.0 ਪ੍ਰਤੀ ਨਵੀਂ ਨੀਤੀ ਦੇ ਯੋਗਦਾਨ, ਭਾਰਤ ਵਿੱਚ ਇਨੋਵੇਸ਼ਨ ਇਨਕਿਊਬੇਟਰਜ਼ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਤੇ ਅਜਿਹੇ ਹੋਰ ਮੁੱਦਿਆਂ ਦੀ ਸੁਵਿਧਾ ਵਿੱਚ ‘ਆਰਟੀਕਲ ਪ੍ਰੋਸੈਸਿੰਗ ਚਾਰਜ’ (ਏਪੀਸੀ – APC) ਨੂੰ ਕਵਰ ਕਰਨ ਲਈ ਚੁਣੌਤੀਆਂ ਬਾਰੇ ਸੁਝਾਅ ਮੁਹੱਈਆ ਕਰਵਾਏ।

ਡ੍ਰਾਫ਼ਟ STIP ਡਾ. ਗੁਪਤਾ ਦੀ ਅਗਵਾਈ ਹੇਠ STIP ਸਕੱਤਰੇਤ ਵੱਲੋਂ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਅਤੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਦੀ ਉਪਲਬਧ ਸਹਾਇਤਾ ਨਾਲ ਰੱਖਿਆ ਗਿਆ। ਡ੍ਰਾਫ਼ਟ STIP 31 ਦਸੰਬਰ, 2020 ਨੂੰ ਜਨਤਕ ਸਲਾਹ–ਮਸ਼ਵਰੇ ਲਈ ਜਾਰੀ ਕੀਤਾ ਗਿਆ ਸੀ। ਤਦ ਤੋਂ ਕਈ ਪੋਸਟ–ਡ੍ਰਾਫ਼ਟ ਸਲਾਹ–ਮਸ਼ਵਰੇ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ, ਤਾਂ ਜੋ ਸੁਝਾਅ ਤੇ ਸਿਫ਼ਾਰਸ਼ਾਂ ਲਈਆਂ ਜਾ ਸਕਣ। ਸਲਾਹ–ਮਸ਼ਵਰਿਆਂ ਦੀ ਲੜੀ ਅਗਲੇ 2 ਹਫ਼ਤਿਆਂ ਦੌਰਾਨ ਯੋਜਨਾਬੱਧ ਕੀਤੀ ਗਈ ਹੈ।

******

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)(Release ID: 1691762) Visitor Counter : 8