ਕਿਰਤ ਤੇ ਰੋਜ਼ਗਾਰ ਮੰਤਰਾਲਾ
ਕਿਰਤ ਤੇ ਰੋਜ਼ਗਾਰ ਮੰਤਰਾਲੇ ਦੀ ਝਾਕੀ ਕਾਮਿਆਂ ਦੀ ਰਿਸ਼ਟ ਪੁਸ਼ਟਤਾ ਅਤੇ ਸੁਰੱਖਿਆ ਦਾ ਜਸ਼ਨ ਮਨਾਉਂਦੀ ਹੈ
Posted On:
23 JAN 2021 6:36PM by PIB Chandigarh
ਕਿਰਤ ਤੇ ਰੋਜ਼ਗਾਰ ਮੰਤਰਾਲੇ ਦੀ ਝਾਕੀ (ਸ਼੍ਰਮ ਰੱਥ) ਸਮੁੱਚੀ ਰਿਸ਼ਟ ਪੁਸ਼ਟਤਾ ਤੋਂ ਲੈ ਕੇ ਵਧੇਰੇ ਸਮਾਜਿਕ ਸੁਰੱਖਿਆ ਨੂੰ ਪੇਸ਼ ਕਰਦਿਆਂ ਸੰਗਠਿਤ ਅਤੇ ਅਸੰਗਠਿਤ ਕਾਮਿਆਂ ਦੀਆਂ ਜਿ਼ੰਦਗੀਆਂ ਵਿੱਚ ਕਿਰਤ ਸੁਧਾਰਾਂ ਵੱਲੋਂ ਲਿਆਉਣ ਵਾਲੇ ਬਦਲਾਅ ਨੂੰ ਪੇਸ਼ ਕਰਦੀ ਹੈ । ਇਸ ਝਾਕੀ ਨੂੰ ‘ਮਿਹਨਤ ਕੋ ਸੰਮਾਨ , ਅਧਿਕਾਰ ਏਕ ਸਮਾਨ’ ਥੀਮ ਦੇ ਦੁਆਲੇ ਉਸਾਰਿਆ ਗਿਆ ਹੈ । ਇਹ ਝਾਕੀ ਇਹ ਦਰਸਾਉਂਦੀ ਹੈ ਕਿ ਕਿਰਤ ਕੋਡਸ ਕਿਵੇਂ ਕਾਮਿਆਂ ਨੂੰ ਸਸ਼ਕਤ ਅਤੇ ਪਹਿਲਾਂ ਨਾਲੋਂ ਵਧੇਰੇ ਸੁਰੱਖਿਅਤ ਕਰਨਗੇ ।
ਮੰਤਰਾਲੇ ਨੇ ਇੱਕ ਸਰਕਾਰੀ ਬਿਆਨ ਵਿੱਚ ਕਿਹਾ ਹੈ ਕਿ , ‘ਇਸ ਝਾਕੀ ਦਾ ਡਿਜ਼ਾਇਨ ਕਾਮਿਆਂ ਦੀ ਸਮੁੱਚੀ ਰਿਸ਼ਟ ਪੁਸ਼ਟਤਾ ਅਤੇ ਸੁਰੱਖਿਆ ਦੇ ਜਸ਼ਨ ਵਜੋਂ ਡਿਜ਼ਾਇਨ ਕੀਤਾ ਗਿਆ ਹੈ’ ।
ਝਾਕੀ ਦੇ ਸਾਹਮਣੇ ਹਿੱਸੇ ਵਿੱਚ ਇੱਕ ਬਹੁਤ ਸਸ਼ਕਤ ਅਤੇ ਵਿਸ਼ਵਾਸ ਪਾਤਰ ਕਾਮੇ ਦਾ ਵੱਡਾ ਬੁੱਤ ਹੈ , ਜਿਸ ਦੇ ਕੋਲ ਟੂਲ ਹੈ ਤੇ ਉਹ ਰਸਤੇ ਦੀ ਅਗਵਾਈ ਕਰ ਰਿਹਾ ਹੈ । ਉਸਦੇ ਸਿਰ ਉੱਪਰ ਪੀਲੇ ਰੰਗ ਦੀ ਸੁਰੱਖਿਅਤ ਕੈਪ ਕਿਰਤ ਸੁਧਾਰਾਂ ਤਹਿਤ ਮੁਹੱਈਆ ਕੀਤੀ ਗਈ ਸਿਹਤ ਸੁਰੱਖਿਆ ਅਤੇ ਉਜਰਤ ਸੁਰੱਖਿਆ ਅਤੇ ਸਮਾਜਿਕ ਸੁਰੱਖਿਆ ਦਰਸਾਉਂਦੀ ਹੈ ।
ਸਾਰੇ ਕਿਸਮ ਦੇ ਕਾਮਿਆਂ ਦੀਆਂ ਜਿ਼ੰਦਗੀਆਂ ਵਿੱਚ ਸਕਾਰਾਤਮਕ ਪ੍ਰਭਾਵ ਲਿਆਉਣ ਵਾਲੇ ਕਿਰਤ ਕੋਡਸ ਨੂੰ ਦਰਸਾਉਂਦਿਆਂ ਸ਼੍ਰਮ ਰੱਥ ਦਾ ਦਰਮਿਆਨਾ ਹਿੱਸਾ ਵੱਖ ਵੱਖ ਖੇਤਰਾਂ ਦੇ ਕਾਮਿਆਂ ਨੂੰ ਦਰਸਾਉਂਦਾ ਹੈ । ਦਰਮਿਆਨੇ ਹਿੱਸੇ ਵਿੱਚ ਕੋਡਸ ਤਹਿਤ ਦਿੱਤੀ ਗਈ ਮੈਡੀਕਲ ਤੇ ਵਿੱਤੀ ਸੁਰੱਖਿਆ ਇੱਕ ਐਪ ਰਾਹੀਂ ਦਿਖਾਈ ਗਈ ਹੈ , ਜੋ ਡੀ ਬੀ ਟੀ (ਡਾਇਰੈਕਟ ਬੈਨਿਫਿਟ ਸਹੂਲਤ) ਅਤੇ ਇੱਕ ਮੈਡੀਕਲ ਸਹਿਯੋਗ ਸੁਝਾਅ ਦਰਸਾਉਂਦੀ ਹੈ , ਜਿਸ ਨੂੰ ਇਸ ਤਰ੍ਹਾਂ ਪੜਿ੍ਆ ਜਾ ਸਕਦਾ ਹੈ , ‘ਸਵਸਥ ਸ਼੍ਰਮਿਕ , ਸਵਸਥ ਭਾਰਤ’ ।
ਸ਼੍ਰਮ ਰੱਥ ਦਾ ਪਿਛਲਾ ਹਿੱਸਾ ਕਾਮਿਆਂ ਨੂੰ ਇੱਕ ਵੱਡੇ ਪੀਲੇ ਹੈਲਮੇਟ ਹੇਠਾਂ ਬੈਠਿਆਂ ਦਿਖਾਉਂਦਾ ਹੈ , ਹੈਲਮੇਟ ਉੱਪਰ ‘ਸੁਰੱਖਿਆ ਪਹਿਲਾਂ’ ਲਿਖਿਆ ਹੋਇਆ ਹੈ । ਝਾਕੀ ਵਿੱਚ ਦਿਖਾਏ ਗਏ ਪਹੀਏ ਸਮਾਜਿਕ ਸੁਰੱਖਿਆ ਅਤੇ ਸਵੱਛ ਕੰਮਕਾਜੀ ਵਾਤਾਵਰਣ ਦਾ ਸੁਨੇਹਾ ਦਿੰਦਾ ਹੈ , ਜੋ 24 ਘੰਟੇ ਉਪਲਬੱਧ ਹੈ । ਪਰੇਡ ਵਿੱਚ ਝਾਕੀ ਨੂੰ ਸ਼ਾਮਿਲ ਕਰਨ ਬਾਰੇ ਬੇਹੱਦ ਖੁਸ਼ੀ ਪ੍ਰਗਟ ਕਰਦਿਆਂ ਕੇਂਦਰੀ ਕਿਰਤ ਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਕਿਹਾ ਹੈ ਕਿ , ‘ਕਿਰਤ ਕੋਡਸ ਮੰਤਰਾਲੇ ਦੇ ਅਣਥੱਕ ਅਤੇ ਲਗਾਤਾਰ ਯਤਨਾਂ ਦਾ ਨਤੀਜਾ ਹਨ ਅਤੇ ਇਨ੍ਹਾਂ ਕੋਡਸ ਲਈ ਸਾਡੇ ਸਮਰਪਿਤ ਸੀਨੀਅਰ ਅਧਿਕਾਰੀਆਂ ਨੇ ਵੀ ਲਗਾਤਾਰ ਯਤਨ ਕੀਤੇ ਹਨ , ਜੋ ਇਹ ਕਰਨ ਲਈ ਵਿਸਥਾਰ ਦੀਆਂ ਬਰੀਕੀਆਂ ਵਿੱਚ ਗਏ ਸਨ ਅਤੇ ਇਨ੍ਹਾਂ ਨੂੰ ਬਣਾਉਣ ਲੱਗਿਆਂ ਮਾਲਕਾਂ ਅਤੇ ਕਾਮਿਆਂ ਦੇ ਹਿੱਤਾਂ ਵਿਚਾਲੇ ਸੰਪੂਰਨ ਸੰਤੁਲਿਤ ਰੱਖਿਆ ਗਿਆ ਹੈ’ । ਉਨ੍ਹਾਂ ਕਿਹਾ ਕਿ , ‘ਇਹ ਕੋਡਸ ਜਿੱਥੇ ਕਾਮਿਆਂ ਦੇ ਹਿੱਤਾਂ ਦੀ ਸੁਰੱਖਿਆ ਕਰਨਗੇ , ਉੱਥੇ ਇਹ ਦੇਸ਼ ਦੇ ਤੇਜ਼ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਨਿਵੇਸ਼ ਨੂੰ ਵੀ ਉਤਸ਼ਾਹਿਤ ਕਰਨਗੇ ‘।
ਐੱਮ ਐੱਸ/ਜੇ ਕੇ
(Release ID: 1691710)
Visitor Counter : 107