ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਦੇਸ਼ ਵਿਚ ਏਵੀਅਨ ਇਨਫਲੂਐਂਜ਼ਾ ਦੀ ਸਥਿਤੀ

Posted On: 23 JAN 2021 3:52PM by PIB Chandigarh

23 ਜਨਵਰੀ, 2021 ਤੱਕ 9 ਰਾਜਾਂ (ਕੇਰਲ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ,  ਛੱਤੀਸਗਡ਼੍ਹ, ਉੱਤਰਾਖੰਡ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਪੰਜਾਬ) ਵਿਚ ਪੋਲਟਰੀ ਪੰਛੀਆਂ ਵਿਚ ਏਵੀਅਨ ਇਨਫਲੂਐਂਜ਼ਾ (ਬਰਡ ਫਲੂ) ਦੀ ਪੁਸ਼ਟੀ ਹੋ ਚੁੱਕੀ ਸੀ ਅਤੇ ਇਨ੍ਹਾਂ ਰਾਜਾਂ ਵਿਚ ਪੋਲਟਰੀ ਪੰਛੀਆਂ ਵਿਚ ਇਨ੍ਹਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ 12 ਰਾਜਾਂ (ਮੱਧ ਪ੍ਰਦੇਸ਼, ਹਰਿਆਣਾ,  ਮਹਾਰਾਸ਼ਟਰ, ਛੱਤੀਸਗਡ਼੍ਹ, ਹਿਮਾਚਲ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾਖੰਡ,  ਦਿੱਲੀ,  ਰਾਜਸਥਾਨ, ਜੰਮੂ ਕਸ਼ਮੀਰ ਅਤੇ ਪੰਜਾਬ) ਵਿਚ ਕਾਂਵਾਂ/ਪ੍ਰਵਾਸੀ ਪੰਛੀਆਂ/ ਜੰਗਲੀ ਪੰਛੀਆਂ ਵਿਚ ਇਸ ਦੀ ਪੁਸ਼ਟੀ ਕੀਤੀ ਗਈ ਹੈ।

 

ਹਾਲਾਂਕਿ ਉੱਤਰਾਖੰਡ ਦੇ ਰੁਦਰਪ੍ਰਯਾਗ, ਲੈਂਡਸਡਾਊਨ ਫਾਰੈਸਟ ਰੇਂਜ ਅਤੇ ਪੌੜੀ ਫੌਰੈਸਟ ਰੇਂਜ ਤੋਂ ਕਾਂਵਾਂ, ਕਬੂਤਰਾਂ ਦੇ ਨਮੂਨੇ ਭੇਜੇ ਗਏ ਹਨ, ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਤੋਂ ਕਬੂਤਰਾਂ ਦੇ ਨਮੂਨੇ, ਉੱਤਰ ਪ੍ਰਦੇਸ਼ ਦੇ ਫਤਹਿਪੁਰ ਜ਼ਿਲ੍ਹੇ ਵਿਚੋਂ ਕਾਵਾਂ ਅਤੇ ਮੋਰਾਂ ਦੇ ਨਮੂਨੇ ਏਵੀਅਨ ਇਨਫਲੂਐਂਜ਼ਾ ਲਈ ਨੈਗੇਟਿਵ ਪਾਏ ਗਏ ਹਨ।

 

ਮਹਾਰਾਸ਼ਟਰ, ਮੱਧ ਪ੍ਰਦੇਸ਼, ਛਤੀਸਗੜ੍ਹ, ਪੰਜਾਬ, ਉੱਤਰ ਪ੍ਰਦੇਸ਼, ਗੁਜਰਾਤ, ਉੱਤਰਾਖੰਡ ਅਤੇ ਕੇਰਲ ਦੇ ਪ੍ਰਭਾਵਤ ਕੇਂਦਰਾਂ ਵਿਚ ਕੰਟਰੋਲ ਅਤੇ ਕੰਟੇਨਮੈਂਟ (ਕਲੀਨਿੰਗ ਅਤੇ ਡਿਸਇਨਫੈਕਸ਼ਨ) ਆਪ੍ਰੇਸ਼ਨ ਜਾਰੀ ਹਨ।

 

ਕਾਰਜ ਯੋਜਨਾ ਅਨੁਸਾਰ ਰਾਜ ਵਲੋਂ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ, ਜਿਨ੍ਹਾਂ ਦੇ ਪੋਲਟਰੀ ਪੰਛੀਆਂ ਨੂੰ ਖਤਮ ਕੀਤਾ ਗਿਆ ਹੈ ਅਤੇ ਅੰਡੇ ਤੇ ਪੋਲਟਰੀ ਫੀਡ ਨਕਾਰਾ ਕੀਤੇ ਗਏ ਹਨ। ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ (ਡੀਏਐਚਡੀ) ਵਿਭਾਗ ਨੇ ਆਪਣੀ ਐਲਐਚ ਅਤੇ ਡੀਸੀ ਸਕੀਮ ਏਐਸਸੀਏਡੀ ਦੀ ਕੰਪੋਨੈਂਟ ਸਕੀਮ ਅਧੀਨ 50-50 ਦੇ ਹਿੱਸੇ ਦੇ ਆਧਾਰ ਤੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਫੰਡ ਮੁਹੱਈਆ ਕਰਵਾਏ ਹਨ।

 

ਸਾਰੇ ਹੀ ਰਾਜਾਂ ਵਲੋਂ ਰੋਜ਼ਾਨਾ ਦੇ ਆਧਾਰ ਤੇ ਵਿਭਾਗ ਨੂੰ ਉਨ੍ਹਾਂ ਵਲੋਂ ਏਵੀਅਨ ਇਨਫਲੂਐਂਜ਼ਾ-2021 ਨੂੰ ਕੰਟਰੋਲ ਕਰਨ ਅਤੇ ਕੰਟੇਨਮੈਂਟ ਲਈ ਸੋਧੀ ਹੋਈ ਕਾਰਜ ਯੋਜਨਾ ਅਨੁਸਾਰ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਅਪਣਾਏ ਜਾ ਰਹੇ ਕੰਟਰੋਲ ਉਪਾਵਾਂ ਅਨੁਸਾਰ ਰਿਪੋਰਟ ਕੀਤੀ ਜਾ ਰਹੀ ਹੈ।

 

ਵਿਭਾਗ ਟਵਿਟਰ, ਫੇਸਬੁੱਕ ਹੈਂਡਲਾਂ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਸਮੇਤ ਸਾਰੇ ਹੀ ਪਲੇਟਫਾਰਮਾਂ ਰਾਹੀਂ ਏਵੀਅਨ ਇਨਫਲੂਐਂਜ਼ਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।

----------------------------  

ਏਪੀਐਸ /ਐਮਜੀ



(Release ID: 1691705) Visitor Counter : 99