ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਦਾਨ ਕਰਨ ਦਾ ਸੱਭਿਆਚਾਰ ਸਾਨੂੰ ਇਕੱਠਾ ਕਰਨ ਤੋਂ ਵੱਧ ਖ਼ੁਸ਼ੀ ਦਿੰਦਾ ਹੈ: ਸ਼੍ਰੀ ਪ੍ਰਕਾਸ਼ ਜਾਵਡੇ
ਭਾਰਤ ਕੋਰੋਨਾ ਵੈਕਸੀਨ ਦੁਨੀਆ ਦੇ ਹਰੇਕ ਕੋਣੇ ’ਚ ਪਹੁੰਚਾਉਣ ਲਈ ਤਿਆਰ ਹੈ: ਪ੍ਰਕਾਸ਼ ਜਾਵਡੇਕਰ
Posted On:
23 JAN 2021 2:28PM by PIB Chandigarh
ਪੁਣੇ ਸ਼ਹਿਰ ਦੇ ਕੈਂਪ ਖੇਤਰ ਵਿੱਚ ਡਾ. ਸਾਈਰਸ ਪੂਨਾਵਾਲਾ ਹੁਨਰ ਵਿਕਾਸ ਕੇਂਦਰ ਅਤੇ ਡਾ. ਸਾਈਰਸ ਪੂਨਾਵਾਲਾ ਹਾਈ ਸਕੂਲ ਤੇ ਜੂਨੀਅਰ ਕਾਲਜ ਦੇ ਨਾਮਕਰਣ ਦੀ ਰਸਮ ਮੌਕੇ ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਦਾਨ ਕਰਨ ਦਾ ਸੱਭਿਆਚਾਰ ਇਕੱਠਾ ਕਰਨ ਤੋਂ ਵੱਧ ਖ਼ੁਸ਼ੀ ਦਿੰਦਾ ਹੈ ਅਤੇ ਇਸ ਦੀ ਕੋਈ ਸੀਮਾ ਨਹੀਂ ਹੈ ਕਿ ਅਸੀਂ ਕਿੰਨਾ ਦੇ ਸਕਦੇ ਹਾਂ। ਮੰਤਰੀ ਨੇ ਇਹ ਵੀ ਕਿਹਾ ਕਿ ਕੈਂਪ ਐਜੂਕੇਸ਼ਨ ਸੁਸਾਇਟੀ ਦਾ 136 ਸਾਲਾਂ ਦਾ ਵਿਲੱਖਣ ਇਤਿਹਾਸ ਹੈ ਅਤੇ ਇਸ ਨੂੰ 17 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਪੀ.ਕੇ. ਅਤਰੇ ਦੇ ਇਸ ਦਾ ਮੁਖੀ ਰਹਿਣ ਦਾ ਮਾਣ ਹਾਸਲ ਹੈ।
ਕੇਂਦਰੀ ਮੰਤਰੀ ਨੇ ਪੂਨਾਵਾਲਾ ਗਰੁੱਪ ਦੀਆਂ ਸਮਾਜ ਭਲਾਈ ਦੀਆਂ ਗਤੀਵਿਧੀਆਂ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਉਦਯੋਗਪਤੀਆਂ ਨੂੰ ਵਧੇਰੇ ਕਮਾਈ ਕਰਨੀ ਚਾਹੀਦੀ ਹੈ, ਤਾਂ ਜੋ ਉਹ ਸਮਾਜ ਨੂੰ ਵੱਧ ਦੇ ਸਕਣ।
ਵੈਕਸੀਨ ਦੇ ਉਤਪਾਦਨ ਵਿੱਚ ਕੀਤੇ ਜਾ ਰਹੇ ਕੰਮ ਲਈ ਸੀਰਮ ਇੰਸਟੀਟਿਊਟ ਦੀ ਸ਼ਲਾਘਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਇੱਕ ਜ਼ਿੰਮੇਵਾਰ ਆਗੂ ਵਜੋਂ ਪਹਿਲਾਂ ਹੀ ਮਾਲਦੀਵਜ਼, ਭੂਟਾਨ, ਬੰਗਲਾਦੇਸ਼, ਬ੍ਰਾਜ਼ੀਲ ਸਮੇਤ 12 ਦੇਸ਼ਾਂ ਨੂੰ ਕੋਰੋਨਾ ਵੈਕਸੀਨ ਮੁਹੱਈਆ ਕਰਵਾ ਰਿਹਾ ਹੈ ਤੇ ਫ਼ੈਸਲਾ ਲੈਣ ਤੋਂ ਬਾਅਦ ਹੋਰ ਬਹੁਤ ਸਾਰੇ ਦੇਸ਼ਾਂ ਨੂੰ ਇਹ ਵੈਕਸੀਨ ਭੇਜਣ ਲਈ ਤਿਆਰ ਹੈ।
ਸ਼੍ਰੀ ਜਾਵਡੇਕਰ ਨੇ ਕਿਹਾ ਕਿ ਇਹ ਪ੍ਰਾਪਤੀ ਸਿਰਫ਼ ਤੇ ਸਿਰਫ਼ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਆਤਮਨਿਰਭਰ ਭਾਰਤ’ ਦੀ ਦੂਰ–ਦ੍ਰਿਸ਼ਟੀ ਸਦਕਾ ਸੰਭਵ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ‘ਆਤਮਨਿਰਭਰ ਭਾਰਤ’ ਵਿੱਚ ਪਹਿਲਾਂ ਤੋਂ ਹੀ ‘ਮੇਡ ਇਨ ਇੰਡੀਆ’ ਅਤੇ ‘ਮੇਡ ਫ਼ਾਰ ਦ ਵਰਲਡ’ ਦੀ ਦੂਰ–ਦ੍ਰਿਸ਼ਟੀ ਸ਼ਾਮਲ ਹੈ।
ਕੇਂਦਰੀ ਮੰਤਰੀ ਨੇ ਯਾਦ ਕੀਤਾ ਕਿ ਕੇਂਦਰੀ ਸਿੱਖਿਆ ਮੰਤਰੀ ਵਜੋਂ ਕਿਵੇਂ ਉਨ੍ਹਾਂ ਹੈਕਾਥੌਨਜ਼ ਦੀ ਸ਼ੁਰੂਆਤ ਕੀਤੀ ਸੀ, ਤਾਂ ਜੋ ਅਸੀਂ ਸਮੱਸਿਆਵਾਂ ਦੇ ਹੱਲ ਦੇਣ ਵਾਲਾ ਸਮਾਜ ਬਣ ਸਕੀਏ। ਉਨ੍ਹਾਂ ਪਿਛਲੇ ਸਾਲਾਂ ਦੌਰਾਨ ਖੋਜ ਕੇਂਦਰਾਂ ਤੇ ਯੂਨੀਵਰਸਿਟੀਆਂ ਨੂੰ ਇਕੱਠੇ ਕਰਨ ਦੀਆਂ ਕੋਸ਼ਿਸ਼ਾਂ ਨੂੰ ਵੀ ਯਾਦ ਕੀਤਾ।
ਡਾ. ਸਾਈਰਸ ਪੂਨਾਵਾਲਾ ਨੇ ਸਕੂਲ ਨੂੰ ਦਾਨ ਦਾ ਚੈੱਕ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ‘ਕੈਂਪ ਐਜੂਕੇਸ਼ਨ ਸੁਸਾਇਟੀ’ ਨਾਲ ਜੁੜ ਕੇ ਖ਼ੁਸ਼ੀ ਹੋਈ ਹੈ ਕਿਉਂਕਿ ਇਹ ਇਹ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ, ਜੋ ਬੱਚੇ ਲਈ ਮਜ਼ਬੂਤ ਭਵਿੱਖ ਦੀ ਨੀਂਹ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਮਾਜ ਨੂੰ ਵਾਪਸ ਦੇਣ ਦੀ ਕੋਸ਼ਿਸ਼ ਹੈ ਅਤੇ ਭਵਿੱਖ ਵਿੱਚ ਇਸ ਸੰਸਥਾਨ ਨਾਲ ਹੋਰ ਨੇੜਤਾ ਬਣੇਗੀ।
***
ਆਰਟੀ/ਐੱਮਸੀ/ਡੀਆਰ
(Release ID: 1691604)
Visitor Counter : 176