ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨੇਤਾਜੀ ਸੁਭਾਸ਼ ਦੰਦਰ ਬੋਸ ਦੀ 125ਵੀਂ ਜਯੰਤੀ 'ਤੇ ਉਨ੍ਹਾਂ ਦੇ ਜੀਵਨ 'ਤੇ ਬਣੀ ਫਿਲਮਾਂ ਦਾ ਪ੍ਰਸਾਰਣ ਕਰੇਗਾ ਫਿਲਮ ਡਿਵੀਜ਼ਨ

Posted On: 22 JAN 2021 1:00PM by PIB Chandigarh

 

ਫਿਲਮ ਡਿਵੀਜ਼ਨ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀ ਜਯੰਤੀ ਸਮਾਰੋਹ 'ਤੇ ਉਨ੍ਹਾਂ ਦੇ ਜੀਵਨ 'ਤੇ ਬਣੀਆਂ ਦੋ ਫਿਲਮਾਂ ਦੀ ਸਕ੍ਰੀਨਿੰਗ ਦੇ ਨਾਲ 23 ਜਨਵਰੀ, 2021 ਨੂੰ ਪਰਾਕ੍ਰਮ ਦਿਵਸ ਦਾ ਆਯੋਜਨ ਕਰ ਰਿਹਾ ਹੈ। ਭਾਰਤ ਸਰਕਾਰ ਨੇ ਨੇਤਾਜੀ ਦੇ ਰਾਸ਼ਟਰ ਦੇ ਪ੍ਰਤੀ ਨਿਰਭੈ ਸਾਹਸ ਅਤੇ ਨਿਰਸੁਆਰਥ ਸੇਵਾ ਨੂੰ ਸਨਮਾਨ ਦੇਣ ਦੇ ਲਈ 23 ਜਨਵਰੀ ਨੂੰ ਉਨ੍ਹਾਂ ਦੇ ਜਨਮ ਦਿਵਸ ਨੂੰ ਪਰਾਕ੍ਰਮ ਦਿਵਸ ਦੇ ਰੂਪ ਵਿੱਚ ਮਨਾਉਣ ਦੀ ਘੋਸ਼ਣਾ ਕੀਤੀ ਹੈ।

 

 

 

ਇਸ ਅਵਸਰ 'ਤੇ ਮਹਾਨ ਨੇਤਾ ਦੇ ਜੀਵਨ ਅਤੇ ਅੰਗਰੇਜ਼ਾਂ ਦੇ ਸ਼ਾਸਨ ਤੋਂ ਭਾਰਤ ਨੂੰ ਸੁਤੰਤਰ ਕਰਾਉਣ ਦੇ ਲਈ ਉਨ੍ਹਾਂ ਦੇ ਵੀਰਤਾਪੂਰਨ ਅਤੇ ਨਿਰੰਤਰ ਸੰਘਰਸ਼ 'ਤੇ ਬਣੀਆਂ ਫਿਲਮਾਂ 'ਦ ਫਲੇਮ ਬਰਨਜ਼ ਬਰਾਈਟ'(43 ਮਿੰਟ/ਅੰਗਰੇਜ਼ੀ/1973/ਆਸ਼ੀਸ਼ ਮੁਖਰਜੀ) ਅਤੇ ਨੇਤਾਜੀ (21 ਮਿੰਟ/ਹਿੰਦੀ/1973/ਅਰੁਣ ਚੌਧਰੀ) ਦਿਖਾਈਆਂ ਜਾ ਰਹੀਆਂ ਹਨ। ਦੋਨਾਂ ਹੀ ਡਾਕੂਮੈਂਟਰੀਆਂ 23 ਜਨਵਰੀ, 2021 ਨੂੰ ਫਿਲਮ ਡਿਵੀਜ਼ਨ ਦੀ ਵੈੱਬਸਾਈਟ ਅਤੇ ਯੂਟਿਯੂਬ ਚੈਨਲ 'ਤੇ ਦਿਨ ਭਰ ਦਿਖਾਇਆ ਜਾਵੇਗਾ।

 

 

 

ਫਿਲਮਾਂ ਦਾ ਲੁਤਫ ਉਠਾਉਣ ਦੇ ਲਈ ਕਿਰਪਾ https://filmsdivision.org/ 'ਤੇ ਜਾਓ ਅਤੇ “Documentary of the Week” 'ਤੇ ਕਲਿੱਕ ਕਰੋ ਜਾਂ https://www.youtube.com/user/FilmsDivision 'ਤੇ ਫਾਲੋ ਕਰੋ।

 

 

 

****

 

ਆਰਟੀ/ਪੀਐੱਮ



(Release ID: 1691497) Visitor Counter : 151


Read this release in: Telugu , English , Urdu , Hindi , Tamil