ਸੂਚਨਾ ਤੇ ਪ੍ਰਸਾਰਣ ਮੰਤਰਾਲਾ

85 ਸਾਲ ਦੀ ਉਮਰ ਵਿੱਚ ਵੀ ਸ਼ਾਂਤਾਬਾਈ ਗਲੀਆਂ ਕਰਤੱਬ ਦਿਖਾਉਂਦੀ ਹੈ ਅਤੇ ਡੋਂਬਰੀ ਭਾਈਚਾਰੇ ਦੀ ਵਿਰਾਸਤ ਨੂੰ ਕਾਇਮ ਰੱਖਣ ਵਿੱਚ ਸਹਾਇਤਾ ਕਰ ਰਹੀ ਹੈ: ਡਾਇਰੈਕਟਰ ਪ੍ਰਤੀਕ ਗੁਪਤਾ


“ਮੈਂ ਡੋਂਬਰੀ ਭਾਈਚਾਰੇ ਦੇ ਭੋਲੇਪਣ ਅਤੇ ਦਲੇਰੀ ਨੂੰ ਸਾਹਮਣੇ ਲਿਆਉਣ ਲਈ ਦ੍ਰਿੜ੍ਹ ਸੀ”

“ਸਾਡੀ ਫਿਲਮ ‘ਸ਼ਾਂਤਾਬਾਈ’ ਸਟ੍ਰੀਟ ਕਲਾਕਾਰ ਸ਼ਾਂਤਾਬਾਈ ਪਵਾਰ ਦੇ ਸਫ਼ਰ ਦੀ ਪੜਚੋਲ ਕਰਦੀ ਹੈ, ਜੋ 85 ਸਾਲਾਂ ਦੀ ਉਮਰ ਵਿੱਚ ਵੀ ਪੇਸ਼ਕਾਰੀ ਜਾਰੀ ਰੱਖਦੀ ਹੈ ਅਤੇ ਇਸ ਤਰ੍ਹਾਂ ਮਹਾਰਾਸ਼ਟਰ ਵਿੱਚ ਡੋਂਬਰੀ ਭਾਈਚਾਰੇ ਦੀ ਵਿਰਾਸਤ ਨੂੰ ਕਾਇਮ ਰੱਖਣ ਵਿੱਚ ਸਹਾਇਤਾ ਕਰ ਰਹੀ ਹੈ। 

 

 

ਇਹ ਇੱਕ ਮਰ ਰਹੀ ਕਲਾ ਦੇ ਰੂਪ 'ਤੇ ਦਸਤਾਵੇਜ਼ੀ ਫਿਲਮ ਹੈ, ਜਿਸ ਦੀ ਮੁੱਖ ਅਦਾਕਾਰ ਸ਼ਾਂਤਾਬਾਈ ਆਪਣੀ ਅਸਲ ਜ਼ਿੰਦਗੀ ਵਿੱਚ ਵੀ ਅਜਿਹਾ ਹੀ ਕਰ ਰਹੀ ਹੈ। ਡਾਇਰੈਕਟਰ ਪ੍ਰਤੀਕ ਗੁਪਤਾ ਨੇ ਇਹ ਗੱਲ ਅੱਜ 22 ਜਨਵਰੀ, 2021 ਨੂੰ ਗੋਆ ਵਿੱਚ ਚੱਲ ਰਹੇ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ। ਫਿਲਮ ਅਤੇ ਟੈਲੀਵਿਜ਼ਨ ਇੰਸਟੀਟਿਊਟ ਆਵ੍ ਇੰਡੀਆ ਦੁਆਰਾ ਨਿਰਮਤ ਇਹ ਫਿਲਮ ਇੱਫੀ ਦੇ ਇੰਡੀਅਨ ਪੈਨੋਰਮਾ ਨਾਨ ਫੀਚਰ ਫਿਲਮ ਸੈਕਸ਼ਨ ਵਿੱਚ ਪ੍ਰਦਰਸ਼ਿਤ ਕੀਤੀ ਗਈ ਹੈ।

 

ਡੋਂਬਰੀ ਭਾਈਚਾਰਾ ਗਲੀ ਵਿੱਚ ਸਰਕਸ ਕਰਨ ਲਈ ਜਾਣਿਆ ਜਾਂਦਾ ਹੈ ਜਿਵੇਂ ਕਿ ਗਲੀ ਵਿੱਚ ਕਰਤੱਬ ਦਿਖਾਉਣੇ, ਰੱਸੀ ’ਤੇ ਚੱਲਣਾ ਅਤੇ ਜੋਖਮ ਭਰੇ ਕੰਮ ਕਰਨੇ। ਡੋਂਬਰੀ ਪੂਰੇ ਭਾਰਤ ਵਿੱਚ ਫੈਲੇ ਹੋਏ ਹਨ। ਉਨ੍ਹਾਂ ਨੂੰ ਕੋਂਕਣ ਵਿੱਚ ਭੋਰਪੀ, ਸਤਾਰਾ ਅਤੇ ਸੰਗਲੀ ਵਰਗੇ ਜ਼ਿਲ੍ਹਿਆਂ ਵਿੱਚ ਗੋਪਾਲ ਅਤੇ ਪੱਛਮੀ ਮਹਾਰਾਸ਼ਟਰ ਵਿੱਚ ਡੋਂਬਰੀ ਕਿਹਾ ਜਾਂਦਾ ਹੈ।

 

ਡਾਇਰੈਕਟਰ ਗੁਪਤਾ ਨੇ ਸ਼ਾਂਤਾਬਾਈ ਦੇ ਅਸਲ ਜ਼ਿੰਦਗੀ ਦੇ ਸੰਘਰਸ਼ਾਂ ਬਾਰੇ ਚਾਨਣਾ ਪਾਇਆ, ਜਿਸ ਦੇ ਆਪਣੇ ਨਜ਼ਰੀਏ ਤੋਂ ਕਹਾਣੀ ਦੱਸੀ ਜਾਂਦੀ ਹੈ:  "ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਸ਼ਾਂਤਾਬਾਈ ਸੜਕਾਂ 'ਤੇ ਕਰਤੱਬ ਕਰਦੀ ਹੈ ਅਤੇ ਰੱਸੀ ਨਾਲ ਚਲਣ ਵਾਲੀਆਂ ਗਤੀਵਿਧੀਆਂ ਵੀ ਕਰਦੀ ਹੈ ਜੋ ਕਈ ਵਾਰ ਖਤਰਨਾਕ ਅਤੇ ਜੋਖਮ ਭਰਪੂਰ ਹੁੰਦੀਆਂ ਹਨ।"

 

 

ਗੁਪਤਾ ਡੋਂਬਰੀ ਭਾਈਚਾਰੇ ਦੇ ਭੋਲੇਪਣ ਅਤੇ ਦਲੇਰੀ ਨੂੰ ਸਾਹਮਣੇ ਲਿਆਉਣਾ ਚਾਹੁੰਦੇ ਸਨ। “ਭਾਵੇਂ ਉਹ ਸੜਕਾਂ 'ਤੇ ਰਹਿੰਦੇ ਹਨ ਅਤੇ ਖਾਨਾਬਦੋਸ਼ ਹਨ, ਉਹ ਭੋਲੇ ਭਾਲੇ ਅਤੇ ਦਲੇਰ ਹਨ। ਮੇਰੇ ਕੋਲ ਇੱਕ ਸ਼ਾਨਦਾਰ ਟੀਮ ਸੀ। ਪਹਿਲਾਂ ਕਿਸੇ ਨੂੰ ਵੀ ਭਰੋਸਾ ਨਹੀਂ ਸੀ, ਪਰ ਮੈਂ ਇਸ ਭਾਈਚਾਰੇ ਦੇ ਭੋਲੇਪਣ ਅਤੇ ਦਲੇਰੀ 'ਤੇ ਜ਼ੋਰ ਦੇਣ ਲਈ ਦ੍ਰਿੜ੍ਹ ਸੀ। ”

 

ਡਾਇਰੈਕਟਰ ਨੇ ਅੱਗੇ ਕਿਹਾ ਕਿ ਕਰਿਯੂ ਮੈਂਬਰਾਂ ਨੇ ਇਹ ਯਕੀਨੀ ਬਣਾਉਣ ਲਈ ਵਿਸ਼ੇਸ਼ ਧਿਆਨ ਰੱਖਿਆ ਕਿ ਇਹ ਦ੍ਰਿਸ਼ ਕੁਦਰਤੀ ਢੰਗ ਨਾਲ ਫਿਲਮਾਏ ਜਾਣ। “ਫਿਲਮ ਦੀ ਸ਼ੂਟਿੰਗ ਦੌਰਾਨ ਅਸੀਂ ਡੋਂਬਰੀ ਭਾਈਚਾਰੇ ਨੂੰ ਸੁਖਾਵਾਂ ਬਣਾਉਣ ਲਈ ਉਪਰਾਲੇ ਕੀਤੇ, ਮੈਨੂੰ ਉਨ੍ਹਾਂ ਦੇ ਕੈਮਰੇ ਦੀ ਸ਼ਰਮ ਦੂਰ ਕਰਨ ਲਈ ਸਮਾਂ ਲਾਉਣਾ ਪਿਆ। ਅਦਾਕਾਰ ਅਕਸਰ ਕੈਮਰੇ ਸਾਹਮਣੇ ਘਬਰਾ ਜਾਂਦੇ ਸਨ; ਇਸ ਲਈ ਸਾਨੂੰ ਕੈਮਰਾ ਬਾਹਰ ਰੱਖਣਾ ਪਿਆ ਅਤੇ ਜ਼ੂਮ ਇਨ ਕਰਨਾ ਪਿਆ। ਪਰ ਕੁਲ ਮਿਲਾ ਕੇ ਮੈਂ ਇਸ ਪ੍ਰਕਿਰਿਆ ਦਾ ਅਨੰਦ ਲਿਆ ਅਤੇ ਅਸੀਂ ਦ੍ਰਿਸ਼ਾਂ ਨੂੰ ਕੁਦਰਤੀ ਤੌਰ 'ਤੇ ਫਿਲਮਾਉਣ ਦੀ ਪੂਰੀ ਕੋਸ਼ਿਸ਼ ਕੀਤੀ।”

 

https://youtu.be/N-c2F6lrTEM 

 

*****

 

ਡੀਜੇਐੱਮ/ਐੱਚਆਰ/ਇੱਫੀ- 44


(Release ID: 1691434) Visitor Counter : 163