ਪ੍ਰਧਾਨ ਮੰਤਰੀ ਦਫਤਰ

ਤੇਜ਼ਪੁਰ ਯੂਨੀਵਰਸਿਟੀ, ਅਸਾਮ ਦੀ 18ਵੀਂ ਕਨਵੋਕੇਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰ‍ਬੋਧਨ ਦਾ ਮੂਲ-ਪਾਠ

Posted On: 22 JAN 2021 1:46PM by PIB Chandigarh

 

ਨਮਸਕਾਰ!

 

ਅਸਾਮ ਦੇ ਗਵਰਨਰ ਪ੍ਰੋਫੈਸਰ ਜਗਦੀਸ਼ ਮੁਖੀ ਜੀ,  ਕੇਂਦਰੀ ਸਿੱਖਿਆ ਮੰਤਰੀ  ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਜੀ,  ਅਸਾਮ  ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਜੀ,  ਤੇਜ਼ਪੁਰ ਯੂਨੀਵਰਸਿਟੀ  ਦੇ ਵਾਈਸ ਚਾਂਸਲਰ ਪ੍ਰੋਫੈਸਰ ਵੀਕੇ ਜੈਨ ਜੀ,  ਹੋਰ ਫੈਕਲਟੀ ਮੈਂਬਰਸ ਅਤੇ ਤੇਜ਼ਪੁਰ ਯੂਨੀਵਰਸਿਟੀ ਦੇ ਤੇਜਸਵੀ, Talented,  ਮੇਰੇ ਪਿਆਰੇ Students,  ਅੱਜ 1200 ਤੋਂ ਜ਼ਿਆਦਾ Students ਲਈ,  ਜੀਵਨ ਭਰ ਯਾਦ ਰਹਿਣ ਵਾਲਾ ਪਲ ਹੈ।  ਤੁਹਾਡੇ ਅਧਿਆਪਕ-ਪ੍ਰੋਫੈਸਰਸ,  ਤੁਹਾਡੇ ਮਾਤਾ-ਪਿਤਾ ਲਈ ਵੀ ਅੱਜ ਦਾ ਦਿਨ ਬਹੁਤ ਅਹਿਮ ਹੈ।  ਅਤੇ ਸਭ ਤੋਂ ਵੱਡੀ ਗੱਲ ਕਿ ਅੱਜ ਤੋਂ ਤੁਹਾਡੇ ਕਰੀਅਰ  ਦੇ ਨਾਲ ਤੇਜ਼ਪੁਰ ਯੂਨੀਵਰਸਿਟੀ ਦਾ ਨਾਮ ਹਮੇਸ਼ਾ ਲਈ ਜੁੜ ਗਿਆ ਹੈ।  ਤੁਸੀਂ ਅੱਜ ਜਿਤਨਾ ਖੁਸ਼ ਹੋ,  ਉਤਨਾ ਹੀ ਮੈਂ ਵੀ ਹਾਂ।  ਅੱਜ ਤੁਸੀਂ ਆਪਣੇ ਭਵਿੱਖ ਨੂੰ ਲੈ ਕੇ ਜਿਤਨੀਆਂ ਆਸ਼ਾਵਾਂ ਨਾਲ ਭਰੇ ਹੋਏ ਹੋ,  ਉਤਨਾ ਹੀ ਮੇਰਾ ਤੁਹਾਡੇ ਸਾਰਿਆਂ ‘ਤੇ ਅਪਾਰ ਵਿਸ਼ਵਾਸ ਹੈ।  ਮੈਨੂੰ ਭਰੋਸਾ ਹੈ ਕਿ ਤੁਸੀਂ ਤੇਜ਼ਪੁਰ ਵਿੱਚ ਰਹਿੰਦੇ ਹੋਏ ਤੇਜ਼ਪੁਰ ਯੂਨੀਵਰਸਿਟੀ ਵਿੱਚ ਜੋ ਸਿੱਖਿਆ ਹੈ,  ਉਹ ਅਸਾਮ ਦੀ ਪ੍ਰਗਤੀ ਨੂੰ,  ਦੇਸ਼ ਦੀ ਪ੍ਰਗਤੀ ਨੂੰ ਗਤੀ ਦੇਵੇਗਾ,  ਨਵੀਂ ਉਚਾਈ ਦੇਵੇਗਾ।

 

ਸਾਥੀਓ,

 

ਇਸ ਭਰੋਸੇ ਦੀਆਂ ਕਈ ਵਜ੍ਹਾਂ ਵੀ ਹਨ-ਪਹਿਲਾ-ਤੇਜ਼ਪੁਰ ਦਾ ਇਹ ਇਤਿਹਾਸਿਕ ਸਥਾਨ,  ਇਸ ਦੇ ਪ੍ਰਾਚੀਨ ਇਤਿਹਾਸ ਤੋਂ ਮਿਲਣ ਵਾਲੀ ਪ੍ਰੇਰਣਾ।  ਦੂਸਰਾ-ਤੇਜ਼ਪੁਰ ਯੂਨੀਵਰਸਿਟੀ ਵਿੱਚ ਤੁਸੀਂ ਜੋ ਕੰਮ ਕਰ ਰਹੇ ਹੋ,  ਜੋ ਮੈਨੂੰ ਦੱਸਿਆ ਗਿਆ ਹੈ,  ਉਹ ਬਹੁਤ ਉਤਸ਼ਾਹ ਜਗਾਉਂਦਾ ਹੈ।  ਅਤੇ ਤੀਸਰਾ-ਪੂਰਬੀ ਭਾਰਤ  ਦੀ ਤਾਕਤ ‘ਤੇ,  ਇੱਥੋਂ  ਦੇ ਲੋਕਾਂ,  ਇੱਥੇ  ਦੇ ਨੌਜਵਾਨਾਂ ਦੀਆਂ ਸਮਰੱਥਾਵਾਂ ’ਤੇ,  ਰਾਸ਼ਟਰਨਿਰਮਾਣ  ਦੇ ਉਨ੍ਹਾਂ  ਦੇ  ਪ੍ਰਯਤਨਾਂ ‘ਤੇ ਸਿਰਫ ਮੇਰਾ ਹੀ ਨਹੀਂ ਦੇਸ਼ ਦਾ ਵੀ ਅਟੁੱਟ ਵਿਸ਼ਵਾਸ ਹੈ।

 

ਸਾਥੀਓ,

ਹੁਣੇ ਅਵਾਰਡ ਅਤੇ ਮੈਡਲ ਦੇਣ ਤੋਂ ਪਹਿਲਾਂ ਜੋ ਯੂਨੀਵਰਸਿਟੀ ਐਂਥਮ ਗਾਇਆ ਗਿਆ ਹੈ,  ਉਸ ਵਿੱਚ ਨਿਹਿਤ ਭਾਵ ਤੇਜ਼ਪੁਰ  ਦੇ ਮਹਾਨ ਇਤਿਹਾਸ ਨੂੰ ਨਮਨ ਕਰਦਾ ਹੈ।  ਮੈਂ ਇਸ ਦੀਆਂ ਕੁਝ ਪੰਕਤੀਆਂ ਦੁਹਰਾਉਣਾ ਚਾਹੁੰਦਾ ਹਾਂ ਅਤੇ ਇਸ ਲਈ ਵੀ ਦੁਹਰਾਉਣਾ ਚਾਹੁੰਦਾ ਹਾਂ ਕਿਉਂਕਿ ਇਹ ਅਸਾਮ  ਦੇ ਗੌਰਵ,  ਭਾਰਤ ਰਤਨ ਭੂਪੇਨ ਹਜਾਰਿਕਾ ਜੀ  ਨੇ ਲਿਖੀਆਂ ਹਨ।   ਉਨ੍ਹਾਂ ਨੇ  ਲਿਖਿਆ ਹੈ-ਅਗਨਿਗੜਰ ਸਥਾਪਤਯ,  ਕਲਿਯਾਭੋਮੋਰਾਰ ਸੇਤੁ ਨਿਰਮਾਣ,  ਗਿਆਨ ਜਯੋਤਿਰਮਯ, ਸੇਹਿ ਸਥਾਨਤੇ ਬਿਰਾਜਿਸੇ ਤੇਜਪੁਰ ਵਿਸ਼ਵਵਿਦਿਯਾਲਯ (अग्निगड़र स्थापत्य, कलियाभोमोरार सेतु निर्माण, ज्ञान ज्योतिर्मय,               सेहि स्थानते बिराजिसे तेजपुर विश्वविद्यालय),  ਯਾਨੀ ਜਿੱਥੇ ਅਗਨੀਗੜ੍ਹ ਜਿਹਾ ਸਥਾਪਤਯ ਹੋਵੇ,  ਜਿੱਥੇ ਕਲਿਆ-ਭੋਮੋਰਾ ਸੇਤੁ ਹੋਵੇ,  ਜਿੱਥੇ ਗਿਆਨ ਦੀ ਜਯੋਤੀ ਹੋਵੇ,  ਅਜਿਹੇ ਸਥਾਨ ‘ਤੇ ਵਿਰਾਜਮਾਨ ਹੈ ਤੇਜ਼ਪੁਰ ਯੂਨੀਵਰਸਿਟੀ।  ਇਨ੍ਹਾਂ ਤਿੰਨ ਪੰਕਤੀਆਂ ਵਿੱਚ ਭੂਪੇਨ ਦਾ ਨੇ ਕਿਤਨਾ ਕੁਝ ਵਰਣਿਤ ਕਰ ਦਿੱਤਾ ਹੈ।  ਅਗਨੀਗੜ੍ਹ ਦਾ,  ਰਾਜਕੁਮਾਰ ਅਨਿਰੁੱਧ-ਰਾਜਕੁਮਾਰੀ ਊਸ਼ਾ-ਭਗਵਾਨ ਸ਼੍ਰੀ ਕ੍ਰਿਸ਼ਣ ਨਾਲ ਜੁੜਿਆ ਇਤਿਹਾਸ,  ਮਹਾਨ ਆਹੋਮ ਸੂਰਬੀਰ ਕਲਿਆ-ਭੋਮੋਰਾ ਫੁਕਨ ਦੀ ਦੂਰਦ੍ਰਿਸ਼ਟੀ,  ਗਿਆਨ ਦਾ ਭੰਡਾਰ,  ਇਹ ਤੇਜ਼ਪੁਰ ਦੀਆਂ ਪ੍ਰੇਰਣਾ ਹਨ।  ਭੂਪੇਨ ਦਾ ਦੇ ਨਾਲ ਹੀ ਜਯੋਤੀ ਪ੍ਰਸਾਦ ਅਗਰਵਾਲ,  ਬਿਸ਼ਣੁ ਪ੍ਰਸਾਦ ਰਾਭਾ ਜਿਹੇ ਮਹਾਨ ਵਿਅਕਤੀਤਵ ਤੇਜ਼ਪੁਰ ਦੀ ਪਹਿਚਾਣ ਰਹੇ ਹਨ।  ਤੁਸੀਂ ਇਨ੍ਹਾਂ ਦੀ ਕਰਮਭੂਮੀ ਵਿੱਚ,  ਜਨਮ ਭੂਮੀ ਵਿੱਚ ਪੜ੍ਹੇ ਹੋ ਅਤੇ  ਇਸ ਲਈ ਤੁਹਾਡੇ ‘ਤੇ ਗਰਵ(ਮਾਣ) ਦਾ ਭਾਵ ਹੋਣਾ ਅਤੇ ਗੌਰਵ  ਦੇ ਕਾਰਨ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਤੁਹਾਡਾ ਜੀਵਨ ਹੋਣਾ,  ਇਹ ਬਹੁਤ ਸੁਭਾਵਿਕ ਹੈ।

 

ਸਾਥੀਓ,

 

ਸਾਡਾ ਦੇਸ਼ ਇਸ ਸਾਲ ਆਪਣੀ ਆਜ਼ਾਦੀ  ਦੇ 75 ਸਾਲ ਵਿੱਚ ਪ੍ਰਵੇਸ਼  ਕਰ ਰਿਹਾ ਹੈ।  ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਮੁਕਤੀ ਦਿਵਾਉਣ ਲਈ ਅਸਾਮ ਦੇ ਸੈਂਕੜੇ ਲੋਕਾਂ ਦਾ ਯੋਗਦਾਨ ਹੈ।  ਜੋ ਉਸ ਸਮੇਂ ਸਨ,   ਉਨ੍ਹਾਂ ਨੇ  ਦੇਸ਼ ਦੀ ਆਜ਼ਾਦੀ ਲਈ ਜੀਵਨ ਦੇ ਦਿੱਤਾ,  ਆਪਣੀ ਜਵਾਨੀ ਖਪਾ ਦਿੱਤੀ,  ਹੁਣ ਤੁਹਾਨੂੰ ਨਵੇਂ ਭਾਰਤ ਲਈ,  ਆਤਮਨਿਰਭਰ ਭਾਰਤ ਲਈ ਜੀ ਕੇ ਦਿਖਾਉਣਾ ਹੈ,  ਜੀਵਨ ਨੂੰ ਸਾਰਥਕ ਕਰਕੇ ਦਿਖਾਉਣਾ ਹੈ।  ਹੁਣ ਤੋਂ ਲੈ ਕੇ ਭਾਰਤ ਦੀ ਆਜ਼ਾਦੀ  ਦੇ 100 ਸਾਲ ਪੂਰੇ ਹੋਣ ਤੱਕ,  ਇਹ 25-26 ਸਾਲ ਤੁਹਾਡੇ ਜੀਵਨ ਦੇ ਵੀ ਸੁਨਹਿਰੀ ਵਰ੍ਹੇ ਹਨ।  ਤੁਸੀਂ ਕਲਪਨਾ ਕਰੋ 1920-21 ਵਿੱਚ ਜੋ ਨੌਜਵਾਨ,  ਜੋ ਬੇਟੀ ਤੁਹਾਡੀ ਉਮਰ ਦੀ ਹੋਵੇਗੀ,  ਅੱਜ ਤੁਸੀਂ ਜਿਸ ਉਮਰ ਦੇ ਹੋ,  1920-21  ਦੇ ਕਾਲਖੰਡ ਵਿੱਚ ਉਹ ਕੀ ਸੁਪਨੇ ਦੇਖਦੇ ਹੋਣਗੇ।  ਉਹ ਆਪਣੀਆਂ ਕਿਨ੍ਹਾਂ ਗੱਲਾਂ ਲਈ ਜੀਵਨ ਢਾਲਦੇ ਹੋਣਗੇ,  ਕਿਨ੍ਹਾਂ ਗੱਲਾਂ ਦੀ ਪੂਰਤੀ ਲਈ ਆਪਣੇ– ਆਪ ਨੂੰ ਖਪਾਉਂਦੇ ਹੋਣਗੇ।  ਜੇਕਰ ਥੋੜ੍ਹਾ ਜਿਹਾ ਯਾਦ ਕਰੋ,  100 ਸਾਲ ਪਹਿਲਾਂ ਤੁਹਾਡੀ ਉਮਰ  ਦੇ ਲੋਕ ਕੀ ਕਰਦੇ ਸਨ ਤਾਂ ਅੱਜ ਅੱਗੇ ਲਈ ਤੁਹਾਨੂੰ ਕੀ ਕਰਨਾ ਹੈ,  ਇਹ ਸੋਚਣ ਵਿੱਚ ਦੇਰ ਨਹੀਂ ਲਗੇਗੀ ਇਹ ਤੁਹਾਡੇ ਲਈ Golden Period ਹੈ।  ਤੇਜ਼ਪੁਰ ਦਾ ਤੇਜ਼ ਪੂਰੇ ਭਾਰਤ ਵਿੱਚ,  ਪੂਰੇ ਵਿਸ਼ਵ ਵਿੱਚ ਫੈਲਾਓ।  ਅਸਾਮ ਨੂੰ,  ਨੌਰਥ ਈਸਟ ਨੂੰ ਵਿਕਾਸ ਦੀ ਨਵੀਆਂ ਉਚਾਈਆਂ ‘ਤੇ ਲੈ ਜਾਓ।  ਸਾਡੀ ਸਰਕਾਰ ਅੱਜ ਜਿਸ ਤਰ੍ਹਾਂ ਨੌਰਥ ਈਸਟ  ਦੇ ਵਿਕਾਸ ਵਿੱਚ ਜੁਟੀ ਹੈ,  ਜਿਸ ਤਰ੍ਹਾਂ ਕਨੈਕਟੀਵਿਟੀ,  ਐਜੂਕੇਸ਼ਨ,  ਹੈਲਥ,  ਹਰ ਸੈਕਟਰ ਵਿੱਚ ਕੰਮ ਹੋ ਰਿਹਾ ਹੈ,  ਉਸ ਨਾਲ ਤੁਹਾਡੇ ਲਈ ਅਨੇਕਾਂ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ।  ਇਨ੍ਹਾਂ ਸੰਭਾਵਨਾਵਾਂ ਦਾ ਪੂਰਾ ਲਾਭ ਉਠਾਓ।  ਤੁਹਾਡੇ ਪ੍ਰਯਤਨ ਇਹ ਦੱਸਦੇ ਹਨ ਕਿ ਤੁਹਾਡੇ ਵਿੱਚ ਸਮਰੱਥਾ ਵੀ ਹੈ,  ਨਵਾਂ ਸੋਚਣ,  ਨਵਾਂ ਕਰਨ ਦੀ ਤਾਕਤ ਵੀ ਹੈ।

 

ਸਾਥੀਓ,

 

ਤੇਜ਼ਪੁਰ ਯੂਨੀਵਰਸਿਟੀ ਦੀ ਇੱਕ ਪਹਿਚਾਣ ਆਪਣੇ Innovation Center ਲਈ ਵੀ ਹੈ।  ਤੁਹਾਡੇ Grassroots Innovations,  Vocal for Local ਨੂੰ ਵੀ ਨਵੀਂ ਗਤੀ ਦਿੰਦੇ ਹਨ,  ਨਵੀਂ ਤਾਕਤ ਦਿੰਦੇ ਹਨ।  ਇਹ Innovations ਸਥਾਨਕ ਸਮਸਿਆਵਾਂ ਨੂੰ ਸੁਲਝਾਉਣ ਵਿੱਚ ਕੰਮ ਆ ਰਹੇ ਹਨ,  ਜਿਸ ਦੇ ਨਾਲ ਵਿਕਾਸ  ਦੇ ਨਵੇਂ ਦੁਆਰ ਖੁੱਲ੍ਹ ਰਹੇ ਹਨ।  ਹੁਣ ਜਿਵੇਂ ਮੈਨੂੰ ਦੱਸਿਆ ਗਿਆ ਹੈ ਕਿ ਤੁਹਾਡੇ ਡਿਮਾਰਟਮੈਂਟ ਆਵ੍ ਕੈਮੀਕਲ ਸਾਇੰਸ ਨੇ ਪੀਣ  ਦੇ ਪਾਣੀ ਨੂੰ ਸਾਫ਼ ਕਰਨ ਲਈ ਇੱਕ ਘੱਟ ਕੀਮਤ ਵਾਲੀ ਅਸਾਨ ਟੈਕਨੋਲੋਜੀ ‘ਤੇ ਕੰਮ ਕੀਤਾ ਹੈ।  ਇਸ ਦਾ ਲਾਭ ਅਸਾਮ  ਦੇ ਅਨੇਕ ਪਿੰਡਾਂ ਨੂੰ ਹੋ ਰਿਹਾ ਹੈ।  ਬਲਕਿ ਮੈਨੂੰ ਤਾਂ ਇਹ ਦੱਸਿਆ ਗਿਆ ਹੈ ਕਿ ਹੁਣ ਇਹ ਨਵੀਂ ਟੈਕਨੋਲੋਜੀ ਛੱਤੀਸਗੜ੍ਹ ਵਿੱਚ,  ਓਡੀਸ਼ਾ ਵਿੱਚ,  ਬਿਹਾਰ ਵਿੱਚ,  ਕਰਨਾਟਕਾ ਅਤੇ ਰਾਜਸਥਾਨ ਜਿਹੇ ਰਾਜਾਂ ਤੱਕ ਵੀ ਪਹੁੰਚ ਰਹੀ ਹੈ,  ਮਤਲਬ ਤੁਹਾਡੀ ਇਹ ਕੀਰਤੀ ਪਤਾਕਾ ਹੁਣ ਫੈਲ ਰਹੀ ਹੈ।  ਭਾਰਤ ਵਿੱਚ ਇਸ ਪ੍ਰਕਾਰ ਦੀ ਟੈਕਨੋਲੋਜੀ  ਦੇ ਵਿਕਾਸ ਨਾਲ ਹਰ ਘਰ ਜਲ ਪਹੁੰਚਾਉਣ ਦਾ-ਜਲ ਜੀਵਨ ਮਿਸ਼ਨ ਦਾ ਜੋ ਸੁਪਨਾ ਹੈ,  ਉਸ ਦਾ ਇੱਕ ਸਸ਼ਕਤੀਕਰਣ ਹੋਵੇਗਾ।

 

ਸਾਥੀਓ,

 

ਪਾਣੀ  ਦੇ ਇਲਾਵਾ ਪਿੰਡਾਂ ਵਿੱਚ Waste ਨੂੰ Energy ਵਿੱਚ ਬਦਲਣ ਦਾ ਜੋ ਬੀੜਾ ਤੁਸੀਂ ਉਠਾਇਆ ਹੈ,  ਉਸ ਦਾ ਪ੍ਰਭਾਵ ਵੀ ਬਹੁਤ ਵੱਡਾ ਹੈ।  ਫ਼ਸਲਾਂ  ਦੀ ਰਹਿੰਦ-ਖੂਹੰਦ ਸਾਡੇ ਕਿਸਾਨਾਂ ਅਤੇ ਸਾਡੇ ਵਾਤਾਵਰਣ ਦੋਵਾਂ ਲਈ ਬਹੁਤ ਵੱਡੀਆਂ ਚੁਣੌਤੀਆਂ ਹਨ।  ਬਾਇਓਗੈਸ ਅਤੇ ਔਰਗੈਨਿਕ ਫਰਟੀਲਾਈਜਰ ਨਾਲ ਜੁੜੀ ਇੱਕ ਸਸਤੀ ਅਤੇ ਪ੍ਰਭਾਵੀ ਟੈਕਨੋਲੋਜੀ ਨੂੰ ਲੈ ਕੇ ਜੋ ਕੰਮ ਤੁਸੀਂ ਆਪਣੀ ਯੂਨੀਵਰਸਿਟੀ ਵਿੱਚ ਕਰ ਰਹੇ ਹੋ,  ਉਸ ਨਾਲ ਦੇਸ਼ ਦੀ ਇੱਕ ਬਹੁਤ ਵੱਡੀ ਸਮੱਸਿਆ ਹੱਲ ਹੋ ਸਕਦੀ ਹੈ।

 

ਸਾਥੀਓ,

 

ਮੈਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਤੇਜ਼ਪੁਰ ਯੂਨੀਵਰਸਿਟੀ,  ਨੌਰਥ ਈਸਟ ਦੀ Bio-Diversity ਅਤੇ Rich Heritage ਨੂੰ ਸੰਭਾਲਣ ਦਾ ਵੀ ਅਭਿਯਾਨ ਚਲਾ ਰਹੀ ਹੈ।  ਨੌਰਥ ਈਸਟ  ਦੇ ਆਦਿਵਾਸੀ ਸਮਾਜ ਦੀਆਂ ਉਹ ਭਾਸ਼ਾਵਾਂ ਜਿਨ੍ਹਾਂ ‘ਤੇ ਲੁਪਤ ਹੋਣ ਦਾ ਖ਼ਤਰਾ ਹੈ,   ਉਨ੍ਹਾਂ ਨੂੰ Document ਕਰਨਾ ਪ੍ਰਸ਼ੰਸਾਯੋਗ ਕੰਮ ਹੈ।  ਇਸੇ ਤਰ੍ਹਾਂ,  ਸੰਤ ਸ਼੍ਰੀਮੰਤ ਸ਼ੰਕਰਦੇਵ ਦੀ ਜਨਮਭੂਮੀ,  ਨਗਾਂਵ  ਦੇ ਬਾਤਾਦ੍ਰਵ ਥਾਨ ਵਿੱਚ ਸਦੀਆਂ ਪੁਰਾਣੀ ਲੱਕੜੀ ‘ਤੇ ਉੱਕਰੀ ਗਈ ਕਲਾ ਦਾ Preservation ਹੋਵੇ,  ਜਾਂ ਫਿਰ ਗੁਲਾਮੀ  ਦੇ ਕਾਲਖੰਡ ਵਿੱਚ ਲਿਖੀਆਂ ਗਈਆਂ ਅਸਾਮ ਦੀਆਂ ਕਿਤਾਬਾਂ ਅਤੇ ਪੇਪਰਸ ਦਾ ਡਿਜੀਟਲੀਕਰਨ,  ਤੁਸੀਂ ਵਾਕਿਆ ਇਤਨੇ ਵਿਵਿਧ ਕੰਮਾਂ ‘ਤੇ ਲਗੇ ਹੋਏ ਹੋ।  ਕੋਈ ਵੀ ਸੁਣੇਗਾ,  ਉਸ ਨੂੰ ਗਰਵ ਹੋਵੇਗਾ ਕਿ ਇਤਨਾ ਦੂਰ ਹਿੰਦੁਸਤਾਨ  ਦੇ ਪੂਰਬੀ ਸਿਰੇ ‘ਤੇ ਤੇਜ਼ਪੁਰ ਵਿੱਚ ਇਹ ਤਪੱਸਿਆ  ਹੋ ਰਹੀ ਹੈ,  ਸਾਧਨਾ ਹੋ ਰਹੀ ਹੈ,  ਤੁਸੀਂ ਵਾਕਿਆ ਹੀ ਕਮਾਲ ਕਰ ਰਹੇ ਹੋ।

 

ਸਾਥੀਓ,

 

ਮੈਂ ਜਦੋਂ ਇਤਨਾ ਕੁਝ ਜਾਣਿਆ ਤਾਂ ਮਨ ਵਿੱਚ ਇਹ ਸਵਾਲ ਵੀ ਆਇਆ ਕਿ ਸਥਾਨਕ ਵਿਸ਼ਿਆਂ ‘ਤੇ,  ਸਥਾਨਕ ਜ਼ਰੂਰਤਾਂ ‘ਤੇ ਇਤਨਾ ਕੰਮ,  ਇਤਨੀ ਰਿਸਰਚ ਕਰਨ ਦੀ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲਦੀ ਹੈ ?  ਇਸ ਦਾ ਜਵਾਬ ਵੀ ਤੇਜ਼ਪੁਰ ਯੂਨੀਵਰਸਿਟੀ ਕੈਂਪਸ ਵਿੱਚ ਹੀ ਹੈ।  ਹੁਣ ਜਿਵੇਂ ਤੁਹਾਡੇ ਹੋਸਟਲਸ।  ਚਰਾਈਦੇਵ,  ਨੀਲਾਚਲ,  ਕੰਚਨਜੰਗਾ,  ਪਟਕਾਈ,  ਧਾਨਸਿਰੀ,  ਸੁਬਨਸਿਰੀ,  ਕੋਪਿਲੀ,  ਇਹ ਸਾਰੇ ਪਰਬਤਾਂ,  ਚੋਟੀਆਂ ਅਤੇ ਨਦੀਆਂ  ਦੇ ਨਾਮ ‘ਤੇ ਹਨ।  ਅਤੇ ਇਹ ਸਿਰਫ ਨਾਮ ਨਹੀਂ ਹਨ।  ਇਹ ਜੀਵਨ ਦੀ ਜੀਉਂਦੀ-ਜਾਗਦੀ ਪ੍ਰੇਰਣਾ ਵੀ ਹਨ।  ਜੀਵਨ ਯਾਤਰਾ ਵਿੱਚ ਸਾਨੂੰ ਅਨੇਕ ਮੁਸ਼ਕਲਾਂ,  ਅਨੇਕ ਪਰਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ,  ਕਈ ਨਦੀਆਂ ਨੂੰ ਪਾਰ ਕਰਨਾ ਪੈਂਦਾ ਹੈ।  ਇਹ ਇੱਕ ਵਾਰ ਦਾ ਕੰਮ ਨਹੀਂ ਹੁੰਦਾ।  ਤੁਸੀਂ ਇੱਕ ਪਰਬਤ ਚੜ੍ਹਦੇ ਹੋ ਅਤੇ ਫਿਰ ਦੂਸਰੇ ਦੀ ਤਰਫ ਵਧਦੇ ਹੋ।  ਹਰ ਪਰਬਤ-ਆਰੋਹਣ  ਦੇ ਨਾਲ ਤੁਹਾਡੀ ਜਾਣਕਾਰੀ ਵੀ ਵਧਦੀ ਹੈ,  ਤੁਹਾਡੀ Expertise ਵੀ ਵਧਦੀ ਹੈ ਅਤੇ ਨਵੀਆਂ ਚੁਣੌਤੀਆਂ ਨੂੰ ਲੈ ਕੇ ਤੁਹਾਡਾ Perspective ਤਿਆਰ ਹੁੰਦਾ ਹੈ।  ਇਸੇ ਤਰ੍ਹਾਂ ਨਦੀਆਂ ਵੀ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ।  ਨਦੀਆਂ,  ਕਈ ਸਹਾਇਕ ਧਾਰਾਵਾਂ ਤੋਂ ਮਿਲ ਕੇ ਬਣਦੀਆਂ ਹਨ ਅਤੇ ਫਿਰ ਸਮੁੰਦਰ ਵਿੱਚ ਮਿਲ ਜਾਂਦੀਆਂ ਹਨ।  ਸਾਨੂੰ ਵੀ ਜੀਵਨ ਵਿੱਚ ਅਲਗ-ਅਲਗ ਲੋਕਾਂ ਤੋਂ ਗਿਆਨ ਲੈਣਾ ਚਾਹੀਦਾ ਹੈ,  ਸਿੱਖਣਾ ਚਾਹੀਦਾ ਹੈ ਅਤੇ ਉਸ ਸਿੱਖਿਆ ਦੇ ਨਾਲ ਅੱਗੇ ਵਧਦੇ ਹੋਏ ਆਪਣੇ ਟੀਚੇ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ।

 

ਸਾਥੀਓ,

 

ਜਦੋਂ ਤੁਸੀਂ ਇਸੇ ਅਪ੍ਰੋਚ ਨਾਲ ਅੱਗੇ ਵਧੋਗੇ,  ਤਾਂ ਅਸਾਮ,  ਨੌਰਥ ਈਸਟ,  ਦੇਸ਼  ਦੇ ਵਿਕਾਸ ਵਿੱਚ ਆਪਣਾ ਯੋਗਦਾਨ  ਦੇ ਸਕੋਗੇ।  ਤੁਸੀਂ ਦੇਖਿਆ ਹੋਵੇਗਾ,  ਕੋਰੋਨਾ  ਦੇ ਇਸ ਕਾਲ ਵਿੱਚ ਆਤਮਨਿਰਭਰ ਭਾਰਤ ਅਭਿਯਾਨ ਸਾਡੀ Vocabulary ਦਾ ਅਹਿਮ ਹਿੱਸਾ ਹੋ ਚੁੱਕਿਆ ਹੈ।  ਸਾਡੇ ਸੁਪਨਿਆਂ  ਦੇ ਅੰਦਰ ਉਹ ਘੁਲ-ਮਿਲ ਗਿਆ ਹੈ।  ਸਾਡਾ ਪੁਰਸ਼ਾਰਥ,  ਸਾਡੇ ਸੰਕਲਪ,  ਸਾਡੀ ਸਿੱਧੀ,  ਸਾਡੇ ਪ੍ਰਯਤਨ,  ਸਭ ਕੁਝ ਉਸ ਦੇ ਇਰਦ-ਗਿਰਦ ਅਸੀਂ ਅਨੁਭਵ ਕਰ ਰਹੇ ਹਾਂ ਲੇਕਿਨ ਆਖਿਰ ਇਹ ਅਭਿਯਾਨ ਹੈ ਕੀ ?  ਆਖਿਰ ਬਦਲਾਅ ਕੀ ਆ ਰਿਹਾ ਹੈ ?  ਕੀ ਇਹ ਬਦਲਾਅ ਸਿਰਫ Resources ਵਿੱਚ ਹੈ ?  ਕੀ ਇਹ ਬਦਲਾਅ ਸਿਰਫ Physical Infrastructure ਵਿੱਚ ਹੈ ?

 

ਕੀ ਬਦਲਾਅ ਸਿਰਫ Technology ਵਿੱਚ ਹੈ?  ਕੀ ਬਦਲਾਅ ਸਿਰਫ ਵਧਦੀ Economic ਅਤੇ Strategic Might ਦਾ ਹੈ ?  ਅਜਿਹੇ ਹਰ ਸਵਾਲ ਦਾ ਜਵਾਬ ਹਾਂ ਵਿੱਚ ਹੈ।  ਲੇਕਿਨ,  ਇਨ੍ਹਾਂ ਵਿੱਚੋਂ ਵੀ ਜੋ ਸਭ ਤੋਂ ਵੱਡਾ ਪਰਿਵਰਤਨ ਹੈ,  ਉਹ ਹੈ Instinct ਦਾ,  Action ਅਤੇ Reaction  ਦੇ ਨਜ਼ਰੀਏ ਦਾ ਹੈ।  ਹਰ ਚੁਣੌਤੀ,  ਹਰ ਸਮੱਸਿਆ ਨਾਲ ਨਜਿੱਠਣ ਦਾ ਸਾਡੇ ਯੁਵਾ ਦੇਸ਼ ਦਾ ਅੰਦਾਜ,  ਦੇਸ਼ ਦਾ ਮਿਜ਼ਾਜ,  ਹੁਣ ਕੁਝ ਹਟ ਕੇ ਹੈ।  ਇਸ ਦਾ ਇੱਕ ਤਾਜ਼ਾ ਉਦਾਹਰਣ ਤਾਂ ਹੁਣੇ ਸਾਨੂੰ ਕ੍ਰਿਕਟ ਦੀ ਦੁਨੀਆ ਵਿੱਚ ਦਿਖਿਆ ਹੈ।  ਤੁਹਾਡੇ ਲੋਕਾਂ ਵਿੱਚੋਂ ਬਹੁਤਿਆਂ ਨੇ ਭਾਰਤੀ ਕ੍ਰਿਕਟ ਟੀਮ  ਦੇ ਆਸਟ੍ਰੇਲੀਆ ਟੂਰ ਨੂੰ ਫਾਲੋ ਕੀਤਾ ਹੋਵੇਗਾ।  ਇਸ ਟੂਰ ਵਿੱਚ ਕੀ-ਕੀ ਚੁਣੌਤੀਆਂ ਸਾਡੀ ਟੀਮ  ਦੇ ਸਾਹਮਣੇ ਨਹੀਂ ਆਈਆਂ ?  ਸਾਡੀ ਇਤਨੀ ਬੁਰੀ ਹਾਰ ਹੋਈ ਲੇਕਿਨ ਉਤਨੀ ਹੀ ਤੇਜ਼ੀ ਨਾਲ ਅਸੀਂ ਉੱਭਰੇ ਵੀ ਅਤੇ ਅਗਲੇ ਮੈਚ ਵਿੱਚ ਜਿੱਤ ਹਾਸਲ ਕੀਤੀ।  ਚੋਟ ਲਗਣ ਦੇ ਬਾਵਜੂਦ ਸਾਡੇ ਖਿਡਾਰੀ ਮੈਚ ਬਚਾਉਣ ਲਈ ਮੈਦਾਨ ਵਿੱਚ ਡਟੇ ਰਹੇ।  Challenging Conditions ਵਿੱਚ ਨਿਰਾਸ਼ ਹੋਣ  ਦੀ ਬਜਾਏ ਸਾਡੇ ਯੁਵਾ ਖਿਡਾਰੀਆਂ ਨੇ Challenge ਦਾ ਸਾਹਮਣਾ ਕੀਤਾ,  ਨਵੇਂ ਸਮਾਧਾਨ ਤਲਾਸ਼ੇ।  ਕੁਝ ਖਿਡਾਰੀਆਂ ਵਿੱਚ ਅਨੁਭਵ ਜ਼ਰੂਰ ਘੱਟ ਸੀ,  ਲੇਕਿਨ ਹੌਸਲਾ ਉਤਨਾ ਹੀ ਬੁਲੰਦ ਦਿਖਿਆ।   ਉਨ੍ਹਾਂ ਨੂੰ ਜਿਵੇਂ ਹੀ ਮੌਕਾ ਮਿਲਿਆ,   ਉਨ੍ਹਾਂ ਨੇ  ਇਤਿਹਾਸ ਬਣਾ ਦਿੱਤਾ।  ਇੱਕ ਬਿਹਤਰ ਟੀਮ ਨੂੰ ਆਪਣੇ Talent ਅਤੇ Temperament ਵਿੱਚ ਉਹ ਤਾਕਤ ਸੀ,  ਜਿਸ ਵਿੱਚ ਉਨ੍ਹਾਂ ਨੇ ਇਤਨੀ ਅਨੁਭਵੀ ਟੀਮ ਨੂੰ,  ਇਤਨੇ ਪੁਰਾਣੇ ਖਿਡਾਰੀਆਂ  ਦੀ ਟੀਮ ਨੂੰ ਪਰਾਜਿਤ ਕਰ ਦਿੱਤਾ।

 

ਯੁਵਾ ਸਾਥੀਓ,

 

ਕ੍ਰਿਕਟ ਦੇ ਮੈਦਾਨ ‘ਤੇ ਸਾਡੇ ਖਿਡਾਰੀਆਂ ਦੀ ਇਹ Performance ਸਿਰਫ Sports  ਦੇ ਲਿਹਾਜ਼ ਤੋਂ ਹੀ Important ਨਹੀਂ ਹੈ।  ਇਹ ਇੱਕ ਬਹੁਤ ਵੱਡਾ Life Lesson ਵੀ ਹੈ।  ਪਹਿਲਾ Lesson ਇਹ ਕਿ ਸਾਨੂੰ ਆਪਣੀ Ability ‘ਤੇ ਵਿਸ਼ਵਾਸ ਹੋਣਾ ਚਾਹੀਦਾ ਹੈ,  Confidence ਹੋਣਾ ਚਾਹੀਦਾ ਹੈ।  ਦੂਸਰਾ Lesson ਸਾਡੇ ਮਾਈਂਡਸੈਟ ਨੂੰ ਲੈ ਕੇ ਹੈ।  ਅਸੀਂ ਜੇਕਰ ਪਾਜਿਟਿਵ ਮਾਈਂਡਸੈਟ ਨੂੰ ਲੈ ਕੇ ਅੱਗੇ ਵਧਾਂਗੇ ਤਾਂ,  ਰਿਜਲਟ ਵੀ ਪਾਜਿਟਿਵ ਹੀ ਆਣਉਗੇ।  ਤੀਸਰਾ ਅਤੇ ਸਭ ਤੋਂ ਅਹਿਮ Lesson,  ਜੇਕਰ ਤੁਹਾਡੇ ਪਾਸ ਇੱਕ ਤਰਫ Safe ਨਿਕਲ ਜਾਣ ਦੀ Option ਹੋਵੇ ਅਤੇ ਦੂਸਰੇ ਪਾਸੇ ਮੁਸ਼ਕਿਲ ਜਿੱਤ ਦਾ ਵਿਕਲਪ ਹੋਵੇ,  ਤਾਂ ਤੁਹਾਨੂੰ ਵਿਜੈ ਦੀ Option ਜ਼ਰੂਰ explore ਕਰਨੀ ਚਾਹੀਦੀ ਹੈ।  ਜੇਕਰ ਜਿੱਤਣ ਦੀ ਕੋਸ਼ਿਸ਼ ਵਿੱਚ ਕਦੇ-ਕਦੇ ਅਸਫ਼ਲਤਾ ਵੀ ਹੱਥ ਲੱਗੇ,  ਤਾਂ ਉਸ ਵਿੱਚ ਕੋਈ ਨੁਕਸਾਨ ਨਹੀਂ ਹੈ।  ਰਿਸਕ ਲੈਣ ਤੋਂ,  ਪ੍ਰਯੋਗ ਕਰਨ ਤੋਂ ਡਰਨਾ ਨਹੀਂ ਹੈ।  ਸਾਨੂੰ proactive ਅਤੇ fearless ਹੋਣਾ ਹੀ ਪਵੇਗਾ।  ਸਾਡੇ ਅੰਦਰ ਜੋ Failure ਦਾ ਡਰ ਹੁੰਦਾ ਹੈ,  ਅਸੀਂ ਜੋ Unnecessary Pressure ਆਪਣੇ ਉੱਪਰ ਲੈਂਦੇ ਹਾਂ,  ਉਸ ਤੋਂ ਜਦੋਂ ਤੁਸੀਂ ਬਾਹਰ ਨਿਕਲੋਗੇ ਤਾਂ fearless ਬਣ ਕੇ ਉੱਭਰੋਗੇ ਵੀ।

 

ਸਾਥੀਓ,

 

ਹੌਸਲੇ ਨਾਲ ਭਰਿਆ ਹੋਇਆ,  ਆਪਣੇ ਟੀਚਿਆਂ  ਦੇ ਪ੍ਰਤੀ ਸਮਰਪਿਤ ਭਾਰਤ ਸਿਰਫ ਕ੍ਰਿਕਟ ਦੀ ਫੀਲਡ ‘ਤੇ ਦਿਖਦਾ ਹੈ,  ਅਜਿਹਾ ਨਹੀਂ ਹੈ।  ਤੁਸੀਂ ਵੀ ਤਾਂ ਇਸੇ ਹੀ ਤਰ੍ਹਾਂ ਇੱਕ ਤਸਵੀਰ ਹੋਂ।  ਤੁਸੀਂ ‍ਆਤਮਵਿਸ਼ਵਾਸ ਨਾਲ,  Self-confidence ਨਾਲ ਭਰੇ ਹੋ।  ਤੁਸੀਂ ਲੀਕ ਤੋਂ ਹਟ ਕੇ ਸੋਚਣ ਅਤੇ ਚਲਣ ਤੋਂ ਡਰਦੇ ਨਹੀਂ ਹੋਂ।  ਤੁਹਾਡੇ ਵਰਗੀ ਇਸ ਯੁਵਾ ਊਰਜਾ ਨੇ ਕੋਰੋਨਾ  ਦੇ ਖਿਲਾਫ਼ ਆਪਣੀ ਲੜਾਈ ਵਿੱਚ ਵੀ ਭਾਰਤ ਨੂੰ ਬਹੁਤ ਮਜ਼ਬੂਤੀ ਦਿੱਤੀ ਹੈ।  ਤੁਹਾਨੂੰ ਯਾਦ ਹੋਵੇਗਾ,  ਇਸ ਲੜਾਈ ਦੀ ਸ਼ੁਰੂਆਤ ਵਿੱਚ ਅਜਿਹੀਆਂ ਆਸ਼ੰਕਾਵਾਂ ਜਤਾਈਆਂ ਗਈਆਂ ਸਨ ਕਿ ਇਤਨੀ ਵੱਡੀ ਆਬਾਦੀ ਵਾਲਾ ਭਾਰਤ,  Resources  ਦੇ ਅਭਾਵ ਵਿੱਚ ਕੋਰੋਨਾ ਨਾਲ ਤਬਾਹ ਹੋ ਜਾਵੇਗਾ।  ਲੇਕਿਨ ਭਾਰਤ ਨੇ ਦਿਖਾਇਆ ਕਿ,  Resolve ਅਤੇ Resilience ਤੁਹਾਡੇ ਪਾਸ ਹੈ ਤਾਂ Resources ਤਿਆਰ ਹੁੰਦੇ ਦੇਰ ਨਹੀਂ ਲਗਦੀ।  ਭਾਰਤ ਨੇ ਇਹੀ ਕੀਤਾ।  ਭਾਰਤ ਨੇ ਹਾਲਾਤ ਨਾਲ ਸਮਝੌਤਾ ਕਰਨ  ਦੀ ਬਜਾਏ,  ਮੁਸੀਬਤ ਵਧੇ ਇਸ ਦਾ ਇੰਤਜਾਰ ਕਰਨ  ਦੀ ਬਜਾਏ,  ਤੇਜ਼ੀ ਨਾਲ ਫੈਸਲੇ ਲਏ,  Proactive ਹੋ ਕੇ ਫੈਸਲੇ ਲਏ।  ਇਸ ਦਾ ਨਤੀਸਰਾ ਹੈ ਕਿ ਭਾਰਤ ਵਾਇਰਸ ਤੋਂ ਜ਼ਿਆਦਾ ਪ੍ਰਭਾਵੀ ਰੂਪ ਨਾਲ ਵਧ ਪਾਇਆ,  ਪ੍ਰਭਾਵੀ ਰੂਪ ਨਾਲ ਲੜ ਪਾਇਆ।  Made in India Solutions ਨਾਲ ਅਸੀਂ ਵਾਇਰਸ  ਦੇ ਫੈਲਾਅ ਨੂੰ ਘੱਟ ਕੀਤਾ,  ਆਪਣੇ ਹੈਲਥ ਇੰਫ੍ਰਾ ਨੂੰ ਬਿਹਤਰ ਕੀਤਾ।  ਹੁਣ ਸਾਡੀ Vaccine ਨਾਲ ਜੁੜੀ Research ਅਤੇ Production ਦੀ ਸਮਰੱਥਾ ਭਾਰਤ  ਦੇ ਨਾਲ-ਨਾਲ ਦੁਨੀਆ  ਦੇ ਅਨੇਕ ਦੇਸ਼ਾਂ ਨੂੰ ਸੁਰੱਖਿਆ ਕਵਚ ਦਾ ਵਿਸ਼ਵਾਸ  ਦੇ ਰਹੀ ਹੈ।

 

ਜੇਕਰ ਅਸੀਂ ਆਪਣੇ ਵਿਗਿਆਨੀਆਂ,  ਆਪਣੇ Researchers,  ਸਕਾਲਰਸ ਤੋਂ,  ਆਪਣੇ ਸਾਇੰਟਿਸਟ ਤੋਂ,  ਆਪਣੀ ਇੰਡਸਟ੍ਰੀ ਦੀ ਤਾਕਤ ‘ਤੇ ਭਰੋਸਾ ਨਾ ਕਰਦੇ ਤਾਂ ਕੀ ਇਹ ਸਫ਼ਲਤਾ ਸੰਭਵ ਹੋ ਪਾਉਂਦੀ ?  ਅਤੇ ਸਾਥੀਓ,  ਸਿਰਫ ਹੈਲਥ ਸੈਕਟਰ ਹੀ ਕਿਉਂ,  ਸਾਡਾ ਡਿਜੀਟਲ ਇਨਫ੍ਰਾਸਟ੍ਰਕਚਰ ਹੀ ਲਓ।  ਜੇਕਰ ਅਸੀਂ ਵੀ ਇਹ ਮੰਨ ਕੇ ਬੈਠ ਜਾਂਦੇ ਕਿ ਭਾਰਤ ਵਿੱਚ Literacy  ਦੇ ਅਭਾਵ ਵਿੱਚ,  DBT ਅਤੇ ਡਿਜੀਟਲ ਲੈਣ-ਦੇਣ ਸੰਭਵ ਨਹੀਂ ਹੈ,  ਤਾਂ ਕੀ ਕੋਰੋਨਾ ਜਿਹੇ ਸੰਕਟ ਵਿੱਚ ਸਰਕਾਰ ਗ਼ਰੀਬ ਤੋਂ ਗ਼ਰੀਬ ਤੱਕ ਇਤਨੇ ਪ੍ਰਭਾਵੀ ਢੰਗ ਨਾਲ ਪਹੁੰਚ ਸਕਦੀ?  ਅੱਜ ਜਿਸ Fintech ਵਿੱਚ,  Digital Inclusion ਵਿੱਚ,  ਅਸੀਂ ਦੁਨੀਆ  ਦੇ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਹਾਂ,  ਉਹ ਕੀ ਕਦੇ ਸੰਭਵ ਹੋ ਪਾਉਂਦਾ ?  ਅੱਜ ਦਾ ਭਾਰਤ ਸਮੱਸਿਆ  ਦੇ ਸਮਾਧਾਨ ਲਈ Experiment ਤੋਂ ਵੀ ਨਹੀਂ ਡਰਦਾ ਅਤੇ ਵੱਡੇ ਸਕੇਲ ‘ਤੇ ਕੰਮ ਕਰਨ ਤੋਂ ਵੀ ਪਿੱਛੇ ਨਹੀਂ ਹਟਦਾ।  ਸਭ ਤੋਂ ਵੱਡਾ Banking Inclusion ਅਭਿਯਾਨ ਭਾਰਤ ਵਿੱਚ ਹੋ ਰਿਹਾ ਹੈ,  ਟਾਇਲਟ ਬਣਾਉਣ ਦਾ ਸਭ ਤੋਂ ਵੱਡਾ ਅਭਿਯਾਨ ਭਾਰਤ ਵਿੱਚ,  ਹਰ ਪਰਿਵਾਰ ਨੂੰ ਘਰ ਦੇਣ ਦਾ ਅਭਿਯਾਨ ਭਾਰਤ ਵਿੱਚ,  ਘਰ-ਘਰ ਪਾਣੀ ਪਹੁੰਚਾਉਣ ਦਾ ਸਭ ਤੋਂ ਵੱਡਾ ਅਭਿਯਾਨ ਭਾਰਤ ਵਿੱਚ।  ਸਭ ਤੋਂ ਵੱਡੀ ਹੈਲਥ ਐਸ਼ਯੋਰੈਂਸ ਸਕੀਮ ਭਾਰਤ ਵਿੱਚ ਅਤੇ ਹੁਣ ਸਭ ਤੋਂ ਵੱਡਾ ਟੀਕਾਕਰਨ ਅਭਿਯਾਨ ਵੀ ਭਾਰਤ ਵਿੱਚ।  ਇਨ੍ਹਾਂ ਸਭ ਦਾ ਬਹੁਤ ਵੱਡਾ ਲਾਭ ਨੌਰਥ ਈਸਟ ਨੂੰ ਹੋਇਆ ਹੈ,  ਅਸਾਮ  ਦੇ ਲੋਕਾਂ ਨੂੰ ਹੋਇਆ ਹੈ।  ਅਜਿਹੇ ਪ੍ਰੋਗਰਾਮ ਉਦੋਂ ਚਲ ਸਕਦੇ ਹਨ,  ਜਦੋਂ ਦੇਸ਼ ਅਤੇ ਸਮਾਜ ‍ਆਤਮਵਿਸ਼ਵਾਸ ਨਾਲ ਭਰਿਆ ਹੋਵੇ,  ਦੇਸ਼ ਯਥਾਸਥਿਤੀ ਨੂੰ ਬਦਲਣ ਲਈ,  Innovate ਕਰਨ ਲਈ ਪੂਰੀ ਸ਼ਕਤੀ ਲਗਾ ਰਿਹਾ ਹੋਵੇ।

 

ਸਾਥੀਓ,

 

ਅੱਜ ਜਿਸ ਤਰ੍ਹਾਂ ਦੁਨੀਆ ਵਿੱਚ,  ਭਾਰਤ ਵਿੱਚ ਨਵੀਂ ਟੈਕਨੋਲੋਜੀ ਦਾ ਪ੍ਰਸਾਰ ਹੋ ਰਿਹਾ ਹੈ,  ਉਸ ਨਾਲ ਹਰ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ।  ਅੱਜ ਅਸੀਂ ਬਿਨਾ ਬ੍ਰਾਂਚ  ਦੇ ਬੈਂਕ,  ਬਿਨਾ ਸ਼ੋਅਰੂਮ  ਦੇ ਰਿਟੇਲ ਬਿਜ਼ਨਸ,  ਬਿਨਾ ਡਾਇਨਿੰਗ ਹਾਲ  ਦੇ ਕਲਾਉਡ ਕਿਚਨ,  ਅਜਿਹੇ ਅਨੇਕ ਪ੍ਰਯੋਗਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦੇਖ ਰਹੇ ਹਾਂ।  ਅਜਿਹੇ ਵਿੱਚ ਇਹ ਵੀ ਸੰਭਵ ਹੈ ਕਿ ਭਵਿੱਖ ਦੀ ਯੂਨੀਵਰਸਿਟੀ ਪੂਰੀ ਤਰ੍ਹਾਂ ਨਾਲ Virtual ਹੋਵੇ ਅਤੇ ਦੁਨੀਆਭਰ ਤੋਂ Students ਅਤੇ Faculties ਕਿਸੇ ਵੀ ਯੂਨੀਵਰਸਿਟੀ ਦਾ ਹਿੱਸਾ ਬਣ ਸਕਣ।  ਇਸ ਪ੍ਰਕਾਰ ਦੀ ਟਰਾਂਸਫਾਰਮੇਸ਼ਨ ਲਈ ਸਾਡੇ ਪਾਸ ਇੱਕ ਜ਼ਰੂਰੀ ਰੇਗੂਲੇਟਰੀ ਫਰੇਮਵਰਕ ਹੋਣਾ ਬਹੁਤ ਜ਼ਰੂਰੀ ਹੈ।  ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ  ਦੇ ਮਾਧਿਅਮ ਨਾਲ ਲਗਾਤਾਰ ਇਸ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਇਸ ਪਾਲਿਸੀ ਵਿੱਚ Technology  ਦੇ ਜ਼ਿਆਦਾ ਤੋਂ ਜ਼ਿਆਦਾ ਉਪਯੋਗ,  ਮਲਟੀਡਿਸਿਪਲਿਨਰੀ ਐਜੂਕੇਸ਼ਨ ਅਤੇ Flexibility ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।  ਨਵੀਂ National Educational Policy,  Data ਅਤੇ Data Analytics ਲਈ ਸਾਡੇ ਐਜੂਕੇਸ਼ਨ ਸਿਸਟਮ ਨੂੰ ਤਿਆਰ ਕਰਨ ‘ਤੇ ਬਲ ਦਿੰਦੀ ਹੈ।  Data Analysis ਦੀ ਮਦਦ ਨਾਲ Admission ਤੋਂ ਲੈ ਕੇ Teaching ਅਤੇ Evaluation ਤੱਕ ਪੂਰੀ ਪ੍ਰਕਿਰਿਆ ਬਹੁਤ ਬਿਹਤਰ ਹੋ ਜਾਵੇਗੀ।

 

ਮੈਨੂੰ ਵਿਸ਼ਵਾਸ ਹੈ ਕਿ ਤੇਜ਼ਪੁਰ ਯੂਨੀਵਰਸਿਟੀ,  ਨੈਸ਼ਨਲ ਐਜੂਕੇਸ਼ਨ ਪਾਲਿਸੀ  ਦੇ ਇਨ੍ਹਾਂ ਟੀਚਿਆਂ ਨੂੰ ਸਿੱਧ ਕਰਨ ਵਿੱਚ ਅਹਿਮ ਭੂਮਿਕਾ ਨਿਭਾਵੇਗੀ।  ਮੈਨੂੰ ਤੇਜ਼ਪੁਰ ਯੂਨੀਵਰਸਿਟੀ  ਦੇ ਟ੍ਰੈਕ ਰਿਕਾਰਡ ਅਤੇ ਇਸ ਦੀ ਤਾਕਤ ‘ਤੇ ਪੂਰਾ ਭਰੋਸਾ ਹੈ।  ਅਤੇ ਮੈਂ ਆਪਣੇ Student ਸਾਥੀਆਂ ਨੂੰ ਇਹ ਗੱਲ ਵਿਸ਼ੇਸ਼ ਤੌਰ ‘ਤੇ ਕਹਾਂਗਾ ਕਿ ਜਦੋਂ ਤੁਹਾਡੀ ਫਾਰਮਲ ਐਜੂਕੇਸ਼ਨ ਪੂਰੀ ਹੁੰਦੀ ਹੈ ਤਾਂ ਤੁਸੀਂ ਸਿਰਫ ਆਪਣੇ ਫਿਊਚਰ ਲਈ ਨਹੀਂ,  ਬਲਕਿ ਰਾਸ਼ਟਰ  ਦੇ ਫਿਊਚਰ ਲਈ ਕੰਮ ਕਰਦੇ ਹੋ।  ਤੁਸੀਂ ਬਸ ਇੱਕ ਗੱਲ ਯਾਦ ਰੱਖੋ,  ਜੇਕਰ ਤੁਹਾਡਾ Purpose ਉੱਚਾ ਹੈ ਤਾਂ ਤੁਹਾਨੂੰ ਜੀਵਨ  ਦੇ ਉਤਾਰ-ਚੜ੍ਹਾਅ ਨਾਲ ਉਤਨਾ ਅਸਰ ਨਹੀਂ ਪਵੇਗਾ।  ਤੁਹਾਡੇ ਜੀਵਨ  ਦੇ ਆਉਣ ਵਾਲੇ 25-26 ਸਾਲ ਤੁਹਾਡੇ ਕਰੀਅਰ  ਦੇ ਨਾਲ-ਨਾਲ ਦੇਸ਼  ਦੀ ਕਿਸਮਤ ਨੂੰ ਵੀ ਤੈਅ ਕਰਨ ਵਾਲੇ ਹਨ।

 

ਮੈਨੂੰ ਵਿਸ਼ਵਾਸ ਹੈ ਕਿ ਆਪ ਸਾਰੇ ਦੇਸ਼ ਨੂੰ ਨਵੀਂ ਉਚਾਈ ‘ਤੇ ਪਹੁੰਚਾਉਗੇ।  2047,  ਜਦੋਂ ਦੇਸ਼ ਆਜ਼ਾਦੀ ਦਾ 100 ਸਾਲ ਮਨਾਉਂਦਾ ਹੋਵੇਗਾ ਤਾਂ ਇਹੀ 25-30 ਸਾਲ ਦਾ ਕਾਲਖੰਡ ਤੁਹਾਡੇ ਯੋਗਦਾਨ ਨਾਲ,  ਤੁਹਾਡੇ ਯਤਨਾਂ ਨਾਲ,  ਤੁਹਾਡੇ ਸੁਪਨਿਆਂ ਨਾਲ ਭਰਿਆ ਹੋਇਆ ਹੋਵੇਗਾ।  ਕਲਪਨਾ ਕਰੋ,  ਆਜ਼ਾਦੀ  ਦੀ ਸ਼ਤਾਬਦੀ ਵਿੱਚ ਤੁਹਾਡੇ 25 ਸਾਲ ਕਿਤਨਾ ਵੱਡਾ ਰੋਲ ਪੈਦਾ ਕਰਨ ਵਾਲੇ ਹਨ।  ਆਓ ਸਾਥੀਓ,  ਆਪਣੇ-ਆਪ ਨੂੰ ਉਨ੍ਹਾਂ ਸੁਪਨਿਆਂ ਲਈ ਸਜਗ ਕਰੋ,  ਚਲ ਪਵੋ,  ਸੰਕਲਪ   ਦੇ ਨਾਲ ਚਲ ਪਵੋ,  ਸੁਪਨਿਆਂ ਨੂੰ ਲੈ ਕੇ ਚਲ ਪਵੋ,  ਸਿੱਧੀ ਪ੍ਰਾਪਤ ਕਰਨ ਦੇ ਮਕਸਦ ਨਾਲ ਨਿਕਲ ਪਵੋ।  ਦੇਖੋ,  ਜੀਵਨ ਸਫ਼ਲਤਾਵਾਂ ਦੀ ਇੱਕ-ਇੱਕ ਉਚਾਈ ਨੂੰ ਪਾਰ ਕਰਦੇ ਜਾਵੇਗਾ।  ਅੱਜ ਦੇ  ਇਸ ਪਵਿਤਰ ਅਵਸਰ ‘ਤੇ ਤੁਹਾਡੇ ਪਰਿਵਾਰਜਨਾਂ ਨੂੰ,  ਤੁਹਾਡੇ ਸਿੱਖਿਅਕ ਜਗਤ ਨੂੰ,  ਤੁਹਾਡੇ ਸਭ faculties ਨੂੰ,  ਤੁਹਾਡੇ ਸੁਪਨਿਆਂ ਨੂੰ,  ਸਾਰਿਆਂ ਨੂੰ ਬਹੁਤ–ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ,  ਅਨੰਤ-ਅਨੰਤ ਸ਼ੁਭਕਾਮਨਾਵਾਂ ਦਿੰਦਾ ਹਾਂ!

 

ਬਹੁਤ-ਬਹੁਤ ਆਭਾਰ!!

 

*****



ਡੀਐੱਸ/ਵੀਜੇ/ਬੀਐੱਮ



(Release ID: 1691399) Visitor Counter : 164