ਖੇਤੀਬਾੜੀ ਮੰਤਰਾਲਾ

ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ 22 ਜਨਵਰੀ 2021 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਗਰਮੀਆਂ ਦੀ ਮੁਹਿੰਮ 2021 ਲਈ ਖੇਤੀਬਾੜੀ ਬਾਰੇ ਕੌਮੀ ਕਾਨਫਰੰਸ ਨੂੰ ਸੰਬੋਧਨ ਕੀਤਾ


ਖੇਤੀਬਾੜੀ ਪ੍ਰਿੰਸੀਪਲ ਸਕੱਤਰਾਂ , ਸੂਬਿਆਂ ਦੇ ਖੇਤੀਬਾੜੀ ਉਤਪਾਦਨ ਕਮਿਸ਼ਨਰਾਂ , ਖੇਤੀਬਾੜੀ ਅਧਿਕਾਰੀਆਂ ਅਤੇ ਵਿਗਿਆਨੀਆਂ ਨਾਲ ਵਿਭਿੰਨਤਾ ਅਤੇ ਫਸਲੀ ਚੱਕਰ , ਨਵੀਆਂ ਉਤਪਾਦਕ ਤਕਨਾਲੋਜੀਆਂ , ਤੇਲ ਬੀਜਾਂ ਤੇ ਛੋਟੀ ਮਿਆਦ ਦੀਆਂ ਦਾਲਾਂ ਦੀਆਂ ਫਸਲਾਂ ਨੂੰ ਉਗਾਉਣ ਲਈ ਗਰਮੀਆਂ ਦੇ ਸੀਜ਼ਨ ਦੀ ਵਰਤੋਂ ਰਾਹੀਂ ਆਮਦਨ ਵਧਾਉਣ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ

Posted On: 22 JAN 2021 5:59PM by PIB Chandigarh

ਖੇਤੀਬਾੜੀ ਖੇਤਰ ਦੇਸ਼ ਦੇ ਅਰਥਚਾਰੇ ਦੀ ਰੀਡ ਦੀ ਹੱਡੀ ਹੈ । ਸਰਕਾਰ ਇਸ ਖੇਤਰ ਨੂੰ ਉੱਚ ਤਰਜੀਹ ਦਿੰਦੀ ਹੈ ਅਤੇ ਕਿਸਾਨਾਂ ਦੀਆਂ ਜਿ਼ੰਦਗੀਆਂ ਤੇ ਉਹਨਾਂ ਦੇ ਸਮਾਜਿਕ ਆਰਥਿਕ ਪੱਧਰ ਨੂੰ ਸੁਧਾਰਨ ਲਈ ਖੇਤੀਬਾੜੀ ਵਿੱਚ ਕਈ ਮਹੱਤਵਪੂਰਨ ਕਦਮ ਚੁੱਕੇ ਹਨ ।
ਲਾਕਡਾਊਨ ਦੌਰਾਨ ਅਨਿਸ਼ਚਿਤਤਾ ਦੇ ਬਾਵਜੂਦ ਇੱਕ ਗਤੀਵਿਧੀ ਅਜਿਹੀ ਸੀ , ਜਿਸ ਨੇ ਲਗਾਤਾਰ ਆਸ ਅਤੇ ਨਿਸ਼ਚਿਤਤਾ ਦਿੱਤੀ ਤੇ ਉਹ ਸੀ ਖੇਤੀਬਾੜੀ ਗਤੀਵਿਧੀ ਅਤੇ ਅਨਾਜ ਸੁਰੱਖਿਆ ਦੀ ਸੁਨਿਸ਼ਚਿਤਤਾ I ਸਾਰੇ ਭਾਰਤ ਵਿੱਚ ਸਾਰੀਆਂ ਬਿਪਤਾਵਾਂ ਦੇ ਖਿਲਾਫ ਕਈ ਕਿਸਾਨਾਂ ਅਤੇ ਖੇਤੀਬਾੜੀ ਮਜ਼ਦੂਰਾਂ ਨੇ ਆਪਣਾ ਖੂਨ ਪਸੀਨਾ ਇੱਕ ਕਰਕੇ ਇਹਨਾਂ ਖਿਲਾਫ ਸਖ਼ਤ ਮੇਹਨਤ ਕੀਤੀ । ਉਹਨਾਂ ਦੇ ਅਣਥੱਕ ਯਤਨਾਂ ਦੇ ਨਾਲ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਮੇਂ ਸਿਰ ਦਖ਼ਲਾਂ ਨਾਲ ਇਹ ਸੁਨਿਸ਼ਚਿਤ ਕੀਤਾ ਜਾ ਸਕਿਆ ਕਿ ਵਾਢੀ ਦੀਆਂ ਗਤੀਵਿਧੀਆਂ ਵਿੱਚ ਘੱਟ ਤੋਂ ਘੱਟ ਜਾਂ ਬਿਲਕੁੱਲ ਰੁਕਾਵਟ ਨਾ ਆਵੇ ਅਤੇ ਗਰਮੀਆਂ ਦੀ ਫਸਲਾਂ ਦੀ ਬਿਜਾਈ ਅਤੇ ਖਰੀਫ ਤੇ ਰਬੀ ਫਸਲਾਂ ਦੀ ਵਾਢੀ ਲਗਾਤਾਰ ਹੋਵੇ । ਇਹ ਸੰਮੇਲਨ ਪਿਛਲੇ ਫਸਲੀ ਸੀਜ਼ਨ ਦੌਰਾਨ ਫਸਲਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਅਤੇ ਸਮੀਖਿਆ ਕਰਨ ਜਾ ਰਿਹਾ ਹੈ ਅਤੇ ਗਰਮੀਆਂ ਦੇ ਸੀਜ਼ਨ ਲਈ ਫਸਲਾਂ ਅਨੁਸਾਰ ਟੀਚੇ ਮਿੱਥਣ ਲਈ ਸੂਬਾ ਸਰਕਾਰਾਂ ਨਾਲ ਗੱਲਬਾਤ ਕਰੇਗਾ ਤਾਂ ਜੋ ਲੋੜੀਂਦੀਆਂ ਜ਼ਰੂਰੀ ਇਨਪੁਟਸ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਉੱਪਰ ਦੱਸੀਆਂ ਫਸਲਾਂ ਦੀਆਂ ਉਤਪਾਦਕਤਾ ਅਤੇ ਉਤਪਾਦਨ ਵਧਾਉਣ ਦੇ ਮੱਦੇਨਜ਼ਰ ਇਨੋਵੇਟਿਵ ਤਕਨਾਲੋਜੀਆਂ ਨੂੰ ਅਪਣਾਉਣ ਦੀ ਸਹੂਲਤ ਦਿੱਤੀ ਜਾ ਸਕੇ । ਗਰਮੀਆਂ ਦੀਆਂ ਫਸਲਾਂ ਨਾ ਕੇਵਲ ਅਨਾਜ ਅਤੇ ਪਸ਼ੂ ਚਾਰੇ ਦੀਆਂ ਵਧੀਕ ਲੋੜਾਂ ਨੂੰ ਮੁਹੱਈਆ ਕਰਦੀਆਂ ਹਨ ਬਲਕਿ ਕਿਸਾਨਾਂ ਨੂੰ ਆਮਦਨ ਦਾ ਵਧੀਕ ਸਰੋਤ ਵੀ ਮੁਹੱਈਆ ਕਰਦੀਆਂ ਹਨ ।
ਗਰਮੀਆਂ ਦੇ ਸੀਜ਼ਨ ਦੌਰਾਨ 51 ਲੱਖ ਟਨ ਦਾਲਾਂ , ਤੇਲ ਬੀਜਾਂ ਅਤੇ ਪੌਸ਼ਟਿਕ ਅਨਾਜ ਦੀਆਂ ਫਸਲਾਂ ਦਾ ਟੀਚਾ ਮਿੱਥਿਆ ਗਿਆ ਹੈ । ਹੋਰ ਚੌਥੇ ਐਡਵਾਂਸ ਐਸਟੀਮੇਟਸ (2019—20) ਵਿੱਚ ਦੇਸ਼ ਵਿੱਚ ਕੁਲ ਅਨਾਜ ਉਤਪਾਦਨ 296.65 ਮਿਲੀਅਨ ਟਨ ਅਤੇ ਬਾਗਬਾਨੀ ਉਤਪਾਦਨ 319.57 ਮਿਲੀਅਨ ਟਨ ਹੋਣ ਦੀ ਸੰਭਾਵਨਾ ਹੈ ਜੋ 2019—20 ਦਾ ਹੁਣ ਤੱਕ ਦਾ ਸਭ ਤੋਂ ਰਿਕਾਰਡ ਉਤਪਾਦਨ ਹੋਵੇਗਾ । ਦਾਲਾਂ ਅਤੇ ਤੇਲ ਬੀਜਾਂ ਦਾ ਉਤਪਾਦਨ 23.15 ਅਤੇ 33.42  ਮਿਲੀਅਨ ਟਨ ਹੋਣ ਦੀ ਸੰਭਾਵਨਾ ਹੈ । ਕਪਾਹ ਦਾ ਉਤਪਾਦਨ 354.91 ਲੱਖ ਗੰਢਾ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਭਾਰਤ ਵਿਸ਼ਵ ਵਿੱਚ ਚੋਟੀ ਦੇ ਉਤਪਾਦਕ ਮੁਲਕਾਂ ਵਿੱਚ ਸ਼ਾਮਲ ਹੋ ਜਾਵੇਗਾ । ਉਤਪਾਦਕਤਾ ਅਤੇ ਉਤਪਾਦਨ ਦੇ ਫਰੰਟ ਉਪਰ ਬਾਗਬਾਨੀ ਖੇਤਰ ਨੇ ਰਿਵਾਇਤੀ ਅਨਾਜ ਫਸਲਾਂ ਤੋਂ ਬੇਹਤਰ ਕਾਰਗੁਜ਼ਾਰੀ ਦਿਖਾਈ ਹੈ । ਇਸ ਸਾਲ ਵਿੱਚ ਭਾਰਤੀ ਖੇਤੀਬਾੜੀ ਇਤਿਹਾਸ ਨੇ ਇੱਕ ਮੀਲ ਪੱਥਰ ਸਥਾਪਿਤ ਕੀਤਾ ਹੈ । ਇਹ ਕਿਸਾਨਾਂ ਦੇ ਸਖ਼ਤ ਯਤਨਾਂ ਕਾਰਨ ਸੰਭਵ ਹੋ ਸਕਿਆ ਹੈ । ਭਾਰਤ ਸਰਕਾਰ ਨੇ 2020—21 ਲਈ ਖੇਤੀਬਾੜੀ ਵਿੱਚ ਬਜਟ ਅਲਾਟਮੈਂਟ ਵਧਾਈ ਹੈ ਤਾਂ ਜੋ ਆਪਣੇ ਕਿਸਾਨਾਂ ਨੂੰ ਦੋਨਾਂ ਥਾਵਾਂ ਤੇ, ਉਤਪਾਦਨ ਅਤੇ ਆਮਦਨ ਵਿੱਚ ਖੁਸ਼ਹਾਲ ਬਣਾਇਆ ਜਾ ਸਕੇ ।
ਸਰਕਾਰ ਖੇਤੀਬਾੜੀ ਖੇਤਰ ਨੂੰ ਸਵੈ ਨਿਰਭਰ ਅਤੇ ਉਦਮਤਾ ਮੋਡ ਰਾਹੀਂ ਸੁਧਰੀਆਂ ਉਤਪਾਦਕ ਤਕਨੀਕਾਂ , ਨਵੇਂ ਬਜ਼ਾਰ ਮੌਕੇ ਪੈਦਾ ਕਰਨ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਵਿਕਾਸ ਕਰਕੇ ਰਾਸ਼ਟਰ ਨੂੰ ਨਵੇਂ ਧਰਾਤਲ ਤੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਦਾਮੋਦਰਦਾਸ ਭਾਈ ਮੋਦੀ ਜੀ ਦੀ ਗਤੀਸ਼ੀਲ ਅਗਵਾਈ ਵਿੱਚ ਜ਼ਰੂਰੀ ਰਣਨੀਤੀਆਂ ਦਾ ਵਿਕਾਸ ਕਰਕੇ ਸਵੈ ਨਿਰਭਰ ਬਣਾਉਣ ਲਈ ਸਾਰੇ ਯਤਨ ਕਰੇਗੀ ।
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਇੱਛਾ ਜ਼ਾਹਰ ਕੀਤੀ ਕਿ ਗਰਮੀਆਂ ਦੇ ਸੀਜ਼ਨ ਦੀਆਂ ਫਸਲਾਂ ਨੂੰ ਇਸ ਸਲੋਗਨ ਨਾਲ ਉਤਸ਼ਾਹਿਤ ਕਰਨ ਦੀ ਲੋੜ ਹੈ , "ਵਾਧੂ ਫਸਲ ਅਤੇ ਖੁਸ਼ਹਾਲੀ ਲਈ ਵਾਧੂ ਆਮਦਨ" ।

 

ਏ ਪੀ ਐੱਸ



(Release ID: 1691347) Visitor Counter : 98