ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਦੇਸ਼ ਵਿਚ ਏਵੀਅਨ ਇਨਫਲੂਐਂਜ਼ਾ ਦੀ ਸਥਿਤੀ
Posted On:
22 JAN 2021 4:21PM by PIB Chandigarh
22 ਜਨਵਰੀ, 2021 ਤੱਕ 9 ਰਾਜਾਂ (ਕੇਰਲ, ਹਰਿਆਣਾ, ਮੱਧਪ੍ਰਦੇਸ਼, ਮਹਾਰਾਸ਼ਟਰ, ਛੱਤੀਸ਼ਗੜ, ਉੱਤਰਾਖੰਡ, ਗੁਜਰਾਤ, ਉੱਤਰ ਪ੍ਰਦੇਸ਼, ਅਤੇ ਪੰਜਾਬ) ਵਿਚ ਪੋਲਟਰੀ ਪੰਛੀਆਂ ਵਿਚ ਏਵੀਅਨ ਇਨਫਲੂਐਂਜ਼ਾ (ਬਰਡ ਫਲੂ) ਦੇ ਫੈਲਣ ਦੀ ਪੁਸ਼ਟੀ ਹੋ ਚੁੱਕੀ ਸੀ ਅਤੇ ਇਨ੍ਹਾਂ ਰਾਜਾਂ ਵਿੱਚ ਪੋਲਟਰੀ ਪੰਛੀਆਂ ਵਿੱਚ ਇਸਦੀ ਪੁਸ਼ਟੀ ਕੀਤੀ ਗਈ ਹੈ ਅਤੇ 12 ਰਾਜਾਂ (ਮੱਧਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਛੱਤੀਸ਼ਗਡ਼੍ਹ, ਹਿਮਾਚਲ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਰਾਜਸਥਾਨ, ਜੰਮੂ ਤੇ ਕਸ਼ਮੀਰ ਅਤੇ ਪੰਜਾਬ) ਵਿਚ ਕਾਂਵਾਂ/ਪ੍ਰਵਾਸੀ ਪੰਛੀਆਂ/ ਜੰਗਲੀ ਪੰਛੀਆਂ ਵਿਚ ਇਸ ਦੀ ਪੁਸ਼ਟੀ ਹੋਈ ਹੈ।
ਏਵੀਅਨ ਇੰਫਲੂਐਂਜ਼ਾ ਉੱਤਰਾਖੰਡ ਦੇ ਅਲਮੋੜਾ ਜ਼ਿਲੇ ਦੇ ਆਰ ਕੇ ਪੁਰਾ, ਹਵਲਬਾਗ): ਗੁਜਰਾਤ ਦੇ ਸੋਮਨਾਥ ਜ਼ਿਲੇ (ਦੋਲਾਸਾ, ਕੋਲੀਨਾਰ) ਵਿੱਚ ਪੋਲਟਰੀ ਨਮੂਨਿਆਂ ਵਿੱਚ ਪੁਸ਼ਟੀ ਹੋਈ ਹੈ।
ਏਵੀਅਨ ਇਨਫਲੂਐਂਜ਼ਾ ਦੀ ਪੁਸ਼ਟੀ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਦੇ (ਕੁਲਗਾਮ, ਅਨੰਤਨਾਗ, ਬਡਗਾਮ, ਅਤੇ ਪੁਲਵਾਮਾ) ਵਿੱਚ ਕਾਂਵਾਂ ਵਿੱਚ ਅਤੇ ਉੱਤਰਾਖੰਡ ਰਾਜ ਦੀ ਟਿਹਰੀ ਰੇਂਜ ਦੇ ਕਲੀਜੀ ਵਿੱਚ ਚਕੋਰ ਪੰਛੀ ਵਿੱਚ ਕੀਤੀ ਗਈ ਹੈ।
ਹਾਲਾਂਕਿ ਰਾਜਸਥਾਨ ਦੇ ਅਲਵਰ ਜ਼ਿਲੇ ਵਿੱਚ ਟੈਸਟ ਲਈ ਭੇਜੇ ਗਏ ਕਾਂਵਾਂ ਦੇ ਨਮੂਨੇ ਏਵੀਅਨ ਇੰਫਲੂਐਂਜ਼ਾ ਲਈ ਨਿਗੇਟਿਵ ਪਾਏ ਗਏ ਹਨ।
ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗਡ਼੍ਹ ਅਤੇ ਕੇਰਲ ਦੇ ਬੀਮਾਰੀ ਨਾਲ ਪ੍ਰਭਾਵਤ ਕੇਂਦਰਾਂ ਵਿਚ ਕੰਟਰੋਲ ਅਤੇ ਕੰਟੇਨਮੈਂਟ ਆਪ੍ਰੇਸ਼ਨ (ਕਲੀਨਿੰਗ ਅਤੇ ਡਿਸਇਨਫੈਕਸ਼ਨ) ਚੱਲ ਰਹੇ ਹਨ।
ਸਾਰੇ ਹੀ ਰਾਜ ਰੋਜ਼ਾਨਾ ਦੇ ਆਧਾਰ ਤੇ ਵਿਭਾਗ ਨੂੰ ਏਵੀਅਨ ਇਨਫਲੂਐਂਜ਼ਾ, 2021 ਨੂੰ ਕੰਟਰੋਲ ਕਰਨ ਅਤੇ ਇਸ ਦੀ ਕੰਟੇਨਮੈਂਟ ਦੀਆਂ ਤਿਆਰੀਆਂ ਲਈ ਸੋਧੀ ਹੋਈ ਕਾਰਜ ਯੋਜਨਾ ਦੇ ਆਧਾਰ ਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਅਪਣਾਏ ਜਾ ਰਹੇ ਕੰਟਰੋਲ ਉਪਰਾਲਿਆਂ ਦੇ ਸੰਬੰਧ ਵਿਚ ਰਿਪੋਰਟ ਦੇ ਰਹੇ ਹਨ ।
ਵਿਭਾਗ ਟਵਿਟਰ, ਫੇਸਬੁੱਕ ਹੈਂਡਲਾਂ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਸਮੇਤ ਹੋਰਨਾਂ ਪਲੇਟਫਾਰਮਾਂ ਰਾਹੀਂ ਏਵੀਅਨ ਇਨਫਲੂਐਂਜ਼ਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।
----------------------
ਏਪੀਐਸ /ਐਮਜੀ
(Release ID: 1691332)