ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਭਾਰਤ ਦੀ ਨਵੀਨਤਾ ਅਤੇ ਪ੍ਰਕਾਸ਼ਨ ਦੋਵਾਂ ਵਿੱਚ ਵਿਸ਼ਵ ਵਿੱਚ ਭਾਰਤ ਦਾ ਵੱਕਾਰ ਵਧਿਆ ਹੈ
ਵਿਚਾਰਾਂ ਨੂੰ ਵਰਤੋਂ ਯੋਗ ਟੈਕਨਾਲੋਜੀ ਵਿੱਚ ਬਦਲਣ ਅਤੇ ਫਿਰ ਉਨ੍ਹਾਂ ਦਾ ਵਿਸਤਾਰ ਕਰਨ ਦੀ ਲਹਿਰ ਹੁਣ ਪੂਰੇ ਦੇਸ਼ ਵਿੱਚ ਫੈਲ ਗਈ ਹੈ
ਵਿਗਿਆਨਕ ਉੱਤਮਤਾ ਅਤੇ ਨਵੀਨਤਾ ਦਾ ਸੁਮੇਲ ਵਿਗਿਆਨਕ ਗਤੀਵਿਧੀਆਂ, ਬੁਨਿਆਦੀ ਢਾਂਚੇ ਦੇ ਨਾਲ-ਨਾਲ ਮਨੁੱਖ ਸ਼ਕਤੀ ਦੇ ਵਿਕਾਸ ਵਿੱਚ ਉਤਸ਼ਾਹਤ ਨਿਵੇਸ਼ਾਂ ਦੁਆਰਾ ਸੰਭਵ ਹੋਇਆ ਹੈ
Posted On:
22 JAN 2021 10:59AM by PIB Chandigarh
ਵਿਗਿਆਨ ਦੇ ਖੇਤਰ ਵਿਚ ਭਾਰਤ ਦੀ ਉੱਤਮਤਾ ਨੂੰ ਹੁਣ ਨਵੀਨਤਾ ਅਧਾਰਤ ਅਰਥਚਾਰੇ ਦੇ ਨਾਲ ਜੋੜ ਕੇ ਇਸ ਦੀ ਪ੍ਰਤਿਭਾ ਵਜੋਂ ਦੇਖਿਆ ਜਾ ਰਿਹਾ ਹੈ|
ਹਾਲਾਂਕਿ ਦੇਸ਼ ਪਹਿਲਾਂ ਹੀ ਪ੍ਰਕਾਸ਼ਨਾਂ ਦੇ ਮਾਮਲੇ ਵਿੱਚ ਤੀਜਾ ਸਥਾਨ ਪ੍ਰਾਪਤ ਕਰ ਚੁੱਕਾ ਹੈ, ਇਹ ਹੁਣ ਗਲੋਬਲ ਇਨੋਵੇਸ਼ਨ ਇੰਡੈਕਸ (ਜੀਆਈਆਈ) ਦੇ ਅਨੁਸਾਰ ਵਿਸ਼ਵ ਪੱਧਰ ਉੱਤੇ ਚੋਟੀ ਦੀਆਂ 50 ਨਵੀਨਤਕਾਰੀ ਅਰਥ ਵਿਵਸਥਾਵਾਂ ਵਿੱਚ ਸ਼ੁਮਾਰ ਹੈ ਅਤੇ ਇਸ ਵਿੱਚ ਦੇਸ਼ ਹੁਣ ਬਹੁਤ ਸਾਰੇ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਨਾਲੋਂ ਅੱਗੇ ਹੈ।
ਵਿਗਿਆਨਕ ਉੱਤਮਤਾ ਅਤੇ ਨਵੀਨਤਾ ਦਾ ਸੁਮੇਲ ਵਿਗਿਆਨਕ ਗਤੀਵਿਧੀਆਂ, ਬੁਨਿਆਦੀ ਢਾਂਚੇ ਦੇ ਨਾਲ-ਨਾਲ ਮਨੁੱਖ ਸ਼ਕਤੀ ਦੇ ਵਿਕਾਸ ਵਿੱਚ ਉਤਸ਼ਾਹਤ ਨਿਵੇਸ਼ਾਂ ਦੇ ਨਾਲ-ਨਾਲ ਸਟਾਰਟ ਅੱਪ ਇੰਡੀਆ ਅਭਿਯਾਨ ਦੇ ਨਾਲ ਵਾਤਾਵਰਣ ਵਿੱਚ ਸਮੁੱਚੀ ਨਵੀਨਤਾ ਲੜੀ ਨੂੰ ਹੁਲਾਰਾ ਦੇ ਕੇ ਸੰਭਵ ਹੋਇਆ ਹੈ|
ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਇਸ ਪ੍ਰਾਪਤੀ ਬਾਰੇ ਗੱਲ ਕਰਦੇ ਹੋਏ ਕਿਹਾ, “ਨਵੀਨਤਾ ਦੇ ਵਾਤਾਵਰਣ ਨੂੰ ਜੋੜਨ ਲਈ ਸਾਡੇ ਯਤਨਾਂ, ਜੋ ਗਿਆਨ ਵਿੱਚ ਵਾਧਾ ਕਰਦੇ ਹਨ ਅਤੇ ਗਿਆਨ ਦੀ ਖਪਤ ਵਿੱਚ ਸਹਾਇਤਾ ਕਰਨ ਵਾਲੀ ਨਵੀਨਤਾ ਵਾਤਾਵਰਣ ਪ੍ਰਣਾਲੀ ਨੇ ਇਸ ਤਬਦੀਲੀ ਨੂੰ ਲਿਆਉਣ ਵਿੱਚ ਸਹਾਇਤਾ ਕੀਤੀ ਹੈ, ਅਤੇ 5 ਵੀਂ ਰਾਸ਼ਟਰੀ ਵਿਗਿਆਨ ਤਕਨਾਲੋਜੀ ਅਤੇ ਨਵੀਨਤਾ ਨੀਤੀ ਸਾਨੂੰ ਇਸ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਲਿਜਾਣ ਵਿੱਚ ਮਦਦ ਕਰੇਗੀ।”
ਭਾਰਤ ਦਾ ਆਰ ਐਂਡ ਡੀ ਵਿੱਚ ਰਾਸ਼ਟਰੀ ਨਿਵੇਸ਼ 2017-18 ਦੇ 1,13,825.03 ਕਰੋੜ ਰੁਪਏ ਤੋਂ ਵਧ ਕੇ 2018-19 ਵਿੱਚ 1,23,847.71 ਕਰੋੜ ਰੁਪਏ ਹੋ ਗਿਆ ਹੈ। ਇਸੇ ਸਮੇਂ, ਡੀਐੱਸਟੀ ਦੀਆਂ ਐੱਨਆਈਡੀਐੱਚਆਈ (ਨਿਧੀ) ਵਰਗੀਆਂ ਪਹਿਲਕਦਮੀਆਂ ਨੇ ਇਸ ਅਹੁਦੇ ’ਤੇ ਪਹੁੰਚਣ ਲਈ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ| ਨਿਧੀ ਦੇ ਲਾਗੂ ਹੋਣ ਨਾਲ ਡੀਐੱਸਟੀ ਦੁਆਰਾ ਬਣਾਏ ਗਏ ਲਗਭਗ 150 ਇਨਕੁਬੇਟਰਾਂ ਦੇ ਨੈੱਟਵਰਕ ਦੁਆਰਾ ਇਨਕਿਊਬੇਸ਼ਨ ਦੇ ਅਧੀਨ 3681 ਸਟਾਰਟ ਅਪਸ ਦਾ ਪਾਲਣ ਪੋਸ਼ਣ ਹੋਇਆ ਹੈ ਅਤੇ 1992 ਦਾ ਇੰਟੂਲੈਕਚੁਅਲ ਪ੍ਰਾਪਰਟੀ ਰਾਈਟ ਮਿਲਿਆ ਹੈ| ਇਸ ਤੋਂ ਇਲਾਵਾ, ਪਿਛਲੇ ਪੰਜ ਸਾਲਾਂ ਵਿੱਚ ਸਿੱਧੇ ਰੋਜ਼ਗਾਰ ਦੇ ਰੂਪ ਵਿੱਚ 65,864 ਨੌਕਰੀਆਂ ਪੈਦਾ ਹੋਈਆਂ ਅਤੇ 27,262 ਕਰੋੜ ਰੁਪਏ ਦੀ ਆਰਥਿਕ ਦੌਲਤ ਪੈਦਾ ਹੋਈ ਹੈ।
ਵਿਚਾਰਾਂ ਨੂੰ ਵਰਤੋਂ ਯੋਗ ਟੈਕਨਾਲੋਜੀ ਵਿੱਚ ਬਦਲਣ ਅਤੇ ਫਿਰ ਉਨ੍ਹਾਂ ਨੂੰ ਵਿਸ਼ਾਲ ਕਰਨ ਦੀ ਲਹਿਰ ਹੁਣ ਪੂਰੇ ਦੇਸ਼ ਵਿੱਚ ਫੈਲ ਗਈ ਹੈ| ਸਾਲ 2017-18 ਵਿੱਚ ਦਰਜ ਕਰਾਏ 13,045 ਪੇਟੈਂਟਾਂ ਵਿੱਚੋਂ, 1,937 ਪੇਟੈਂਟ ਭਾਰਤੀਆਂ ਦੇ ਸਨ। ਹਾਲਾਂਕਿ, ਕੁੱਲ ਦਾਇਰ ਪੇਟੈਂਟਾਂ ਵਿੱਚ ਕੁਝ ਰਾਜਾਂ ਦਾ ਹਿੱਸਾ ਵੱਡਾ ਸੀ| 2017-18 ਦੌਰਾਨ ਇੰਡੀਅਨ ਪੇਟੈਂਟ ਦਫ਼ਤਰ ਵਿਖੇ ਭਾਰਤੀਆਂ ਦੁਆਰਾ ਦਾਇਰ ਕੀਤੇ 15,550 ਪੇਟੈਂਟਾਂ ਵਿੱਚੋਂ 65% ਮਹਾਰਾਸ਼ਟਰ, ਕਰਨਾਟਕ, ਤਮਿਲ ਨਾਡੂ ਅਤੇ ਦਿੱਲੀ ਰਾਜਾਂ ਤੋਂ ਦਾਇਰ ਕੀਤੇ ਗਏ ਸਨ। ਇਸ ਦੇ ਨਾਲ ਹੀ, ਸਟਾਰਟ-ਅਪ ਇੰਡੀਆ ਮਿਸ਼ਨ ਨੇ ਇਨ੍ਹਾਂ ਪੇਟੈਂਟਾ ਦੇ ਨਵੀਨਤਾਕਾਰੀ ਵਿਚਾਰਾਂ ਨੂੰ ਸਟਾਰਟ ਅੱਪਸ ਵਿੱਚ ਬਦਲਣ ਕੇ ਭਾਰਤ ਨੂੰ ਸਭ ਤੋਂ ਵੱਧ ਸਟਾਰਟ ਅੱਪਸ ਵਾਲਾਂ ਦੇਸ਼ ਬਣਾ ਦਿੱਤਾ ਹੈ|
ਜਿੱਥੇ ਸਟਾਰਟਅਪ ਇੰਡੀਆ ਅਭਿਯਾਨ ਅਤੇ ਪੇਟੈਂਟਿੰਗ ਨੇ ਵਿਗਿਆਨ ਅਤੇ ਤਕਨਾਲੋਜੀ ਵਿੱਚ ਇੱਕ ਉਦਾਹਰਣਯੋਗ ਤਬਦੀਲੀ ਲਿਆਂਦੀ ਹੈ, ਉੱਥੇ ਦੇਸ਼ ਨੇ ਆਪਣੇ ਪ੍ਰਕਾਸ਼ਨਾਂ ਨੂੰ ਜਾਰੀ ਰੱਖਿਆ ਹੈ – ਜੋ ਵਿਗਿਆਨਕ ਉੱਤਮਤਾ ਦਾ ਰਵਾਇਤੀ ਸੰਕੇਤਕ ਹਨ।
ਪਿਛਲੇ 10 ਸਾਲਾਂ ਦੌਰਾਨ ਪ੍ਰਕਾਸ਼ਨਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ| ਅਮਰੀਕੀ ਏਜੰਸੀ ਦੇ ਅੰਕੜਿਆਂ ਅਨੁਸਾਰ, ਭਾਰਤ ਦੀ ਨੈਸ਼ਨਲ ਸਾਇੰਸ ਫਾਉਂਡੇਸ਼ਨ (ਐੱਨਐੱਸਐੱਫ਼) ਇਸ ਵੇਲੇ ਤੀਸਰੇ ਸਥਾਨ ’ਤੇ ਹੈ, ਇਹ ਸਿਰਫ ਚੀਨ ਅਤੇ ਅਮਰੀਕਾ ਤੋਂ ਪਿੱਛੇ ਹੈ, ਜਿਸ ਨੇ ਸਾਲ 2018 ਦੇ ਵਿੱਚ 135,788 ਵਿਗਿਆਨਕ ਲੇਖ ਪ੍ਰਕਾਸ਼ਿਤ ਕਰਵਾਏ ਹਨ| ਐੱਨਐੱਸਐੱਫ਼ ਦੇ ਡੇਟਾਬੇਸ ਤੋਂ ਪਤਾ ਲਗਦਾ ਹੈ ਕਿ ਭਾਰਤ ਦੀ ਵਿਗਿਆਨਕ ਪ੍ਰਕਾਸ਼ਨ ਦੀ ਵਿਕਾਸ ਦਰ 12.9 ਫ਼ੀਸਦੀ ਸੀ, ਜਦੋਂ ਕਿ ਵਿਸ਼ਵ ਦੀ ਔਸਤਨ 4.9 ਫ਼ੀਸਦੀ ਸੀ| ਭਾਰਤ ਨੇ ਸਾਲ 2008 ਅਤੇ 2018 ਦੇ ਵਿਚਕਾਰ ਪ੍ਰਕਾਸ਼ਤ ਦੀ ਸਭ ਤੋਂ ਤੇਜ਼ ਔਸਤਨ ਸਲਾਨਾ ਵਿਕਾਸ ਦਰ 10.73 ਫ਼ੀਸਦੀ ਦਰਜ ਕਰਵਾਈ ਹੈ| ਇਸ ਦੇ ਮੁਕਾਬਲੇ, ਚੀਨ ਅਤੇ ਅਮਰੀਕਾ ਦੀ ਔਸਤਨ ਸਾਲਾਨਾ ਵਿਕਾਸ ਦਰ ਕ੍ਰਮਵਾਰ 7.81 ਅਤੇ 0.71 ਫ਼ੀਸਦੀ ਰਹੀ ਹੈ|
ਇਹ ਖੋਜ ਅਤੇ ਵਿਕਾਸ ਦੀਆਂ ਗਤੀਵਿਧੀਆਂ, ਬੁਨਿਆਦੀ ਢਾਂਚੇ ਵਿੱਚ ਆਰ ਐਂਡ ਡੀ ਦੇ ਨਾਲ-ਨਾਲ ਮਨੁੱਖ ਸ਼ਕਤੀ ਦੇ ਵਿਕਾਸ ’ਤੇ ਵੱਧ ਰਹੇ ਨਿਵੇਸ਼ ਦੇ ਰੂਪ ਵਿੱਚ ਖੋਜਕਰਤਾਵਾਂ ਨੂੰ ਸਰਕਾਰ ਦੇ ਉਤਸ਼ਾਹ ਦਾ ਹੀ ਇੱਕ ਨਤੀਜਾ ਸੀ| ਦੇਸ਼ ਦਾ ਪ੍ਰਤੀ ਵਿਅਕਤੀ ਆਰ ਐਂਡ ਡੀ ਖਰਚਾ ਜੋ ਸਾਲ 2007-08 ਵਿੱਚ ਪੀਪੀਪੀ ਅਧੀਨ 29.2 ਡਾਲਰ ਸੀ, ਉਹ ਸਾਲ 2017-18 ਵਿੱਚ ਵਧ ਕੇ ਪੀਪੀਪੀ ਅਧੀਨ 47.2 ਡਾਲਰ ਹੋ ਗਿਆ ਸੀ, ਅਤੇ ਜਿਵੇਂ ਕਿ ਆਰ ਐਂਡ ਡੀ ਮਨੁੱਖੀ ਸ਼ਕਤੀ ਜੋ ਸਾਲ 2015 ਵਿੱਚ 2.83 ਲੱਖ ਸੀ ਉਹ ਸਾਲ 2018 ਵਿੱਚ ਵਧ ਕੇ 3.42 ਲੱਖ ਹੋ ਗਈ ਸੀ। ਦੇਸ਼ ਵਿੱਚ ਹੁਣ ਇੱਕ ਮਜ਼ਬੂਤ ਮਨੁੱਖ ਸ਼ਕਤੀ ਹੈ, ਭਾਰਤ ਵਿੱਚ ਖੋਜਕਾਰਾਂ ਦੀ ਗਿਣਤੀ ਪ੍ਰਤੀ ਮਿਲੀਅਨ ਆਬਾਦੀ ਪਿੱਛੇ 2015 ਵਿੱਚ 218 ਸੀ, ਜੋ ਸਾਲ 2017 ਵਿੱਚ ਵਧ ਕੇ 255 ਹੋ ਗਈ ਸੀ|
ਇਸ ਵਧਦੀ ਵਿਗਿਆਨਕ ਖੋਜ ਦਾ ਪ੍ਰਜਨਨ ਆਧਾਰ ਦੇਸ਼ ਦੀਆਂ 993 ਯੂਨੀਵਰਸਿਟੀਆਂ/ ਡੀਮਡ ਯੂਨੀਵਰਸਿਟੀਆਂ, ਦੇਸ਼ ਦੀ ਰਾਸ਼ਟਰੀ ਮਹੱਤਤਾ ਵਾਲੇ 127 ਇੰਸਟੀਟੀਊਟ ਅਤੇ 39,931 ਕਾਲਜਾਂ ਵਿੱਚ ਹੈ, ਜੋ ਮਨੁੱਖੀ ਸ਼ਕਤੀ ਦਾ ਪਾਲਣ ਪੋਸ਼ਣ ਕਰਦੇ ਹਨ, ਜੋ ਦੇਸ਼ ਦੀ ਵਿਗਿਆਨਕ ਅਤੇ ਤਕਨੀਕੀ ਵਿਰਾਸਤ ਨੂੰ ਅੱਗੇ ਤੋਰਦੇ ਹਨ| ਇਸੇ ਕਰਕੇ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਭਾਰਤ ਦੀਆਂ ਭਵਿੱਖ ਦੀਆਂ ਆਸਾਂ ਪਈਆਂ ਹਨ, ਅਤੇ ਦੇਸ਼ ਹੁਣ ਆਪਣੀਆਂ ਪ੍ਰਤਿਭਾਵਾਂ ਦੀ ਪਾਲਣਾ ਕਰਨ ਵਿੱਚ ਚੋਟੀ ਦੇ ਦੇਸ਼ਾਂ ਵਿੱਚ ਹੈ| ਇਸਨੇ ਪੀਐੱਚਡੀ ਕਰਨ ਵਾਲਿਆਂ ਦੀ ਗਿਣਤੀ ਦੇ ਹਿਸਾਬ ਨਾਲ ਉੱਚ ਸਿੱਖਿਆ ਪ੍ਰਣਾਲੀ ਦੇ ਆਕਾਰ ਵਿੱਚ ਤੀਜਾ ਦਰਜਾ ਪ੍ਰਾਪਤ ਕੀਤਾ ਹੈ, ਜਿਸਨੇ ਮਨੁੱਖੀ ਸਰੋਤ ਦੀ ਵਿਸ਼ਾਲ ਤਾਕਤ ਪੈਦਾ ਕੀਤੀ ਹੈ ਜੋ ਦੇਸ਼ ਨੂੰ ਵਿਗਿਆਨ ਅਤੇ ਤਕਨਾਲੋਜੀ ਵਿੱਚ ਅੱਗੇ ਲੈ ਜਾਏਗੀ|
*****
ਐੱਨਬੀ/ ਕੇਜੀਐੱਸ/ (ਡੀਐੱਸਟੀ ਮੀਡੀਆ ਸੈੱਲ)
(Release ID: 1691316)
Visitor Counter : 177