ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਮਾਹਿਰਾਂ ਨੇ ਕੇਂਦਰ-ਰਾਜ ਸਹਿਯੋਗ ਨੂੰ ਮਜ਼ਬੂਤ ਕਰਨ, ਰਾਜ ਪੱਧਰ 'ਤੇ ਖੋਜਕਰਤਾਵਾਂ ਦੇ ਨੈੱਟਵਰਕ ਨੂੰ ਵਿਕਸਤ ਕਰਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ

Posted On: 22 JAN 2021 11:00AM by PIB Chandigarh

 

ਮਾਹਿਰਾਂ ਨੇ 21 ਜਨਵਰੀ,2021 ਨੂੰ ਆਯੋਜਿਤ 5ਵੇਂ ਰਾਸ਼ਟਰੀ ਵਿਗਿਆਨ ਟੈਕਨਾਲੋਜੀ ਅਤੇ ਇਨੋਵੇਸ਼ਨ ਪਾਲਿਸੀ (ਐਸਟੀਆਈਪੀ) ਦੇ ਪਹਿਲੇ ਖਰੜੇ ਦੇ ਬਾਅਦ ਵਿਚਾਰ-ਵਟਾਂਦਰੇ ਦੀ ਬੈਠਕ ਵਿਚ ਕੇਂਦਰ-ਰਾਜ ਦੇ ਸਹਿਯੋਗ ਦੀ ਲੋੜ, ਰਾਜ ਦੇ ਪੱਧਰ 'ਤੇ ਖੋਜਕਰਤਾਵਾਂ ਦੇ ਨੈਟਵਰਕ ਨੂੰ ਵਿਕਸਤ ਕਰਨ ਅਤੇ ਉਨ੍ਹਾਂ ਨੂੰ ਰਾਸ਼ਟਰੀ ਪੱਧਰ ਨਾਲ ਜੋੜਨ, ਤਕਨੀਕੀ ਤੌਰ' ਤੇ ਪਛੜੇ ਖੇਤਰਾਂ ਵਿਚ ਉੱਤਮਤਾ ਦੇ ਕੇਂਦਰ ਸਥਾਪਤ ਕਰਨ ਅਤੇ ਅੰਤਰ-ਸੰਸਥਾਗਤ ਸਹਿਯੋਗ ਦੀ ਜ਼ਰੂਰਤ 'ਤੇ ਚਾਨਣਾ ਪਾਇਆ

 

ਭਾਰਤ ਦੇ ਉੱਤਰੀ ਖੇਤਰ ਤੋਂ ਸਰਕਾਰੀ, ਅਕਾਦਮਿਕ ਅਤੇ ਉਦਯੋਗ ਦੇ ਵਿਚਾਰਵਾਨ ਲੀਡਰਾਂ ਅਤੇ ਨੁਮਾਇੰਦਿਆਂ ਨਾਲ ਐੱਸਟੀਆਈਪੀ ਦੇ ਖਰੜੇ ਤੋਂ ਬਾਅਦ ਹੋਈ ਸਲਾਹ-ਮਸ਼ਵਰਾ ਬੈਠਕ ਵਿੱਚ ਡਾ. ਅਖਿਲੇਸ਼ ਗੁਪਤਾ, ਮੁੱਖ ਐੱਸਟੀਆਈਪੀ ਸਕੱਤਰੇਤ, ਨੇ ਕਿਹਾਇਸ ਸਲਾਹ-ਮਸ਼ਵਰੇ ਵਿੱਚ ਆਏ ਸੁਝਾਅ, ਫੀਡਬੈੱਕ ਅਤੇ ਟਿਪਣੀਆਂ ਕਾਫ਼ੀ ਵਿਵਹਾਰਕ ਸਨ ਅਤੇ ਐੱਸਟੀਆਈਪੀ ਦੇ ਖਰੜੇ ਵਿੱਚ ਸੋਧ ਕਰਨ ਲਈ ਇਨ੍ਹਾਂ ਨੂੰ ਅੱਗੇ ਵਧਾਇਆ ਜਾਏਗਾ

 

ਉਨ੍ਹਾਂ ਐੱਸਟੀਆਈਪੀ ਦੀਆਂ ਐੱਸਟੀਆਈ ਈਕੋਸਿਸਟਮ ਨਾਲ ਜੁੜੇ ਅਤੇ ਤਿਆਰ ਹਰ ਤਰਾਂ ਦੇ ਡੇਟਾ ਲਈ ਕੇਂਦਰੀ ਰਿਪੋਜ਼ਟਰੀ ਦੇ ਤੌਰਤੇ ਇੱਕ ਰਾਸ਼ਟਰੀ ਐੱਸਟੀਆਈ ਆਬਜ਼ਰਵੇਟਰੀ- ਸਾਰੀਆਂ ਪਬਲਿਕ-ਫੰਡਾਂ ਵਾਲੀਆਂ ਖੋਜਾਂ ਦੇ ਨਤੀਜਿਆਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਇੱਕ ਸਮਰਪਿਤ ਪੋਰਟਲ, INDSTA- ਇੱਕ ਰਾਸ਼ਟਰ ਇੱਕ ਸਦੱਸਤਾ, ਭਾਰਤ ਵਿੱਚ ਗ੍ਰਾਮੀਣ ਸਮੱਸਿਆਵਾਂ 'ਤੇ ਕੇਂਦ੍ਰਤ ਹੱਲ ਸਬੰਧੀ ਖੋਜ, ਜ਼ਮੀਨੀ ਪੱਧਰ ਦੀਆਂ ਨਵੀਨਤਾਵਾਂ ਨੂੰ ਸਮਰਥਨ, ਕਮਿਊਨਿਟੀ ਦੀਆਂ ਜ਼ਰੂਰਤਾਂ ਲਈ 'ਰੁਝੇਵੇਂ ਵਾਲੀਆਂ ਯੂਨੀਵਰਸਿਟੀਆਂ, ਇਕੁਇਟੀ ਅਤੇ ਸ਼ਮੂਲੀਅਤ, ਭਾਰਤੀ ਪ੍ਰਵਾਸੀਆਂ ਦੀ ਵਧੇਰੇ ਸ਼ਮੂਲੀਅਤ, ਰਾਸ਼ਟਰੀ ਨੀਤੀ ਖੋਜ ਸੰਸਥਾਨ ਦੀ ਸਥਿਤੀ, ਆਦਿਵਰਗੀਆਂ ਸਿਫਾਰਸ਼ਾਂ ਉੱਤੇ ਚਾਨਣਾ ਪਾਇਆ

 

ਐੱਸਟੀਆਈਪੀ ਦਾ ਖਰੜਾ ਐੱਸਟੀਆਈਪੀ ਸਕੱਤਰੇਤ ਦੁਆਰਾ ਡਾ. ਗੁਪਤਾ ਦੀ ਅਗਵਾਈ ਵਿੱਚ ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ (ਪੀਐੱਸਏ) ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ), ਭਾਰਤ ਸਰਕਾਰ ਨੂੰ ਉਪਲਬਧ ਕਰਵਾਏ ਸਮਰਥਨ ਦੇ ਨਾਲ ਤਿਆਰ ਕੀਤਾ ਗਿਆ ਹੈ ਸਕੱਤਰੇਤ ਨੇ ਇੱਕ ਵਿਸ਼ਾਲ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਅਪਣਾਈ, ਜਿਸ ਵਿੱਚ 300 ਦੌਰ ਤੋਂ ਵੱਧ ਵਿਚਾਰ ਵਟਾਂਦਰਿਆਂ ਦੌਰਾਨ ਭਾਰਤ ਅਤੇ ਵਿਦੇਸ਼ ਵਿੱਚ 43,000 ਤੋਂ ਵੱਧ ਹਿੱਸੇਦਾਰ ਸ਼ਾਮਲ ਹੋਏ ਐੱਸਟੀਆਈਪੀ ਨੂੰ 31 ਦਸੰਬਰ 2020 ਨੂੰ ਜਨਤਕ ਸਲਾਹ-ਮਸ਼ਵਰੇ ਲਈ ਜਾਰੀ ਕੀਤਾ ਗਿਆ ਸੀ ਉਸ ਸਮੇਂ ਤੋਂ ਬਾਅਦ, ਸੁਝਾਵਾਂ ਅਤੇ ਸਿਫ਼ਾਰਸ਼ਾਂ ਨੂੰ ਸੱਦਾ ਦੇਣ ਲਈ ਪਹਿਲਾਂ ਤੋਂ ਹੀ ਕਈ ਪੋਸਟ-ਡਰਾਫਟ ਮਸ਼ਵਰੇ ਸ਼ੁਰੂ ਕੀਤੇ ਗਏ ਹਨ ਅਗਲੇ 2 ਹਫਤਿਆਂ ਦੇ ਦੌਰਾਨ ਸਲਾਹ-ਮਸ਼ਵਰੇ ਦੀ ਇੱਕ ਲੜੀ ਦੀ ਯੋਜਨਾ ਬਣਾਈ ਗਈ ਹੈ

 

ਪ੍ਰੋਫੈਸਰ ਰਾਜ ਕੁਮਾਰ, ਵਾਈਸ-ਚਾਂਸਲਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਜਿਨ੍ਹਾਂ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ, ਨੇ ਸਥਾਨਕ ਲੋਕਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਆਰਐਂਡਡੀ ਨੂੰ ਉਦਯੋਗ ਨਾਲ ਜੋੜਨ ਵਾਲੀਆਂ ਤਰਜੀਹਾਂ ਬਾਰੇ ਦੁਬਾਰਾ ਵਿਚਾਰਣ ਅਤੇ ਮੁੜ ਧਿਆਨ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ

 

ਸਰਕਾਰੀ, ਅਕਾਦਮਿਕ ਅਤੇ ਉਦਯੋਗ ਦੇ ਨੁਮਾਇੰਦਿਆਂ ਨੇ ਡੇਟਾ ਰਿਪੋਜ਼ਟਰੀਆਂ ਬਣਾਉਣ, ਟੈਕਨੋਲੋਜੀ ਸੁਵਿਧਾ ਕੇਂਦਰ ਸਥਾਪਿਤ ਕਰਨ ਆਦਿ ਵਰਗੇ ਪਹਿਲੂਆਂਤੇ ਟਿਪਣੀਆਂ ਅਤੇ ਸੁਝਾਅ ਪੇਸ਼ ਕੀਤੇ

 

ਐੱਸਟੀਆਈਪੀ ਸਕੱਤਰੇਤ ਅਤੇ ਡੀਐੱਸਟੀ-ਸੈਂਟਰ ਫਾਰ ਪੋਲਿਸੀ ਰਿਸਰਚ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਐੱਸਟੀਆਈਪੀ ਡਰਾਫਟ ਦਸਤਾਵੇਜ਼ 'ਤੇ 31 ਜਨਵਰੀ 2021 ਤੱਕ ਈਮੇਲ india-stip[at]gov[dot]inਤੇ ਜਨਤਕ ਫੀਡਬੈੱਕ ਸੱਦਿਆ ਹੈ

 

***********

 

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1691258) Visitor Counter : 92