ਰੱਖਿਆ ਮੰਤਰਾਲਾ
ਸ਼੍ਰੀ ਰਾਜਨਾਥ ਸਿੰਘ ਨੇ ਐਨਸੀਸੀ ਨਾਇਕਾਂ ਨੂੰ ਰਕਸ਼ਾ ਮੰਤਰੀ ਪਦਕ ਅਤੇ ਪ੍ਸ਼ੰਸਾ ਪੱਤਰ ਤਕਸੀਮ ਕੀਤੇ
Posted On:
21 JAN 2021 5:07PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 21 ਜਨਵਰੀ, 2021 ਨੂੰ ਰਾਸ਼ਟਰੀ ਕੈਡਿਟ ਕੋਰ (ਐਨ.ਸੀ.ਸੀ.) ਦੇ ਗਣਤੰਤਰ ਦਿਵਸ ਕੈਂਪ 2021 ਵਿੱਚ ਆਪਣੀ ਫੇਰੀ ਦੌਰਾਨ ਐਨ.ਸੀ.ਸੀ. ਕੈਡਟਾਂ ਦੇ ਪ੍ਰਭਾਵਸ਼ਾਲੀ ਯਤਨਾਂ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਦੀ ਮਿਸਾਲੀ ਕਾਰਗੁਜ਼ਾਰੀ ਅਤੇ ਫਰਜ਼ ਪ੍ਰਤੀ ਸਮਰਪਣ ਤੇ ਰਕਸ਼ਾ ਮੰਤਰੀ ਪਦਕ ਅਤੇ ਪ੍ਰਸ਼ੰਸਾ ਪੱਤਰ ਤਕਸੀਮ ਕੀਤੇ। ਇਸ ਸੰਬੰਧੀ ਸਮਾਗਮ ਦਿੱਲੀ ਕੈਂਟ ਵਿਖੇ ਕਰਵਾਇਆ ਗਿਆ ।
ਸ਼੍ਰੀ ਰਾਜਨਾਥ ਸਿੰਘ ਦਾ ਸਮਾਗਮ ਵਿੱਚ ਪੁੱਜਣ ' ਤੇ ਐਨ.ਸੀ.ਸੀ. ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਤਰੁਣ ਕੁਮਾਰ ਆਈਚ ਨੇ ਸਵਾਗਤ ਕੀਤਾ। ਫੌਜ, ਨੇਵੀ ਅਤੇ ਏਅਰ ਫੋਰਸ ਦੇ ਤਿੰਨ ਵਿੰਗਾਂ ਵਿਚੋਂ ਸਾਂਝੇ ਤੌਰ ' ਤੇ ਚੁਣੀ ਗਈ ਐਨਸੀਸੀ ਕੈਡੇਟਾਂ ਦੀ ਇਕ ਟੁਕੜੀ ਨੇ ਰਕਸ਼ਾ ਮੰਤਰੀ ਨੂੰ ਪ੍ਰਭਾਵਸ਼ਾਲੀ ਗਾਰਡ ਆਫ਼ ਆਨਰ ਪੇਸ਼ ਕੀਤਾ।
ਰਕਸ਼ਾ ਮੰਤਰੀ ਪਦਕ ਨਾਲ ਬਿਹਾਰ ਅਤੇ ਝਾਰਖੰਡ ਡਾਇਰੈਕਟੋਰੇਟ ਦੇ ਸੀਨੀਅਰ ਅੰਡਰ ਅਧਿਕਾਰੀ (ਐਸਯੂਓ) ਪ੍ਰਸ਼ਾਂਤ ਕੁਮਾਰ ਤਿਵਾੜੀ ਅਤੇ ਉੱਤਰ ਪ੍ਰਦੇਸ਼ ਡਾਇਰੈਕਟੋਰੇਟ ਦੇ ਲੈਫਟੀਨੈਂਟ ਕਮਾਂਡਰ ਜਿਤੇਂਦਰ ਪਾਲ ਸਿੰਘ ਨੂੰ ਸਨਮਾਨਤ ਕੀਤਾ ਗਿਆ । ਪਦਕ ਦੀ ਸਥਾਪਨਾ 1989 ਵਿੱਚ ਕੀਤੀ ਗਈ ਸੀ। ਉਸ ਸਮੇਂ ਦੇ ਬਾਅਦ ਤੋਂ ਹੀ , ਕੈਡੇਟਾਂ ਨੂੰ ਉਸ ਦੀ ਬਹਾਦਰੀ ਜਾਂ ਉੱਚੇ ਕ੍ਰਮ ਦੀ ਬੇਮਿਸਾਲ ਸੇਵਾ ਲਈ ਹਰ ਸਾਲ ਸਭ ਤੋਂ ਵੱਧ ਯੋਗ ਕੈਡਿਟ ਵਜੋਂ ਸਨਮਾਨਤ ਕੀਤਾ ਜਾਂਦਾ ਆ ਰਿਹਾ ਹੈ।
ਜੰਮੂ, ਕਸ਼ਮੀਰ ਅਤੇ ਲੱਦਾਖ ਡਾਇਰੈਕਟੋਰੇਟ ਦੀ ਲੈਫਟੀਨੈਂਟ ਸ਼ਿਵਾਨੀ ਸ਼ਰਮਾ, ਕਰਨਾਟਕ ਅਤੇ ਗੋਆ ਡਾਇਰੈਕਟੋਰੇਟ ਦੇ ਐਸਯੂ ਸ਼ਰਮਾ, ਸ਼੍ਰੀਸ਼ਮਾ ਹੇਗੜੇ, ਕੈਡੇਟ ਸਈਦ ਸ਼ਾਜੀਦ, ਪੱਛਮੀ ਬੰਗਾਲ ਅਤੇ ਸਿੱਕਮ ਡਾਇਰੈਕਟੋਰੇਟ ਅਤੇ ਦਿੱਲੀ ਡਾਇਰੈਕਟੋਰੇਟ ਦੇ ਸੀਨੀਅਰ ਜੀਸੀਆਈ ਨਿਵਾ ਸਿੰਘ ਨੂੰ ਪ੍ਰਸ਼ੰਸਾ ਪੱਤਰ ਵੀ ਪ੍ਰਦਾਨ ਕੀਤੇ ਗਏ ।
ਆਪਣੇ ਸੰਬੋਧਨ ਵਿੱਚ, ਸ਼੍ਰੀ ਰਾਜਨਾਥ ਸਿੰਘ ਨੇ ਐਨ.ਸੀ.ਸੀ. ਦੇ 'ਅਭਿਆਸ ਐਨ.ਸੀ.ਸੀ. ਯੋਗਦਾਨ' ਰਾਹੀਂ ਫਰੰਟਲਾਈਨ ਕੋਰੋਨਾ ਵਾਰੀਅਰਜ਼ ਵਜੋਂ ਦਿੱਤੇ ਗਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਜਿਸ ਵਿੱਚ ਦੇਸ਼ ਭਰ ਤੋਂ 1,39,961 ਕੈਡਿਟਾਂ ਅਤੇ 21,380 ਸਟਾਫ ਕਾਮਿਆਂ ਨੇ ਵੱਖ-ਵੱਖ ਸਰਗਰਮੀਆਂ ਕਰਕੇ ਕੋਵਿਡ -19 ਮਹਾਮਾਰੀ ਦੀ ਰੋਕਥਾਮ ਵਿੱਚ ਹਿੱਸਾ ਲਿਆ ਸੀ , ਜਿਵੇਂ ਕਿ ਟ੍ਰੈਫਿਕ ਪ੍ਰਬੰਧਨ, ਭੋਜਨ ਅਤੇ ਜ਼ਰੂਰੀ ਚੀਜ਼ਾਂ ਦੀ ਵੰਡ, ਕਤਾਰ ਪ੍ਰਬੰਧਨ, ਲੋੜਵੰਦ ਲੋਕਾਂ ਲਈ ਮਾਸਕ ਤਿਆਰ ਕਰਨਾ ਅਤੇ ਵੰਡਣਾ ਆਦਿ ਸ਼ਾਮਲ ਸੀ। ਰਕਸ਼ਾ ਮੰਤਰੀ ਨੇ ਐਨਸੀਸੀ ਅਧਿਕਾਰੀਆਂ ਅਤੇ ਸਹਿਯੋਗੀ ਕਰਮੀਆਂ ਵਲੋਂ ਆਪਣੇ ਸਾਰੇ ਐਨਸੀਸੀ ਕੈਡਿਟਾਂ ਦਾ ਲਾਹਾ ਲੈਣ ਅਤੇ ਸਿੱਖਲਾਈ ਕਾਰਜਾਂ ਨੂੰ ਯਕੀਨੀ ਕਰਨ ਲਈ ਐਨਸੀਸੀ ਟ੍ਰੇਨਿੰਗ ਐਪ ਅਤੇ ਡਿਜੀਟਲ ਫੋਰਮ ਦੀ ਸ਼ੁਰੂਆਤ ਕਰਦਿਆਂ ਡਿਜੀਟਾਈਜੇਸ਼ਨ ਦੀ ਕੀਤੀ ਗਈ ਪਹਿਲ ਲਈ ਵੀ ਸ਼ਲਾਘਾ ਕੀਤੀ।
ਸਰਹੱਦੀ ਅਤੇ ਤੱਟਵਰਤੀ ਇਲਾਕਿਆਂ ਵਿੱਚ ਐਨ.ਸੀ.ਸੀ. ਦੇ ਇੱਕ ਲੱਖ ਕੈਡਿਟਾਂ ਦੇ ਵਿਸਥਾਰ ਸੰਬੰਧੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ 15 ਅਗਸਤ, 2020 ਨੂੰ ਲਾਲ ਕਿਲ੍ਹੇ ਤੋਂ ਕੀਤੇ ਐਲਾਨ ਦਾ ਜ਼ਿਕਰ ਕਰਦਿਆਂ ਰਕਸ਼ਾ ਮੰਤਰੀ ਨੇ ਐਨ.ਸੀ.ਸੀ. ਵਲੋਂ ਦਾਖਲੇ ਦੇ ਟੀਚੇ ਨੂੰ ਪੂਰਾ ਕਰਨ ਲਈ ਖੁਸ਼ੀ ਜ਼ਾਹਰ ਕੀਤੀ ਅਤੇ ਵਧਾਈ ਵੀ ਦਿੱਤੀ। ਸਰਹੱਦੀ ਅਤੇ ਤੱਟਵਰਤੀ ਖੇਤਰਾਂ ਵਿੱਚ ਪੈਂਦੇ 1,104 ਸਕੂਲਾਂ ਅਤੇ ਕਾਲਜਾਂ ਵਿੱਚੋਂ ਥੋੜੇ ਹੀ ਸਮੇਂ ਵਿੱਚ ਇੱਕ ਲੱਖ ਕੈਡਿਟ ਸਿਖਲਾਈ ਲਈ ਤਿਆਰ ਕਰ ਲਏ ਗਏ ਹਨ।
ਸ਼੍ਰੀ ਰਾਜਨਾਥ ਸਿੰਘ ਨੇ ਐਨਸੀਸੀ ਭਾਈਚਾਰੇ ਵਲੋਂ ਵੱਖੋਂ-ਵੱਖੀਆਂ ਗਤੀਵਿਧੀਆਂ ਰਾਹੀਂ ਡਿਜੀਟਲ ਇੰਡੀਆ, ਆਤਮਨਿਰਭਰ ਭਾਰਤ, ਰਾਸ਼ਟਰੀ ਏਕੀਕਰਣ ਅਤੇ ਰਾਸ਼ਟਰ ਨਿਰਮਾਣ ਵਿੱਚ ਅਨਮੋਲ ਯੋਗਦਾਨ ਪਾਉਣ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐਨ.ਸੀ.ਸੀ ਰਾਸ਼ਟਰ ਦੇ ਨੌਜਵਾਨਾਂ ਨੂੰ ਇਕਸੁਰ ਅਤੇ ਅਨੁਸ਼ਾਸਿਤ ਸ਼ਕਤੀ ਵਿੱਚ ਬਦਲ ਕੇ ਰਾਸ਼ਟਰ ਦੀ ਸੇਵਾ ਕਰ ਰਹੀ ਹੈ।

ਏਬੀਬੀ / ਨਾਮਪੀ / ਏਕੇ / ਡੀਕੇ
(Release ID: 1691061)