ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਰਾਸ਼ਟਰੀ ਸਿੱਖਿਆ ਨੀਤੀ - 2020 ਦੇ ਲਾਗੂ ਕਰਨ ’ਚ ਐਮ.ਜੀ.ਆਈ.ਈ.ਪੀ. ਦੀ ਭਾਗੀਦਾਰੀ ’ਤੇ ਹੋਈ ਬੈਠਕ ਦੀ ਕੀਤੀ ਪ੍ਰਧਾਨਗੀ

Posted On: 21 JAN 2021 5:15PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਰਾਸ਼ਟਰੀ ਸਿੱਖਿਆ
ਨੀਤੀ-2020 ਦੇ ਲਾਗੂ ਕਰਨ ’ਚ ਮਹਾਤਮਾ ਗਾਂਧੀ ਸ਼ਾਂਤੀ ਅਤੇ ਲਗਾਤਾਰ ਵਿਕਾਸ ਸਿੱਖਿਆ
ਸੰਸਥਾਨ (ਐਮ.ਜੀ.ਆਈ.ਈ.ਪੀ. ) ਦੀ ਭਾਗੀਦਾਰੀ ’ਤੇ ਹੋਈ ਬੈਠਕ ਦੀ ਪ੍ਰਧਾਨਗੀ ਕੀਤੀ ।
ਬੈਠਕ ’ਚ ਉੱਚ ਸਿੱਖਿਆ ਸਕੱਤਰ ਸ਼੍ਰੀ ਅਮਿਤ ਖਰੇ, ਸਕੂਲੀ ਸਿੱਖਿਆ ਅਤੇ ਸਾਖਰਤਾ ਸਕੱਤਰ
ਸ਼੍ਰੀਮਤੀ ਅਨੀਤਾ ਕਰਵਾਲ, ਨਵੀਂ ਦਿੱਲੀ ’ਚ ਯੂਨੇਸਕੋ ਦੇ ਨਿਦੇਸ਼ਕ ਸ਼੍ਰੀ ਇਰਿਕ ਫਾਲਟ,
ਐਮ.ਜੀ.ਆਈ.ਈ.ਪੀ. ਚੇਅਰਮੈਨ ਪ੍ਰੋ. ਜੇ.ਐਸ. ਰਾਜਪੂਤ, ਐਮ.ਜੀ.ਆਈ.ਈ.ਪੀ. ਨਿਦੇਸ਼ਕ ਡਾ.
ਅਨੰਤ ਦੁਰਈਅੱਪਾਹ ਅਤੇ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਸ਼ਾਮਿਲ ਹੋਏ ।

ਰਾਸ਼ਟਰੀ ਸਿੱਖਿਆ ਨੀਤੀ, 2020 ’ਤੇ ਬੋਲਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਨੀਤੀ
ਯੂਨੇਸਕੋ ਦੇ ਐਸ.ਡੀ.ਜੀ. ਦੇ ਸਮਾਨ ਹੈ । ਇਸਤੋਂ ਸੰਸਾਰਿਕ ਨਾਗਰਿਕਾਂ ਦੀ ਤਰਜ ’ਤੇ
ਭਾਰਤੀ ਨਾਗਰਿਕ ਵਿਕਸਿਤ ਹੋਣਗੇ ਅਤੇ ਨਾਗਰਿਕਾਂ ’ਚ ਹਮਦਰਦੀ ਅਤੇ ਤਰਕਸੰਗਤ ਸੋਚ ਦੇ
ਵਿਚਾਰਾਂ ਦੇ ਪ੍ਰਸਾਰ ਵਿੱਚ ਸਹਾਇਤਾ ਮਿਲੇਗੀ । ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇਸ ਨਵੀਂ
ਸਿੱਖਿਆ ਨੀਤੀ ਦੇ ਲਾਗੂ ਕਰਨ ’ਚ ਐਮ.ਜੀ.ਆਈ.ਈ.ਪੀ. ਅਤੇ ਯੂਨੇਸਕੋ ਇੱਕ ਅਹਿਮ ਭੂਮਿਕਾ
ਨਿਭਾਉਣਗੇ । ਉਨ੍ਹਾਂ ਨੇ ਭਾਰਤ ਨੂੰ ਸੰਸਾਰਿਕ ਗਿਆਨ ਦੀ ਮਹਾਸ਼ਕਤੀ ਬਣਾਉਣ ਲਈ ਨਵੀਂ
ਸਿੱਖਿਆ ਨੀਤੀ 2020 ਦੇ ਲਾਗੂ ਕਰਨ ’ਤੇ ਉਨ੍ਹਾਂ ਦੇ ਸੁਝਾਅ ਅਤੇ ਸਹਿਯੋਗ ਦੀ ਮੰਗ
ਕੀਤੀ । 

ਨਿਰੰਤਰ ਵਿਕਾਸ ਦੇ ਟੀਚੇ, 2030 ਨੂੰ ਹਾਸਲ ਕਰਨ ਲਈ ਭਾਰਤ ਸਰਕਾਰ ਦੀ ਪੂਰੀ ਵਚਨਬੱਧਤਾ
’ਤੇ ਜ਼ੋਰ ਦਿੰਦੇ ਹੋਏ ਸ਼੍ਰੀ ਪੋਖਰਿਯਾਲ ਨੇ ਦੁਨੀਆ ਦੇ ਸਭ ਤੋਂ ਵੱਡੇ ਵਿਦਿਅਕ ਅਧਿਆਪਨ
ਸਮਰੱਥਾ ਉਸਾਰੀ ਪ੍ਰੋਗਰਾਮ ਨਿੱਸ਼ਠਾ, ਉਪਦੇਸ਼ ਦੇ ਰਾਹੀ ਡਿਜੀਟਲ ਸਿੱਖਿਆ, ਸਰਵ-ਸਿੱਖਿਆ
ਅਭਿਆਨ ਵਰਗੀਆਂ ਕਈ ਪਹਿਲਾਂ ਦੇ ਬਾਰੇ ਗੱਲ ਕੀਤੀ, ਜੋ ਪਹੁੰਚ ਵਿੱਚ ਸੁਧਾਰ,
ਸਮਾਨਤਾ ਅਤੇ ਗੁਣਵੱਤਾਪੂਰਣ ਸਿੱਖਿਆ ਲਈ ਸ਼ੁਰੂ ਕੀਤੇ ਗਏ ਹਨ। 





****

ਐਮਸੀ/ਕੇਪੀ/ਏ.ਕੇ
 



(Release ID: 1691059) Visitor Counter : 77


Read this release in: English , Urdu , Hindi , Tamil