ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਐਸਐਸਜੀ ਕੈਪੀਟਲ ਮੈਨੇਜਮੈਂਟ (ਸਿੰਗਾਪੁਰ) , ਪ੍ਰਾਈਵੇਟ ਲਿਮਟਿਡ (ਅਰੇਸ ਐਸਐਸਜੀ) ਵਲੋਂ ਐਲਟਿਕੋ ਕੈਪੀਟਲ ਇੰਡੀਆ ਲਿਮਟਿਡ (ਐਲਟਿਕੋ) ਦੀ ਪ੍ਰਾਪਤੀ ਨੂੰ ਪ੍ਰਵਾਨਗੀ ਦਿੱਤੀ

Posted On: 21 JAN 2021 11:08AM by PIB Chandigarh

ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀਸੀਆਈ) ਨੇ ਕੰਪੀਟੀਸ਼ਨ ਐਕਟ, 2002 ਦੀ ਧਾਰਾ 31 (1) ਅਧੀਨ ਅੱਜ ਅਰੇਸ ਐਸਐਸਜੀ ਕੈਪੀਟਲ ਮੈਨੇਜਮੈਂਟ (ਸਿੰਗਾਪੁਰ), ਪ੍ਰਾਈਵੇਟ ਲਿਮਟਿਡ (ਅਰੇਸ ਐਸਐਸਜੀ) ਵਲੋਂ ਐਲਟਿਕੋ ਕੈਪੀਟਲ ਇੰਡੀਆ ਲਿਮਟਿਡ (ਐਲਟਿਕੋ) ਦੀ ਪ੍ਰਾਪਤੀ ਨੂੰ ਪ੍ਰਵਾਨਗੀ ਦਿੱਤੀ ਹੈ।

 

ਪ੍ਰਸਤਾਵਤ ਰਲੇਵਾਂ ਇੰਡੀਆ ਸਪੈਸ਼ਲ ਸਿਚੁਏਸ਼ਨਜ਼ ਸਕੀਮ-II (ਆਈਐਸਐਸਐਸ-II), ਇਨਵੈਸਮੈਂਟਸ ਅਪਰਚੁਨਿਟੀਜ਼ V ਪ੍ਰਾਈਵੇਟ ਲਿਮਟਿਡ (ਆਈਓਵੀ) ਅਤੇ ਏਸੈਟਸ ਕੇਅਰ ਐਂਡ ਰੀਕੰਸਟ੍ਰਕਸ਼ਨ ਐਂਟਰਪ੍ਰਾਈਜ਼ ਲਿਮਟਿਡ (ਏਸੀਆਰਈ) ਵਲੋਂ ਐਲਟਿਕੋ ਦੇ ਲੋਡ਼ ਐਸੈਸ ਦੀ ਪ੍ਰਾਪਤੀ ਨਾਲ ਜੁਡ਼ਿਆ ਹੈ, ਜੋ ਅਰੇਸ ਐਸਐਸਜੀ ਵਲੋਂ ਪਛਾਣੀਆਂ ਗਈਆਂ ਇਕਾਈਆਂ ਹਨ।

 

ਆਈਐਸਐਸਐਸ-II ਇੰਡੀਆ ਸਪੈਸ਼ਲ ਸਿਚੁਏਸ਼ਨਜ਼ ਟ੍ਰਸਟ ਦੀ ਇਕ ਸਕੀਮ ਹੈ ਜੋ ਇਕ ਆਲਟਰਨੇਟਿਵ ਇਨਵੈਸਮੈਂਟ ਫੰਡ ਹੈ ਅਤੇ ਜੋ ਸੇਬੀ (ਏਆਈਐਫ) ਰੈਗੂਲੇਸ਼ਨਜ਼, 2012 ਅਧੀਨ ਸਕਿਊਰਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨਾਲ ਰਜਿਸਟਰਡ ਹੈ।

 

ਆਈਓਵੀ ਸੇਬੀ ("ਐਫਪੀਆਈ") ਰੈਗੂਲੇਸ਼ਨਜ਼, 2019 ਅਧੀਨ ਇਕ ਫੌਰਨ ਪੋਰਟਫੋਲੀਓ ਇਨਵੈਸਟਰ ("ਐਫਪੀਆਈ") ਵਜੋਂ ਰਜਿਸਟਰਡ ਹੈ ਅਤੇ ਫੌਰਨ ਪੋਰਟਫੋਲੀਓ ਇਨਵੈਸਟਰ ਦੀ ਕੈਟੇਗਰੀ 1 ਦੀ ਲਾਇਸੈਂਸ ਧਾਰਕ ਹੈ।

 

ਏਸੀਆਰਈ ਇਕ ਸਕਿਓਰਟਾਈਜ਼ੇਸ਼ਨ ਐਂਡ ਰੀਕੰਸਟ੍ਰਕਸ਼ਨ ਆਫ ਦਿ ਫਾਇਨੈਂਸ਼ਿਅਲ ਏਸੈਟਸ ਐਂਡ ਐਨਫੋਰਸਮੈਂਟ ਆਫ ਸਕਿਓਰਟੀ ਇਨਟ੍ਰਸਟ ਐਕਟ, 2002 ਅਧੀਨ ਇਕ ਏਸੈਟਸ ਰੀਕੰਸਟ੍ਰਕਸ਼ਨ ਕੰਪਨੀ ("ਏਆਰਸੀ") ਹੈ ਜੋ ਭਾਰਤੀ ਰਿਜ਼ਰਵ ਬੈਂਕ ਨਾਲ ਰਜਿਸਟਰਡ ਹੈ। ਇਹ ਜਾਇਦਾਦ ਦੀ ਮੁਡ਼ ਉਸਾਰੀ ਅਤੇ ਪ੍ਰਾਪਤੀ ਅਤੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਤੋਂ ਗੈਰ ਪ੍ਰਫਾਰਮਿੰਗ ਵਿੱਤੀ ਜਾਇਦਾਦਾਂ ਦੇ ਰੀਵਾਈਵਲ ਦੇ ਕੰਮਾਂ ਵਿਚ ਰੁਝੀ ਹੋਈ ਹੈ।

 

ਅਰੇਸ ਐਸਐਸਡੀ ਗਰੁੱਪ ਇਕ ਵਿਕਲਪਕ ਏਸੈਟ ਮੈਨੇਜਮੈਂਟ ਫਰਮ ਹੈ, ਜੋ 2009 ਵਿਚ ਸਥਾਪਤ ਕੀਤੀ ਗਈ ਸੀ ਅਤੇ ਇਸਦਾ ਸਾਰਾ ਧਿਆਨ ਏਸ਼ੀਆ ਪੈਸਿਫਿਕ ਖੇਤਰ ਵਿਚ ਨਿਵੇਸ਼ ਤੇ ਕੇਂਦ੍ਰਿਤ ਹੈ ਅਤੇ ਇਹ ਏਸ਼ੀਆ ਦੇ ਇਕ ਲੀਡਿੰਗ ਆਲਟਰਨੇਟਿਵ ਕ੍ਰੈਡਿਟ ਏਸੈਟ ਮੈਨੇਜਰਾਂ ਵਿਚੋਂ ਇਕ ਹੈ।

 

ਐਲਟਿਕੋ ਇਕ ਗੈਰ-ਬੈਂਕਿੰਗ ਵਿੱਤੀ ਕੰਪਨੀ ਹੈ, ਜੋ ਭਾਰਤ ਵਿਚ ਰੀਅਲ ਐਸਟੇਟ ਸੈਕਟਰ ਵਿਚ ਛੋਟੀਆਂ ਅਤੇ ਮੀਡੀਅਮ ਆਕਾਰ ਦੇ ਕਾਰਪੋਰੇਟਾਂ ਨੂੰ ਕਰਜ਼ਾ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਵਿਚ ਕੰਮ ਕਰਦੀ ਹੈ।

 

ਸੀਸੀਆਈ ਦਾ ਵਿਸਥਾਰਤ ਆਦੇਸ਼ ਬਾਅਦ ਵਿਚ ਜਾਰੀ ਕੀਤਾ ਜਾਵੇਗਾ।

 

ਆਰਐਮ ਕੇਐਮਐਨ


(Release ID: 1690919) Visitor Counter : 143