ਕੋਲਾ ਮੰਤਰਾਲਾ

ਕੋਲ ਇੰਡੀਆ ਦੀਆਂ ਇਕਾਈਆਂ ਐੱਨ ਸੀ ਐੱਲ , ਸੀ ਸੀ ਐੱਲ ਅਤੇ ਡਬਲਯੁ ਸੀ ਐੱਲ ਨੇ ਕੋਲ ਮੰਤਰੀ ਐਵਾਰਡ 2020 ਕੀਤਾ ਪ੍ਰਾਪਤ


ਕੇਂਦਰੀ ਕੋਲਾ ਮੰਤਰੀ ਨੇ "ਪ੍ਰਾਜੈਕਟ ਪੈਸ਼ਨ" — ਕੋਲ ਇੰਡੀਆ ਲਿਮਟਿਡ ਦੀ ਈ ਆਰ ਪੀ ਨੂੰ ਲਾਂਚ ਕੀਤਾ

ਕੇਂਦਰੀ ਕੋਲਾ ਮੰਤਰੀ ਨੇ ਐੱਨ ਸੀ ਐੱਲ ਦੇ ਕ੍ਰਿਸ਼ਨਾਸਿ਼ਲਾ ਕੋਲ ਪ੍ਰਾਜੈਕਟ ਵਿਖੇ ਨਵੇਂ ਕੋਲਾ ਹੈਂਡਲਿੰਗ ਪਲਾਂਟ (ਸੀ ਐੱਚ ਪੀ) ਦਾ ਉਦਘਾਟਨ ਕੀਤਾ


Posted On: 21 JAN 2021 3:37PM by PIB Chandigarh

ਕੇਂਦਰੀ ਕੋਲਾ ਤੇ ਖਾਣਾਂ ਬਾਰੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਅੱਜ ਨਵੀਂ ਦਿੱਲੀ ਵਿੱਚ ਹੋਏ ਇੱਕ ਸਮਾਗਮ ਦੌਰਾਨ ਕੋਲ ਇੰਡੀਆ ਲਿਮਟਿਡ ਦੀਆਂ 3 ਕੋਲਾ ਕੰਪਨੀਆਂ — ਨਾਰਦਰਨ ਕੋਲ ਫੀਲਡਸ ਲਿਮਟਿਡ (ਐੱਨ ਸੀ ਐੱਲ) , ਸੈਂਟਰਲ ਕੋਲ ਫੀਲਡਸ ਲਿਮਟਿਡ (ਸੀ ਸੀ ਐੱਲ) ਅਤੇ ਵੈਸਟਰਨ ਕੋਲ ਫੀਲਡਸ ਲਿਮਟਿਡ (ਡਬਲਯੁ ਸੀ ਐੱਲ) ਨੂੰ "ਕੋਲਾ ਮੰਤਰੀ ਐਵਾਰਡ" ਪ੍ਰਦਾਨ ਕੀਤੇ । ਇਹ ਐਵਾਰਡ ਦੇਸ਼ ਵਿੱਚ ਕੋਲੇ ਦੀਆਂ ਖਾਣਾਂ ਲਈ ਵਧੀਆ ਅਤੇ ਟਿਕਾਉਣ ਯੋਗ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਹੈ । ਸ਼੍ਰੀ ਜੋਸ਼ੀ ਨੇ "ਪ੍ਰਾਜੈਕਟ ਪੈਸ਼ਨ"—ਇੰਟਰਪ੍ਰਾਈਜ਼ ਰਿਸੋਰਸ ਪਲੈਨਿੰਗ (ਈ ਆਰ ਪੀ) ਆਫ ਕੋਲ ਇੰਡੀਆ ਲਿਮਟਿਡ (ਸੀ ਆਈ ਐੱਲ) ਵੀ ਲਾਂਚ ਕੀਤਾ , ਜੋ ਵਧੇਰੇ ਡਾਟਾ ਨਾਲ ਕੰਪਨੀ ਦੇ ਵਾਧੇ ਅਤੇ ਕਾਰੋਬਾਰੀ ਕਾਰਗੁਜ਼ਾਰੀ ਦੇ ਸੁਧਾਰ ਵਿੱਚ ਮਦਦ ਕਰੇਗਾ ।

https://ci6.googleusercontent.com/proxy/VGAO6obrkzxa0JHPH3QsSNV1TED3rYIZwZ7ZAeBa-7wvhS2FdylNpZ616JjNpUWXSB0QXrURhEWz0W0ALLkpLlcCqgyrNtXquDyq_AijXYCgBaRUGrK3YQoyvw=s0-d-e1-ft#https://static.pib.gov.in/WriteReadData/userfiles/image/image001GCEP.jpg  

ਸੀ ਆਈ ਐੱਲ ਦੀ ਕੰਪਨੀ ਐੱਨ ਸੀ ਐੱਲ ਨੂੰ ਕੋਲੇ ਦੇ ਉਤਪਾਦਨ ਅਤੇ ਉਤਪਾਦਕਤਾ ਵਿੱਚ ਸਭ ਤੋਂ ਵਧੀਆ ਕਾਰਗੁਜ਼ਾਰੀ ਲਈ ਸਨਮਾਨ ਦਿੱਤਾ ਗਿਆ , ਜਦਕਿ ਦੋ ਹੋਰ ਕੰਪਨੀਆਂ ਸੀ ਸੀ ਐੱਲ ਅਤੇ ਡਬਲਯੁ ਸੀ ਐੱਲ ਨੂੰ ਖਾਣਾਂ ਵਿੱਚ ਟਿਕਾਉਣਯੋਗ ਅਤੇ ਵਧੀਆ ਸੁਰੱਖਿਆ ਅਭਿਆਸ ਅਪਨਾਉਣ ਲਈ ਇਨਾਮ ਦਿੱਤੇ ਗਏ ।
ਸ਼੍ਰੀ ਜੋਸ਼ੀ ਨੇ ਕਿਹਾ ,"ਕੋਲਾ ਸਾਡੀਆਂ ਊਰਜਾ ਇੱਛਾਵਾਂ ਦੀ ਲਾਈਫਲਾਈਨ ਹੈ ਅਤੇ ਰਹੇਗਾ । ਭਾਰਤ ਸੁਰੱਖਿਅਤਾ ਅਤੇ ਟਿਕਾਉਣਯੋਗ ਸੰਭਾਲ ਵਰਤ ਕੇ ਕੋਲੇ ਦੇ ਉਤਪਾਦਨ ਵਿੱਚ ਆਤਮਨਿਰਭਰ ਬਣਨ ਦਾ ਟੀਚਾ ਰੱਖਦਾ ਹੈ । ਇਹ ਐਵਾਰਡ ਅਜਿਹੀਆਂ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਹੈ । ਮੈਂ ਜੇਤੂਆਂ ਨੂੰ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਕੰਪਨੀਆਂ ਆਉਣ ਵਾਲੇ ਸਮੇਂ ਵਿੱਚ ਮਾਈਨਿੰਗ ਵਿੱਚ ਪ੍ਰਭਾਵੀ ਸੁਰੱਖਿਅਤ ਅਤੇ ਟਿਕਾਉਣਯੋਗ ਹੋਰ ਵੀ ਵੱਡੇ ਮਾਣਕ ਮਿੱਥਣਗੀਆਂ" । ਕੋਲ ਇੰਡੀਆ ਵਿੱਚ ਈ ਆਰ ਪੀ ਦੋ ਪੜਾਵਾਂ ਤਹਿਤ ਲਾਗੂ ਕੀਤੀ ਜਾਵੇਗੀ । ਲਾਂਚ ਕੀਤਾ ਗਿਆ ਪਹਿਲਾ ਪੜਾਅ ਸੀ ਆਈ ਐੱਲ ਮੁੱਖ ਦਫ਼ਤਰ ਦੇ ਸੰਚਾਲਨ ਅਤੇ ਇਸ ਦੀਆਂ ਦੋ ਕੰਪਨੀਆਂ ਡਬਲਯੁ ਸੀ ਐੱਲ ਅਤੇ ਐੱਮ ਸੀ ਐੱਲ ਨੂੰ ਕਵਰ ਕਰਦਾ ਹੈ । ਪੜਾਅ ਦੋ ਬਾਕੀ ਰਹਿੰਦੀਆਂ 6 ਕੰਪਨੀਆਂ ਨੂੰ ਕਵਰ ਕਰੇਗਾ ਅਤੇ ਇਸ ਸਾਲ ਦੇ ਅਗਸਤ ਤੱਕ ਸੰਚਾਲਿਤ ਹੋ ਜਾਵੇਗਾ ।
ਸ਼੍ਰੀ ਜੋਸ਼ੀ ਨੇ ਕਿਹਾ ,"ਈ ਆਰ ਪੀ ਲਾਗੂ ਕਰਨ ਨਾਲ ਰੀਅਲ ਟਾਈਮ ਫੈਸਲਾ ਕਰਨ , ਕੁਸ਼ਲਤਾ ਵਿੱਚ ਸੁਧਾਰ ਲਿਆਉਣ ਅਤੇ ਲਾਗਤ ਨੂੰ ਘਟਾਉਣ ਵਿੱਚ ਮਦਦ ਮਿਲੇਗੀ । ਇਹ ਸੀ ਆਈ ਐੱਲ ਨੂੰ ਇੱਕ ਬਿਲੀਅਨ ਟਨ ਕੋਲਾ ਉਤਪਾਦਨ ਵਿੱਤੀ ਸਾਲ 2023—24 ਤੱਕ ਪ੍ਰਾਪਤ ਕਰਨ ਲਈ ਸਸ਼ਕਤ ਕਰੇਗਾ ਅਤੇ ਮੌਜੂਦਾ ਕਿਰਿਆਸ਼ੀਲ ਅਤੇ ਲਗਾਤਾਰ ਬਦਲ ਰਹੇ ਦ੍ਰਿਸ਼ ਵਿੱਚ ਮਾਈਨਿੰਗ ਕੰਪਨੀਆਂ ਨੂੰ ਸਭ ਤੋਂ ਵੱਧ ਪ੍ਰਭਾਵੀ ਕੰਪਨੀਆਂ ਵਿੱਚੋਂ ਇੱਕ ਬਣਾਏਗਾ"।
ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਐੱਨ ਸੀ ਐੱਲ ਦੇ ਕ੍ਰਿਸ਼ਨਾਸ਼ੀਲਾ ਕੋਲ ਪ੍ਰਾਜੈਕਟ ਵਿਖੇ ਇੱਕ ਨਵੇਂ ਕੋਲ ਹੈਂਡਲਿੰਗ ਪਲਾਂਟ (ਸੀ ਐੱਚ ਪੀ) ਦਾ ਉਦਘਾਟਨ ਕੀਤਾ । ਸਲਾਨਾ ਚਾਰ ਮਿਲੀਅਨ ਟਨ ਕੋਲ ਹੈਂਡਲਿੰਗ ਸਮਰੱਥਾ ਰੱਖਣ ਵਾਲੀ ਇਹ ਅਤਿ ਆਧੁਨਿਕ ਸੀ ਐੱਚ ਪੀ ਕੋਲੇ ਨੂੰ ਉੱਤਰ ਪ੍ਰਦੇਸ਼ ਦੇ ਸੂਬਾ ਵਿਦਯੁਤ ਉਤਪਾਦਨ ਨਿਗਮ ਲਿਮਟਿਡ ਅਤੇ ਰੇਨੂੰ ਸਾਗਰ ਪਾਵਰ ਡਵੀਜ਼ਨ ਆਫ ਹੈਂਦਾਲਕੋ ਦੇ ਅਨੁਪਾਰਾ ਥਰਮਲ ਪਾਵਰ ਸਟੇਸ਼ਨਸ (ਏ ਟੀ ਪੀ ਐੱਸ) ਨੂੰ ਕਨਵੇਅਰ ਬੈਲਟਸ ਅਤੇ ਰੈਪਿਡ ਲੋਡਿੰਗ ਸਿਸਟਮ ਰਾਹੀਂ ਭੇਜੇਗਾ ।

https://ci6.googleusercontent.com/proxy/DF-2Xo6su5itA_3IQVcvYRiwrKucTd2HtIQuKnhpyLDaFAE1-9BoZkuDg2RiSrQKB3EYBROlE6HR8OCBcCijf6ylwFq1OxWQnejYIAMxBAat3ZZUYFyvvj5Hug=s0-d-e1-ft#https://static.pib.gov.in/WriteReadData/userfiles/image/image002WIZ1.jpg  

ਕ੍ਰਿਸ਼ਨਾਸ਼ੀਲਾ ਸੀ ਐੱਚ ਪੀ , ਸੀ ਆਈ ਐੱਲ ਦੇ 35 ਪਹਿਲੇ ਮੀਲ ਸੰਪਰਕ (ਐੱਫ ਐੱਮ ਸੀ) ਪ੍ਰਾਜੈਕਟਾਂ ਦੇ ਇੱਕ ਹਿੱਸੇ ਵਜੋਂ 400 ਤੋਂ ਵਧੇਰੇ ਐੱਮ ਟੀ ਪੀ ਏ ਸਮਰੱਥਾ ਵਾਲਾ ਹੈ , ਇਸ ਉਦੇਸ਼ ਨੂੰ ਕੰਪਨੀ ਵਿੱਤੀ ਸਾਲ 2023—24 ਤੱਕ ਮੁਕੰਮਲ ਕਰਨ ਦਾ ਟੀਚਾ ਰੱਖਦੀ ਹੈ ਅਤੇ ਇਸ ਵਿੱਚ ਇੱਕ ਵੱਡਾ ਨਿਵੇਸ਼ 12,500 ਕਰੋੜ ਦਾ ਕੀਤਾ ਜਾਵੇਗਾ ।
ਸ਼੍ਰੀ ਜੋਸ਼ੀ ਨੇ ਕਿਹਾ ,"ਮੈਂ ਖੁਸ਼ ਹਾਂ ਕਿ ਕੋਲਾ ਕੰਪਨੀਆਂ ਹੌਲੀ ਹੌਲੀ ਫਸਟ ਮਾਈਲ ਕਨੈਕਟੀਵਿਟੀ (ਐੱਫ ਐੱਮ ਸੀ) ਪ੍ਰਾਜੈਕਟਾਂ ਵੱਲ ਵੱਧ ਰਹੀਆਂ ਹਨ , ਜੋ ਕੋਲੇ ਨੂੰ ਕੱਢਣ ਦੀ ਪ੍ਰਕਿਰਿਆ ਦਾ ਸੁਧਾਰ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਮਦਦ ਕਰੇਗਾ । ਇਸ ਨਾਲ ਕੇਵਲ ਪਾਰਦਰਸਿ਼ਤਾ ਹੀ ਨਹੀਂ ਆਏਗੀ ਬਲਕਿ ਮਾਈਨਿੰਗ ਖੇਤਰਾਂ ਦੇ ਆਸ—ਪਾਸ ਰਹਿਣ ਵਾਲੇ ਲੋਕਾਂ ਦੀਆਂ ਜਿ਼ੰਦਗੀਆਂ ਵੀ ਆਸਾਨ ਬਣਾਏਗਾ"।
ਕ੍ਰਿਸ਼ਨਾਸ਼ੀਲਾ ਸੀ ਐੱਚ ਪੀ ਨੂੰ ਜੋੜਨ ਨਾਲ ਕੋਲ ਇੰਡੀਆ ਨੇ ਸਫ਼ਲਤਾਪੂਰਵਕ ਆਪਣੇ ਐੱਫ ਐੱਮ ਸੀ ਪ੍ਰਾਜੈਕਟਾਂ ਨੂੰ ਐੱਮ ਟੀ ਪੀ ਏ ਸਮਰੱਥਾ ਨਾਲ ਸੰਚਾਲਨ ਕਰ ਲਿਆ ਹੈ । ਦੋ ਪ੍ਰਾਜੈਕਟ , ਐੱਸ ਈ ਸੀ ਐੱਲ ਅਤੇ ਐੱਮ ਸੀ ਐੱਲ ਦੋਨਾਂ ਵਿੱਚ ਇੱਕ ਇੱਕ 26 ਐੱਮ ਟੀ ਪੀ ਏ ਦੀ ਸੰਯੁਕਤ ਸਮਰੱਥਾ ਨਾਲ ਪਹਿਲਾਂ ਹੀ ਬੀਤੇ ਸਾਲ ਫਰਵਰੀ ਤੇ ਅਪ੍ਰੈਲ ਤੋਂ ਸੰਚਾਲਿਤ ਹਨ । ਬਾਕੀ 32 ਐੱਫ ਐੱਮ ਸੀ ਪ੍ਰਾਜੈਕਟ ਮੁਕੰਮਲ ਦੇ ਵੱਖ ਵੱਖ ਸਟੇਜਾਂ ਤੇ ਹਨ ਅਤੇ ਵਿੱਤੀ ਸਾਲ 2023—24 ਦੇ ਅੰਤ ਤੱਕ ਮੁਕੰਮਲ ਹੋਣ ਲਈ ਸੂਚੀਬੱਧ ਹਨ । ਸੀ ਆਈ ਐੱਲ ਇਸ ਵੇਲੇ 150 ਐੱਮ ਟੀ ਪੀ ਏ ਤੋਂ ਵਧੇਰੇ ਕੋਲ ਹੈਂਡਲਿੰਗ ਮਸ਼ੀਨਾਂ ਨਾਲ ਕਰ ਰਿਹਾ ਹੈ । ਇਹਨਾਂ 35 ਐੱਮ ਐੱਫ ਸੀ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਕੰਪਨੀ ਦੀ ਮਸ਼ੀਨਾਂ ਨਾਲ ਕੋਲ ਹੈਂਡਲਿੰਗ ਸਮਰੱਥਾ ਵੱਧ ਕੇ 550 ਐੱਮ ਟੀ ਪੀ ਏ ਹੋ ਜਾਵੇਗੀ ।
ਸਕੱਤਰ (ਕੋਲਾ) ਸ਼੍ਰੀ ਅਨਿਲ ਕੁਮਾਰ ਜੈਨ , ਚੇਅਰਮੈਨ , ਸੀ ਆਈ ਐੱਲ , ਸ਼੍ਰੀ ਪ੍ਰਮੋਦ ਅਗਰਵਾਲ , ਸੀ ਐੱਮ ਡੀ , ਐੱਨ ਸੀ ਐੱਲ , ਸ਼੍ਰੀ ਪੀ ਕੇ ਸਿਨਹਾ , ਸੀ ਐੱਮ ਡੀ , ਸੀ ਸੀ ਐੱਲ , ਸ਼੍ਰੀ ਪੀ ਐੱਮ ਪ੍ਰਸਾਦ , ਸੀ ਐੱਮ ਡੀ , ਡਬਲਯੁ ਸੀ ਐੱਲ , ਸ਼੍ਰੀ ਮਨੋਜ ਕੁਮਾਰ ਤੇ ਹੋਰ ਪਤਵੰਤੇ ਸੱਜਣਾਂ ਨੇ ਵੀ ਇਸ ਮੌਕੇ ਨੂੰ ਸੁਸ਼ੋਭਿਤ ਕੀਤਾ ।

https://ci4.googleusercontent.com/proxy/6SSnUb_Xtlf1GHBotVR_U7YvJ41h6_JnbgVrxQz-5ibyQeNEV5CpiMB8Tp_plC5KpK0iJrjwTCa59zDprIvVse6oK8U7E8QeFaSjocRwNu-1T3-fO-3crJazQw=s0-d-e1-ft#https://static.pib.gov.in/WriteReadData/userfiles/image/image00374NB.jpghttps://ci5.googleusercontent.com/proxy/9PvqJV_POIklNHSU4QK_3hr0-Jv1P8zr3hJpXXHWo6RKl4GFoayrnn6op3vzjtBAmr3Uus4GkQmb-2Zt0Y8xOLt37am2U1Ia31Gi2b581S7Z00MKHkVl4qRSHw=s0-d-e1-ft#https://static.pib.gov.in/WriteReadData/userfiles/image/image0046BE8.jpghttps://ci3.googleusercontent.com/proxy/Hj_-DJe5ik2Afh5xy_ObudRbioSVXD1DOYHfpqXXnjBd8tDbbNvnGb8Pf-aGKtOZl2tBzK256aAGPSJ26bBDPK8uG8XuS7_PKysi-u5_enQfkjT5VezSCZobaQ=s0-d-e1-ft#https://static.pib.gov.in/WriteReadData/userfiles/image/image0056GYK.jpg  

ਐੱਮ ਸੀ / ਕੇ ਪੀ / ਏ ਕੇ

 



(Release ID: 1690916) Visitor Counter : 118