ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਸੀਸੀਆਈ ਨੇ ਐਕਸਿਸ ਬੈਂਕ ਲਿਮਟਿਡ, ਐਕਸਿਸ ਕੈਪਿਟਲ ਲਿਮਟਿਡ ਅਤੇ ਐਕਸਿਸ ਸਕਿਓਰਟੀਜ਼ ਲਿਮਟਿਡ ਵਲੋਂ ਮੈਕਸ ਲਾਈਫ ਇੰਸ਼ੁਰੈਂਸ ਕੰਪਨੀ ਲਿਮਟਿਡ ਵਿਚ ਹਿੱਸੇ ਨੂੰ ਹਾਸਿਲ ਕਰਨ ਲਈ ਪ੍ਰਵਾਨਗੀ ਦਿੱਤੀ
Posted On:
21 JAN 2021 11:09AM by PIB Chandigarh
ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀਸੀਆਈ) ਨੇ ਐਕਸਿਸ ਬੈਂਕ ਲਿਮਟਿਡ, ਐਕਸਿਸ ਕੈਪਿਟਲ ਲਿਮਟਿਡ ਅਤੇ ਐਕਸਿਸ ਸਕਿਓਰਟੀਜ਼ ਲਿਮਟਿਡ ਵਲੋਂ ਮੈਕਸ ਲਾਈਫ ਇੰਸ਼ੁਰੈਂਸ ਕੰਪਨੀ ਲਿਮਟਿਡ ਵਿਚ ਹਿੱਸੇ ਨੂੰ ਹਾਸਿਲ ਕਰਨ ਲਈ ਪ੍ਰਵਾਨਗੀ ਦਿੱਤੀ ਹੈ।
ਐਕਸਿਸ ਬੈਂਕ ਲਿਮਟਿਡ ਰਿਟੇਲ ਬੈਂਕਿੰਗ ਵਿਚ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ, ਜਿਨ੍ਹਾਂ ਵਿਚ ਪ੍ਰਚੂਨ ਕਰਜ਼ੇ ਅਤੇ ਪ੍ਰਚੂਨ ਡਿਪਾਜ਼ਿਟਸ, ਹੋਲਸੇਲ ਬੈਂਕਿੰਗ, ਅਦਾਇਗੀ ਹੱਲ, ਵੈਲਥ ਮੈਨੇਜਮੈਂਟ, ਫੌਰੈਕਸ ਅਤੇ ਰਿਮਿਟੈਂਸ ਉਤਪਾਦ, ਮਿਊਚੁਅਲ ਫੰਡ ਸਕੀਮਾਂ ਅਤੇ ਬੀਮਾ ਪਾਲਸੀਆਂ ਦੀ ਵੰਡ ਸ਼ਾਮਿਲ ਹੈ।
ਐਕਸਿਸ ਕੈਪਿਟਲ ਲਿਮਟਿਡ ਇਨਵੈਸਮੈਂਟ ਬੈਂਕਿੰਗ ਅਤੇ ਸੰਸਥਾਗਤ ਇਕਵਿਟੀ ਦੇ ਖੇਤਰਾਂ ਵਿਚ ਫੋਕਸਡ ਅਤੇ ਕਸਟਮਾਈਜ਼ਡ ਹੱਲਾਂ ਦੇ ਕਾਰੋਬਾਰ ਮੁਹੱਈਆ ਕਰਵਾਉਣ ਵਿਚ ਰੁਝਿਆ ਹੈ।
ਐਕਸਿਸ ਸਕਿਓਰਟੀਜ਼ ਲਿਮਟਿਡ ਬਰੋਕਿੰਗ ਦੇ ਕਾਰੋਬਾਰ, ਵਿੱਤੀ ਉਤਪਾਦਾਂ ਦੀ ਵੰਡ ਅਤੇ ਸਲਾਹਕਾਰੀ ਸੇਵਾਵਾਂ ਵਿਚ ਸ਼ਾਮਿਲ ਹੈ।
ਮੈਕਸ ਲਾਈਫ ਇੰਸ਼ੁਰੈਂਸ ਕੰਪਨੀ ਲਿਮਟਿਡ ਇਕ ਜੀਵਨ ਬੀਮਾ ਕੰਪਨੀ ਹੈ ਜੋ ਭਾਰਤੀ ਇੰਸ਼ੁਰੈਂਸ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਆਈਆਰਡੀਏਆਈ) ਨਾਲ ਰਜਿਸਟਰਡ ਹੈ। ਇਹ ਭਾਰਤ ਵਿਚ ਜੀਵਨ ਬੀਮਾ ਅਧਾਰ ਕਾਰੋਬਾਰ ਅਤੇ ਐਨੁਇਟੀ ਉਤਪਾਦਾਂ ਅਤੇ ਸਰਮਾਏਕਾਰੀ ਯੋਜਨਾਵਾਂ ਉਪਲਬਧ ਕਰਵਾਉਣ ਵਿਚ ਰੁਝੀ ਹੋਈ ਹੈ।
ਸੀਸੀਆਈ ਵਲੋਂ ਪ੍ਰਵਾਨ ਕੀਤਾ ਗਿਆ ਪ੍ਰਸਤਾਵਤ ਰਲੇਵਾਂ ਐਕਸਿਸ ਬੈਂਕ ਲਿਮਟਿਡ ਵਲੋਂ ਮੈਕਸ ਲਾਈਫ ਇੰਸ਼ੁਰੈਂਸ ਕੰਪਨੀ ਲਿਮਟਿਡ (ਟੀਚਾ) ਦੀ ਤਕਰੀਬਨ 9.9% ਦੀ ਸ਼ੇਅਰ ਹੋਲ਼ਡਿੰਗ, ਐਕਸਿਸ ਕੈਪਿਟਲ ਲਿਮਟਿਡ ਵਲੋਂ 2% ਅਤੇ ਐਕਸਿਸ ਸਕਿਓਰਟੀਜ਼ ਲਿਮਟਿਡ ਵਲੋਂ 1% ਸ਼ੇਅਰ ਹੋਲਡਿੰਗ ਵਧਾਉਣ ਦੇ ਟੀਚੇ ਨਾਲ ਸੰਬੰਧਤ ਹੈ।
ਸੀਸੀਆਈ ਦਾ ਵਿਸਥਾਰਤ ਆਦੇਸ਼ ਬਾਅਦ ਵਿਚ ਜਾਰੀ ਕੀਤਾ ਜਾਵੇਗਾ।
ਆਰਐਮ ਕੇਐਮਐਨ
(Release ID: 1690911)
Visitor Counter : 128