ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਫਲਿੱਪਕਾਰਟ ਇਨਵੈਸਟਮੈਂਟਸ ਪ੍ਰਾਈਵੇਟ ਲਿਮਟਡ (ਐਫਆਈਪੀਐਲ) ਵਲੋਂ ਆਦਿਤਯ ਬਿਰਲਾ ਫੈਸ਼ਨ ਐਂਡ ਰਿਟੇਲ ਲਿਮਟਿਡ (ਏਬੀਐਫਆਰਐਲ) ਵਿਚ ਇਕ ਘੱਟ ਹਿੱਸੇ ਨੂੰ ਪ੍ਰਾਪਤ ਕਰਨ ਦੀ ਪ੍ਰਵਾਨਗੀ ਦਿੱਤੀ

Posted On: 21 JAN 2021 11:10AM by PIB Chandigarh

ਭਾਰਤੀ ਪ੍ਰਤੀਯੋਗੀ ਕਮਿਸ਼ਨ (ਸੀਸੀਆਈ) ਨੇ ਫਲਿੱਪਕਾਰਟ ਇਨਵੈਸਟਮੈਂਟਸ ਪ੍ਰਾਈਵੇਟ ਲਿਮਟਡ (ਐਫਆਈਪੀਐਲ) ਵਲੋਂ ਆਦਿਤਯ ਬਿਰਲਾ ਫੈਸ਼ਨ ਐਂਡ ਰਿਟੇਲ ਲਿਮਟਿਡ (ਏਬੀਐਫਆਰਐਲ) ਵਿਚ ਇਕ ਘੱਟ ਹਿੱਸੇ ਨੂੰ ਪ੍ਰਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ ।

 

ਆਫਆਈਪੀਐਲ ਇਕ ਨਵੀਂ ਸਥਾਪਤ ਕੀਤੀ ਗਈ ਕੰਪਨੀ ਹੈ ਅਤੇ ਪੂਰੀ ਮਾਲਕੀ ਵਾਲੀ ਫਲਿਪਕਾਰਟ ਪ੍ਰਾਈਵੇਟ ਲਿਮਟਿਡ (ਐਫਪੀਐਲ) ਦੀ ਸਹਾਇਕ ਕੰਪਨੀ ਹੈ। ਐਫਪੀਐਲ ਵਾਲਮਾਰਟ ਗਰੁੱਪ ਨਾਲ ਸੰਬੰਧਤ ਹੈ ਜੋ ਵਾਲਮਾਰਟ ਆਈਐਨਸੀ (ਵਾਲਮਾਰਟ) ਅਤੇ ਇਸ ਦੀਆਂ ਸੰਬੰਧਤ ਕੰਪਨੀਆਂ ਨਾਲ ਬਣੀ ਹੈ। ਵਾਲਮਾਰਟ ਗਰੁੱਪ ਭਾਰਤ ਵਿਚ ਕਈ ਤਰ੍ਹਾਂ ਦੀਆਂ ਕਾਰੋਬਾਰੀ ਗਤੀਵਿਧੀਆਂ ਚਲਾਉਂਦਾ ਹੈ ਜਿਵੇਂ ਕਿ ਉਤਪਾਦਾਂ ਦਾ ਥੋਕ ਵਪਾਰ ਅਤੇ  ਈ-ਕਾਮਰਸ ਮਾਰਕੀਟ ਪਲੇਸ ਸੇਵਾਵਾਂ ਅਤੇ ਡਿਜੀਟਲ ਅਦਾਇਗੀ ਸੇਵਾਵਾਂ ਆਦਿ ਮੁਹੱਈਆ ਕਰਵਾਉਂਦਾ ਹੈ।

 

ਏਬੀਐਫਆਰਐਲ ਭਾਰਤ ਵਿਚ ਸਥਾਪਤ ਕੀਤੀ ਗਈ ਇਕ ਪਬਲਿਕ ਲਿਮਟਿਡ ਕੰਪਨੀ ਹੈ ਅਤੇ ਆਦਿਤਯ ਬਿਰਲਾ ਸਮੂਹ ਦਾ ਇਕ ਹਿੱਸਾ ਹੈ। ਏਬੀਐਫਆਰਐਲ (ਆਪਣੀ ਸਹਾਇਕ ਕੰਪਨੀਆਂ ਰਾਹੀਂ) ਸਮੁੱਚੇ ਭਾਰਤ ਵਿਚ ਨਿਰਮਾਣ ਅਤੇ ਪ੍ਰਚੂਨ ਬਰਾਂਡਿਡ ਕਪਡ਼ਿਆਂ, ਫੁੱਟਵੀਅਰ ਅਤੇ ਸਹਾਇਕ ਚੀਜ਼ਾਂ ਦਾ ਕਾਰੋਬਾਰ ਆਪਣੇ ਪ੍ਰਚੂਨ ਸਟੋਰਾਂ, ਮਲਟੀ ਬਰਾਂਡ ਦੁਕਾਨਾਂ, ਡਿਪਾਰਟਮੈਂਟਲ ਸਟੋਰਾਂ, ਔਨਲਾਈਨ ਰੀਟੇਲ ਪਲੇਟਫਾਰਮਾਂ ਅਤੇ ਈ-ਕਾਮਰਸ ਮਾਰਕੀਟ ਪਲੇਸਾਂ ਰਾਹੀਂ ਇਨ੍ਹਾਂ ਦੇ ਕਾਰੋਬਾਰ ਵਿਚ ਰੁੱਝਿਆ ਹੋਇਆ ਹੈ।

 

ਪ੍ਰਸਤਾਵਤ ਰਲੇਵਾਂ ਐਫਆਈਪੀਐਲ ਵਲੋਂ ਏਬੀਐਫਆਰਐਲ ਵਿਚ ਇਕੁਵਿਟੀ ਸ਼ੇਅਰਾਂ ਦੀ ਸਬਸਕ੍ਰਿਪਸ਼ਨ ਰਾਹੀਂ ਪੂਰੀ ਤਰ੍ਹਾਂ ਨਾਲ ਹਲਕੇ ਆਧਾਰ ਤੇ 7.8 ਪ੍ਰਤੀਸ਼ਤ ਦੀ ਘੱਟ ਸ਼ੇਅਰ ਹੋਲਡਿੰਗ ਦੀ ਪ੍ਰਾਪਤੀ ਨਾਲ ਜੁਡ਼ਿਆ ਹੋਇਆ ਹੈ।

 

ਸੀਸੀਆਈ ਦਾ ਵਿਸਥਾਰਤ ਹੁਕਮ ਬਾਅਦ ਵਿਚ ਜਾਰੀ ਕੀਤਾ ਜਾਵੇਗਾ।

 

ਆਰਐਮ /ਕੇਐਮਐਨ


(Release ID: 1690910) Visitor Counter : 153