PIB Headquarters
ਕੋਵਿਡ-19 ਬਾਰੇ ਪੀਆਈਬੀ ਬੁਲੇਟਿਨ
Posted On:
20 JAN 2021 5:38PM by PIB Chandigarh
#Unite2FightCorona
#IndiaFightsCorona
ਐਕਟਿਵ ਮਾਮਲਿਆਂ ਦੀ ਗਿਣਤੀ 6 ਮਹੀਨਿਆਂ ਅਤੇ 24 ਦਿਨਾਂ ਬਾਅਦ ਖਿਸਕ ਕੇ 2 ਲੱਖ ਤੋਂ ਘੱਟ ਹੋ ਗਈ ਹੈ
ਪਿਛਲੇ 7 ਦਿਨਾਂ ਦੌਰਾਨ, ਭਾਰਤ ਵਿੱਚ ਪ੍ਰਤੀ 10 ਮਿਲੀਅਨ ਦੀ ਆਬਾਦੀ ਮਗਰ ਸਭ ਤੋਂ ਘੱਟ ਕੋਵਿਡ -19 ਦੇ ਮਾਮਲੇ ਦਰਜ ਕੀਤੇ ਗਏ ਹਨ, ਕੁੱਲ 6,74,835 ਲਾਭਾਰਥੀਆਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ, ਪਿਛਲੇ 24 ਘੰਟਿਆਂ ਵਿੱਚ 2,20,786 ਲੋਕਾਂ ਦਾ 3,860 ਸੈਸ਼ਨਾਂ ਦੌਰਾਨ ਟੀਕਾਕਰਣ ਕੀਤਾ ਗਿਆ
ਭਾਰਤ ਨੇ ਅੱਜ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਦਰਜ ਕੀਤੀ ਹੈ। ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 2 ਲੱਖ ਤੋਂ ਹੇਠਾਂ ਆ ਕੇ 1,97,201 ਹੋ ਗਈ ਹੈ। ਇਹ ਗਿਣਤੀ ਕੁੱਲ ਪੋਜ਼ੀਟਿਵ ਮਾਮਲਿਆਂ ਦੀ ਸਿਰਫ 1.86 ਫੀਸਦੀ ਰਹਿ ਗਈ ਹੈ। ਇਹ 207 ਦਿਨਾਂ ਬਾਅਦ ਸਭ ਤੋਂ ਘੱਟ ਗਿਣਤੀ ਹੈ, 27 ਜੂਨ, 2020 ਨੂੰ ਕੁੱਲ ਐਕਟਿਵ ਕੇਸ 1,97,387 ਦਰਜ ਕੀਤੇ ਗਏ ਸਨ।ਪਿਛਲੇ 24 ਘੰਟਿਆਂ ਦੌਰਾਨ 16,988 ਕੇਸਾਂ ਵਿੱਚ ਪੀੜਤ ਵਿਅਕਤੀਆਂ ਨੂੰ ਸਿਹਤਯਾਬੀ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਇਸ ਨਾਲ ਕੁੱਲ ਸਰਗਰਮ ਕੇਸ ਭਾਰ ਤੋਂ 3327 ਦੀ ਕਮੀ ਆਈ ਹੈ।ਇਨ੍ਹਾਂ ਐਕਟਿਵ ਮਾਮਲਿਆਂ ਵਿੱਚੋਂ 72 ਫੀਸਦੀ ਸਿਰਫ 5 ਰਾਜਾਂ ਵਿੱਚ ਕੇਂਦ੍ਰਿਤ ਹਨ।34 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 10,000 ਤੋਂ ਘੱਟ ਐਕਟਿਵ ਮਾਮਲੇ ਹਨ।ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲੇ ਨਿਰੰਤਰ ਘੱਟਣ ਦਾ ਰੁਝਾਨ ਦਰਸ਼ਾ ਰਹੇ ਹਨ ਜਿਸ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਕੁਝ ਹੱਦ ਤਕ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ।ਗਲੋਬਰ ਪੱਧਰ 'ਤੇ, ਭਾਰਤ ਵਿੱਚ ਪਿਛਲੇ 7 ਦਿਨਾਂ ਦੌਰਾਨ ਪ੍ਰਤੀ ਮਿਲੀਅਨ ਆਬਾਦੀ ਮਗਰ ਨਵੇਂ ਪੁਸ਼ਟੀ ਵਾਲੇ ਕੋਵਿਡ-19 ਕੇਸ ਰੋਜ਼ਾਨਾ ਸਭ ਤੋਂ ਘੱਟ ਦਰਜ ਕੀਤੇ ਜਾ ਰਹੇ ਹਨ।20 ਜਨਵਰੀ, 2021 ਨੂੰ, ਸਵੇਰੇ 7 ਵਜੇ ਤੱਕ, ਕੁੱਲ 6,74,835 ਲਾਭਾਰਥੀਆਂ ਦਾ ਟੀਕਾਕਰਣ ਕੀਤਾ ਗਿਆ I ਪਿਛਲੇ 24 ਘੰਟਿਆਂ ਦੌਰਾਨ 2,20,786 ਲੋਕਾਂ ਨੂੰ 3,860 ਸੈਸ਼ਨਾਂ ਵਿੱਚ ਟੀਕਾ ਲਗਾਇਆ ਗਿਆ। ਹੁਣ ਤੱਕ ਟੀਕਾਕਰਣ ਦੇ 11,720 ਸੈਸ਼ਨ ਆਯੋਜਿਤ ਕੀਤੇ ਗਏ ਹਨ।ਕੁੱਲ ਰਿਕਵਰ ਹੋਏ ਮਾਮਲਿਆਂ ਦੀ ਗਿਣਤੀ 1.02 ਕਰੋੜ (10,245,741) ਤੱਕ ਪਹੁੰਚ ਗਈ ਹੈ।ਕੁਝ ਦਿਨ ਪਹਿਲਾਂ ਕੁੱਲ ਰਿਕਵਰ ਹੋਏ ਕੇਸਾਂ ਦੀ ਗਿਣਤੀ ਨੇ ਹੁਣ ਤੱਕ ਦੇ ਪੋਜ਼ੀਟਿਵ ਮਾਮਲਿਆਂ ਦੀ ਗਿਣਤੀ ਦੇ ਮੁਕਾਬਲੇ ਇਕ ਕਰੋੜ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਦੋਵਾਂ ਵਿੱਚਾਲੇ ਇਸ ਵੇਲੇ ਪਾੜਾ 10,048,540'ਤੇ ਪਹੁੰਚ ਗਿਆ ਹੈ। ਰਿਕਵਰੀ ਦਰ ਅੱਜ ਹੋਰ ਸੁਧਾਰ ਦੇ ਨਾਲ 96.70 ਫੀਸਦ ਹੋ ਗਈ ਹੈ। ਇਹ ਫ਼ਰਕ ਨਿਰੰਤਰ ਵਧ ਰਿਹਾ ਹੈ ਕਿਉਂਕਿ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਨੂੰ ਲਗਾਤਾਰ ਪਛਾੜ ਰਹੇ ਹਨ।ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 80.43 ਫੀਸਦੀ ਮਾਮਲੇ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਜਾ ਰਹੇ ਹਨ।ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 4,516 ਰਿਕਵਰੀ ਦੇ ਕੇਸ ਦਰਜ ਕੀਤੇ ਗਏ ਹਨ। ਕੇਰਲ ਵਿੱਚ,4296 ਵਿਅਕਤੀ ਰਿਕਵਰ ਹੋਏ ਹਨ। ਇਸ ਤੋਂ ਬਾਅਦ ਕਰਨਾਟਕ' ਚ 807 ਲੋਕ ਸਿਹਤਯਾਬ ਹੋਏ ਹਨ।ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ ਦਾ 79.2 ਫੀਸਦੀ ਮਾਮਲੇ ਸੱਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ।ਕੇਰਲ ਵਿੱਚ ਰੋਜ਼ਾਨਾ ਸਭ ਤੋਂ ਵੱਧ ਨਵੇਂ ਪੁਸ਼ਟੀ ਵਾਲੇ 6,186 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ 'ਚ 2,294 ਨਵੇਂ ਮਾਮਲੇ ਸਾਹਮਣੇ ਆਏ ਹਨ।ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ ; ਜਿਨ੍ਹਾਂ ਦੀ ਗਿਣਤੀ ਅੱਜ 162 ਦਰਜ ਹੋਈ ਹੈ।
https://pib.gov.in/PressReleseDetail.aspx?PRID=1690290
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਕੋਵਿਡ-19 ਦੇ ਪ੍ਰਬੰਧਨ ਵਿਚ ਲਕਸ਼ਦ੍ਵੀਪ ਪ੍ਰਸ਼ਾਸਨ ਦੀ ਸਹਾਇਤਾ ਲਈ ਬਹੁ-ਅਨੁਸ਼ਾਸਨੀ ਟੀਮ ਭੇਜੀ
ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦ੍ਵੀਪ ਨੇ 18 ਜਨਵਰੀ, 2021 ਨੂੰ ਕੋਵਿਡ-19 ਦਾ ਆਪਣਾ ਸਭ ਤੋਂ ਪਹਿਲਾ ਮਾਮਲਾ ਰਿਪੋਰਟ ਕੀਤਾ ਹੈ। ਪਛਾਣਿਆ ਗਿਆ ਮਾਮਲਾ ਇਕ ਯਾਤਰੀ ਹੈ ਜੋ ਕੇਰਲ ਦੇ ਕੋਚੀ ਤੋਂ ਇਕ ਸਮੁੰਦਰੀ ਜਹਾਜ਼ ਰਾਹੀਂ 4 ਜਨਵਰੀ 2021 ਨੂੰ ਲਕਸ਼ਦ੍ਵੀਪ ਆਇਆ ਸੀ। ਕੋਵਿਡ -19 ਦੇ ਸੰਕੇਤਕ ਲੱਛਣਾਂ ਨਾਲ ਹਸਪਤਾਲ ਵਿਚ ਰਿਪੋਰਟ ਕੀਤਾ ਗਿਆ ਅਤੇ ਇਸਦਾ ਟੈਸਟ ਪੋਜ਼ੀਟਿਵ ਪਾਇਆ ਗਿਆ ਸੀ। ਸ਼ੁਰੂਆਤ ਵਿਚ ਇਸ ਪਛਾਣੇ ਗਏ ਕੇਸ ਦੇ 31 ਮੁਢਲੇ ਸੰਪਰਕ ਲੱਭੇ ਗਏ ਹਨ ਅਤੇ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ, ਜਿਨ੍ਹਾਂ ਵਿਚੋਂ 14 ਹੁਣ ਪੋਜ਼ੀਟਿਵ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਏਕਾਂਤਵਾਸ ਵਿਚ ਰੱਖਿਆ ਗਿਆ ਹੈ। ਪੋਜ਼ੀਟਿਵ ਮਾਮਲਿਆਂ ਦੇ 56 ਸੰਪਰਕਾਂ ਦੀ ਹੁਣ ਤੱਕ ਖੋਜ ਹੋਈ ਹੈ ਅਤੇ ਉਨ੍ਹਾਂ ਨੂੰ ਲੱਭ ਕੇ ਕੁਆਰੰਟੀਨ ਕੀਤਾ ਗਿਆ ਹੈ। ਕੇਂਦਰ ਸ਼ਾਸਿਤ ਪ੍ਰਸ਼ਾਸਨ ਨੇ ਡਿਸਇਨਫੈਕਸ਼ਨ ਪ੍ਰਕ੍ਰਿਆਵਾਂ ਅਤੇ ਇਨਟੈਂਸਿਵ ਜੋਖਮ-ਸੰਚਾਰ ਗਤੀਵਿਧੀ ਕਾਰਜਸ਼ੀਲ ਕਰ ਦਿੱਤੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਇਕ ਬਹੁ-ਅਨੁਸ਼ਾਸਨੀ ਕੇਂਦਰੀ ਟੀਮ ਲਕਸ਼ਦ੍ਵੀਪ ਭੇਜੀ ਹੈ। ਇਸ ਟੀਮ ਵਿਚ ਜਵਾਹਰਲਾਲ ਇੰਸਟੀਟਿਊਟ ਆਵ੍ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਪੁਡੂਚੇਰੀ, ਨੈਸ਼ਨਲ ਇੰਸਟੀਟਿਊਟ ਆਵ੍ ਵਾਇਰਾਲੋਜੀ, ਪੁਣੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਖੇਤਰੀ ਦਫਤਰ ਦੇ ਮਾਹਿਰ ਸ਼ਾਮਲ ਹਨ। ਟੀਮ ਕੋਵਿਡ-19 ਕੰਟੇਨਮੈਂਟ ਗਤੀਵਿਧੀਆਂ ਵਿਚ ਕੇਂਦਰ ਸ਼ਾਸਿਤ ਪ੍ਰਸ਼ਾਸਨ ਦੀ ਮਦਦ ਕਰੇਗੀ।
https://pib.gov.in/PressReleseDetail.aspx?PRID=1690159
ਗੁਆਂਢੀ ਦੇਸ਼ਾਂ ਦੇ ਆਗੂਆਂ ਨੇ ਕੋਵਿਡ–19 ਖ਼ਿਲਾਫ਼ ਟੀਕਾਕਰਣ ਮੁਹਿੰਮ ਦੀ ਸਫ਼ਲ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ
ਗੁਆਂਢੀ ਦੇਸ਼ਾਂ ਦੇ ਆਗੂਆਂ ਨੇ ਕੋਵਿਡ–19 ਖ਼ਿਲਾਫ਼ ਟੀਕਾਕਰਣ ਮੁਹਿੰਮ ਦੀ ਸਫ਼ਲ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੇ ਭਾਰਤ ਸਰਕਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇੱਕ ਟਵੀਟ ’ਚ ਸ੍ਰੀ ਲੰਕਾ ਦੇ ਰਾਸ਼ਟਰਪਤੀ ਸ਼੍ਰੀ ਗੋਟਾਬਾਯਾ ਰਾਜਪਕਸ਼ੇ ਨੇ ਕਿਹਾ ‘ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਕੋਵਿਡ-19 ਵੈਕਸੀਨ ਦੀ ਸਫ਼ਲ ਸ਼ੁਰੂਆਤ ਤੇ ਗੁਆਂਢੀ ਦੇਸ਼ਾਂ ਪ੍ਰਤੀ ਦੋਸਤਾਨਾ ਦਿਆਲਤਾ ਲਈ ਮੇਰੀ ਤਹਿ–ਦਿਲੋਂ ਵਧਾਈਆਂ।’ ਇੱਕ ਟਵੀਟ ’ਚ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਸ਼੍ਰੀ ਮਹਿੰਦਾ ਰਾਜਪਕਸ਼ੇ ਨੇ ਕਿਹਾ ‘ਇਸ ਵਿਸ਼ਾਲ ਕੋਵਿਡ-19 ਟੀਕਾਕਰਣ ਮੁਹਿੰਮ ਲਈ ਅਹਿਮ ਕਦਮ ਚੁੱਕਣ ਉੱਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਭਾਰਤ ਸਰਕਾਰ ਨੂੰ ਵਧਾਈਆਂ। ਅਸੀਂ ਇਸ ਤਬਾਹਕੁੰਨ ਮਹਾਮਾਰੀ ਦੇ ਖ਼ਾਤਮੇ ਦੀ ਸ਼ੁਰੂਆਤ ਦੇਖਣਾ ਅਰੰਭ ਕਰ ਰਹੇ ਹਾਂ।’ ਮਾਲਦੀਵਜ਼ ਗਣਰਾਜ ਦੇ ਰਾਸ਼ਟਰਪਤੀ ਸ਼੍ਰੀ ਇਬਰਾਹਿਮ ਮੁਹੰਮਦ ਸੋਲੀਹ ਨੇ ਇੱਕ ਟਵੀਟ ’ਚ ਕਿਹਾ ‘ਕੋਵਿਡ–19 ਖ਼ਿਲਾਫ਼ ਭਾਰਤ ਦੀ ਜਨਤਾ ਦੇ ਟੀਕਾਕਰਣ ਲਈ ਇਤਿਹਾਸਿਕ ਪ੍ਰੋਗਰਾਮ ਵਾਸਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਭਾਰਤ ਸਰਕਾਰ ਨੂੰ ਵਧਾਈਆਂ। ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਇਸ ਕੋਸ਼ਿਸ਼ ਵਿੱਚ ਸਫ਼ਲ ਹੋਵੋਗੇ ਅਤੇ ਅੰਤ ’ਚ ਅਸੀਂ ਕੋਵਿਡ–19 ਦੀ ਮਹਾਮਾਰੀ ਦਾ ਖ਼ਾਤਮਾ ਹੁੰਦਾ ਦੇਖ ਰਹੇ ਹਾਂ।’ ਭੂਟਾਨ ਦੇ ਪ੍ਰਧਾਨ ਮੰਤਰੀ ਡਾ. ਲੋਟੇ ਸ਼ੇਰਿੰਗ ਨੇ ਇੱਕ ਟਵੀਟ ਰਾਹੀਂ ਕਿਹਾ ‘ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਭਾਰਤ ਦੀ ਜਨਤਾ ਨੂੰ ਅੱਜ ਰਾਸ਼ਟਰ–ਪੱਧਰੀ ਕੋਵਿਡ–19 ਟੀਕਾਕਰਣ ਮੁਹਿੰਮ ਦੀ ਇਤਿਹਾਸਿਕ ਸ਼ੁਰੂਆਤ ਲਈ ਵਧਾਈ ਦੇਣਾ ਚਾਹਾਂਗਾ। ਸਾਨੂੰ ਆਸ ਹੈ ਕਿ ਇਸ ਮਹਾਮਾਰੀ ਕਾਰਨ ਅਸੀਂ ਜਿਹੜੇ ਵੀ ਦੁਖ ਝੱਲੇ ਹਨ, ਉਹ ਸਭ ਜ਼ਰੂਰ ਸ਼ਾਂਤ ਹੋਣਗੇ।’
https://pib.gov.in/PressReleasePage.aspx?PRID=1689701
ਕੋਵਿਡ -19 ਟੀਕਾਕਰਣ, ਭਾਰਤ ਨੇ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਇਸ ਮਹੱਤਵਪੂਰਣ ਮੌਕੇ 'ਤੇ ਏਮਜ਼, ਨਵੀਂ ਦਿੱਲੀ ਵਿਖੇ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਸੰਭਾਲ਼ ਅਤੇ ਮੋਰਚੇ ਦੇ ਕਰਮਚਾਰੀਆਂ ਨਾਲ ਰਹਿਣ ਦਾ ਫੈਸਲਾ ਕੀਤਾ, ਜਦੋਂ ਪ੍ਰਧਾਨ ਮੰਤਰੀ ਨੇ ਵਿਸ਼ਵ ਦੀ ਸਭ ਤੋਂ ਵੱਡੀ ਕੋਵਿਡ -19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਸ਼ਨੀਵਾਰ ਨੂੰ ਕੀਤੀ। ਉਨ੍ਹਾਂ ਕੋਵਿਡ -19 ਵਿਰੁੱਧ ਦੇਸ਼ ਦੀ ਲੜਾਈ ਪ੍ਰਤੀ ਉਨ੍ਹਾਂ ਦੀ ਨਿਸੁਆਰਥ ਸ਼ਰਧਾ ਅਤੇ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ। ਏਮਜ਼, ਨਵੀਂ ਦਿੱਲੀ ਵਿਖੇ ਇੱਕ ਸਵੱਛਤਾ ਕਰਮਚਾਰੀ ਸ਼੍ਰੀ ਮਨੀਸ਼ ਕੁਮਾਰ, ਟੀਕਾਕਰਣ ਮੁਹਿੰਮ ਦੇ ਪਹਿਲੇ ਪ੍ਰਾਪਤਕਰਤਾ ਬਣੇ। ਇਸ ਅਭਿਆਸ ਨੂੰ ਇੱਕ ਸਾਲ ਪਹਿਲਾਂ ਸ਼ੁਰੂ ਹੋਈ ਮਹਾਮਾਰੀ ਦੇ ਅੰਤ ਦੀ ਸ਼ੁਰੂਆਤ ਦੱਸਦਿਆਂ ਡਾ: ਹਰਸ਼ ਵਰਧਨ ਨੇ ਕਿਹਾ, “ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸ਼ੁਰੂ ਤੋਂ ਹੀ ਮਹਾਮਾਰੀ ਦੇ ਪ੍ਰਬੰਧਨ ਵਿੱਚ ਨਿਜੀ ਤੌਰ 'ਤੇ ਸ਼ਾਮਲ ਰਹੇ ਹਨ। ਅੱਜ ਕੋਵਿਡ ਵੈਕਸੀਨ ਦੀ ਸ਼ੁਰੂਆਤ 'ਤੇ ਪੰਜ ਮਹੀਨਿਆਂ ਦੀ ਸਖਤ ਮਿਹਨਤ ਦੀ ਸਮਾਪਤੀ ਹੋਈ। ”ਏਮਜ਼, ਨਵੀਂ ਦਿੱਲੀ ਦੀ ਯਾਤਰਾ ਤੋਂ ਬਾਅਦ, ਕੇਂਦਰੀ ਸਿਹਤ ਮੰਤਰੀ ਨੇ ਗੰਗਾਰਾਮ ਹਸਪਤਾਲ ਵਿਖੇ ਟੀਕਾਕਰਣ ਸਥਾਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਸਿਹਤ ਸੰਭਾਲ਼ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਦੇਸ਼ ਸੇਵਾ ਕਰਨ ਦੀ ਭਾਵਨਾ ਨੂੰ ਸਲਾਮ ਕੀਤਾ। "ਅਸੀਂ ਤੁਹਾਡੇ ਵੱਲੋਂ ਕਈ ਮਹੀਨਿਆਂ ਤੋਂ ਨਿਰੰਤਰ ਅਤੇ ਨਿਸੁਆਰਥ ਸੇਵਾ ਕਾਰਨ ਸੁਰੱਖਿਅਤ ਹਾਂ।"
https://pib.gov.in/PressReleasePage.aspx?PRID=1689112
ਡਾ: ਹਰਸ਼ ਵਰਧਨ ਨੇ ਵਿਸ਼ਵ ਦੇ ਸਭ ਤੋਂ ਵੱਡੇ ਟੀਕਾਕਰਣ ਪ੍ਰੋਗਰਾਮ ਦੇ ਪਹਿਲੇ ਦਿਨ ਦੀ ਸਮੀਖਿਆ ਲਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਗੱਲਬਾਤ ਕੀਤੀ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਥੇ ਇੱਕ ਵੀਡੀਓ ਕਾਨਫਰੰਸ ਰਾਹੀਂ ਟੀਕਾਕਰਣ ਮੁਹਿੰਮ ਦੀ ਸਮੀਖਿਆ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਅਤੇ ਪ੍ਰਮੁੱਖ ਸਕੱਤਰਾਂ / ਐਡੀਸ਼ਨਲ ਮੁੱਖ ਸਕੱਤਰਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸਵੇਰੇ 10:30 ਵਜੇ ਕੋਵਿਡ -19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਣ ਪ੍ਰੋਗਰਾਮ ਹੈ ਜੋ ਸਮੁੱਚੇ ਦੇਸ਼ ਨੂੰ ਕਵਰ ਕਰਦਾ ਹੈ। ਸ਼ੁਰੂਆਤ ਵਿੱਚ, ਡਾ ਹਰਸ਼ ਵਰਧਨ ਨੇ ਟੀਕਾਕਰਣ ਮੁਹਿੰਮ ਦੀ ਅਗਵਾਈ ਕਰਨ ਵਿੱਚ ਉਨ੍ਹਾਂ ਦੀ ਵਚਨਬੱਧਤਾ ਅਤੇ ਨਿਜੀ ਰੁਚੀ ਲਈ ਆਪਣੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਕੇਂਦਰੀ ਮੰਤਰੀ ਨੇ ਸਿਹਤ ਮੰਤਰੀਆਂ ਨੂੰ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸਫਲਤਾਪੂਰਵਕ ਸ਼ੁਰੂਆਤ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ, “ਅੱਜ ਦਾ ਦਿਨ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਟੀਕਾਕਰਣ ਮੁਹਿੰਮ, ਜਿਸ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਮਜ਼ਬੂਤ ਅਤੇ ਗਤੀਸ਼ੀਲ ਅਗਵਾਈ ਹੇਠ ਪਿਛਲੇ ਪੰਜ ਮਹੀਨਿਆਂ ਤੋਂ ਤਿਆਰੀ ਕੀਤੀ ਜਾ ਰਹੀ ਹੈ। ਸਾਨੂੰ ਪਹਿਲੇ ਦਿਨ ਉਤਸ਼ਾਹਜਨਕ ਅਤੇ ਤਸੱਲੀਬਖਸ਼ ਫੀਡਬੈਕ ਨਤੀਜੇ ਮਿਲੇ ਹਨ। ਇਹ ਸੰਕੇਤ ਦਿੰਦਾ ਹੈ ਕਿ ਅਸੀਂ ਕੋਰੋਨਾਵਾਇਰਸ ਵਿਰੁੱਧ ਲੜਾਈ ਵਿੱਚ ਜਿੱਤ ਵੱਲ ਵਧ ਰਹੇ ਹਾਂ।” ਰਾਜ ਦੇ ਸਿਹਤ ਮੰਤਰੀਆਂ ਅਤੇ ਸਕੱਤਰਾਂ ਨੇ ਟੀਕਾਕਰਣ ਦੇ ਪਹਿਲੇ ਦਿਨ ਪ੍ਰਾਪਤ ਕੀਤੀ ਤਰੱਕੀ ਅਤੇ ਟੀਚੇ ਬਾਰੇ ਕੇਂਦਰੀ ਸਿਹਤ ਮੰਤਰੀ ਨੂੰ ਜਾਣੂ ਕਰਾਇਆ। ਉਨ੍ਹਾਂ ਇਹ ਵੀ ਸਾਂਝਾ ਕੀਤਾ ਕਿ ਟੀਕਾਕਰਣ ਦੌਰਾਨ ਲਾਭਾਰਥੀਆਂ ਦੇ ਵੇਰਵਿਆਂ ਨੂੰ ਅਪਲੋਡ ਕਰਨ ਵਰਗੇ ਸੌਫਟਵੇਅਰ ਨੂੰ ਮਾਮੂਲੀ ਤਕਨੀਕੀ ਗਲਤੀ ਨਜ਼ਰ ਆਈ। ਮੰਤਰੀ ਨੂੰ ਦੱਸਿਆ ਗਿਆ ਕਿ ਲੋਕਾਂ ਨੇ ਪੂਰੇ ਦੇਸ਼ ਵਿੱਚ ਟੀਕੇ ਪ੍ਰਤੀ ਕਦਰ ਅਤੇ ਵਿਸ਼ਵਾਸ ਦਿਖਾਇਆ ਹੈ।
https://pib.gov.in/PressReleasePage.aspx?PRID=1689180
ਪ੍ਰਧਾਨ ਮੰਤਰੀ ਨੇ ਕੋਵਿਡ–19 ਟੀਕਾਕਰਣ ਮੁਹਿੰਮ ਦਾ ਪੈਨ ਇੰਡੀਆ ਰੋਲਆਊਟ ਲਾਂਚ ਕੀਤਾ, ਕੋਰੋਨਾ ਪ੍ਰਤੀ ਭਾਰਤ ਦੀ ਪ੍ਰਤੀਕਿਰਿਆ ਆਤਮ–ਵਿਸ਼ਵਾਸ ਤੇ ਆਤਮ–ਨਿਰਭਰਤਾ ਵਾਲੀ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸਮੁੱਚੇ ਭਾਰਤ ’ਚ ਕੋਵਿਡ–19 ਟੀਕਾਕਰਣ ਦੀ ਸ਼ੁਰੂਆਤ ਕੀਤੀ। ਇਹ ਦੁਨੀਆ ਦਾ ਸਭ ਤੋਂ ਵਿਸ਼ਾਲ ਟੀਕਾਕਰਣ ਪ੍ਰੋਗਰਾਮ ਹੈ, ਜੋ ਦੇਸ਼ ਦੇ ਕੋਣੇ–ਕੋਣੇ ਨੂੰ ਕਵਰ ਕਰ ਰਹੀ ਹੈ। ਉਦਘਾਟਨ ਸਮੇਂ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ 3,006 ਸੈਸ਼ਨ ਸਥਾਨ ਵਰਚੁਅਲ ਤੌਰ ’ਤੇ ਆਪਸ ਵਿੱਚ ਜੁੜ ਗਏ ਸਨ। ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਉਨ੍ਹਾਂ ਵਿਗਿਆਨੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਸ਼ੁਰੂ ਕੀਤਾ, ਜੋ ਵੈਕਸੀਨਾਂ ਦੇ ਵਿਕਾਸ ਨਾਲ ਸਬੰਧਿਤ ਰਹੇ ਸਨ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਇੱਕ ਵੈਕਸੀਨ ਤਿਆਰ ਕਰਨ ਵਿੱਚ ਕਈ ਸਾਲ ਲੱਗ ਜਾਂਦੇ ਹਨ ਪਰ ਇੱਥੇ ਇੰਨੇ ਥੋੜ੍ਹੇ ਸਮੇਂ ਵਿੱਚ ਹੀ, ਇੱਕ ਨਹੀਂ ਸਗੋਂ ‘ਭਾਰਤ ’ਚ ਬਣੀਆਂ’ ਦੋ ਵੈਕਸੀਨਾਂ ਦਾ ਉਦਘਾਟਨ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਸਮੂਹ ਜਨਤਾ ਨੂੰ ਧਿਆਨ ਰੱਖਣ ਦੀ ਚੇਤਾਵਨੀ ਦਿੱਤੀ ਕਿ ਉਹ ਵੈਕਸੀਨ ਦੀਆਂ ਦੋ ਖ਼ੁਰਾਕਾਂ ਲੈਣ ਤੋਂ ਬਿਲਕੁਲ ਵੀ ਨਾ ਖੁੰਝਣ। ਉਨ੍ਹਾਂ ਕਿਹਾ ਕਿ ਦੋਵੇਂ ਖ਼ੁਰਾਕਾਂ ’ਚ ਇੱਕ ਮਹੀਨੇ ਦਾ ਵਕਫ਼ਾ ਹੋਵੇਗਾ। ਉਨ੍ਹਾਂ ਜਨਤਾ ਨੂੰ ਕਿਹਾ ਕਿ ਵੈਕਸੀਨ ਲੈਣ ਤੋਂ ਬਾਅਦ ਵੀ ਉਹ ਆਪਣੇ ਦੁਆਰਾ ਪੂਰੀ ਸਾਵਧਾਨੀ ਰੱਖਣ ਕਿਉਂਕਿ ਖ਼ੁਰਾਕ ਤੋਂ ਦੋ ਹਫ਼ਤਿਆਂ ਬਾਅਦ ਹੀ ਮਨੁੱਖੀ ਸਰੀਰ ਅੰਦਰ ਕੋਰੋਨਾ ਖ਼ਿਲਾਫ਼ ਲੜਨ ਦੀ ਲੋੜੀਂਦੀ ਤਾਕਤ ਵਿਕਸਤ ਹੋਵੇਗੀ। ਪ੍ਰਧਾਨ ਮੰਤਰੀ ਨੇ ਟੀਕਾਕਰਣ ਮੁਹਿੰਮ ਦੇ ਬੇਮਿਸਾਲ ਪੱਧਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲੇ ਗੇੜ ਵਿੱਚ ਹੀ 3 ਕਰੋੜ ਲੋਕਾਂ ਦਾ ਟੀਕਾਕਰਣ ਹੋ ਰਿਹਾ ਹੈ ਤੇ ਇਹ ਅੰਕੜਾ ਵਿਸ਼ਵ ਦੇ ਘੱਟੋ–ਘੱਟ 100 ਦੇਸ਼ਾਂ ਦੀ ਆਬਾਦੀ ਤੋਂ ਵੀ ਜ਼ਿਆਦਾ ਹੈ।
https://pib.gov.in/PressReleasePage.aspx?PRID=1689021
ਕੋਵਿਡ-19 ਟੀਕਾਕਰਣ ਮੁਹਿੰਮ ਦੇ ਪੈਨ-ਇੰਡੀਆ ਰੋਲਆਊਟ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
https://pib.gov.in/PressReleasePage.aspx?PRID=1689026
ਜਿਨ੍ਹਾਂ ਨੂੰ ਵੈਕਸੀਨ ਦੀ ਸਭ ਤੋਂ ਵੱਧ ਜ਼ਰੂਰਤ ਹੈ, ਉਨ੍ਹਾਂ ਨੂੰ ਇਹ ਪਹਿਲਾਂ ਮਿਲੇਗੀ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੀ ਕੋਵਿਡ–19 ਟੀਕਾਕਰਣ ਮੁਹਿੰਮ ਬਹੁਤ ਜ਼ਿਆਦਾ ਇਨਸਾਨੀਅਤ ਤੇ ਅਹਿਮ ਸਿਧਾਂਤਾਂ ਉੱਤੇ ਅਧਾਰਿਤ ਹੈ। ਜਿਨ੍ਹਾਂ ਨੂੰ ਇਸ ਵੈਕਸੀਨ ਦੀ ਜ਼ਰੂਰਤ ਸਭ ਤੋਂ ਵੱਧ ਹੈ, ਉਨ੍ਹਾਂ ਨੂੰ ਇਹ ਪਹਿਲਾਂ ਮਿਲੇਗੀ। ਜਿਨ੍ਹਾਂ ਨੂੰ ਇਸ ਵਾਇਰਸ ਦੀ ਲਾਗ ਲੱਗਣ ਦਾ ਖ਼ਤਰਾ ਸਭ ਤੋਂ ਵੱਧ ਹੈ, ਉਨ੍ਹਾਂ ਦਾ ਟੀਕਾਕਰਣ ਪਹਿਲਾਂ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਡਾਕਟਰਾਂ, ਨਰਸਾਂ, ਹਸਪਤਾਲ ਦੇ ਸਫ਼ਾਈ ਕਰਮਚਾਰੀਆਂ ਤੇ ਪੈਰਾ–ਮੈਡੀਕਲ ਸਟਾਫ਼ ਨੂੰ ਇਹ ਟੀਕਾਕਰਣ ਲੈਣ ਦਾ ਪਹਿਲਾਂ ਅਧਿਕਾਰ ਹੈ। ਇਹ ਤਰਜੀਹ ਸਰਕਾਰੀ ਤੇ ਨਿਜੀ ਦੋਵੇਂ ਖੇਤਰਾਂ ਦੇ ਮੈਡੀਕਲ ਹਸਪਤਾਲਾਂ ਲਈ ਉਪਲਬਧ ਹੈ। ਪ੍ਰਧਾਨ ਮੰਤਰੀ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸ਼ਨੀਵਾਰ ਨੂੰ ਕੋਵਿਡ–19 ਦੀ ਟੀਕਾਕਰਣ ਮੁਹਿੰਮ ਦੀ ਸਮੁੱਚੇ ਭਾਰਤ ’ਚ ਸ਼ੁਰੂ ਕਰਨ ਤੋਂ ਬਾਅਦ ਬੋਲ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਡੀਕਲ ਸਟਾਫ਼ ਤੋਂ ਬਾਅਦ ਜ਼ਰੂਰੀ ਸੇਵਾਵਾਂ ਦੇ ਮੈਂਬਰਾਂ ਤੇ ਦੇਸ਼ ਦੀ ਸੁਰੱਖਿਆ ਅਤੇ ਕਾਨੂੰਨ ਤੇ ਵਿਵਸਥਾ ਲਈ ਜ਼ਿੰਮੇਵਾਰ ਲੋਕਾਂ ਦਾ ਟੀਕਾਕਰਣ ਕੀਤਾ ਜਾਵੇਗਾ। ਸਾਡੇ ਸੁਰੱਖਿਆ ਬਲਾਂ, ਪੁਲਿਸ ਕਰਮੀਆਂ, ਫ਼ਾਇਰ ਬ੍ਰਿਗੇਡ, ਸਫ਼ਾਈ ਕਰਮਚਾਰੀਆਂ ਨੂੰ ਤਰਜੀਹ ਦਿੱਤੀ ਜਾਵੇਗੀ।
https://pib.gov.in/PressReleasePage.aspx?PRID=1689030
ਭਾਰਤ ਮੋਹਰੀ ਕੋਰੋਨਾ ਜੋਧਿਆਂ ਨੂੰ ਟੀਕਾਕਰਣ ’ਚ ਪ੍ਰਾਥਮਿਕਤਾ ਦੇ ਕੇ ਉਨ੍ਹਾਂ ਪ੍ਰਤੀ ਆਪਣਾ ਆਭਾਰ ਵਿਅਕਤ ਕਰ ਰਿਹਾ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੀ ਮਜ਼ਬੂਤ ਨਿਸ਼ਕਾਮ ਭਾਵਨਾ ਦੀ ਸ਼ਲਾਘਾ ਕੀਤੀ, ਜੋ ਕੋਰੋਨਾ ਵਿਰੁੱਧ ਜੰਗ ਦੌਰਾਨ ਪੂਰੀ ਤਰ੍ਹਾਂ ਵੇਖਣ ਨੂੰ ਮਿਲੀ ਹੈ। ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸਮੁੱਚੇ ਭਾਰਤ ’ਚ ਕੋਵਿਡ–19 ਟੀਕਾਕਰਣ ਦੀ ਮੁਹਿੰਮ ਦੀ ਸ਼ੁਰੂਆਤ ਸ਼੍ਰੀ ਮੋਦੀ ਨੇ ਕਿਹਾ ਕਿ ਬੀਤੇ ਸਾਲ ਦੌਰਾਨ ਭਰਤੀਆਂ ਨੇ ਵਿਅਕਤੀਆਂ, ਪਰਿਵਾਰਾਂ ਤੇ ਇੱਕ ਦੇਸ਼ ਵਜੋਂ ਬਹੁਤ ਕੁਝ ਸਿੱਖਿਆ ਅਤੇ ਝੱਲਿਆ। ਮਹਾਨ ਤੇਲੁਗੂ ਕਵੀ ਗੁਰਾਜਾਦਾ ਵੈਂਕਟ ਅੱਪਾਰਾਓ ਦੇ ਹਵਾਲੇ ਨਾਲ ਸ਼੍ਰੀ ਮੋਦੀ ਨੇ ਕਿਹਾ ਕਿ ਸਾਨੂੰ ਹੋਰਨਾਂ ਲਈ ਸਦਾ ਨਿਸ਼ਕਾਮ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ। ਸਿਰਫ਼ ਮਿੱਟੀ, ਪਾਣੀ ਤੇ ਪੱਥਰਾਂ ਨੂੰ ਹੀ ਇੱਕ ਰਾਸ਼ਟਰ ਨਹੀਂ ਆਖਿਆ ਜਾਂਦਾ, ਬਲਕਿ ਇੱਕ ਦੇਸ਼ ‘ਅਸੀਂ ਲੋਕਾਂ’ ਨਾਲ ਬਣਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਕੋਰੋਨਾ ਖ਼ਿਲਾਫ਼ ਜੰਗ ਇਸ ਭਾਵਨਾ ਨਾਲ ਲੜੀ ਗਈ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ’ਚ ਪਹਿਲਾਂ–ਪਹਿਲ ਮਜਬੂਰੀਵੱਸ ਪਾਈ ਗਈ ਭੰਬਲਭੂਸੇ ਦੇ ਅਹਿਸਾਸ ਨੂੰ ਸੂਖਮਤਾ ਤੇ ਹਮਦਰਦੀ ਨਾਲ ਯਾਦ ਕੀਤਾ, ਜਦੋਂ ਵਾਇਰਸ ਦੀ ਲਾਗ ਲੱਗਣ ’ਤੇ ਵੀ ਉਹ ਆਪਣੇ ਮਿੱਤਰ–ਪਿਆਰਿਆਂ ਕੋਲ ਨਾ ਜਾ ਸਕੇ। ਉਨ੍ਹਾਂ ਸਾਰੇ ਡਾਕਟਰਾਂ, ਨਰਸਾਂ, ਪੈਰਾ–ਮੈਡੀਕਲ ਸਟਾਫ਼, ਐਂਬੂਲੈਂਸ ਡਰਾਇਵਰਾਂ, ਆਸ਼ਾ ਵਰਕਰਾਂ, ਸਫ਼ਾਈ ਕਰਮਚਾਰੀਆਂ, ਪੁਲਿਸ ਤੇ ਹੋਰ ਮੋਹਰੀ ਕਰਮਚਾਰੀਆਂ ਦੇ ਯੋਗਦਾਨ ਦਾ ਵਿਸਤਾਰਪੂਰਬਕ ਜ਼ਿਕਰ ਕੀਤਾ, ਜਿਨ੍ਹਾਂ ਨੇ ਹੋਰਨਾਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਖ਼ਤਰੇ ’ਚ ਪਾਈਆਂ।
https://pib.gov.in/PressReleasePage.aspx?PRID=1689050
ਕੋਵਿਡ- 19 ਵੈਕਸੀਨ ਰੋਲਆਊਟ, ਡਾਕਟਰ ਹਰਸ਼ ਵਰਧਨ ਨੇ ਭਲਕੇ ਸ਼ੁਰੂ ਹੋਣ ਵਾਲੀ ਰਾਸ਼ਟਰ ਵਿਆਪੀ ਵੈਕਸੀਨੇਸ਼ਨ ਮੁਹਿੰਮ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਭਲਕੇ ਸ਼ੁਰੂ ਹੋਣ ਵਾਲੀ ਦੇਸ਼ ਵਿਆਪੀ ਕੋਵਿਡ 19 ਵੈਕਸੀਨੇਸ਼ਨ ਮੁਹਿੰਮ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਕੇਂਦਰੀ ਮੰਤਰੀ ਨੇ ਸਮਰਪਿਤ ਕੋਵਿਡ ਕੰਟਰੋਲ ਰੂਮ ਦਾ ਦੌਰਾ ਵੀ ਕੀਤਾ, ਜੋ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਪ੍ਰੀਮਸਿੱਸ ਨਿਰਮਾਣ ਭਵਨ ਵਿੱਚ ਸਥਾਪਿਤ ਕੀਤਾ ਗਿਆ ਹੈ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਲਕੇ 16 ਜਨਵਰੀ 2021 ਨੂੰ ਸਵੇਰੇ 10:30 ਵਜੇ ਕੋਵਿਡ 19 ਵੈਕਸੀਨੇਸ਼ਨ ਦੇ ਪੈਨ ਇੰਡੀਆ ਰੋਲਆਊਟ ਦੇ ਪਹਿਲੇ ਪੜਾਅ ਨੂੰ ਹਰੀ ਝੰਡੀ ਦਿਖਾਉਣਗੇ। ਇਹ ਟੀਕਾਕਰਣ ਪ੍ਰੋਗਰਾਮ ਪੂਰਾ ਦੇਸ਼ ਕਵਰ ਕਰੇਗਾ ਅਤੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੁਲ 3,006 ਸੈਸ਼ਨਸ ਸਾਈਟਸ ਹੋਣਗੀਆਂ, ਜਿਹਨਾਂ ਨੂੰ ਇਸ ਅਭਿਆਸ ਦੌਰਾਨ ਵਰਚੂਅਲੀ ਜੋੜਿਆ ਜਾਵੇਗਾ। ਕਰੀਬ ਹਰੇਕ ਸੈਸ਼ਨ ਸਾਈਟਸ ਤੇ 100 ਲਾਭਾਰਥੀਆਂ ਨੂੰ ਭਲਕੇ ਟੀਕਾ ਲਗਾਇਆ ਜਾਵੇਗਾ। ਟੀਕਾਕਰਣ ਮੁਹਿੰਮ ਪੜਾਅਵਾਰ ਢੰਗ ਵਿੱਚ ਤਰਜੀਹੀ ਗਰੁੱਪਾਂ ਨੂੰ ਪਛਾਣ ਕੇ ਲਾਗੂ ਕੀਤੀ ਜਾ ਰਹੀ ਹੈ। ਸਰਕਾਰ ਅਤੇ ਨਿਜੀ ਖੇਤਰ ਦੇ ਸਿਹਤ ਸੰਭਾਲ਼ ਕਾਮੇ ਜਿਸ ਵਿੱਚ ਆਈ ਸੀ ਡੀ ਐੱਸ (ਇੰਟੇਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਸ) ਵੀ ਸ਼ਾਮਲ ਹਨ। ਪਹਿਲੇ ਪੜਾਅ ਤਹਿਤ ਟੀਕਾ ਪ੍ਰਾਪਤ ਕਰਨਗੇ।
https://pib.gov.in/PressReleseDetail.aspx?PRID=1688819
ਡਾ. ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ 148ਵੇਂ ਇਜਲਾਸ ਦੀ ਪ੍ਰਧਾਨਗੀ ਕੀਤੀ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੀ ਵੀਡੀਓ ਕਾਨਫਰੰਸ ਰਾਹੀਂ ਡਿਜੀਟਲ ਰੂਪ ਵਿਚ ਪ੍ਰਧਾਨਗੀ ਕੀਤੀ।
https://pib.gov.in/PressReleasePage.aspx?PRID=1689685
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਹੈੱਡਕੁਆਰਟਰ ਜਾ ਕੇ ਕੋਰੋਨਾ ਕਾਲ ਵਿੱਚ ਆਪਣੇ ਕਰਤੱਵਾਂ ਦਾ ਪਾਲਣ ਕਰਦੇ ਹੋਏ ਸਮਾਜ ਅਤੇ ਦੇਸ਼ਹਿਤ ਲਈ ਆਪਣੇ ਪ੍ਰਾਣ ਦਾ ਬਲੀਦਾਨ ਦੇਣ ਵਾਲੇ ਦਿੱਲੀ ਪੁਲਿਸ ਦੇ ਬਹਾਦੁਰ ਕੋਰੋਨਾ ਜੋਧਿਆਂ ਨੂੰ ਸ਼ਰਧਾਸੁਮਨ ਅਰਪਿਤ ਕੀਤੇ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਸਥਿਤ ਦਿੱਲੀ ਪੁਲਿਸ ਹੈੱਡਕੁਆਰਟਰ ਜਾ ਕੇ ਕੋਰੋਨਾ ਕਾਲ ਵਿੱਚ ਆਪਣੇ ਕਰਤੱਵਾਂ ਦਾ ਪਾਲਣ ਕਰਦੇ ਹੋਏ ਸਮਾਜ ਅਤੇ ਦੇਸ਼ਹਿਤ ਲਈ ਆਪਣੇ ਪ੍ਰਾਣ ਦਾ ਬਲਿਦਾਨ ਦੇਣ ਵਾਲੇ ਦਿੱਲੀ ਪੁਲਿਸ ਦੇ ਬਹਾਦੁਰ ਕੋਰੋਨਾ ਜੋਧਿਆਂ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ। ਇਸ ਅਵਸਰ ‘ਤੇ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਦੇ ਕੋਰੋਨਾ ਜੋਧਿਆਂ ਨੂੰ ਸਨਮਾਨਿਤ ਕੀਤਾ ਅਤੇ ਉਤਕ੍ਰਿਸ਼ਟ ਕਾਰਜ ਲਈ ਕ੍ਰਮ ਤੋਂ ਪਹਿਲਾਂ ਪਦਉੱਨਤੀ ਪ੍ਰਾਪਤ ਕਰਨ ਵਾਲੇ ਪੁਲਸਕਰਮੀਆਂ ਨੂੰ ਰੈਂਕ ਵੀ ਪ੍ਰਦਾਨ ਕੀਤੇ। ਇਸ ਅਵਸਰ ‘ਤੇ ‘2020 ਦਾ ਸਫਰ’ ਅਤੇ ‘ਵਿਜੈਪਥ-ਕਹਾਣੀ ਖਾਕੀ ਜੋਧਿਆਂ ਦੀ’ ਲਘੂ ਚਲਚਿਤਰਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਪ੍ਰੋਗਰਾਮ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ , ਕੇਂਦਰੀ ਗ੍ਰਹਿ ਸਕੱਤਰ, ਸ਼੍ਰੀ ਅਜੈ ਕੁਮਾਰ ਭੱਲਾ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ, ਸ਼੍ਰੀ ਅਰਵਿੰਦ ਕੁਮਾਰ ਅਤੇ ਦਿੱਲੀ ਪੁਲਿਸ ਕਮਿਸ਼ਨਰ ਸ਼੍ਰੀ ਐੱਸ ਐੱਨ ਸ਼੍ਰੀਵਾਸਤਵ ਅਤੇ ਕੇਂਦਰੀ ਗ੍ਰਹਿ ਮੰਤਰਾਲਾ ਅਤੇ ਦਿੱਲੀ ਪੁਲਿਸ ਦੇ ਅਨੇਕ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।
https://pib.gov.in/PressReleseDetail.aspx?PRID=1690158
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੋਵਿਡ-19 ਖ਼ਿਲਾਫ਼ ਕੋਰੋਨਾ ਟੀਕਾਕਰਣ ਅਭਿਆਨ ਦੀ ਸ਼ੁਰੂਆਤ ’ਤੇ ਸਾਰੇ ਵਿਗਿਆਨੀਆਂ ਨੂੰ ਵਧਾਈ ਦਿੱਤੀ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੋਰੋਨਾ ਟੀਕਾਕਰਣ ਅਭਿਆਨ ਦੀ ਸ਼ੁਰੂਆਤ ’ਤੇ ਸਾਰੇ ਵਿਗਿਆਨੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਅੱਜ ਇੱਕ ਇਤਿਹਾਸਿਕ ਪਲ ਦਾ ਗਵਾਹ ਬਣਨ ਜਾ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ’ਚ ਕੋਰੋਨਾ ਦੇ ਵਿਰੁੱਧ ਲੜਾਈ ’ਚ ਭਾਰਤ ਨੇ ਇੱਕ ਅਹਿਮ ਪੜਾਅ ਪਾਰ ਕੀਤਾ ਹੈ ਅਤੇ ਸੰਸਾਰ ਦਾ ਸਭ ਤੋਂ ਵੱਡਾ ਟੀਕਾਕਰਣ ਅਭਿਆਨ ਭਾਰਤ ਦੇ ਵਿਗਿਆਨੀਆਂ ਦੀ ਬੇਹੱਦ ਸਮਰੱਥਾ ਅਤੇ ਸਾਡੀ ਅਗਵਾਈ ਦੀ ਸ਼ਕਤੀ ਨੂੰ ਦਰਸਾਉਂਦਾ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਉਨ੍ਹਾਂ ਚੁਨਿੰਦਾ ਦੇਸ਼ਾਂ ਵਿਚੋਂ ਇੱਕ ਹੈ ਜਿਨ੍ਹਾਂ ਨੇ ਮਨੁੱਖਤਾ ਦੇ ਵਿਰੁੱਧ ਆਏ ਸਭ ਤੋਂ ਵੱਡੇ ਸੰਕਟ ਨੂੰ ਖ਼ਤਮ ਕਰਣ ਦੀ ਦਿਸ਼ਾ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਸ਼੍ਰੀ ਸ਼ਾਹ ਦਾ ਕਹਿਣਾ ਸੀ ਕਿ ਇਸ ਅਨੋਖੀ ਉਪਲੱਬਧੀ ਤੋਂ ਹਰ ਭਾਰਤੀ ਨੂੰ ਮਾਣ ਹੈ ਅਤੇ ਇਹ ਸੰਸਾਰ ਦੇ ਨਕਸ਼ੇ ਤੇ ਇੱਕ ਨਵੇਂ ਆਤਮਨਿਰਭਰ ਭਾਰਤ ਦੀ ਸ਼ੁਰੂਆਤ ਹੈ। ਸ਼੍ਰੀ ਅਮਿਤ ਸ਼ਾਹ ਨੇ ਇਸ ਇਤਿਹਾਸਿਕ ਦਿਨ ’ਤੇ ਸਾਰੇ ਕੋਰੋਨਾ ਯੋਧਾਵਾਂ ਨੂੰ ਕੋਟਿ-ਕੋਟਿ ਨਮਨ ਕਰਦੇ ਹੋਏ ਇਹ ਵੀ ਕਿਹਾ ਕਿ ਇਹ ਮੇਡ ਇਨ ਇੰਡਿਆ ਵੈਕਸੀਨ ਆਤਮਨਿਰਭਰ ਭਾਰਤ ਦੇ ਸੰਕਲਪ ਦੀ ਸੂਚਕ ਹੈ।
https://pib.gov.in/PressReleasePage.aspx?PRID=1689049
ਕੋਵਿਡ-19 ਲੌਕਡਾਊਨ ਦੌਰਾਨ ਰੇਲਵੇ ਵੱਲੋਂ 49 ਕਰੋੜ ਰੁਪਏ ਦੇ ਖਰੀਦ ਆਰਡਰਾਂ ਨਾਲ ਖਾਦੀ ਕਾਰੀਗਰਾਂ ਨੂੰ ਵੱਡਾ ਹੁਲਾਰਾ ਮਿਲਿਆ
ਖਾਦੀ ਗਤੀਵਿਧੀਆਂ ਨੂੰ ਪਿਛਲੇ ਸਾਲ, ਜਦੋਂ ਕਿ ਤਕਰੀਬਨ ਸਾਰਾ ਹੀ ਸਾਲ ਕੋਵਿਡ-19 ਲੌਕਡਾਊਨ ਕਾਰਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਰਿਹਾ, ਭਾਰਤੀ ਰੇਲਵੇ ਤੋਂ 48.90 ਕਰੋੜ ਰੁਪਏ ਮੁੱਲ ਦਾ ਵੱਡਾ ਖਰੀਦ ਆਰਡਰ ਮਿਲਣ ਤੇ ਖਾਦੀ ਉਦਯੋਗ ਨੂੰ ਵੱਡਾ ਹੁਲਾਰਾ ਮਿਲਿਆ। ਰੇਲਵੇ ਨੇ ਦਸੰਬਰ, 2020 ਵਿਚ ਇਕੱਲਿਆਂ ਹੀ 8.48 ਕਰੋੜ ਰੁਪਏ ਦਾ ਖਾਦੀ ਦਾ ਸਮਾਨ ਖਰੀਦਿਆ ਅਤੇ ਇਸ ਨਾਲ ਕੋਵਿਡ-19 ਦੇ ਸੰਕਟ ਕਾਲ ਦੌਰਾਨ ਜਿੱਥੇ ਖਾਦੀ ਕਾਰੀਗਰਾਂ ਦੀ ਆਮਦਨ ਵਧੀ ਉਥੇ ਰੁਜ਼ਗਾਰ ਵੀ ਪੈਦਾ ਹੋਇਆ। ਭਾਰਤੀ ਰੇਲਵੇ ਤੋਂ ਖਰੀਦ ਆਰਡਰਾਂ ਕਾਰਨ ਦੇਸ਼ ਭਰ ਵਿਚ 82 ਖਾਦੀ ਸੰਸਥਾਨਾਂ ਨਾਲ ਰਜਿਸਟਰਡ ਕਾਰੀਗਰਾਂ ਨੂੰ ਸਿੱਧੇ ਤੌਰ ਤੇ ਫਾਇਦਾ ਹੋਇਆ ਜੋ ਸ਼ੀਟਿੰਗ ਕੱਪੜੇ, ਤੌਲੀਏ, ਬੈੱਡ ਸ਼ੀਟਾਂ, ਫਲੈਗ ਬੈਨਰਾਂ, ਸਪੰਜ਼ੀ ਕੱਪੜਿਆਂ, ਸੂਤੀ ਕਾਟਨ, ਖਾਦੀ ਬੰਟਿੰਗ ਕੱਪੜਿਆਂ ਅਤੇ ਹੋਰ ਸਮਾਨ ਦੇ ਉਤਪਾਦਨ ਵਿਚ ਲੱਗੇ ਹੋਏ ਸਨ। ਭਾਰਤੀ ਰੇਲਵੇ ਨੇ ਮਈ, 2020 ਤੋਂ ਦਸੰਬਰ, 2020 (ਦਸੰਬਰ 2021) ਤੱਕ 48.49 ਕਰੋੜ ਰੁਪਏ ਦਾ ਖਾਦੀ ਸਮਾਨ ਖਰੀਦਿਆ ਜਿਸ ਨਾਲ ਮਹਾਮਾਰੀ ਦੌਰਾਨ ਖਾਦੀ ਗਤੀਵਿਧੀਆਂ ਜਾਰੀ ਰਹੀਆਂ। ਭਾਰਤੀ ਰੇਲਵੇ ਨੇ ਮਈ ਅਤੇ ਜੂਨ ਦੇ ਮਹੀਨਿਆਂ ਵਿਚ ਖਾਦੀ ਤੋਂ 19.80 ਕਰੋੜ ਰੁਪਏ ਦੇ ਮੁੱਲ ਦਾ ਸਮਾਨ ਖਰੀਦਿਆ ਜਦੋਂ ਲੌਕਡਾਊਨ ਕਾਰਨ ਅਰਥਵਿਵਸਥਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਸੀ। ਇਸੇ ਤਰ੍ਹਾਂ ਰੇਲਵੇ ਨੇ ਜੁਲਾਈ ਅਤੇ ਅਗਸਤ ਵਿਚ 7.42 ਕਰੋੜ ਰੁਪਏ ਦੇ ਮੁੱਲ ਦਾ ਖਾਦੀ ਸਮਾਨ ਖਰੀਦਿਆ ਜਦੋਂ ਕਿ ਅਕਤੂਬਰ ਅਤੇ ਨਵੰਬਰ ਦੇ ਮਹੀਨੇ 13.01 ਕਰੋੜ ਰੁਪਏ ਦੇ ਖਾਦੀ ਉਤਪਾਦ ਖਰੀਦੇ ਗਏ। ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਵਿਨੇ ਕੁਮਾਰ ਸਕਸੈਨਾ ਨੇ ਸ਼੍ਰੀ ਪੀਯੂਸ਼ ਗੋਇਲ ਦਾ ਕੇਵੀਆਈਸੀ ਨੂੰ ਵੱਡੇ ਆਰਡਰ ਦੇ ਕੇ ਖਾਦੀ ਕਾਰੀਗਰਾਂ ਦੀ ਸਹਾਇਤਾ ਕਰਨ ਲਈ ਧੰਨਵਾਦ ਕੀਤਾ।
https://pib.gov.in/PressReleasePage.aspx?PRID=1689054
ਪੋਲੀਓ ਰਾਸ਼ਟਰੀ ਟੀਕਾਕਰਣ ਦਿਵਸ ਮੁੜ ਨਿਰਧਾਰਿਤ ਕਰਕੇ 31 ਜਨਵਰੀ 2021 ਕੀਤਾ ਗਿਆ, ਭਾਰਤ ਦੇ ਰਾਸ਼ਟਰਪਤੀ 30 ਜਨਵਰੀ 2021 ਨੂੰ ਐੱਨਆਈਡੀ ਦੀ ਸ਼ੁਰੂਆਤ ਕਰਨਗੇ
ਵਿਸ਼ਾਲ ਦੇਸ਼ਵਿਆਪੀ ਕੋਵਿਡ-19 ਟੀਕਾਕਰਣ ਅਭਿਆਨ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ 16 ਜਨਵਰੀ, 2021 ਤੋਂ ਸ਼ੁਰੂ ਕੀਤਾ ਜਾਵੇਗਾ। ਇਹ ਵਿਸ਼ਵ ਦਾ ਸਭ ਤੋਂ ਵੱਡਾ ਟੀਕਾਕਰਣ ਅਭਿਆਨ ਹੋਵੇਗਾ। ਇਸ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦੇ ਦਫਤਰ ਨਾਲ ਸਲਾਹ ਮਸ਼ਵਰਾ ਕਰਕੇ ਪੋਲੀਓ ਟੀਕਾਕਰਣ ਦਿਵਸ ਨੂੰ ਫਿਰ ਤੋਂ ਨਿਰਧਾਰਿਤ ਕਰਨ ਦਾ ਫੈਸਲਾ ਲਿਆ ਗਿਆ, ਜਿਸ ਨੂੰ ਕੌਮੀ ਟੀਕਾਕਰਣ ਦਿਵਸ (ਐੱਨਆਈਡੀ) ਜਾਂ “ਪੋਲੀਓ ਰਵੀਵਾਰ” ਤੋਂ 31 ਜਨਵਰੀ 2021 (ਐਤਵਾਰ) ਨਾਲ ਵੀ ਜਾਣਿਆ ਜਾਂਦਾ ਹੈ। ਮਾਣਯੋਗ ਰਾਸ਼ਟਰਪਤੀ 30 ਜਨਵਰੀ 2021 (ਸ਼ਨੀਵਾਰ) ਨੂੰ ਪੋਲੀਓ ਰਾਸ਼ਟਰੀ ਟੀਕਾਕਰਣ ਦਿਵਸ ਦੀ ਸ਼ੁਰੂਆਤ ਤੇ ਰਾਸ਼ਟਰਪਤੀ ਭਵਨ ਵਿਖੇ ਸਵੇਰੇ 11.45 ਵਜੇ ਕੁਝ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੇ।
https://pib.gov.in/PressReleasePage.aspx?PRID=1688474
ਡਾ. ਹਰਸ਼ ਵਰਧਨ ਨੇ ਆਤਮਨਿਰਭਰ ਭਾਰਤ, ਸਵਤੰਤਰ ਭਾਰਤ ਵੈਬੀਨਾਰ ਨੂੰ ਸੰਬੋਧਨ ਕੀਤਾ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਵੀਰਵਾਰ ਨੂੰ ਵਰਚੂਅਲੀ ਸਵਰਾਜ੍ਯ ਮੈਗਜ਼ੀਨ ਵੱਲੋਂ ਆਯੋਜਿਤ ਇੱਕ ਵੈਬੀਨਾਰ ਨੂੰ ਸੰਬੋਧਿਤ ਕੀਤਾ। ਇਹ ਵੈਬੀਨਾਰ ਆਤਮਨਿਰਭਰ ਭਾਰਤ, ਸਵਤੰਤਰ ਭਾਰਤ ਅਤੇ ਕੋਵਿਡ ਤੋਂ ਬਾਅਦ ਵਿਸ਼ਵ ਵਿੱਚ ਭਾਰਤ ਦੀ ਸਿਹਤ ਸੰਭਾਲ਼ ਵਾਤਾਵਰਣ ਪ੍ਰਣਾਲੀ ਉੱਪਰ ਹੈ। ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਆਤਮਨਿਰਭਰ ਭਾਰਤ ਸਰਕਾਰ ਦੇ ਕੇਂਦਰਿਤ ਖੇਤਰਾਂ ਵਿੱਚੋਂ ਇਕ ਬਣ ਗਿਆ ਹੈ, ਜਿਸ ਆਲੇ—ਦੁਆਲੇ ਸਾਰੀਆਂ ਆਰਥਿਕ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਸਾਡੀ ਸਰਕਾਰ ਅਮੀਰ ਤੇ ਗਰੀਬ ਵਿਚਾਲੇ ਪਾੜੇ ਨੂੰ ਭਰਨ ਤੇ ਕੇਂਦਰਿਤ ਹੈ ਅਤੇ ਸਾਰੇ ਨਾਗਰਿਕਾਂ ਨੂੰ ਬਰਾਬਰ ਮੌਕੇ ਮੁਹੱਈਆ ਕਰ ਰਹੀ ਹੈ"। ਕੋਵਿਡ ਸੰਕਟ ਨੂੰ ਮੌਕੇ ਵਿੱਚ ਬਦਲਣ ਦੇ ਵਿਸ਼ੇ ਤੇ ਡਾਕਟਰ ਹਰਸ਼ ਵਰਧਨ ਨੇ ਕਿਹਾ, ਕੋਵਿਡ ਐਮਰਜੈਂਸੀ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ,"ਭਾਰਤ ਕੋਵਿਡ 19 ਮਹਾਮਾਰੀ ਸੰਕਟ ਨੂੰ ਇੱਕ ਮੌਕੇ ਦੀ ਤਰ੍ਹਾਂ ਲਾਜ਼ਮੀ ਤੌਰ ਤੇ ਦੇਖੇ" ਅਤੇ 5 ਮੁੱਢਲੇ ਥੰਮਾਂ ਤੇ ਧਿਆਨ ਕੇਂਦਰਿਤ ਕਰੇ। ਉਹ ਥੰਮ ਹਨ, ਅਰਥਵਿਵਸਥਾ, ਤਕਨਾਲੋਜੀ, ਬੁਨਿਆਦੀ ਢਾਂਚਾ, ਜੀਵੰਤ ਡੈਮੋਗ੍ਰਾਫੀ ਅਤੇ ਸਵੈ ਨਿਰਭਰ ਭਾਰਤ ਕਾਇਮ ਕਰਨ ਦੀ ਮੰਗ। ਵਸੋਂ ਦੀ ਉੱਚੀ ਘਣਤਾ ਦੇ ਨਾਲ ਘਟਿਆ ਬੁਨਿਆਦੀ ਢਾਂਚੇ ਨੇ ਇੱਕ ਵੱਡੀ ਚੁਣੌਤੀ ਖੜੀ ਕੀਤੀ ਹੈ। ਇਸ ਬਿਮਾਰੀ ਦੇ ਭਾਰੀ ਸੰਕ੍ਰਮਿਤ ਸੁਭਾਅ ਨੂੰ ਸਮਝਦਿਆਂ ਅਤੇ ਦੇਸ਼ ਭਰ ਵਿੱਚ ਸਿਹਤ ਸੰਭਾਲ਼ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਦੀ ਲੋੜ ਲਈ, ਭਾਰਤ ਨੇ ਮੌਜੂਦਾ ਸਿਹਤ ਬੁਨਿਆਦੀ ਢਾਂਚੇ ਲਈ ਫਿਰ ਤੋਂ ਰਣਨੀਤਕ ਤੌਰ ਤੇ ਪ੍ਰਸਤਾਵਿਤ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਹਤ ਪ੍ਰਣਾਲੀਆਂ ਜੋ ਹੇਠਲੇ ਪੱਧਰ ਤੇ ਮੁੱਢਲੀਆਂ ਸਿਹਤ ਸਹੂਲਤਾਂ ਦੇ ਰਹੀਆਂ ਹਨ। ਉਹ ਬਿਨਾਂ ਛੂਹੇ ਨਾ ਰਹਿਣ। ਸਰਕਾਰ ਨੇ ਅਗਾਂਹਵੱਧ ਕੇ ਆਪਣੇ ਤੌਰ ਤੇ ਹੋਲ ਆਫ ਸੁਸਾਇਟੀ ਪਹੁੰਚ ਜੋ ਭਾਰਤ ਨੇ ਅਪਣਾਈ, ਉਸ ਨਾਲ ਕੋਵਿਡ 19 ਦਾ ਪ੍ਰਬੰਧ ਕਰਨਾ ਉਸ ਹੁੰਗਾਰੇ ਦੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ"।
https://pib.gov.in/PressReleseDetail.aspx?PRID=1688574
ਭਾਰਤੀ ਰੇਲ ਨੇ ਕੋਵਿਡ-19 ਦੇ ਖਿਲਾਫ਼ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਵਿੱਚ ਹਿੱਸਾ ਲਿਆ
ਭਾਰਤੀ ਰੇਲ ਨੇ ਕੋਵਿਡ-19 ਦੇ ਖਿਲਾਫ਼ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਵਿੱਚ ਹਿੱਸਾ ਲਿਆI ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੇ ਉਦਘਾਟਨ ਦੇ ਨਾਲ ਹੀ ਕੋਵਿਡ-19 ਦੇ ਖ਼ਿਲਾਫ਼ ਰਾਸ਼ਟਰੀ ਟੀਕਾਕਰਣ ਮੁਹਿੰਮ ਵਿੱਚ ਹਿੱਸਾ ਲੈਂਦੇ ਹੋਏ ਉੱਤਰੀ ਰੇਲਵੇ ਦੇ ਕੇਂਦਰੀ ਹਸਪਤਾਲ (ਐੱਨਆਰਸੀਐੱਚ) ਵਿੱਚ ਅੱਜ ਤੋਂ ਟੀਕਾਕਰਣ ਪ੍ਰੋਗਰਾਮ ਸ਼ੁਰੂ ਹੋ ਗਿਆ। ਐੱਨਆਰਸੀਐੱਚ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਸ਼ਰਦ ਸੀ ਖੋਰਵਾਲ ਨੇ ਹਸਪਤਾਲ ਕਰਮਚਾਰੀਆਂ ਦਾ ਹੌਸਲਾ ਵਧਾਉਣ ਲਈ ਕੋਵਿਡ-19 ਦਾ ਟੀਕਾ ਸਭ ਤੋਂ ਪਹਿਲਾਂ ਲਗਵਾਇਆ। ਇਸੇ ਤਰ੍ਹਾਂ ਜਬਲਪੁਰ ਦੇ ਰੇਲਵੇ ਹਸਪਤਾਲ ਵਿੱਚ ਵੀ ਉੱਥੇ ਦੇ ਮੈਨੇਜਿੰਗ ਡਾਇਰੈਕਟਰ ਨੇ ਵੀ ਪਹਿਲਾਂ ਟੀਕਾ ਲਿਆ। ਉੱਤਰੀ ਰੇਲਵੇ ਦੇ ਕੇਂਦਰੀ ਹਸਪਤਾਲ ਦੇ ਕੁੱਲ 51 ਸਿਹਤ ਦੇਖਭਾਲ ਕਰਮਚਾਰੀਆਂ ਨੂੰ ਅੱਜ ਕੋਵਿਸ਼ਿਲਡ ਦਾ ਟੀਕਾ ਲਗਾਇਆ ਗਿਆ। ਇਨ੍ਹਾਂ ਵਿਚੋਂ 28 ਪੁਰਖ ਅਤੇ 23 ਮਹਿਲਾਵਾਂ ਹਨ। ਟੀਕਾਕਰਣ ਅਭਿਯਾਨ ਜਬਲਪੁਰ ਰੇਲਵੇ ਹਸਪਤਾਲ ਵਿੱਚ ਵੀ ਸ਼ੁਰੂ ਕੀਤਾ ਗਿਆ। ਇਸ ਦੌਰਾਨ 73 ਡਾਕਟਰਾਂ ਅਤੇ ਪੈਰਾਮੈਡੀਸ ਨੂੰ ਟੀਕਾ ਲਗਾਇਆ ਗਿਆ। ਐੱਨਆਰਸੀਐੱਚ ਵਿੱਚ ਅੱਗੇ ਵੀ ਟੀਕਾਕਰਣ ਲਈ ਇਸ ਤਰ੍ਹਾਂ ਦੇ ਹੋਰ ਸੈਸ਼ਨ ਆਯੋਜਿਤ ਕੀਤੇ ਜਾਣਗੇ। ਅਗਲਾ ਸੈਸ਼ਨ 18 ਜਨਵਰੀ 2021 ਸੋਮਵਾਰ ਨੂੰ ਹੋਵੇਗਾ।
https://pib.gov.in/PressReleasePage.aspx?PRID=1689221
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਕੋਵਿਡ -19 ਰੋਕਥਾਮ ਟੀਕਾਕਰਣ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਹੁਣ ਤਕ 14,883 ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਡਾ: ਪ੍ਰਦੀਪ ਵਿਆਸ ਨੇ ਕਿਹਾ ਕਿ ਟੀਕਾਕਰਣ ਮੁਹਿੰਮ ਦੌਰਾਨ ਕੋਈ ਗੰਭੀਰ ਮਾੜੇ ਪ੍ਰਭਾਵਾਂ ਦੀ ਖ਼ਬਰ ਨਹੀਂ ਹੈ। ਸ਼ਨਿਚਰਵਾਰ ਨੂੰ ਰਾਜ ਦੇ 34 ਜ਼ਿਲ੍ਹਿਆਂ ਅਤੇ 27 ਮਿਊਂਸਿਪਿਲ ਖੇਤਰਾਂ ਵਿੱਚ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਹੋਈ, ਕੋਵਿਨ ਪੋਰਟਲ ਉੱਤੇ 17,762 ਟੀਕਾਕਰਤਾ ਅਤੇ 7,85,927 ਸਿਹਤ ਕਰਮਚਾਰੀ ਰਜਿਸਟਰਡ ਹੋਏ। ਇਸ ਟੀਕਾਕਰਣ ਮੁਹਿੰਮ ਦੇ ਪਹਿਲੇ ਪੜਾਅ ਵਿੱਚ 52.68 ਪ੍ਰਤੀਸ਼ਤ ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਗਿਆ ਹੈ। ਮੁੰਬਈ ਵਿੱਚ ਕੱਲ੍ਹ ਤਕਰੀਬਨ 1,597 ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਗਿਆ ਸੀ।
-
ਗੁਜਰਾਤ: ਗੁਜਰਾਤ ਵਿੱਚ ਕੋਵਿਡ-19 ਟੀਕਾਕਰਣ ਮੁਹਿੰਮ ਦਾ ਦੂਸਰਾ ਦਿਨ ਮੰਗਲਵਾਰ ਨੂੰ 161 ਬੂਥਾਂ ਵਿੱਚ ਬਿਨਾਂ ਕਿਸੇ ਸਮੱਸਿਆ ਦੇ ਖ਼ਤਮ ਹੋ ਗਿਆ, ਜਿੱਥੇ ਡਾਕਟਰਾਂ ਅਤੇ ਸਿਹਤ ਸੰਭਾਲ਼ ਕਰਮਚਾਰੀਆਂ, ਜਿਨ੍ਹਾਂ ਵਿੱਚ ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਸ਼ਾਮਲ ਸਨ, ਕੋਵੀਸ਼ੀਲਡ ਦੀ ਖੁਰਾਕ ਦਿੱਤੀ ਗਈ। ਟੀਕਾਕਰਣ ਮੁਹਿੰਮ ਦੇ ਪਹਿਲੇ ਦਿਨ 16 ਜਨਵਰੀ ਨੂੰ ਕੁੱਲ 13,274 ਲਾਭਾਰਥੀਆਂ ਦੇ ਟੀਕਾ ਲਗਾਇਆ ਗਿਆ ਸੀ। ਗੁਜਰਾਤ ਵਿੱਚ ਟੀਕਾਕਰਣ ਮੁਹਿੰਮ ਅੱਠ ਮਿਊਂਸਿਪਿਲ ਕਾਰਪੋਰੇਸ਼ਨ ਖੇਤਰਾਂ ਵਿੱਚ ਇੱਕ ਹਫ਼ਤੇ ਵਿੱਚ ਤਿੰਨ ਦਿਨ ਅਤੇ ਬਾਕੀ ਚਾਰਾਂ ਦਿਨਾਂ ਵਿੱਚ ਇੱਕ ਹਫ਼ਤੇ ਵਿੱਚ ਚਾਰ ਦਿਨ ਚਲਾਈ ਜਾਵੇਗੀ। ਗੁਜਰਾਤ ਸਰਕਾਰ ਨੇ ਟੀਕਾਕਰਣ ਦੇ ਪਹਿਲੇ ਪੜਾਅ ਵਿੱਚ 4.31 ਲੱਖ ਲਾਭਾਰਥੀਆਂ ਦੀ ਪਛਾਣ ਕੀਤੀ ਸੀ। ਮੁੱਖ ਮੰਤਰੀ ਵਿਜੇ ਰੁਪਾਨੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਗੁਜਰਾਤ ਵਿੱਚ ਕਿਤੇ ਵੀ ਕਿਸੇ ਟੀਕੇ ਦੇ ਪ੍ਰਬੰਧਨ ਕਾਰਨ ਗੰਭੀਰ ਪ੍ਰਤੀਕ੍ਰਿਆ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
-
ਮੱਧ ਪ੍ਰਦੇਸ਼: ਕੋਵਿਡ ਦੇ ਮਾਮਲਿਆਂ ਵਿੱਚ ਗਿਰਾਵਟ ਦਾ ਰੁਝਾਨ ਮੱਧ ਪ੍ਰਦੇਸ਼ ਵਿੱਚ ਮੰਗਲਵਾਰ ਨੂੰ ਜਾਰੀ ਰਿਹਾ, ਸਿਰਫ 304 ਨਵੇਂ ਮਾਮਲਿਆਂ ਦੀ ਜਾਂਚ ਕੀਤੀ ਗਈ। ਇਸਦੇ ਨਾਲ ਮੱਧ ਪ੍ਰਦੇਸ਼ ਦੀ ਸਮੁੱਚੀ ਕੋਵਿਡ -19 ਦੀ ਗਿਣਤੀ 2,52,186 ਹੈ। ਰਾਜ ਦੇ ਸਿਹਤ ਬੁਲੇਟਿਨ ਦੇ ਅਨੁਸਾਰ ਸੱਤ ਹੋਰ ਲੋਕ ਵਾਇਰਲ ਸੰਕਰਮਣ ਦੇ ਸ਼ਿਕਾਰ ਹੋਣ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 3,763 ਹੋ ਗਈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 725 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਮੱਧ ਪ੍ਰਦੇਸ਼ ਵਿੱਚ ਰਿਕਵਰੀ ਦੀ ਗਿਣਤੀ 2,42,691 ਹੋ ਗਈ।
-
ਛੱਤੀਸਗੜ੍ਹ: ਛੱਤੀਸਗੜ੍ਹ, 10,000 ਤੋਂ ਵੱਧ ਸਿਹਤ ਕਰਮਚਾਰੀਆਂ ਨੂੰ ਕੋਰੋਨਾਵਾਇਰਸ ਦੇ ਟੀਕੇ ਲਗਵਾਏ ਗਏ ਹਨ। ਟੀਕੇ ਦੇ ਕਾਰਨ ਹੁਣ ਤੱਕ ਕਿਸੇ ਵੀ ਵੱਡੀ ਮਾੜੀ ਘਟਨਾ ਦੀ ਖਬਰ ਨਹੀਂ ਮਿਲੀ ਹੈ। ਛੱਤੀਸਗੜ੍ਹ ਵਿੱਚ ਕੋਵਿਡ ਟੀਕਾਕਰਣ ਦੇ ਦੂਜੇ ਦਿਨ ਕੱਲ੍ਹ 5280 ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਗਿਆ। ਕੋਵਿਡ ਟੀਕਾਕਰਣ ਰਾਜ ਦੇ 97 ਟੀਕਾਕਰਣ ਕੇਂਦਰਾਂ ਵਿਖੇ ਕਰਵਾਇਆ ਗਿਆ। ਛੱਤੀਸਗੜ੍ਹ ਵਿੱਚ ਮੰਗਲਵਾਰ ਨੂੰ 383 ਕੋਵਿਡ -19 ਦੇ ਕੇਸ ਦਰਜ ਹੋਏ ਅਤੇ 10 ਮੌਤਾਂ ਹੋਈਆਂ, ਜਿਸ ਨਾਲ ਸੰਕਰਮਣ ਦੀ ਗਿਣਤੀ 2,94,355 ਹੋ ਗਈ ਅਤੇ ਮੌਤਾਂ ਦੀ ਗਿਣਤੀ 3,575 ਹੋ ਗਈ। 59 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲਣ ਤੇ 279 ਨੂੰ ਘਰਾਂ ਵਿੱਚ ਆਇਸੋਲੇਟ ਕਰਨ ਤੋਂ ਬਾਅਦ ਰਿਕਵਰੀ ਦੀ ਗਿਣਤੀ 2,84,848 ’ਤੇ ਪਹੁੰਚ ਗਈ, ਰਾਜ ਦੇ 5,932 ਐਕਟਿਵ ਕੇਸ ਹਨ।
-
ਰਾਜਸਥਾਨ: ਰਾਜਸਥਾਨ ਵਿੱਚ ਮੰਗਲਵਾਰ ਨੂੰ 11, 288 ਤੋਂ ਵੱਧ ਸਿਹਤ ਕਰਮਚਾਰੀਆਂ ਦੇ ਟੀਕਾ ਲਗਾਇਆ ਗਿਆ। ਰਾਜਧਾਨੀ ਜੈਪੁਰ ਵਿੱਚ ਵੱਧ ਤੋਂ ਵੱਧ 1,0 57 ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਗਿਆ। ਪ੍ਰੋਜੈਕਟ ਡਾਇਰੈਕਟਰ- ਟੀਕਾਕਰਣ ਡਾ: ਰਘੂਰਾਜ ਸਿੰਘ ਨੇ ਕਿਹਾ ਕਿ ਟੀਕਾਕਰਣ ਮੁਹਿੰਮ ਤੇਜ਼ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਵਿਅਕਤੀ ਦੀ ਸਿਹਤ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਵੇਖਿਆ ਗਿਆ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਰਾਜ ਵਿੱਚ ਕੋਵਿਡ ਟੀਕਾਕਰਣ ਪ੍ਰੋਗਰਾਮ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ 73 ਪ੍ਰਤੀਸ਼ਤ ਸਿਹਤ ਕਰਮਚਾਰੀਆਂ ਨੂੰ ਪਹਿਲੇ ਦਿਨ ਟੀਕਾ ਲਗਵਾਇਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਲੋਕਾਂ ਨੂੰ ਬਿਨਾਂ ਕਿਸੇ ਝਿਜਕ ਟੀਕੇ ਲਗਵਾਉਣੇ ਚਾਹੀਦੇ ਹਨ।
-
ਗੋਆ: ਕੋਵਿਡ-19 ਵਿਰੁੱਧ 18,000 ਟੀਕਿਆਂ ਦੀ ਖਪਤ ਅੱਜ ਸਵੇਰੇ ਮੁੰਬਈ ਤੋਂ ਉਡਾਣ ਰਾਹੀਂ ਗੋਆ ਪਹੁੰਚੀ ਅਤੇ ਰਾਜ ਵਿੱਚ ਟੀਕਾਕਰਣ ਮੁਹਿੰਮ ਸ਼ੁੱਕਰਵਾਰ ਤੋਂ ਫਿਰ ਤੋਂ ਸ਼ੁਰੂ ਹੋਵੇਗੀ। ਰਾਜ ਵਿੱਚ ਟੀਕਾਕਰਣ ਦੀ ਪ੍ਰਕਿਰਿਆ ਪਿਛਲੇ ਸ਼ਨਿਚਰਵਾਰ ਨੂੰ ਸੱਤ ਕੇਂਦਰਾਂ ਵਿੱਚ ਸ਼ੁਰੂ ਹੋਈ ਸੀ, ਜਿਨ੍ਹਾਂ ਵਿੱਚ ਦੋ ਨਿਜੀ ਹਸਪਤਾਲ ਵੀ ਸ਼ਾਮਲ ਸਨ। ਗੋਆ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ ਜੋਸ ਡੀ'ਸਾ ਨੇ ਕਿਹਾ ਕਿ ਰਾਜ ਟੀਕਾ ਲਗਾਉਣ ਦੀ ਪ੍ਰਕਿਰਿਆ ਲਈ ਨਿਜੀ ਹਸਪਤਾਲਾਂ ਸਣੇ ਹੋਰ ਸਹੂਲਤਾਂ ਜੋੜ ਰਹੇ ਹਨ। ਪਿਛਲੇ ਹਫ਼ਤੇ ਰਾਜ ਨੂੰ ਟੀਕਾ ਮੁਹਿੰਮ ਦੇ ਪਹਿਲੇ ਦਿਨ ਸਿਹਤ ਵਿਭਾਗ ਤੋਂ 23,500 ਖੁਰਾਕਾਂ ਦਾ ਭੰਡਾਰ ਮਿਲਿਆ ਸੀ, ਜਿਨ੍ਹਾਂ ਵਿਚੋਂ 426 ਸਿਹਤ ਕਰਮਚਾਰੀਆਂ ਨੂੰ ਦਿੱਤੀਆਂ ਗਈਆਂ ਸਨ।
-
ਅਸਾਮ: ਅਸਾਮ ਵਿੱਚ ਕੋਵਿਡ -19 ਦੇ ਮਾਮਲੇ 216887 ਹੋ ਗਏ, ਜਿਨ੍ਹਾਂ ਵਿੱਚ ਮੰਗਲਵਾਰ ਨੂੰ 23 ਨਵੇਂ ਕੇਸ, ਛੁੱਟੀ ਵਾਲੇ ਮਰੀਜ਼ 213081 ਅਤੇ 1075 ਕੁੱਲ ਮੌਤਾਂ ਹੋ ਗਈਆਂ। ਕਿਰਿਆਸ਼ੀਲ ਕੇਸ 1384 ਹਨ।
-
ਨਾਗਾਲੈਂਡ: ਨਾਗਾਲੈਂਡ ਵਿੱਚ ਮੰਗਲਵਾਰ ਨੂੰ 05 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ। ਕੁੱਲ ਕੇਸ 12066 ਹੋ ਗਏ।
-
ਸਿੱਕਮ: ਸਿੱਕਮ ਵਿੱਚ ਮੰਗਲਵਾਰ ਨੂੰ 14 ਨਵੇਂ ਕੇਸਾਂ ਨਾਲ ਕੁੱਲ ਕੋਵਿਡ -19 ਦੇ ਮਾਮਲੇ 6052 ਹੋ ਗਏ. ਕੁੱਲ ਮੌਤਾਂ 131 ਹਨ।
-
ਕੇਰਲ: ਕੋਵਿਡ-19 ਟੀਕੇ ਦਾ ਦੂਜਾ ਸਮੂਹ ਅੱਜ ਸਵੇਰੇ ਕੋਚਿਨ ਇੰਟਰਨੈਸ਼ਨਲ ਏਅਰਪੋਰਟ ਲਿਮਿਟਿਡ (ਸੀਆਈਏਐੱਲ) ਵਿਖੇ ਪਹੁੰਚਿਆ। ਗੋ ਏਅਰ ਦੀ ਇਕ ਉਡਾਣ ਟੀਕੇ ਦੇ 22 ਡੱਬੇ ਲੈ ਕੇ ਕੋਚੀ ਏਅਰਪੋਰਟ 'ਤੇ ਉਤਰੀ, ਜਿਸ ਵਿੱਚ 3,60,500 ਖੁਰਾਕ ਟੀਕੇ ਸਨ। ਹਰੇਕ ਬਕਸੇ ਵਿੱਚ ਟੀਕੇ ਦੀਆਂ 9500 ਖੁਰਾਕਾਂ ਹੁੰਦੀਆਂ ਹਨ ਅਤੇ ਖੇਪ ਦੇ 12 ਬਕਸੇ ਏਰਨਾਕੁਲਮ ਜ਼ਿਲ੍ਹੇ ਲਈ ਅਲਾਟ ਕੀਤੇ ਗਏ ਹਨ ਅਤੇ ਨੌ ਬਾਕਸ ਕੋਜ਼ੀਕੋਡ ਭੇਜੇ ਜਾਣਗੇ। ਇਕ ਬਕਸਾ ਲਕਸ਼ਦੀਪ ਲਈ ਹੈ। ਲਕਸ਼ਦੀਪ ਦੇ ਟੀਕੇ ਵਾਲਾ ਬਕਸਾ ਪਵਨ ਹੰਸ ਵਿੱਚ ਤਬਦੀਲ ਕਰ ਦਿੱਤਾ ਗਿਆ ਜੋ ਤੁਰੰਤ ਆਈਲੈਂਡ ਲਈ ਰਵਾਨਾ ਹੋ ਗਿਆ। ਇਸ ਦੌਰਾਨ ਰਾਜ ਵਿੱਚ ਚੌਥੇ ਦਿਨ ਟੀਕਾਕਰਣ ਮੁਹਿੰਮ ਜਾਰੀ ਰਹੀ। ਹੁਣ ਤੱਕ 24,501 ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਏਰਨਾਕੁਲਮ, ਜ਼ਿਲ੍ਹੇ ਵਿੱਚ ਸਭ ਤੋਂ ਵੱਧ ਸਿਹਤ ਕਰਮਚਾਰੀ ਸ਼ਾਟਸ ਲਈ ਰਜਿਸਟਰਡ ਹਨ, ਹੁਣ ਤੱਕ 1854 ਸਿਹਤ ਕਰਮਚਾਰੀਆਂ ਨੂੰ ਟੀਕਾ ਲਗਵਾ ਚੁੱਕੇ ਹਨ। ਕੇਂਦਰ ਦੀ ਹੌਲੀ ਰਫ਼ਤਾਰ ਦੀ ਆਲੋਚਨਾ ਦੇ ਮੱਦੇਨਜ਼ਰ ਸਰਕਾਰ ਨੇ ਟੀਕਾਕਰਣ ਮੁਹਿੰਮ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰਾਂ ਦੇ ਇੰਚਾਰਜ ਅਧਿਕਾਰੀਆਂ ਨੂੰ ਨਿਸ਼ਚਿਤ ਕੇਂਦਰਾਂ ਵਿੱਚ ਟੀਕਾਕਰਣ ਬੂਥ ਸਥਾਪਤ ਕਰਨ ਸਮੇਤ ਲੋੜੀਂਦੇ ਪ੍ਰਬੰਧ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।
-
ਤਮਿਲ ਨਾਡੂ: ਅੱਜ ਤੱਕ ਤਮਿਲ ਨਾਡੂ ਵਿੱਚ ਕੁੱਲ 831866 ਮਾਮਲੇ, 12,281 ਮੌਤਾਂ, 5487 ਕਿਰਿਆਸ਼ੀਲ ਮਾਮਲੇ ਅਤੇ 814098 ਮਰੀਜ਼ਾਂ ਦੀ ਛੁੱਟੀ ਦਰਜ ਕੀਤੀ ਗਈ।
-
ਕਰਨਾਟਕ: ਅੱਜ ਤੱਕ ਕਰਨਾਟਕ ਵਿੱਚ ਕੁੱਲ ਕੇਸ 933077, ਮੌਤਾਂ 12,181, 7865 ਐਕਟਿਵ ਕੇਸ ਅਤੇ 913012 ਡਿਸਚਾਰਜ ਦਰਜ ਕੀਤੇ ਗਏ।
-
ਆਂਧਰ ਪ੍ਰਦੇਸ਼: ਅੱਜ ਤੱਕ ਆਂਧਰ ਪ੍ਰਦੇਸ਼ ਵਿੱਚ ਕੁੱਲ 913350 ਮਾਮਲੇ ਦਰਜ ਕੀਤੇ ਗਏ, 7142 ਮੌਤਾਂ, 1660 ਐਕਟਿਵ ਕੇਸ ਅਤੇ 874548 ਡਿਸਚਾਰਜ ਦਰਜ ਕੀਤੇ ਗਏ।
-
ਤੇਲੰਗਾਨਾ: ਕੋਵਿਡ-19 ਟੀਕਾਕਰਣ ਪ੍ਰੋਗਰਾਮ ਇਸ ਮਹੀਨੇ ਦੀ 16 ਤਰੀਕ ਨੂੰ ਤੇਲੰਗਾਨਾ ਵਿੱਚ ਸ਼ੁਰੂ ਹੋਇਆ ਸੀ। ਇਹ ਟੀਕਾਕਰਣ ਰਾਜ ਦੇ 140 ਕੇਂਦਰਾਂ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਵਰਚੁਅਲ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਪਹਿਲੇ ਦਿਨ 4296 ਲੋਕ ਦਿਨ ਵਿੱਚ ਟੀਕਾਕਰਣ ਲਈ ਰਜਿਸਟਰ ਕੀਤੇ, ਕੁੱਲ 3962 ਨੂੰ ਰਾਜ ਭਰ ਦੇ 140 ਟੀਕਾਕਰਣ ਕੇਂਦਰਾਂ ਵਿੱਚ ਪਹਿਲੇ ਦਿਨ ਟੀਕਾ ਲਗਾਇਆ ਗਿਆ। ਰਾਜਪਾਲ ਸ੍ਰੀਮਤੀ ਤਾਮਿਲਿਸਾਈ ਸੌਂਦਰਾਰਾਜਨ ਨੇ ਨਿਜ਼ਾਮ ਦੇ ਮੈਡੀਕਲ ਸਾਇੰਸਜ਼ ਇੰਸਟੀਟਿਊਟ (ਐੱਨਆਈਐੱਮਐੱਸ), ਹੈਦਰਾਬਾਦ ਵਿਖੇ ਟੀਕਾਕਰਣ ਦੀ ਸ਼ੁਰੂਆਤ ਕੀਤੀ। ਗਾਂਧੀ ਹਸਪਤਾਲ, ਹੈਦਰਾਬਾਦ ਵਿੱਚ ਟੀਕਾਕਰਣ ਦੀ ਰਸਮੀ ਸ਼ੁਰੂਆਤੀ ਕੇਂਦਰੀ ਗ੍ਰਹਿ ਰਾਜ ਗ੍ਰਹਿ ਰਾਜ ਮੰਤਰੀ ਸ੍ਰੀ ਜੀ. ਕਿਸ਼ਨ ਰੈਡੀ ਅਤੇ ਰਾਜ ਦੇ ਸਿਹਤ ਮੰਤਰੀ ਸ੍ਰੀ ਈਤਲਾ ਰਾਜੇਂਦਰ ਨੇ ਕੀਤੀ। ਟੀਕਾਕਰਣ ਮੁਹਿੰਮ ਦੇ ਦੂਜੇ ਦਿਨ ਯਾਨੀ 18 ਜਨਵਰੀ (17 ਜਨਵਰੀ ਨੂੰ ਛੁੱਟੀ / ਐਤਵਾਰ) ਨੂੰ ਕੁੱਲ 13,666 ਪ੍ਰੀ-ਰਜਿਸਟਰਡ ਸਿਹਤ ਅਮਲੇ ਅਤੇ ਸੈਨੀਟੇਸ਼ਨ ਕਰਮਚਾਰੀਆਂ ਨੂੰ 335 ਟੀਕਾਕਰਣ ਕੇਂਦਰਾਂ ਵਿੱਚ ਟੀਕਾ ਲਗਾਇਆ ਗਿਆ ਸੀ। ਦੂਸਰੇ ਦਿਨ ਮਾਮੂਲੀ ਰਿਐਕਸ਼ਨ ਦੇ ਲਗਭਗ 15 ਮਾਮਲੇ ਸਾਹਮਣੇ ਆਏ ਹਨ। ਕੋਵਿਡ ਟੀਕਾਕਰਣ ਦੇ ਤੀਜੇ ਦਿਨ (ਮੰਗਲਵਾਰ) ਨੂੰ ਰਾਜ ਭਰ ਦੇ 894 ਟੀਕਾਕਰਣ ਕੇਂਦਰਾਂ ਵਿੱਚ ਕੁੱਲ 51,997 ਸਿਹਤ ਕਰਮਚਾਰੀਆਂ ਨੂੰ ਕੋਵਿਡ ਟੀਕਾ ਲਗਾਇਆ ਗਿਆ ਸੀ ਅਤੇ ਮਾਮੂਲੀ ਰਿਐਕਸ਼ਨ ਦੇ 51 ਕੇਸ ਸਾਹਮਣੇ ਆਏ ਹਨ। ਹੁਣ ਰਾਜ ਵਿੱਚ ਟੀਕੇ ਲਗਾਏ ਵਿਅਕਤੀਆਂ ਦੀ ਕੁੱਲ ਸੰਖਿਆ 69,625 ਹੈ। ਮੰਗਲਵਾਰ ਨੂੰ ਕੋਵੀਸ਼ੀਲਡ ਟੀਕੇ ਦੀਆਂ ਕੁੱਲ 3.48 ਲੱਖ ਹੋਰ ਖੁਰਾਕਾਂ ਹੈਦਰਾਬਾਦ ਪਹੁੰਚੀਆਂ। ਰਾਜ ਦੇ ਨਿਜੀ ਹਸਪਤਾਲਾਂ ਵਿੱਚ ਕੰਮ ਕਰ ਰਹੇ ਡਾਕਟਰਾਂ ਸਮੇਤ ਸਿਹਤ ਸਟਾਫ ਲਈ ਟੀਕਾਕਰਣ ਇਸ ਮਹੀਨੇ ਦੀ 25 ਤੋਂ ਸ਼ੁਰੂ ਹੋ ਜਾਵੇਗਾ। ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ ਟੀਕਾਕਰਣ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਅਤੇ ਸਿਹਤ ਕਰਮਚਾਰੀਆਂ ਦੀ ਵੱਡੀ ਗਿਣਤੀ ਟੀਕੇ ਲਗਾਉਣ ਲਈ ਅੱਗੇ ਆਉਣ ਲਈ ਰਾਜ ਦੇ ਸਿਹਤ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਕੋਵਿਡ ਟੀਕਾਕਰਣ ਦੀ ਬਜਾਏ ਅੱਜ (ਬੁੱਧਵਾਰ), ਰਾਜ ਵਿੱਚ ਨਿਯਮਿਤ ਟੀਕਾਕਰਣ ਪ੍ਰੋਗਰਾਮ ਚੱਲ ਰਿਹਾ ਹੈ। (ਕੋਵਿਡ ਟੀਕਾਕਰਣ ਇੱਕ ਹਫ਼ਤੇ ਵਿੱਚ ਕੁਝ ਦਿਨਾਂ ਲਈ ਕੀਤਾ ਜਾਏਗਾ ਭਾਵ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ੁੱਕਰਵਾਰ) ਅਤੇ ਰੁਟੀਨ ਟੀਕਾਕਰਣ ਇੱਕ ਹਫ਼ਤੇ ਵਿੱਚ ਦੋ ਦਿਨ ਯਾਨੀ ਬੁੱਧਵਾਰ ਅਤੇ ਸ਼ਨੀਵਾਰ ਨੂੰ ਜਾਰੀ ਰਹੇਗਾ)।
ਫੈਕਟਚੈੱਕ
*******
ਵਾਈਬੀ
(Release ID: 1690671)
Visitor Counter : 284