ਸੂਚਨਾ ਤੇ ਪ੍ਰਸਾਰਣ ਮੰਤਰਾਲਾ

'ਹੋਪ ਸਮਰ ਰੈਬਲਜ਼' ਬਹੁਤ ਸਾਰੇ ਪਰਿਵਾਰਾਂ ਨੂੰ ਇਸ ਮੁਸ਼ਕਿਲ ਸਥਿਤੀ ਵਿੱਚ ਨੈਤਿਕ ਸਹਾਇਤਾ ਪ੍ਰਦਾਨ ਕਰਦੀ ਹੈ: ਡਾਇਰੈਕਟਰ ਮਾਰਟੀਨਾ ਸਕੋਵਾ


“ਇਹ ਫਿਲਮ ਦੋਸਤੀ, ਵਿਸ਼ਵਾਸ, ਆਪਸੀ ਰਿਸ਼ਤਿਆਂ ਅਤੇ ਪਿਆਰ ਨੂੰ ਉਤਸ਼ਾਹਿਤ ਕਰਦੀ ਹੈ”

ਇੱਕ 11 ਸਾਲਾ ਲੜਕਾ ਆਪਣੀ ਮਾਂ ਦਾ ਕਹਿਣਾ ਨਹੀਂ ਮੰਨਦਾ ਅਤੇ ਘਰ ਤੋਂ ਆਪਣੇ ਨਾਨਾ-ਨਾਨੀ ਦੀ ਭਾਲ ਵਿੱਚ ਜਰਮਨੀ ਤੋਂ ਸਲੋਵਾਕੀਆ ਵਿਚ ਭੱਜ ਜਾਂਦਾ ਹੈ, ਸਿਰਫ ਇਹ ਅਹਿਸਾਸ ਕਰਨ ਲਈ ਕਿ ਉਸ ਦਾ ਦਾਦਾ ਓਨਾ ਦੋਸਤਾਨਾ ਨਹੀਂ ਹੈ ਜਿੰਨਾ ਉਸ ਨੇ ਸੋਚਿਆ ਸੀ। ਇਸ ਲੜਕੇ ਦੇ ਸਾਹਸ ਬਾਰੇ ਬੋਲਦਿਆਂ, ਇੱਫੀ 51 ਵਿਸ਼ਵ ਪਨੋਰਮਾ ਫਿਲਮ, ਸਮਰ ਰੈਬਲਜ਼ ਦੀ ਡਾਇਰੈਕਟਰ ਮਾਰਟੀਨਾ ਸਕੋਵਾ ਨੇ ਕਿਹਾ: “ਕਹਾਣੀ 11 ਸਾਲਾਂ ਦੇ ਇੱਕ ਲੜਕੇ ਦੀਆਂ ਅੱਖਾਂ ਰਾਹੀਂ ਕਹੀ ਗਈ ਹੈ। ਮੈਨੂੰ ਉਮੀਦ ਹੈ ਕਿ ਇਹ ਕਹਾਣੀ ਅੱਜ ਕੱਲ੍ਹ ਇਸ ਮੁਸ਼ਕਿਲ ਸਥਿਤੀ ਵਿੱਚ ਬਹੁਤ ਸਾਰੇ ਪਰਿਵਾਰਾਂ ਲਈ ਨੈਤਿਕ ਸਹਾਇਤਾ ਵਜੋਂ ਕੰਮ ਕਰੇਗੀ। ਫਿਲਮ ਵਿੱਚ ਦੋਸਤੀ, ਵਿਸ਼ਵਾਸ ਅਤੇ ਆਪਣੇ ਆਪਸੀ ਰਿਸ਼ਤਿਆਂ ਅਤੇ ਪਿਆਰ ਦੀਆਂ ਭਾਵਨਾਵਾਂ ਦੇ ਵਿਸ਼ੇ ਹਨ। ਮੈਨੂੰ ਉਮੀਦ ਹੈ ਕਿ ਦਰਸ਼ਕ ਇਨ੍ਹਾਂ ਭਾਵਨਾਵਾਂ ਨੂੰ ਸਮਝਣਗੇ ਜੋ ਅਸੀਂ ਇਸ ਵਿੱਚ ਪਾਏ ਹਨ ਅਤੇ ਵਿਸ਼ੇਸ਼ ਹਾਸਾ ਠੱਠਾ ਉਨ੍ਹਾਂ ਨੂੰ ਬਿਹਤਰ ਮਹਿਸੂਸ ਕਰਵਾਏਗਾ।" ਉਹ 5ਵੇਂ ਦਿਨ (20 ਜਨਵਰੀ, 2021) ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਸੰਸਕਰਣ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

 

ਪਹਿਲੀ ਫੀਚਰ ਫਿਲਮ ਦੇ ਨਿਰਦੇਸ਼ਕ ਨੇ ਇਕਬਾਲ ਕੀਤਾ, “ਮੈਨੂੰ ਵੀ ਬਚਪਨ ਵਿੱਚ ਵੱਖਰੇ ਪਰਿਵਾਰ ਨਾਲ ਸਮੱਸਿਆਵਾਂ ਸਨ, ਲੇਕਿਨ ਮੈਂ ਆਪਣੇ ਦਾਦਾ-ਦਾਦੀ ਨਾਲ ਚੰਗਾ ਸਮਾਂ ਬਤੀਤ ਕੀਤਾ”। ਉਨ੍ਹਾਂ ਕਿਹਾ ਕਿ ਏਲੀਅਸ ਵਿਸਕੋਸਿਲ, ਬਾਲ ਅਦਾਕਾਰ ਜੋ ਕਿ ਛੋਟੇ ਮੁੰਡੇ ਜੋਨਸ ਦੀ ਭੂਮਿਕਾ ਅਦਾ ਕਰਦਾ ਹੈ, ਆਪਣੇ-ਆਪ ਵਿੱਚ ਕੁਸ਼ਲ ਅਤੇ ਪ੍ਰਤਿਭਾਵਾਨ ਸੀ ਅਤੇ ਅਦਾਕਾਰੀ ਦੇ ਨਵੇਂ ਢੰਗਾਂ ਲਈ ਖੁੱਲਾ ਸੀ ਜਿਸਦੀ ਕਿਰਦਾਰ ਮੰਗ ਕਰਦਾ ਸੀ।

 

ਫਿਲਮ ਲਈ ‘ਸਮਰ ਰੈਬਲਜ਼’ ਦਾ ਸਿਰਲੇਖ ਚੁਣੇ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਉਨ੍ਹਾਂ ਕਿਹਾ, “ਬਾਲ ਪਾਤਰ ਦਰਜੇ ਨੂੰ ਪਸੰਦ ਨਹੀਂ ਕਰਦੇ, ਉਹ ਬਦਲਣਾ ਚਾਹੁੰਦੇ ਹਨ”।

 

https://ci5.googleusercontent.com/proxy/z-ZwIQagiDBYia2dU28Z9A3H8_f1ltCvyghx2UUJuti41GfbuQm-pp9_hkdcIOzG21H-3B-uvMdiSZMIuZCxXn0dDEyUAlx5I9kDtdIW0EsIbG032A=s0-d-e1-ft#https://static.pib.gov.in/WriteReadData/userfiles/image/06SSL5.jpg

 

ਇੱਫੀ ਵਿਖੇ ਆਪਣੀ ਮੌਜੂਦਗੀ ਬਾਰੇ ਬੋਲਦਿਆਂ ਨਿਰਦੇਸ਼ਕ ਨੇ ਕਿਹਾ: “ਮੈਂ ਗੋਆ ਵਿੱਚ ਆ ਕੇ ਇਸ ਫਿਲਮ ਨੂੰ ਦਿਖਾ ਕੇ ਬਹੁਤ ਖੁਸ਼ ਹਾਂ। ਮੈਂ ਇਸ ਤੋਂ ਪਹਿਲਾਂ ਕਦੇ ਵੀ ਭਾਰਤ ਨਹੀਂ ਆਈ ਸੀ ਅਤੇ ਇਸ ਫਿਲਮ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਲਈ ਫਿਲਮ ਮੇਲੇ ਦੀ ਬਹੁਤ ਸ਼ੁਕਰਗੁਜ਼ਾਰ ਹਾਂ।"

 

'ਸਮਰ ਰੈਬਲਜ਼' ਬਾਰੇ

 

ਮਾਰਟੀਨਾ ਸਕੋਵਾ ਦੀ ਸਮਰ ਰੈਬਲਜ਼ ਵਿੱਚ, “ਦੋਭਾਸ਼ੀ ਕਾਮੇਡੀ-ਐਡਵੈਂਚਰ”, ਨੌਜਵਾਨ ਜੋਨਸ (ਏਲੀਆਸ ਵਿਸਕੋਸਲ) ਆਪਣੇ ਦਾਦਾ ਨਾਲ ਆਪਣੀਆਂ ਛੁੱਟੀਆਂ ਬਿਤਾਉਣਾ ਚਾਹੁੰਦਾ ਹੈ। ਉਹ ਸਚਮੁਚ ਚਾਹੁੰਦਾ ਹੈ - ਭਾਵੇਂ ਉਸ ਦੀ ਥੱਕ ਗਈ ਮਾਂ ਨੇ ਪਹਿਲਾਂ ਹੀ ਹੋਰ ਯੋਜਨਾਵਾਂ ਬਣਾ ਲਈਆਂ ਹਨ। ਥੋੜ੍ਹਾ ਜਿਹਾ ਉਗਰ, ਜੋ ਕਿ ਬਹੁਤ ਸਪਸ਼ਟ ਹੈ, ਜਲਦੀ ਹੀ ਜੋਨਸ ਜਰਮਨੀ ਤੋਂ ਸਲੋਵਾਕੀਆ ਭੱਜ ਜਾਂਦਾ ਹੈ। ਸਿਰਫ ਇਹ ਅਹਿਸਾਸ ਕਰਨ ਲਈ ਕਿ ਉਸਦਾ ਪਿਆਰਾ ਦਾਦਾ ਬਰਨਾਰਡ ਹੁਣ ਗੁੱਸੇਖੋਰ ਅਤੇ ਚਿੜਚਿੜਾ ਵਿਅਕਤੀ ਹੈ, ਜਿਸ ਨੂੰ ਉਸਨੇ ਯਾਦ ਕੀਤਾ। ਇਸ ਦੌਰਾਨ ਉਹ ਨਵੇਂ ਸਾਹਸੀ ਕਾਰਨਾਮਿਆਂ 'ਤੇ ਨਿੱਕਲ ਪੈਂਦਾ ਹੈ ਅਤੇ ਬੇਸਬਾਲ ਕੈਪ ਵਿੱਚ ਐਲੇਕਸ (ਲੀਨਾ ਪਾਵਲਿਕੋਵਾ) ਇੱਕ ਸਥਾਨਕ ਲੜਕੀ ਨੂੰ ਮਿਲਦਾ ਹੈ। ਦੋਵੇਂ ਪਾਗਲ ਵਿਚਾਰਾਂ ਨਾਲ ਮੁਸੀਬਤ ਸਹੇੜ ਲੈਂਦੇ ਹਨ। ਦੋਸਤੀ ਅਤੇ ਨਿਰਸੁਆਰਥ ਦਾ ਇੱਕ ਗਰਮੀਆਂ ਦਾ ਅਭਿਆਸ ਹੈ, ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਸੁਪਨਾ ਵੇਖਣਾ ਅਮੁੱਲ ਅਤੇ ਉਮਰ ਦੀਆਂ ਹੱਦਾਂ ਤੋਂ ਪਰੇ ਹੈ। 

 

https://youtu.be/sCD4nJfYhvY

 

  ***

 

ਡੀਜੇਐੱਮ/ਐੱਚਆਰ/ਇੱਫੀ -28


(Release ID: 1690600)