ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਫਿਲਮ ਡਿਵੀਜ਼ਨ ਨੇ ਪ੍ਰਸਿੱਧ ਫਿਲਮਸਾਜ਼ ਪ੍ਰਮੋਦ ਪਤੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ

Posted On: 20 JAN 2021 3:36PM by PIB Chandigarh

ਫਿਲਮਸ ਡਿਵੀਜ਼ਨ 20 ਜਨਵਰੀ, 2021 ਨੂੰ ‘ਭਾਰਤੀ ਨਿਊ ਵੇਵ ਸਿਨੇਮਾ ਦੇ ਪਿਤਾਮਾ’ ਵਜੋਂ ਪ੍ਰਸਿੱਧ ਦਸਤਾਵੇਜ਼ੀ ਤੇ ਐਨੀਮੇਸ਼ਨ ਫਿਲਮਸਾਜ਼ ਪ੍ਰਮੋਦ ਪਤੀ (15 ਜਨਵਰੀ, 1932–20 ਜਨਵਰੀ, 1975) ਨੂੰ ਉਨ੍ਹਾਂ ਦੀਆਂ ਚੋਣਵੀਆਂ ਫਿਲਮਾਂ ਅਤੇ ਫਿਲਮਸਾਜ਼ ਉੱਤੇ ਬਣੀ ਇੱਕ ਮੌਖਿਕ ਇਤਿਹਾਸ ਫਿਲਮ ਸਕ੍ਰੀਨ ਉੱਤੇ ਦਿਖਾ ਕੇ ਸ਼ਰਧਾਂਜਲੀ ਅਰਪਿਤ ਕਰ ਰਿਹਾ ਹੈ। ਇਹ ਫਿਲਮਾਂ ਅੱਜ ਸਾਰਾ ਦਿਨ ਫਿਲਮਸ ਡਿਵੀਜ਼ਨ ਦੀ ਵੈੱਬਸਾਈਟ ਤੇ ਯੂ–ਟਿਊਬ ਚੈਨਲ ਉੱਤੇ ਸਟ੍ਰੀਮ ਕੀਤੀਆਂ ਜਾਣਗੀਆਂ।

 

ਦਸਤਾਵੇਜ਼ੀ ਫਿਲਮ ਆਬਿਦ (5 ਮਿੰਟ/ਸੰਗੀਤ/ਰੰਗਦਾਰ/1972) ’ਚ ਆਬਿਦ ਦੀ ਕਲਾ ਪੌਪ ਸ਼ੈਲੀ ਵਿੱਚ ਪੇਸ਼ ਕੀਤੀ ਗਈ ਹੈ। ਕਲੈਕਸਪਲੋਜ਼ਨ (2 ਮਿੰਟ/ਸੰਗੀਤ/ਬਲੈਕ ਐਂਡ ਵ੍ਹਾਈਟ/1968) ਪਰਿਵਾਰ ਨਿਯੋਜਨ ਉੱਤੇ ਛੋਟੀ ਪ੍ਰਯੋਗਤਾਮਕ ਫਿਲਮ ਹੈ ਅਤੇ ਟ੍ਰਿਪ (5 ਮਿੰਟ/ਸੰਗੀਤ/ਬਲੈਕ ਐਂਡ ਵ੍ਹਾਈਟ/1970) ਜੀਵਨ ਦੀਆਂ ਤਬਦੀਲੀਆਂ ਨੂੰ ਦਰਸਾਉਂਦੀ ਹੈ। ਐਕਸਪਲੋਰਰ (7 ਮਿੰਟ/ਸੰਗੀਤ/ਬਲੈਕ ਐਂਡ ਵ੍ਹਾਈਟ/1968) ਯੂਥ ਦੇ ਮਿਸ਼ਨ – ਵਿਸ਼ੇ ਉੱਤੇ ਹੈ ਅਤੇ ਓਰਲ ਹਿਸਟਰੀ ਆੱਵ੍ ਪ੍ਰਮੋਦ ਪਤੀ–3 (90 ਮਿੰਟ/ਹਿੰਦੀ ਅਤੇ ਅੰਗਰੇਜ਼ੀ/ਰੰਗਦਾਰ/2017/ਸੰਤੋਸ਼ ਗੌੜ) ਫਿਲਮਸ ਡਿਵੀਜ਼ਨ ਦੀ ਫਿਲਮਸਾਜ਼ ਦੇ ਜੀਵਨ ਤੇ ਉਨ੍ਹਾਂ ਦੇ ਕੰਮਾਂ ਅਤੇ ਫਿਲਮ ਨਿਰਮਾਣ ਵਿੱਚ ਉਨ੍ਹਾਂ ਦੇ ਵਿਲੱਖਣ ਪ੍ਰਯੋਗਾਂ ਬਾਰੇ ਵਿਆਪਕ ਕਵਰੇਜ ਹੈ।

 

ਕਿਰਪਾ ਕਰਕੇ ਫਿਲਮ ਡਿਵੀਜ਼ਨ ਦੀ ਵੈੱਬਸਾਈਟ https://filmsdivision.org/ ਉੱਤੇ ਜਾਓ ਅਤੇ ‘ਡਾਕਿਊਮੈਂਟਰੀ ਆਵ੍ ਦ ਵੀਕ’ (ਹਫ਼ਤੇ ਦੀ ਦਸਤਾਵੇਜ਼ੀ ਫਿਲਮ) ਸੈਕਸ਼ਨ ਉੱਤੇ ਕਲਿੱਕ ਕਰੋ ਜਾਂ ਇਹ ਫਿਲਮਾਂ ਦੇਖਣ ਲਈ ਫਿਲਮਸ ਡਿਵੀਜ਼ਨ ਦੇ ਯੂ–ਟਿਊਬ ਚੈਨਲ https://www.youtube.com/user/FilmsDivision ਉੱਤੇ ਕਲਿੱਕ ਕਰੋ।

 

***

 

 

ਫਿਲਮਸ ਡਿਵੀਜ਼ਨ

022-23522252/ 09004035366

publicity@filmsdivision.org 


(Release ID: 1690586) Visitor Counter : 126


Read this release in: English , Urdu , Hindi , Marathi