ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਓਟੀਟੀ ਅਤੇ ਟੀਵੀ ਚੈਨਲਾਂ ਦੇ ਬਾਵਜੂਦ ਫਿਲਮ ਥੀਏਟਰ ਇੰਡਸਟ੍ਰੀ ਰਹੇਗੀ: ਜੀ ਪੀ ਵਿਜੈਕੁਮਾਰ
ਓਟੀਟੀ ਔਸਤ ਅਤੇ ਛੋਟੇ ਬਜਟ ਦੀਆਂ ਫਿਲਮਾਂ ਨੂੰ ਵੀ ਆਲਮੀ ਦਰਸ਼ਕ ਹਾਸਲ ਕਰਨ ਦੇ ਸਮਰੱਥ ਬਣਾਉਂਦਾ ਹੈ
“ਫਿਲਮ ਨਿਰਮਾਣ ਲਈ ਪੇਸ਼ੇਵਰ ਪਹੁੰਚ ਵਾਲੇ ਹੋਰ ਨਿਰਮਾਤਾਵਾਂ ਦੀ ਜ਼ਰੂਰਤ ਹੈ”
“ਇੱਕ ਵੱਡਾ ਵਿਰੋਧ ਹੋਇਆ ਜਦੋਂ ਓਟੀਟੀ ਨੇ ਆਪਣੀ ਸ਼ੁਰੂਆਤੀ ਪੇਸ਼ਕਾਰੀ ਕਰਦਿਆਂ ਕਿਹਾ ਕਿ ਇਹ ਥੀਏਟਰਲ ਰਿਲੀਜ਼ਾਂ ਅਤੇ ਫਿਲਮ ਦੇ ਕਾਰੋਬਾਰ ਨੂੰ ਬੰਦ ਕਰੇਗੀ। ਹਾਲਾਂਕਿ, ਰਵਾਇਤੀ ਫਿਲਮ ਉਦਯੋਗ, ਥੀਏਟਰ ਅਤੇ ਬਲਾਕਬਸਟਰ ਫਿਲਮਾਂ ਓਟੀਟੀ ਅਤੇ ਟੀਵੀ ਚੈਨਲ ਦੇ ਆਸ ਪਾਸ ਹੋਣ ਦੇ ਬਾਵਜੂਦ ਜਾਰੀ ਰਹਿਣਗੀਆਂ।
ਉਹ ਸਿਰਫ਼ ਸਿਨੇਮਾ ਦੇ ਮਨੋਰੰਜਨ ਕਾਰੋਬਾਰ ਨੂੰ ਵਿੱਤੀ ਤੌਰ 'ਤੇ ਪੂਰਕ ਕਰਦੇ ਹਨ, ਇਸ ਨੂੰ ਵਧੇਰੇ ਮੁਨਾਫਾਯੋਗ ਬਣਾਉਂਦੇ ਹਨ। ਓਟੀਟੀ 'ਤੇ ਦਰਸ਼ਕਾਂ ਦੀ ਗਿਣਤੀ ਤੇਜ਼ ਰਫ਼ਤਾਰ ਨਾਲ ਵਧ ਰਹੀ ਹੈ ਜੋ ਹੁਣ 20 ਪ੍ਰਤੀਸ਼ਤ ਦੀ ਦਰ ਨਾਲ ਹੈ। ਓਟੀਟੀ ਇੱਥੋਂ ਤੱਕ ਕਿ ਔਸਤਨ ਅਤੇ ਛੋਟੇ ਬਜਟ ਦੀਆਂ ਫਿਲਮਾਂ ਨੂੰ ਪੂਰੀ ਦੁਨੀਆ ਵਿੱਚ ਦਰਸ਼ਕ ਪ੍ਰਾਪਤ ਕਰਨ ਲਈ ਸਮਰੱਥ ਬਣਾਉਂਦੀ ਹੈ, ਜਿਹੜੀਆਂ ਪੂਰੀ ਤਰ੍ਹਾਂ ਡੱਬਿਆਂ ਵਿੱਚ ਬੰਦ ਹੋ ਕੇ ਰਹਿ ਜਾਂਦੀਆਂ ਹਨ। ਇਸ ਦੇ ਨਾਲ ਹੀ ਇੰਡਸਟ੍ਰੀ ਦੇ ਸਿਰਜਣਾਤਮਕ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਫਿਲਮਾਂ ਸਿਨੇਮਾਘਰਾਂ ਵਿੱਚ ਵੇਖੀਆਂ ਜਾਣ।” ਇਹ ਫਿਲਮ ਨਿਰਮਾਤਾ ਅਤੇ ਮਲਿਆਲਮ ਫਿਲਮ ਉਦਯੋਗ ਦੇ ਵਿਤਰਕ ਜੀ ਪੀ ਵਿਜੈਕੁਮਾਰ ਨੇ ਕਿਹਾ।
ਉਹ ਅੱਜ (20 ਜਨਵਰੀ, 2021), ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ), ਗੋਆ ਦੇ 51ਵੇਂ ਐਡੀਸ਼ਨ ਦੇ ਹਿੱਸੇ ਵਜੋਂ ਆਯੋਜਿਤ, ‘‘ਭਾਰਤੀ ਫਿਲਮ ਨਿਰਮਾਣ ਵਿੱਚ ਪਰਿਵਰਤਨਸ਼ੀਲ ਦ੍ਰਿਸ਼ਟੀਕੋਣ ਦੇ ਵਰਚੁਅਲ ‘ਇਨ ਕਨਵਰਜ਼ਨ’ ਸੈਸ਼ਨ ਦੌਰਾਨ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ।
ਉਨ੍ਹਾਂ ਕਿਹਾ, ਓਟੀਟੀ ਇੱਥੇ ਰਹਿਣ ਲਈ ਹੈ। ਕੋਵਿਡ-19 ਦੇ ਆਉਣ ਨਾਲ ਓਟੀਟੀ ਨੇ ਨਿਰਮਾਤਾ ਲਈ ਇਸ ਨੂੰ ਫਿਲਮਾਂ ਦੇ ਮੂਲ ਵਾਹਕ ਵਿੱਚ ਬਦਲ ਦਿੱਤਾ ਜੋ ਮੁਸ਼ਕਿਲ ਸਮੇਂ ਦੌਰਾਨ ਵੀ ਮਾਲੀਆ ਪ੍ਰਾਪਤ ਕਰ ਸਕਦਾ ਹੈ। ਦੂਜੇ ਪਾਸੇ ਰਿਲੀਜ਼ ਅਤੇ ਪ੍ਰਚਾਰ ਸਬੰਧੀ ਖਰਚਿਆਂ ਨੇ ਵੀ ਪਿਛਲੇ ਸਾਲਾਂ ਦੌਰਾਨ ਬਹੁਤ ਜ਼ਿਆਦਾ ਵਾਧਾ ਕੀਤਾ ਹੈ। ਸੈਟੇਲਾਈਟ ਮਾਰਕਿਟ ਵਿੱਚ ਤੇਜ਼ੀ ਆਉਣ ਨਾਲ 90 ਦੇ ਦਹਾਕੇ ਵਿੱਚ ਉਤਪਾਦਨ ਦੀ ਲਾਗਤ ਵਿੱਚ ਵਾਧਾ ਹੋਇਆ, ਜਦੋਂ ਕਿ ਮਲਟੀਪਲੈਕਸ ਕਈ ਗੁਣਾ ਵਧ ਗਏ ਅਤੇ ਇਹ ਸਾਰੇ ਉਦਯੋਗ ਨੂੰ 2010 ਤੋਂ ਬੁਰੀ ਤਰ੍ਹਾਂ ਪ੍ਰਭਾਵਤ ਕਰ ਰਹੇ ਹਨ।”
ਦਰਸ਼ਕਾਂ ਦੀਆਂ ਫਿਲਮਾਂ ਨੂੰ ਦੇਖਣ ਦੀਆਂ ਤਰਜੀਹਾਂ ਨੂੰ ਬਦਲਣ 'ਤੇ ਚਾਨਣਾ ਪਾਉਂਦਿਆਂ, ਉਨ੍ਹਾਂ ਨੇ ਕਿਹਾ: “ਫਿਲਮ ਦੇਖਣ ਵਾਲਿਆਂ ਦੇ ਸਵਾਦ ਅਤੇ ਚੋਣ ਵਿੱਚ ਕਾਫ਼ੀ ਤਬਦੀਲੀ ਆਈ ਹੈ, ਉਹ ਵਧੇਰੇ ਚੋਣਵੇਂ ਬਣ ਰਹੇ ਹਨ; ਲੋਕਾਂ ਨੇ ਵੈੱਬ ਸੀਰੀਜ਼ ਨੂੰ ਵਧੇਰੇ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜਕੱਲ੍ਹ ਦਰਸ਼ਕਾਂ ਵਿੱਚ ਤਰਜੀਹੀ ਨਿਸ਼ਾਨਾ ਉਨ੍ਹਾਂ ਨੌਜਵਾਨਾਂ ਦਾ ਜੋ ਘਰ ਪਹੁੰਚਣ ਦੇ ਬਾਅਦ ਟੀਵੀ ਅਤੇ ਸੀਰੀਅਲਾਂ ਦੁਆਲੇ ਹੋ ਜਾਂਦੇ ਹਨ। ਐਪਲੀਕੇਸ਼ਨ ਪ੍ਰੇਮੀ ਹੋਣ ਦੇ ਨਾਤੇ ਉਹ ਨਵੀਂ ਰਿਲੀਜ਼ ਨੂੰ ਦੇਖਣ ਲਈ ਬਹੁਤ ਸਰਫ ਕਰਦੇ ਹਨ।
ਵਿਜੈਕੁਮਾਰ ਨੇ ਕਿਹਾ ਕਿ ਦੇਸ਼ ਵਿੱਚ ਉਦਯੋਗ ਵਿੱਚ ਗੁਣਵੱਤਾ ਅਤੇ ਤਕਨੀਕੀ ਮੁਹਾਰਤ ਦੀ ਕੋਈ ਘਾਟ ਨਹੀਂ ਹੈ, ਇਹ ਸੁਝਾਅ ਦਿੰਦਾ ਹੈ ਕਿ ਹਰ ਉੱਦਮ ਵਿੱਚ ਫਿਲਮ ਨਿਰਮਾਣ ਪ੍ਰਤੀ ਪੇਸ਼ੇਵਰ ਪਹੁੰਚ ਹੀ ਸਫਲਤਾ ਲਈ ਜ਼ਰੂਰੀ ਹੈ। ਉਹ ਜ਼ੋਰ ਦੇ ਰਹੇ ਸਨ ਕਿ ਫਿਲਮ ਨਿਰਮਾਣ ਵਿੱਚ ਲਗਾਏ ਗਏ ਫੰਡਾਂ ਦੀ ਮੁੜ ਵਸੂਲੀ ਹੋਣੀ ਚਾਹੀਦੀ ਹੈ।
ਕੌਵਿਡ-19 ਦੇ ਆਗਮਨ ਤੋਂ ਬਾਅਦ ਮੁਸ਼ਕਿਲ ਆਰਥਿਕ ਸਥਿਤੀ ਵਿਚਕਾਰ ਫਿਲਮਾਂ ਦੇ ਵਿੱਤ ਸਬੰਧੀ ਇੱਕ ਔਨਲਾਈਨ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਨੇ ਕਿਹਾ, “ਇੰਡਸਟ੍ਰੀ ਨੂੰ ਵੱਧ ਤੋਂ ਵੱਧ ਨਿਰਮਾਤਾਵਾਂ ਨੂੰ ਯੋਗਤਾ ਅਤੇ ਪੇਸ਼ੇਵਰ ਵਿਚਾਰਾਂ ਦੇ ਅਧਾਰ ’ਤੇ ਯੋਗ ਫਿਲਮਾਂ ਬਣਾਉਣ ਲਈ ਅੱਗੇ ਆਉਣ ਦੀ ਲੋੜ ਹੈ ਅਤੇ ਨਿਰਮਾਤਾਵਾਂ ਨੂੰ ਸਿਰਫ਼ ਪ੍ਰਸਿੱਧੀ ਅਤੇ ਪੈਸੇ ਦੀ ਮੰਗ ਕਰਨ ਵਾਲੇ ਫੰਡਿੰਗ ਪ੍ਰੋਜੈਕਟਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ।”ਉਨ੍ਹਾਂ ਨੇ ਅੱਗੇ ਕਿਹਾ ਕਿ ਨਿਰਮਾਤਾ ਸਿਰਫ਼ ਮਾਨਤਾ ਪ੍ਰਾਪਤ ਕਰਨ ਅਤੇ ਇਨਾਮ ਪ੍ਰਾਪਤ ਕਰਨ ਲਈ ਫਿਲਮਾਂ ਬਣਾਉਂਦੇ ਹਨ।
ਵਿੱਤੀ ਅਨੁਸ਼ਾਸ਼ਨ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਫਿਲਮੀ ਕਾਰੋਬਾਰ ਉਦੋਂ ਤੱਕ ਬਣੇ ਰਹਿਣਗੇ ਜਦੋਂ ਤੱਕ ਇਹ ਵਪਾਰਕ ਤੌਰ ’ਤੇ ਵਿਵਹਾਰਕ ਹੋਣਗੇ। “ਉਦਯੋਗ ਨੂੰ ਆਪਣੇ ਆਪ ਨੂੰ ਕਾਇਮ ਰੱਖਣਾ ਪਏਗਾ ਅਤੇ ਸੁਰੱਖਿਆ ਦੇ ਬਾਅਦ ਅਤੇ ਮੌਕਿਆਂ ਦੇ ਮੁੱਲ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਕਰਮਚਾਰੀਆਂ ਦੀ ਸੰਭਾਲ ਕਰਨੀ ਪਵੇਗੀ। ਨਾਮ, ਪ੍ਰਸਿੱਧੀ ਅਤੇ ਅਨੁਭਵ ਹਾਸਲ ਕਰਨ ਲਈ ਵਿੱਤੀ ਹੇਰ ਫੇਰ ਕਰਨ ਲਈ ਆਲੇ ਦੁਆਲੇ ਦੇ ਲੋਕ ਹਮੇਸ਼ਾ ਹੋਣਗੇ। ਸਹੀ ਸਕ੍ਰਿਪਟ ਤੋਂ ਬਗ਼ੈਰ ਫਿਲਮ ਬਣਾਉਣ ਲਈ ਗ਼ੈਰ-ਕਾਰੋਬਾਰੀ ਪਹੁੰਚ, ਵਪਾਰਕ ਸੰਭਾਵਨਾਵਾਂ ਨੂੰ ਸਹੀ ਠਹਿਰਾਉਣਾ ਅਤੇ ਸੰਦੇਸ਼ ਦੇਣਾ ਚੰਗਾ ਨਹੀਂ ਹੈ।”
ਨਿਰਮਾਤਾਵਾਂ ਲਈ ਆਪਣੀ ਸਲਾਹ ਨੂੰ ਜਾਰੀ ਰੱਖਦੇ ਹੋਏ, ਅਨੁਭਵੀ ਨਿਰਮਾਤਾ ਅਤੇ ਵਿਤਰਕ ਨੇ ਕਿਹਾ: “ਨਿਰੰਤਰ ਨਿਰਦੇਸ਼ਕ ਜਾਂ ਤਕਨੀਕੀ ਮਹਾਰਤ ਜਾਂ ਸੰਗੀਤ 'ਤੇ ਨਿਰਭਰ ਕਰਨਾ ਨਿਰਮਾਤਾ ਲਈ ਲੋੜੀਂਦੇ ਨਤੀਜੇ ਪ੍ਰਦਾਨ ਨਹੀਂ ਕਰਦਾ। ਹਾਲਾਂਕਿ ਕਾਰੋਬਾਰ-ਆਮਦਨੀ ਦਾ ਮਾਡਲ ਪਹੁੰਚ ਵਿੱਚ ਹੋਣਾ ਲਾਜ਼ਮੀ ਹੈ, ਇੱਕ ਆਦਰਸ਼ ਸਕ੍ਰੀਨਪਲੇਅ, ਕਾਸਟ ਅਤੇ ਸੰਗੀਤ ਵੀ ਇੱਕ ਫਿਲਮ ਦੀ ਸਫਲਤਾ ਲਈ ਮਹੱਤਵਪੂਰਨ ਹਨ। ਇੱਕ ਨਿਰਮਾਤਾ ਨੂੰ ਇੱਕ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਢੁਕਵੀਂ ਜਾਣਕਾਰੀ ਇਕੱਠੀ ਕਰਨ ਅਤੇ ਸਹੀ ਲੋਕਾਂ ਦੀ ਪਛਾਣ ਕਰਨ ਲਈ ਸਮਾਂ ਕੱਢਣਾ ਹੁੰਦਾ ਹੈ।
ਉਨ੍ਹਾਂ ਨੇ ਸਿੱਟਾ ਕੱਢਿਆ ਕਿ ਇੱਕ ਸਕਾਰਾਤਮਕ ਗੱਲ ਇਹ ਕਿ ਉਦਯੋਗ ਨੂੰ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਦੇ ਬਾਵਜੂਦ ਫਿਲਮ ਉਦਯੋਗ ਦਾ ਭਵਿੱਖ ਸੁਨਹਿਰਾ ਹੈ।
***
ਡੀਜੇਐੱਮ/ਆਰਐੱਚ/ਇੱਫੀ- 25
(Release ID: 1690584)
Visitor Counter : 196