ਕਿਰਤ ਤੇ ਰੋਜ਼ਗਾਰ ਮੰਤਰਾਲਾ
ਈ.ਪੀ.ਐਫ.ਓ. ਨੇ ਨਵੰਬਰ 2020 ਦੇ ਤਨਖਾਹ ਦੇ ਅੰਕੜਿਆਂ ਵਿਚ 10.11 ਲੱਖ ਸ਼ੁੱਧ ਗਾਹਕਾਂ ਨੂੰ ਕੀਤਾ ਸ਼ਾਮਲ
Posted On:
20 JAN 2021 5:17PM by PIB Chandigarh
ਈ.ਪੀ.ਐ.ਓ. ਨੇ ਨਵੰਬਰ 2020 ਦੇ ਮਹੀਨੇ ਵਿਚ ਤਕਰੀਬਨ 10.11 ਲੱਖ ਸ਼ੁੱਧ ਗਾਹਕਾਂ ਨੂੰ
ਸ਼ਾਮਲ ਕੀਤਾ ਹੈ, ਇਹ ਅੱਜ ਦੀ ਜਾਰੀ ਕੀਤੀ ਆਰਜ਼ੀ ਤਨਖਾਹ ਤੋਂ ਪਤਾ ਚੱਲਿਆ ਹੈ। ਕੋਵਿਡ
-19 ਮਹਾਮਾਰੀ ਦੇ ਬਾਵਜੂਦ, ਈ.ਪੀ.ਐਫ.ਓ. ਨੇ ਚਾਲੂ ਵਿੱਤੀ ਵਰ੍ਹੇ ਵਿਚ (ਅਪ੍ਰੈਲ ਤੋਂ
ਲੈ ਕੇ ਨਵੰਬਰ, 2020) ਤਕਰੀਬਨ 45.29 ਲੱਖ ਸ਼ੁੱਧ ਗਾਹਕਾਂ ਦਾ ਅਧਾਰ ਸ਼ਾਮਲ ਕੀਤਾ ਹੈ।
ਪ੍ਰਕਾਸ਼ਤ ਕੀਤੇ ਗਏ ਅੰਕੜਿਆਂ ਵਿਚ ਉਨ੍ਹਾਂ ਮੈਂਬਰਾਂ ਦੀ ਸ਼ਮੂਲੀਅਤ ਹੈ ਜੋ ਮਹੀਨੇ
ਦੌਰਾਨ ਸ਼ਾਮਲ ਹੋਏ ਹਨ ਅਤੇ ਜਿਨ੍ਹਾਂ ਦਾ ਯੋਗਦਾਨ ਪ੍ਰਾਪਤ ਹੋਇਆ ਹੈ।
ਨਵੰਬਰ, 2020 ਦੇ ਮਹੀਨੇ ਵਿੱਚ ਲਗਭਗ 6.41 ਲੱਖ ਨਵੇਂ ਮੈਂਬਰ ਈ.ਪੀ.ਐਫ.ਓ. ਵਿੱਚ
ਸ਼ਾਮਲ ਹੋਏ ਹਨ, ਲਗਭਗ 3.70 ਲੱਖ ਸ਼ੁੱਧ ਮੈਂਬਰ ਈ.ਪੀ.ਐਫ.ਓ. ਵਿਚ ਸ਼ਾਮਲ ਹੋਏ ਜੋ ਕਿ
ਈ.ਪੀ.ਐਫ.ਓ. ਵਲੋਂ ਕਵਰ ਕੀਤੇ ਅਦਾਰਿਆਂ ਵਿਚ ਗਾਹਕਾਂ ਰਾਹੀ ਨੌਕਰੀਆਂ ਵਿਚ ਤਬਦੀਲੀ
ਦਰਸਾਉਂਦਾ ਹੈ ਅਤੇ ਗਾਹਕਾਂ ਨੇ ਅੰਤਮ ਬੰਦੋਬਸਤ ਕਰਨ ਦੀ ਬਜਾਏ ਫੰਡਾਂ ਦਾ ਤਬਾਦਲਾ
ਕਰਕੇ ਆਪਣੀ ਮੈਂਬਰਸ਼ਿਪ ਬਰਕਰਾਰ ਰੱਖਣ ਦੀ ਚੋਣ ਕੀਤੀ। ਦੁਬਾਰਾ ਸ਼ਾਮਲ ਹੋਣ ਵਾਲੇ
ਨਿਗਰਾਨ ਮੈਂਬਰ ਇਹ ਵੀ ਦਰਸਾਉਂਦੇ ਹਨ ਕਿ ਕਰਮਚਾਰੀ ਭਾਰਤ ਵਿੱਚ ਸਰਗਰਮ ਕੋਵਿਡ -19
ਮਾਮਲਿਆਂ ਵਿੱਚ ਕਮੀ ਨਾਲ ਆਪਣੀ ਨੌਕਰੀ ਤੇ ਵਾਪਸ ਪਰਤ ਰਹੇ ਹਨ।
ਉਮਰ-ਅਧਾਰਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਨਵੰਬਰ 2020 ਦੇ ਦੌਰਾਨ, 22-25 ਦੀ
ਉਮਰ-ਬਰੈਕਟ ਨੇ ਤਕਰੀਬਨ 2.72 ਲੱਖ ਸ਼ੁੱਧ ਨਾਮਾਂਕਣ ਦੇ ਨਾਲ ਗਾਹਕਾਂ ਵਿਚ ਸਭ ਤੋਂ ਵੱਧ
ਵਾਧਾ ਦਰਜ ਕੀਤਾ ਹੈ। ਇਸ ਤੋਂ ਬਾਅਦ 18-21 ਉਮਰ-ਬਰੈਕਟ ਦੇ ਨਾਲ ਲਗਭਗ 2.21 ਲੱਖ
ਦਾਖਲ ਹੋਏ। 18-25 ਉਮਰ-ਬਰੈਕਟ ਦੇ ਮੈਂਬਰਾਂ ਨੂੰ ਲੇਬਰ ਮਾਰਕੀਟ ਵਿਚ ਨਵੇਂ ਹੱਥ
ਮੰਨਿਆ ਜਾ ਸਕਦਾ ਹੈ ਅਤੇ ਨਵੰਬਰ 2020 ਵਿਚ ਨਵੇਂ ਗਾਹਕਾਂ ਦੇ ਵਾਧੇ ਵਿਚ ਲਗਭਗ
48.72% ਯੋਗਦਾਨ ਪਾਇਆ ਹੈ।
ਰਾਜਾਂ ਦੀ ਤਨਖਾਹ ਦੇ ਅੰਕੜਿਆਂ ਦੀ ਤੁਲਨਾ ਵਿਚ ਇਹ ਦਰਸਾਉਂਦਾ ਹੈ ਕਿ ਮਹਾਰਾਸ਼ਟਰ,
ਹਰਿਆਣਾ, ਗੁਜਰਾਤ, ਤਾਮਿਲਨਾਡੂ ਅਤੇ ਕਰਨਾਟਕ ਦੇ ਰਾਜ ਮੌਜੂਦਾ ਵਿੱਤੀ ਸਾਲ ਦੌਰਾਨ
ਸਾਰੇ ਉਮਰ ਬਰੈਕਟਾਂ ’ਚ 2020-21 (ਅਪ੍ਰੈਲ ਤੋਂ ਨਵੰਬਰ, 2020 ਤੱਕ) ਕੁਲ ਤਨਖਾਹਾਂ
ਵਿਚ ਲਗਭਗ 53% ਦਾ ਵਾਧਾ ਕਰਨ ਦੇ ਨਾਲ ਰੋਜ਼ਗਾਰ ਦੀ ਵਸੂਲੀ ਦੇ ਚੱਕਰ ਵਿਚ ਸਭ ਤੋਂ
ਅੱਗੇ ਰਹੇ।
ਉਦਯੋਗ ਦਾ ਸ਼੍ਰੇਣੀ-ਅਧਾਰਤ ਵਿਸ਼ਲੇਸ਼ਣ ‘ਮਾਹਰ ਸੇਵਾਵਾਂ’ ਸ਼੍ਰੇਣੀ ਨੂੰ ਦਰਸਾਉਂਦਾ ਹੈ
(ਜਿਸ ਵਿੱਚ ਮੁੱਖ ਤੌਰ ਤੇ ਮਾਨਵ ਸ਼ਕਤੀ ਏਜੰਸੀਆਂ, ਨਿਜੀ ਸੁਰੱਖਿਆ ਏਜੰਸੀਆਂ ਅਤੇ ਛੋਟੇ
ਠੇਕੇਦਾਰ ਸ਼ਾਮਲ ਹੁੰਦੇ ਹਨ) ਮੌਜੂਦਾ ਵਿੱਤੀ ਵਰ੍ਹੇ ਦੌਰਾਨ ਸਾਰੇ ਉਮਰ ਬਰੈਕਟਾਂ ’ਚ
23.45 ਲੱਖ ਦੀ ਸੰਯੁਕਤ ਤਨਖਾਹ ਦਾ ਯੋਗਦਾਨ ਪਾ ਕੇ ਸਰਵਸ੍ਰੇਸ਼ਠ ਪ੍ਰਦਰਸ਼ਨਕਾਰੀ ਬਣਿਆ
ਹੋਇਆ ਹੈ। ਇਹ ਉਸੇ ਮਿਆਦ ਦੇ ਲਈ ਚੋਟੀ ਦੇ 10 ਉਦਯੋਗ ਸ਼੍ਰੇਣੀਆਂ ਲਈ ਲਗਭਗ 60% ਸ਼ੁੱਧ
ਨਵੇਂ ਤਨਖਾਹ ਦਾ ਗਠਨ ਕਰਦਾ ਹੈ। ਹਾਲਾਂਕਿ, ਹੋਰ ਉਦਯੋਗ ਦੇ ਵਰਗੀਕਰਣ ਜਿਵੇਂ ਕਿ
ਇਮਾਰਤ ਅਤੇ ਨਿਰਮਾਣ ਉਦਯੋਗ, ਇੰਜੀਨੀਅਰ-ਇੰਜੀਨੀਅਰਿੰਗ ਠੇਕੇਦਾਰ, ਇਲੈਕਟ੍ਰੀਕਲ,
ਮਕੈਨੀਕਲ ਜਾਂ ਆਮ ਇੰਜੀਨੀਅਰਿੰਗ ਉਤਪਾਦ ਦੱਸਦੇ ਹਨ ਕਿ ਰਿਕਵਰੀ ਹੋਰ ਸੈਕਟਰਾਂ ਵਿੱਚ
ਵੀ ਸ਼ੁਰੂ ਹੋ ਗਈ ਹੈ।
ਨਵੰਬਰ 2020 ਦੇ ਮਹੀਨੇ ਲਈ ਲਿੰਗ-ਅਧਾਰਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਨਵੀਂ ਭਰਤੀ ਵਿੱਚ
ਔਰਤਾਂ ਦੀ ਹਿੱਸੇਦਾਰੀ ਅਕਤੂਬਰ, 2020 ਵਿੱਚ 21.64% ਤੋਂ ਨਵੰਬਰ, 2020 ਵਿੱਚ
22.40% ਹੋ ਗਈ ਹੈ। ਕੁੱਲ 6.41 ਲੱਖ ਗਾਹਕਾਂ ’ਚੋਂ ਈ.ਪੀ.ਐਫ. ਸਕੀਮ ਵਿੱਚ ਸ਼ਾਮਲ ਹੋਏ
ਨਵੰਬਰ, 2020 ਵਿਚ ਕੁੱਲ 1.43 ਲੱਖ ਔਰਤ ਕਰਮਚਾਰੀ ਸਨ।
ਈ.ਪੀ.ਐਫ.ਓ. ਇੱਕ ਨਵੀਨਤਾ ਨਾਲ ਚੱਲਣ ਵਾਲਾ ਸਮਾਜਿਕ
ਸੁਰੱਖਿਆ ਸੰਗਠਨ ਹੈ ਜਿਸਦਾ ਉਦੇਸ਼ ਸਰਵ ਵਿਆਪੀ ਕਵਰੇਜ ਨੂੰ ਵਧਾਉਣਾ ਹੈ ਅਤੇ ਨਿਰਵਿਘਨ
ਸੇਵਾ ਨੂੰ ਰਾਜ ਦੀ ਆਧੁਨਿਕ ਤਕਨਾਲੋਜੀ ਰਾਹੀਂ ਆਪਣੇ ਹਿੱਸੇਦਾਰਾਂ ਤੱਕ ਪਹੁੰਚਾਉਣਾ
ਯਕੀਨੀ ਬਣਾਉਣਾ ਹੈ। ਤਨਖਾਹ ਦਾ ਡਾਟਾ ਆਰਜ਼ੀ ਹੈ ਕਿਉਂਕਿ ਕਰਮਚਾਰੀਆਂ ਦੇ ਰਿਕਾਰਡਾਂ
ਨੂੰ ਅਪਡੇਟ ਕਰਨਾ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਇਸ ਦੇ ਅਨੁਸਾਰ ਇੱਕ ਮਹੀਨੇ ਦੇ
ਅਧਾਰ ਤੇ ਅਪਡੇਟ ਹੁੰਦਾ ਹੈ।
ਐਮਐਸ/
(Release ID: 1690563)
Visitor Counter : 152