Posted On:
20 JAN 2021 1:51PM by PIB Chandigarh
ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲਾ ਵਲੋਂ ਦੇਸ਼ ਦੇ ਦਸਤਕਾਰਾਂ-ਸ਼ਿਲਪਕਾਰਾਂ ਦੇ ਸਵਦੇਸ਼ੀ ਉਤਪਾਨਾਂ ਨੂੰ ਬਾਜ਼ਾਰ ਅਤੇ ਮੌਕੇ ਮੁਹੱਈਆ ਕਰਵਾਉਣ ਦੇ ਆਪਣੇ ਸ਼ਾਨਦਾਰ ਸਫਰ ਨੂੰ ਅੱਗੇ ਵਧਾਉਂਦੇ ਹੋਏ 24ਵੇਂ "ਹੁਨਰ ਹਾਟ" ਦਾ ਆਯੋਜਨ "ਵੋਕਲ ਫਾਰ ਲੋਕਲ" ਵਿਸ਼ੇ ਨਾਲ ਅਵਧ ਸ਼ਿਲਪਗ੍ਰਾਮ, ਲਖਨਊ (ਯੂਪੀ) ਵਿਚ 22 ਜਨਵਰੀ ਤੋਂ 04 ਫਰਵਰੀ ਤੱਕ ਕੀਤਾ ਜਾ ਰਿਹਾ ਹੈ। ਦੇਸ਼ ਦੇ 31 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਸਤਕਾਰ ਅਤੇ ਸ਼ਿਲਪਕਾਰ ਭਾਗ ਲੈ ਰਹੇ ਹਨ।
ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਯਨਾਥ 23 ਜਨਵਰੀ 2021 ਨੂੰ "ਹੁਨਰ ਹਾਟ" ਦਾ ਰਸਮੀ ਉਦਘਾਟਨ ਕਰਨਗੇ।
ਘੱਟ ਗਿਣਤੀ ਮੰਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨੱਕਵੀ; ਉੱਤਰ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਸ਼੍ਰੀ ਦਿਨੇਸ਼ ਸ਼ਰਮਾ; ਖਾਦੀ ਅਤੇ ਗ੍ਰਾਮ ਉਦਯੋਗ ਆਯੋਗ ਦੇ ਚੇਅਰਮੈਨ ਸ਼੍ਰੀ ਵੀ ਕੇ ਸਕਸੈਨਾ, ਉੱਤਰ ਪ੍ਰਦੇਸ਼ ਦੇ ਵਿੱਤ ਮੰਤਰੀ ਸ਼੍ਰੀ ਸੁਰੇਸ਼ ਖੰਨਾ; ਖਾਦੀ ਅਤੇ ਗ੍ਰਾਮ ਉਦਯੋਗ ਐਮਐਸਐਮਈ ਮੰਤਰੀ ਸ਼੍ਰੀ ਸਿਧਾਰਥ ਨਾਥ ਸਿੰਘ; ਨਗਰ ਵਿਕਾਸ ਮੰਤਰੀ ਸ਼੍ਰੀ ਆਸ਼ੂਤੋਸ਼ ਟੰਡਨ; ਸਿਵਿਲ ਏਵੀਏਸ਼ਨ, ਘੱਟ ਗਿਣਤੀ ਭਲਾਈ ਮੰਤਰੀ ਸ਼੍ਰੀ ਨੰਦ ਗੋਪਾਲ ਗੁਪਤਾ ਨੰਦੀ; ਲਾਅ ਐਂਡ ਜਸਟਿਸ ਮੰਤਰੀ ਸ਼੍ਰੀ ਬਰਜੇਸ਼ ਪਾਠਕ; ਮਹਿਲਾ ਵਿਕਾਸ ਅਤੇ ਭਲਾਈ ਮੰਤਰੀ ਸ਼੍ਰੀਮਤੀ ਸਵਾਤੀ ਸਿੰਘ; ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਬਲਦੇਵ ਸਿਘ ਔਲਖ ਅਤੇ ਮੁਸਲਿਮ ਵਕਫ, ਹੱਜ ਅਤੇ ਰਾਜ ਮੰਤਰੀ ਸ਼੍ਰੀ ਮੋਹਸਿਨ ਰਜ਼ਾ ਵੀ ਇਸ ਮੌਕੇ ਹਾਜ਼ਿਰ ਰਹਿਣਗੇ।
ਲਖਨਊ ਦੇ "ਹੁਨਰ ਹਾਟ" ਵਿਚ 31 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਦਸਤਕਾਰ ਅਤੇ ਸ਼ਿਲਪਕਾਰ ਹਿੱਸਾ ਲੈ ਰਹੇ ਹਨ। ਆਂਧਰ ਪ੍ਰਦੇਸ਼, ਅਸਾਮ, ਬਿਹਾਰ, ਚੰਡੀਗਡ਼੍ਹ, ਛੱਤੀਸਗਡ਼੍ਹ, ਦਿੱਲੀ, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਝਾਰਖੰਡ, ਕਰਨਾਟਕ, ਕੇਰਲ, ਲੱਦਾਖ, ਮੱਧ ਪ੍ਰਦੇਸ਼, ਮਨੀਪੁਰ, ਨਾਗਾਲੈਂਡ, ਓਡੀਸ਼ਾ, ਪੁਡੂਚੇਰੀ, ਪੰਜਾਬ, ਰਾਜਸਥਾਨ, ਸਿੱਕਮ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼, ਉੱਤਰਾਖੰਡ,ਪੱਛਮੀ ਬੰਗਾਲ ਆਦਿ ਤੋਂ ਕੋਈ 500 ਦਸਤਕਾਰ ਅਤੇ ਸ਼ਿਲਪਕਾਰ ਅਤੇ ਰਸੋਈ ਮਾਹਿਰ ਲਖਨਊ "ਹੁਨਰ ਹਾਟ" ਵਿੱਚ ਆਪਣੀਆਂ ਹੱਥਾਂ ਨਾਲ ਨਾਲ ਬਣੀਆਂ ਅਸਾਧਾਰਨ ਚੀਜਾਂ ਦੇ ਪ੍ਰਦਰਸ਼ਨ ਅਤੇ ਵਿਕਰੀ ਲਈ ਆ ਚੁਕੇ ਹਨ।
ਲਖਨਊ ਦੇ "ਹੁਨਰ ਹਾਟ" ਵਿਚ ਸਵਦੇਸ਼ੀ ਉਤਪਾਦ ਜਿਵੇਂ ਕਿ ਅਜਰਖ, ਐਪਲੀਕ, ਆਰਟ ਮੈਟਲ ਵੇਅਰ, ਬਾਘ ਪ੍ਰਿੰਟ, ਬਾਟਿਕ, ਬਨਾਰਸੀ ਸਾਡ਼ੀ, ਬੰਧੇਜ, ਬਸਤਰ ਦਾ ਆਰਟ ਅਤੇ ਜਡ਼੍ਹੀ ਬੂਟੀਆਂ, ਬਲੌਕ ਪ੍ਰਿੰਟਿੰਗ, ਪਿੱਤਲ (ਬਰਾਸ) ਦੀਆਂ ਚੂਡ਼ੀਆਂ, ਬੈਂਤ ਅਤੇ ਬਾਂਸ ਉਤਪਾਦ, ਕੈਨਵਾਸ ਪੇਂਟਿੰਗ, ਚਿਕਨਕਾਰੀ, ਕਾਪਰ ਬੈੱਲ, ਡ੍ਰਾਈ ਫਲਾਵਰਜ਼, ਹੈਂਡਲੂਮ ਟੈਕਸਟਾਈਲ, ਕਲਮਕਾਰੀ, ਮੰਗਲਗਿਰੀ, ਕੋਟਾ ਸਿਲਕ, ਲਾਖ ਦੀਆਂ ਚੂਡ਼ੀਆਂ, ਚਮਡ਼ਾ ਉਤਪਾਦ, ਪਸ਼ਮੀਨਾ ਸ਼ਾਲਾਂ, ਰਾਮਪੁਰੀ ਵਾਇਓਲਿਨ, ਲਕਡ਼ - ਲੋਹੇ ਦੇ ਖਿਡੌਣੇ, ਕਾਂਥਾ ਕਢਾਈ, ਪਿੱਤਲ ਦੇ ਉਤਪਾਦ, ਕ੍ਰਿਸਟਲ ਗਲਾਸ ਆਈਟਮਜ਼, ਚੰਦਨ ਦੀ ਲਕਡ਼ ਦੇ ਉਤਪਾਦ ਆਦਿ ਉਪਲਬਧ ਹਨ।
ਲਖਨਊ ਦੇ "ਹੁਨਰ ਹਾਟ" ਵਿਚ ਆਉਣ ਵਾਲੇ ਲੋਕ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਪਰੰਪਰਾਗਤ ਲਜ਼ੀਜ਼ ਪਕਵਾਨਾਂ ਦਾ ਸਵਾਦ ਲੈਣਗੇ। ਇਸਤੋਂ ਇਲਾਵਾ ਦੇਸ਼ ਦੇ ਮੰਨੇ-ਪ੍ਰਮੰਨੇ ਕਲਾਕਾਰਾਂ ਵਲੋਂ ਹਰ ਰੋਜ਼ ਪ੍ਰਸਤੁਤ ਕੀਤੇ ਜਾਣ ਵਾਲੇ ਵੱਖ-ਵੱਖ ਸਭਿਆਚਾਰਕ ਪ੍ਰੋਗਰਾਮ ਵੀ ਆਕਰਸ਼ਣ ਦਾ ਕੇਂਦਰ ਹੋਣਗੇ। "ਹੁਨਰ ਹਾਟ" ਵਿਚ ਹਰ ਰੋਜ਼ ਸ਼ਾਮ ਨੂੰ ਮੰਨੇ-ਪ੍ਰਮੰਨੇ ਕਲਾਕਾਰਾਂ ਵਲੋਂ "ਆਤਮਨਿਰਭਰ ਭਾਰਤ" ਥੀਮ ਤੇ ਗੀਤ ਸੰਗੀਤ ਦੇ ਪ੍ਰੋਗਰਾਮ ਹੋਣਗੇ। ਪ੍ਰਸਿੱਧ ਕਲਾਕਾਰ ਜਿਵੇਂ ਸ਼੍ਰੀ ਕੈਲਾਸ਼ ਖੇਰ, ਸ਼੍ਰੀ ਵਿਨੋਦ ਰਾਠੌਰ, ਸੁਸ਼੍ਰੀ ਸ਼ਿਬਾਨੀ ਕਸ਼ਯਪ, ਸ਼੍ਰੀ ਭੂਪੇਂਦਰ ਭੂਪੀ, ਮਿਰਜ਼ਾ ਸਿਸਟਰਜ਼, ਸ਼੍ਰੀ ਪ੍ਰੇਮ ਭਾਟੀਆ, ਮਿਸ ਰੇਖਾ ਰਾਜ, ਹਮਸਰ ਹਯਾਤ ਗਰੁੱਪ, ਸ਼੍ਰੀ ਮੁਕੇਸ਼ ਪੰਚੋਲੀ ਆਦਿ ਲਖਨਊ ਦੀ "ਹੁਨਰ ਹਾਟ" ਵਿੱਚ ਆਪਣੀ ਪਰਫਾਰਮੈਂਸ ਨਾਲ ਦਰਸ਼ਕਾਂ ਨੂੰ ਆਨੰਦਤ ਕਰਨਗੇ।
ਲਖਨਊ ਦਾ "ਹੁਨਰ ਹਾਟ" ਵਰਚੁਅਲ ਅਤੇ ਆਨਲਾਈਨ ਪਲੇਟਫਾਰਮ http://hunarhaat.org ਤੇ ਵੀ ਦੇਸ਼ ਵਿਦੇਸ਼ ਵਿਚ ਲੋਕਾਂ ਲਈ ਉਪਲਬਧ ਹੋਵੇਗਾ। ਦੇਸ਼ ਅਤੇ ਵਿਦੇਸ਼ਾਂ ਦੇ ਲੋਕ ਡਿਜੀਟਲ ਅਤੇ ਆਨਲਾਈਨ ਵੀ "ਹੁਨਰ ਹਾਟ" ਦੇ ਉਤਪਾਦ ਖਰੀਦਣ ਦੇ ਯੋਗ ਹਣਗੇ।
"ਹੁਨਰ ਹਾਟ" ਦਸਤਕਾਰਾਂ ਅਤੇ ਸ਼ਿਲਪਕਾਰਾਂ ਲਈ ਬਹੁਤ ਹੀ ਉਤਸ਼ਾਹਜਨਕ ਅਤੇ ਲਾਭਦਾਇਕ ਸਾਬਤ ਹੋ ਰਹੇ ਹਨ ਕਿਉਂ ਜੋ "ਹੁਨਰ ਹਾਟ" ਵਿਚ ਲੱਖਾਂ ਲੋਕ ਆਉਂਦੇ ਹਨ ਅਤੇ ਵੱਡੀ ਪੱਧਰ ਤੇ ਦਸਤਕਾਰਾਂ ਦੇ ਹੱਥਾਂ ਦਾ ਬਣਿਆ ਸਾਮਾਨ ਖਰੀਦਦੇ ਹਨ। ਪਿਛਲੇ ਤਕਰੀਬਨ 5 ਸਾਲਾਂ ਵਿਚ "ਹੁਨਰ ਹਾਟ" ਰਾਹੀਂ 5 ਲੱਖ ਤੋਂ ਜ਼ਿਆਦਾ ਦਸਤਕਾਰਾਂ, ਸ਼ਿਲਪਕਾਰਾਂ, ਕਾਰੀਗਰਾਂ ਅਤੇ ਉਨ੍ਹਾਂ ਨਾਲ ਜੁਡ਼ੇ ਲੋਕਾਂ ਨੂੰ ਰੋਜ਼ਗਾਰ ਅਤੇ ਰੋਜ਼ਗਾਰ ਨਾਲ ਜੁਡ਼ੇ ਮੌਕੇ ਉਪਲਬਧ ਹੋਏ ਹਨ।
ਆਉਣ ਵਾਲੇ ਦਿਨਾਂ ਵਿਚ "ਹੁਨਰ ਹਾਟ" ਦਾ ਆਯੋਜਨ ਮੈਸੂਰ, ਜੈਪੁਰ, ਚੰਡੀਗਡ਼੍ਹ, ਇੰਦੌਰ, ਮੁੰਬਈ, ਹੈਦਰਾਬਾਦ, ਨਵੀਂ ਦਿੱਲੀ, ਰਾਂਚੀ, ਕੋਟਾ ਸੂਰਤ /ਅਹਿਮਦਾਬਾਦ, ਕੋਚੀ, ਪੁਡੂਚੇਰੀ ਆਦਿ ਥਾਵਾਂ ਤੇ ਕੀਤਾ ਜਾਵੇਗਾ।
----------------------
ਐਨਬੀ/ ਕੇਜੀਐਸ