ਸੂਚਨਾ ਤੇ ਪ੍ਰਸਾਰਣ ਮੰਤਰਾਲਾ
“ਸਾਊਂਡ ਪ੍ਰਤੀ ਸੰਵੇਦਨਸ਼ੀਲ ਹੋਣਾ ਜ਼ਰੂਰੀ ਹੈ, ਖ਼ਾਸ ਕਰਕੇ ਕੁਦਰਤੀ ਅਤੇ ਵਾਯੂਮੰਡਲ ਦੀਆਂ ਅਵਾਜ਼ਾਂ ਪ੍ਰਤੀ, ਕਿਉਂਕਿ ਉਹ ਬਿਰਤਾਂਤ ਨੂੰ ਜੋੜਦੀਆਂ ਹਨ”: ਪ੍ਰੋ: ਮਧੂ ਅਪਸਰਾ, ਐਸੋਸੀਏਟ ਪ੍ਰੋਫੈਸਰ, ਐੱਫਟੀਆਈਆਈ
ਫਿਲਮਾਂ ਨੂੰ ਦਰਸ਼ਕਾਂ ਲਈ ਯਥਾਰਥਵਾਦੀ ਮਹਿਸੂਸ ਕਰਨ ਲਈ ਅਵਾਜ਼ਾਂ ਬਹੁਤ ਜ਼ਰੂਰੀ ਹਨ; ਅਵਾਜ਼ਾਂ ਅਤੇ ਸੰਵਾਦਾਂ ਨੂੰ ਸਿਨਮਾ ਦੀਆਂ ਕ੍ਰਿਆਵਾਂ ਨਾਲ ਪੂਰੀ ਤਰ੍ਹਾਂ ਜੋੜਨਾ ਚਾਹੀਦਾ ਹੈ
ਇੱਕ ਫਿਲਮ ਦਰਸ਼ਕਾਂ ਲਈ ਯਥਾਰਥਵਾਦੀ ਮਹਿਸੂਸ ਕਰਨ ਲਈ ਮਹੱਤਵਪੂਰਨ ਹੈ। ਅਵਾਜ਼ਾਂ ਅਤੇ ਸੰਵਾਦ ਕਿਸੇ ਵੀ ਅੰਤਰਾਲ ਦੇ ਬਿਨਾ ਸਿਨਮਾ ਵਿੱਚ ਹੋਣ ਵਾਲੀਆਂ ਕਿਰਿਆਵਾਂ ਨਾਲ ਪੂਰੀ ਤਰ੍ਹਾਂ ਨਾਲ ਤਾਲਮੇਲ ਬਿਠਾਉਂਦੇ ਹਨ ਅਤੇ ਜਿਸ ਤਰ੍ਹਾਂ ਨਾਲ ਉਹ ਦੇਖਦੇ ਹਨ, ਉਸ ਦੀ ਸਾਊਂਡ ਹੋਣੀ ਚਾਹੀਦੀ ਹੈ। ਐੱਫਟੀਆਈਆਈ ਦੇ ਸਾਊਂਡ ਰਿਕਾਰਡਿੰਗ ਐਂਡ ਡਿਜ਼ਾਈਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਪ੍ਰੋ. ਮਧੂ ਅਪਸਰਾ ਨੇ ਕਿਹਾ ਕਿ ਜਿੱਥੇ ਵੀ ਸਾਨੂੰ ਲੋੜ ਮਹਿਸੂਸ ਹੁੰਦੀ ਹੈ, ਉੱਤਮ ਗੁਣਵੱਤਾ ਦੇ ਆਊਟਪੁੱਟ ਲਈ ਸਾਊਂਡ ਦਾ ਸੁਝਾਅ ਦੇਣਾ ਜ਼ਰੂਰੀ ਹੈ।

ਉਹ ਅੱਜ ਗੋਆ ਵਿੱਚ ਆਯੋਜਿਤ ਕੀਤੇ ਜਾ ਰਹੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ ਦੇ 51ਵੇਂ ਐਡੀਸ਼ਨ ਵਿੱਚ ਓਟੀਟੀ ਪਲੈਟਫਾਰਮ ਰਾਹੀਂ ਫਿਲਮ ਦੇ ਸ਼ਲਾਘਾ ਸੈਸ਼ਨ ਦੇ ਹਿੱਸੋ ਵਜੋਂ ‘ਸਿਨਮਾ ਵਿੱਚ ਸਾਊਂਡ ਡਿਜ਼ਾਈਨ’ ਵਿਸ਼ੇ ’ਤੇ ਭਾਸ਼ਣ ਦੇ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ‘ਸਾਊਂਡ ਪ੍ਰਤੀ ਸੰਵੇਦਨਸ਼ੀਲ ਹੋਣਾ ਜ਼ਰੂਰੀ ਹੈ, ਖਾਸ ਕਰਕੇ ਕੁਦਰਤੀ ਅਤੇ ਵਾਯੂਮੰਡਲ ਦੀਆਂ ਅਵਾਜ਼ਾਂ ਕਿਉਂਕਿ ਉਹ ਬਿਰਤਾਂਤ ਨੂੰ ਜੋੜਦੀਆਂ ਹਨ।’’
ਉਨ੍ਹਾਂ ਨੇ ਮਾਇਕਰੋਫੋਨ ਚੈੱਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਾਰੀਆਂ ਅਵਾਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ, ਜਿਵੇਂ ਜ਼ਰੂਰਤ ਹੋਵੇ, ਸਾਊਂਡ ਨੂੰ ਜਿਵੇਂ ਅਤੇ ਜਿੱਥੇ ਵੀ ਜ਼ਰੂਰੀ ਹੋਵੇ ਵਧਾਇਆ ਜਾ ਸਕਦਾ ਹੈ।

ਇੱਕ ਸਾਊਂਡ ਰਿਕਾਰਡਿਸਟ ਨੂੰ ਬਿਹਤਰ ਧੁਨੀ ਪ੍ਰਭਾਵ ਪੈਦਾ ਕਰਨ ਲਈ ਰਿਕਾਰਡਿੰਗ ਉਪਕਰਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਹਰੇਕ ਧੁਨੀ ਦੀ ਇੱਕ ਵਿਸ਼ੇਸ਼ ਸਮੀਕਰਨ ਹੁੰਦੀ ਹੈ ਅਤੇ ਕੋਈ ਵੀ ਸਾਊਂਡ ਯੋਗ ਨਹੀਂ ਮੰਨੀ ਜਾ ਸਕਦੀ।
ਇਛੁੱਕ ਪ੍ਰੋਡਕਸ਼ਨ ਪ੍ਰਭਾਵਾਂ ਨੂੰ ਪ੍ਰਾਪਤ ਕਰਨ ਲਈ ਬਿਹਤਰ ਸਾਊਂਡ ਡਿਜ਼ਾਈਨ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਪ੍ਰੋ. ਅਪਸਰਾ ਨੇ ਕਿਹਾ ਕਿ ਐਡੀਟਿੰਗ ਕਰਦੇ ਸਮੇਂ ਸਾਰੀਆਂ ਸਾਊਂਡ’ਜ਼ ਨੂੰ ਇਕੱਠੇ ਮਿਲਾਉਣਾ ਇੱਕ ਚੰਗਾ ਅਭਿਆਸ ਨਹੀਂ ਹੈ।
ਉਨ੍ਹਾਂ ਨੇ ਉਸ ਸੰਗੀਤ ਬਾਰੇ ਚਿਤਾਵਨੀ ਦਿੱਤੀ ਜੋ ਕਿਸੇ ਸਥਿਤੀ ਜਾਂ ਅਵਸਰ ਨਾਲ ਪਰਸਪਰ ਵਿਰੋਧੀ ਹੋ ਸਕਦਾ ਹੈ, ਕਿਹਾ ਜਾ ਸਕਦਾ ਹੈ ਕਿ ਭਾਵਨਾਤਮਕ ਉਤਰਾਅ ਚੜ੍ਹਾਅ ਮਹੱਤਵਪੂਰਨ ਹੈ, ਨਾ ਕਿ ਬਿਰਤਾਂਤ ਦਾ ਭੂਗੋਲ। ਕਹਾਣੀ ਨੂੰ ਯਾਦ ਕੀਤੇ ਬਿਨਾ ਤਸਵੀਰ ਦਾ ਅਨੁਭਵ ਕਰਨਾ ਮਾਅਨੇ ਰੱਖਦਾ ਹੈ। ਸਾਊਂਡ ਫਿਲਮ ਦੇ ਪੂਰੇ ਅਨੁਭਵ ਨੂੰ ਜੋੜਦੀ ਹੈ।
ਪ੍ਰੋ. ਅਪਸਰਾ ਨੇ ਜ਼ੋਰ ਦੇ ਕੇ ਕਿਹਾ ਕਿ ਹਰੇਕ ਸਾਊਂਡ ਤਸਵੀਰ ਵਿੱਚ ਜੁੜਦੀ ਹੈ। ਉਨ੍ਹਾਂ ਨੇ ਕਿਹਾ ਕਿ ਫੋਲੀ ਸਾਊਂਡ ਡਿਜ਼ਾਈਨ ਵਿੱਚ ਲੈਅ ਮਹੱਤਵਪੂਰਨ ਹੈ ਜੋ ਇੱਕ ਵਿਲੱਖਣ ਸਾਊਂਡ ਪ੍ਰਭਾਵ ਤਕਨੀਕ ਹੈ ਜਿਸ ਵਿੱਚ ਫਿਲਮਾਂ ਅਤੇ ਟੈਲੀਵਿਜ਼ਨ ਸ਼ੋਅ ਲਈ ਹਰ ਰੋਜ਼ ਸਾਊਂਡ ਬਣਾਉਣਾ ਅਤੇ ਪ੍ਰਦਰਸ਼ਨ ਕਰਨਾ ਸ਼ਾਮਲ ਹੈ।
***
ਡੀਜੇਐੱਮ/ਐੱਚਆਰ
(रिलीज़ आईडी: 1690218)
आगंतुक पटल : 215