ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਰਫਰੋਸ਼ 2 ਸਕ੍ਰਿਪਟ ਦੇ 5ਵੇਂ ਸੰਸਕਰਣ ਨੂੰ ਅੰਤਿਮ ਰੂਪ ਦਿੱਤਾ ਗਿਆ: ਤਜ਼ਰਬੇਕਾਰ ਫਿਲਮ ਨਿਰਮਾਤਾ ਅਤੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) 51 ਇੰਡੀਅਨ ਪਨੋਰਮਾ ਜਿਊਰੀ ਦੇ ਚੇਅਰਪਰਸਨ ਜੋਹਨ ਮੈਥਿਊ ਮੈਟਨ
“ਅੱਜ ਇੱਕ ਫਿਲਮ ਨਿਰਮਾਤਾ ਰੋਮਾਂਟਿਕ ਗਾਣੇ ਰੱਖਣ ਲਈ ਮਜਬੂਰ ਨਹੀਂ ਹੈ, ਹੁਣ ਇਸ ਦੀ ਮਾਰਕਿਟਿੰਗ ਦੀ ਜ਼ਰੂਰਤ ਨਹੀਂ ਹੈ”
“ਸਰਫਰੋਸ਼ 2 ਸਾਡੇ ਸੀਆਰਪੀਐੱਫ ਦੇ ਜਵਾਨਾਂ ਨੂੰ ਸਮਰਪਿਤ ਹੈ”
“ਮੈਂ ਆਪਣੀਆਂ ਫਿਲਮਾਂ ਦੀ ਸਮੱਗਰੀ ਦੀ ਭਾਲ ਵਿੱਚ ਪੂਰੇ ਭਾਰਤ ਦੀ ਯਾਤਰਾ ਕੀਤੀ ਹੈ”।
“ਕਿਸੇ ਵੀ ਫਿਲਮ ਨਿਰਮਾਤਾ ਲਈ ਸਮਾਜ ਸ਼ਾਸਤਰ ਅਤੇ ਰਾਜਨੀਤੀ ਦੇ ਤੱਤਾਂ ਨੂੰ ਸਮਝਣਾ ਮਹੱਤਵਪੂਰਨ ਹੁੰਦਾ ਹੈ”।
“ਮੈਨੂੰ ਲਗਦਾ ਹੈ ਕਿ ਲੇਖਕ ਜਾਂ ਨਿਰਦੇਸ਼ਕ ਸਮਾਜ ਪ੍ਰਤੀ ਸੰਵੇਦਨਸ਼ੀਲ ਹੋਣੇ ਚਾਹੀਦੇ ਹਨ। ਤੁਸੀਂ ਕਿਸੇ ਪ੍ਰਤੀ ਉਗਰ ਹੋਏ ਬਿਨਾ ਆਪਣੀ ਗੱਲ ਕਹਿ ਸਕਦੇ ਹੋ।”
ਇਹ ਸ਼ਬਦ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) 51 ਇੰਡੀਅਨ ਪਨੋਰਮਾ ਜਿਊਰੀ ਦੇ ਚੇਅਰਪਰਸਨ ਅਤੇ ਨੈਸ਼ਨਲ ਫਿਲਮ ਅਵਾਰਡ ਜੇਤੂ ਫਿਲਮ ਦੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਜੋਹਨ ਮੈਥਿਊ ਮੈਥਨ ਦੇ ਹਨ। ਉਹ ਗੋਆ ਵਿੱਚ ਆਯੋਜਿਤ ਕੀਤੇ ਜਾ ਰਹੇ 51ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (ਇੱਫੀ) ਦੀ ਵਰਚੁਅਲ ਪੇਸ਼ਕਸ਼ ਦੇ ਹਿੱਸੇ ਵਜੋਂ ਆਯੋਜਿਤ “ਕੀ ਤੁਹਾਡੇ ਕੋਲ ਇਹ ਹੈ?” ਸਿਰਲੇਖ ਦੇ ਇੱਕ ਵਰਚੁਅਲ ਸੈਸ਼ਨ ਦੌਰਾਨ ਫਿਲਮ ਪੱਤਰਕਾਰ ਫਰੀਦੂਨ ਸ਼ਹਿਰਯਾਰ ਨਾਲ ਗੱਲਬਾਤ ਕਰ ਰਹੇ ਸਨ।
ਸ਼੍ਰੀ ਮੈਟਨ ਨੇ ਫਿਲਮ ‘ਸਰਫਰੋਸ਼’ (1999) ਲਈ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ ਹੈ, ਜਿਸਦਾ ਨਿਰਦੇਸ਼ਨ ਅਤੇ ਨਿਰਮਾਣ ਉਨ੍ਹਾਂ ਨੇ ਕੀਤਾ ਸੀ ਅਤੇ ਜਿਸਦੇ ਲਈ ਉਨ੍ਹਾਂ ਕਹਾਣੀ-ਸਕ੍ਰੀਨਪਲੇਅ ਵੀ ਲਿਖੀ ਸੀ। ਇਸ ਫਿਲਮ ਬਾਰੇ ਬੋਲਦਿਆਂ 200 ਤੋਂ ਵੱਧ ਫਿਲਮਾਂ ਦੇ ਨਿਰਮਾਤਾ ਨੇ ਕਿਹਾ: “ਫਿਲਮਾਂ ਵਿੱਚ ਗਾਣਿਆਂ ਦਾ ਇੱਕ ਮਕਸਦ ਹੁੰਦਾ ਹੈ। ਜਿਸ ਸਮੇਂ ਇਹ ਫਿਲਮ ਬਣਾਈ ਗਈ ਸੀ, ਸੰਗੀਤ ਆਮਦਨੀ ਦੇ ਮਾਮਲੇ ਵਿੱਚ ਇਕ ਵੱਡਾ ਹਿੱਸਾ ਸੀ। ਮੈਨੂੰ ਫਿਲਮ ਵਿੱਚ ਦੋ ਰੋਮਾਂਟਿਕ ਗਾਣਿਆਂ ਦਾ ਵਿਚਾਰ ਪਸੰਦ ਨਹੀਂ ਸੀ।”
ਇਸ ਪ੍ਰਸੰਗ ਵਿੱਚ, ਉਨ੍ਹਾਂ ਕਿਹਾ, ਅਜੋਕੇ ਸਮੇਂ ਵਿੱਚ ਇੱਕ ਫਿਲਮ ਨਿਰਮਾਤਾ ਰੋਮਾਂਟਿਕ ਗੀਤ ਨੂੰ ਰੱਖਣ ਲਈ ਮਜਬੂਰ ਨਹੀਂ ਹੁੰਦਾ ਕਿਉਂਕਿ ਇਸ ਮਾਰਕਿਟਿੰਗ ਦੀ ਜ਼ਰੂਰਤ ਨਹੀਂ ਹੈ। ਫਿਲਮ ਦੇ ਗਾਣਿਆਂ ਬਾਰੇ ਸੋਚਦਿਆਂ ਉਨ੍ਹਾਂ ਨੇ ਖੁਲਾਸਾ ਕੀਤਾ: “ਬਹੁਤ ਪ੍ਰਸ਼ੰਸਾ ਵਾਲੀ ਗ਼ਜ਼ਲ ਹੋਸ਼ਵਾਲੋਂ ਕੋ ਖਬਰ ਕਿਆ ਮਹੱਤਵਪੂਰਨ ਸੀ ਕਿਉਂਕਿ ਇਸ ਨੇ ਦੋਹਰਾ ਸੰਦੇਸ਼ ਦਿੱਤਾ ਸੀ। ਇਸ ਨੇ ਪ੍ਰੇਮ ਕਹਾਣੀ ਨੂੰ ਜੋੜਨ ਤੋਂ ਇਲਾਵਾ ਭਾਰਤ-ਪਾਕਿਸਤਾਨ ਸਥਿਤੀ 'ਤੇ ਚਾਨਣਾ ਪਾਇਆ। ਹੁਣ, ਜਦੋਂ ਮੈਂ ਸਰਫਰੋਸ਼ 2 ਬਣਾਉਂਦਾ ਹਾਂ, ਤਾਂ ਮੈਂ ਘੱਟ ਗਾਣੇ ਰੱਖ ਸਕਦਾ ਹਾਂ।”
ਸਰਫਰੋਸ਼ 2 ਦੀ ਸਕ੍ਰਿਪਟ ਲਿਖਣ ਸਮੇਂ ਉਨ੍ਹਾਂ ਨੇ ਦੁਹਰਾਈ ਪ੍ਰਕਿਰਿਆ ਉੱਤੇ ਚਾਨਣਾ ਪਾਉਂਦਿਆਂ, ਸ਼੍ਰੀ ਮੈਟਨ ਨੇ ਕਿਹਾ: “ਮੈਂ ਸਰਫਰੋਸ਼ 2 ਦੀ ਸਕ੍ਰਿਪਟ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਲਗਭਗ 5-6 ਵਾਰ ਲਿਖੀ ਸੀ। ਜਦੋਂ ਮੈਂ ਸਕ੍ਰਿਪਟ ਲਿਖਦਾ ਸੀ, ਮੈਂ ਇਸ ਦੀ ਅਲੋਚਨਾ ਵੱਲ ਦੇਖਦਾ ਸੀ ਅਤੇ ਇਸਨੂੰ ਇੱਕ ਪਾਸੇ ਰੱਖਦਾ ਸੀ। 5-6 ਮਹੀਨਿਆਂ ਬਾਅਦ, ਮੈਂ ਇਸ ਨੂੰ ਦੁਬਾਰਾ ਲਿਖਣਾ ਸ਼ੁਰੂ ਕੀਤਾ ਅਤੇ ਨਵੀਆਂ ਰੁਕਾਵਟਾਂ ਦੇ ਪਾਰ ਆ ਗਿਆ। ਇਹ ਅਸਲ ਵਿੱਚ ਸਰਫਰੋਸ਼ -2 ਦੀ ਪੰਜਵੀਂ ਸਕ੍ਰਿਪਟ ਹੈ, ਜਿਸ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।” “ਤੁਹਾਡੇ ਕੋਲ ਚੰਗੇ ਦੋਸਤ ਹੋਣੇ ਚਾਹੀਦੇ ਹਨ ਜੋ ਤੁਹਾਡੀ ਆਲੋਚਨਾ ਕਰਨ ਵਾਲੇ ਹੋਣ।”
ਸਰਫਰੋਸ਼ 2 ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ, ਇਹ ਭਾਰਤ ਦੀ ਅੰਦਰੂਨੀ ਸੁਰੱਖਿਆ ਬਾਰੇ ਹੈ। “ਇਹ ਦਰਸਾਉਂਦਾ ਹੈ ਕਿ ਵੱਖ-ਵੱਖ ਸਮੱਸਿਆਵਾਂ ਦੇ ਬਾਵਜੂਦ ਕਿਵੇਂ ਭਾਰਤ ਦੀ ਸੁਰੱਖਿਆ ਮਜ਼ਬੂਤ ਖੜ੍ਹੀ ਹੈ।” ਉਨ੍ਹਾਂ ਦੱਸਿਆ ਕਿ ਉਹ ਫਿਲਮ ਨੂੰ ਸੀਆਰਪੀਐੱਫ ਦੇ ਜਵਾਨਾਂ ਨੂੰ ਸਮਰਪਿਤ ਕਰ ਰਹੇ ਹਨ, ਜੋ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ।
ਉਰਦੂ ਕਵਿਤਾ ਪ੍ਰਤੀ ਆਪਣੀ ਮਜ਼ਬੂਤ ਪਸੰਦ ਬਾਰੇ, ਹਾਲਾਂਕਿ ਉਹ ਇੱਕ ਮਲਯਾਲੀ ਹੈ, ਉਨ੍ਹਾਂ ਕਿਹਾ, “ਉਰਦੂ ਇੱਕ ਖੂਬਸੂਰਤ ਭਾਸ਼ਾ ਹੈ। ਮੇਰੇ ਮੁਸਲਿਮ ਮਿੱਤਰਾਂ ਤੋਂ, ਮੈਂ ਉਰਦੂ ਕਵਿਤਾਵਾਂ ਅਤੇ ਗ਼ਜ਼ਲਾਂ ਪ੍ਰਤੀ ਦਿਲਚਸਪੀ ਅਤੇ ਕਦਰ ਵਧਾਈ ਹੈ। ਮਰਹੂਮ ਸ਼ਫੀ ਇਨਾਮਦਾਰ ਮੈਟਨ ਦੇ ਦੋਸਤ ਸਨ। ਜਦੋਂ ਉਨ੍ਹਾਂ ਨੂੰ ਆਪਣੀ ਸੋਚ ਦੀ ਭਾਸ਼ਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਲਿਆਲਮ ਹੈ - “ਮੇਰੇ ਵਿਚਾਰ ਮਲਿਆਲਮ ਵਿੱਚ ਆਉਂਦੇ ਹਨ, ਪਰ ਮੈਂ ਮਲਿਆਲਮ ਵਿੱਚ ਨਹੀਂ ਲਿਖ ਸਕਦਾ। ਮੈਂ ਰੋਮਨ ਲਿਪੀ ਦੀ ਵਰਤੋਂ ਕਰਦਿਆਂ ਹਿੰਦੀ ਵਿੱਚ ਲਿਖਦਾ ਹਾਂ।”
ਉਨ੍ਹਾਂ ਇਹ ਵੀ ਦੱਸਿਆ, “ਫਿਲਮ ਬਣਾਉਣਾ ਇੱਕ ਜੋਖਮ ਭਰਪੂਰ ਕਾਰੋਬਾਰ ਹੈ।” ਕਿਸੇ ਖ਼ਾਸ ਫਿਲਮ ਦੇ ਮਾਮਲੇ ਵਿੱਚ, ਮੈਟਨ ਸਿਰਫ ਆਪਣਾ ਕਰਜ਼ਾ ਵਾਪਸ ਕਰ ਸਕਦੇ ਹਨ।
ਵੈਟਰਨ ਫਿਲਮ ਨਿਰਮਾਤਾ ਦੀ ਪਸੰਦ ਦਾ ਵਿਸ਼ਾ ਧਰਮ ਦਾ ਵਿਕਾਸ ਅਤੇ ਇਸ ਨੇ ਮਨੁੱਖ ਜਾਤੀ ਨੂੰ ਕਿਵੇਂ ਪ੍ਰਭਾਵਤ ਕੀਤਾ ਹੈ। ਉਹ ਮਹਿਸੂਸ ਕਰਦੇ ਹਨ ਕਿ ਇੰਟਰਨੈਟ ਦੀ ਵਰਤੋਂ ਨਾਲ ਜ਼ਿੰਦਗੀ ਹੁਣ ਬਹੁਤ ਸੌਖੀ ਹੋ ਗਈ ਹੈ। ਇੰਡੀਅਨ ਪੈਨਾਰੋਮਾ ਦੇ ਜਿਊਰੀ-ਚੇਅਰਮੈਨ ਵਜੋਂ ਆਪਣੇ ਤਜ਼ਰਬੇ ਬਾਰੇ ਬੋਲਦਿਆਂ, ਉਹ ਕਹਿੰਦੇ ਹਨ, “ਮੈਂ 180 ਫਿਲਮਾਂ ਵੇਖੀਆਂ ਅਤੇ ਮਹਿਸੂਸ ਕੀਤਾ ਕਿ ਅਸੀਂ ਕਿੰਨੇ ਵਿਭਿੰਨ ਹਾਂ”। ਉਨ੍ਹਾਂ ਕਿਹਾ, ਭਾਰਤ ਇੱਕ ਸਰਗਰਮ ਲੋਕਤੰਤਰ ਹੈ। “ਇਹ ਅਜਿਹਾ ਦੇਸ਼ ਹੈ ਜਿਸ ਨੂੰ ਗਲੇ ਲਗਾਓ ਅਤੇ ਪਿਆਰ ਕਰੋ।”
***
ਡੀਜੇਐੱਮ/ਐੱਸਸੀ/ ਇੱਫੀ- 20
(Release ID: 1690215)
Visitor Counter : 199