ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਬਾਰੇ ਅਪਡੇਟ


ਦੇਸ਼ ਭਰ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਨੂੰ ਲਗਾਏ ਗਏ ਟੀਕਿਆਂ ਦੀ ਕੁੱਲ ਗਿਣਤੀ 6.31 ਲੱਖ ਤੋਂ ਵੱਧ ਹੋਈ

ਕਿਸੇ ਵੀ ਰਾਜ ਵਿੱਚ ਅੱਜ ਵਧੇਰੇ ਨਾਜ਼ੁਕ / ਗੰਭੀਰ ਏਈਐਫਆਈ ਸੰਬੰਧਿਤ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ

Posted On: 19 JAN 2021 7:32PM by PIB Chandigarh

ਦੇਸ਼ ਵਿਆਪੀ ਕੋਵਿਡ -19 ਟੀਕਾਕਰਨ ਪ੍ਰੋਗਰਾਮ ਚੌਥੇ ਦਿਨ ਵੀ ਸਫਲਤਾਪੂਰਵਕ  ਆਯੋਜਿਤ ਕੀਤਾ ਗਿਆ। ਕੋਵਿਡ -19 ਟੀਕਾਕਰਣ ਮੁਹਿੰਮ ਮਾਨਯੋਗ ਪ੍ਰਧਾਨ ਮੰਤਰੀ ਵਲੋਂ 16 ਜਨਵਰੀ 2021 ਨੂੰ ਸ਼ੁਰੂ ਕੀਤੀ ਗਈ ਸੀ।

 

ਕੋਵਿਡ 19 ਮਹਾਮਾਰੀ ਨਾਲ ਟਾਕਰੇ ਲਈ ਸਿਹਤ ਸੰਭਾਲ ਕਰਮਚਾਰੀਆਂ ਵਲੋਂ ਲਗਾਏ ਜਾ ਰਹੇ ਟੀਕਿਆਂ ਦੀ ਕੁੱਲ ਗਿਣਤੀ 11,660 ਸੈਸ਼ਨਾਂ ਰਾਹੀਂ (ਅੱਜ ਸ਼ਾਮ 6 ਵਜੇ ਤੱਕ) 6,31,417 ਨੂੰ ਛੂਹ ਗਈ ਹੈ। ਸ਼ੁਰੂਆਤੀ ਆਰਜੀ ਰਿਪੋਰਟਾਂ ਅਨੁਸਾਰ ਅੱਜ ਸ਼ਾਮ 6 ਵਜੇ ਤੱਕ 3,800 ਸੈਸ਼ਨ ਆਯੋਜਿਤ ਕੀਤੇ ਗਏ ਹਨ।

 

S. No.

State/UT

Beneficiaries vaccinated (Provisional till 6 P.M.)

1

A & N Islands

644

2

Andhra Pradesh

58,495

3

Arunachal Pradesh

2,805

4

Assam

7,418

5

Bihar

42,085

6

Chandigarh

469

7

Chhattisgarh

10,872

8

Dadra & Nagar Haveli

114

9

Daman & Diu

94

10

Delhi

12,441

11

Goa

426

12

Gujarat

17,581

13

Haryana

24,944

14

Himachal Pradesh

5,049

15

Jammu & Kashmir

4,395

16

Jharkhand

8,824

17

Karnataka

80,686

18

Kerala

23,855

19

Ladakh

119

20

Lakshadweep

369

21

Madhya Pradesh

18,174

22

Maharashtra

30,247

23

Manipur

1111

24

Meghalaya

1037

25

Mizoram

1091

26

Nagaland

2,286

27

Odisha

55,138

28

Puducherry

719

29

Punjab

5,567

30

Rajasthan

30,761

31

Sikkim

350

32

Tamil Nadu

25,251

33

Telangana

69,405

34

Tripura

3,734

35

Uttar Pradesh

22,644

36

Uttarakhand

6,107

37

West Bengal

42,093

38

Miscellaneous

14,017

 

Total

6,31,417

 

ਦੇਸ਼ ਵਿਆਪੀ ਕੋਵਿਡ 19 ਟੀਕਾਕਰਨ ਦੇ ਚੌਥੇ ਦਿਨ ਅੱਜ ਸ਼ਾਮ 6 ਵਜੇ ਤੱਕ 1,77,368 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਹੋ  ਜਾਣਗੀਆਂ।

 

ਹੁਣ ਤੱਕ ਸਿਰਫ 9 ਏਈਐਫਆਈ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਲੋੜ ਪਈ ਹੈ।  ਦਿੱਲੀ ਵਿੱਚਲੇ ਤਿੰਨ ਕੇਸਾਂ ਵਿੱਚ ਮਰੀਜਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਜਦੋਂ ਕਿ ਇੱਕ ਕੇਸ ਰਾਜੀਵ ਗਾਂਧੀ, ਹਸਪਤਾਲ ਸ਼ਾਹਦਰਾ ਵਿੱਚ ਹੁਣ ਵੀ ਨਿਗਰਾਨੀ ਅਧੀਨ ਹੈ। ਉਤਰਾਖੰਡ ਤੋਂ ਇੱਕ ਹੋਰ ਏਈਐਫਆਈ ਕੇਸ ਤਹਿਤ ਵਿਅਕਤੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਕਰਨਾਟਕ ਵਿੱਚ, ਇੱਕ ਵਿਅਕਤੀ ਨੂੰ ਛੁੱਟੀ ਦੇ ਦਿੱਤੀ ਗਈ ਹੈ ਜਦਕਿ ਦੂਜੇ ਵਿਅਕਤੀ ਦੀ ਹਾਲਤ ਸਥਿਰ ਬਣੀ ਹੋਈ ਹੈ ਅਤੇ ਜ਼ਿਲ੍ਹਾ ਹਸਪਤਾਲ, ਚਿਤਰਦੁਰਗਾ ਵਿੱਚ ਨਿਗਰਾਨੀ ਅਧੀਨ ਹੈ। ਛੱਤੀਸਗੜ੍ਹ ਵਿੱਚ ਵੀ ਇੱਕ ਵਿਅਕਤੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਰਾਜਸਥਾਨ ਵਿੱਚ, ਇੱਕ ਕੇਸ ਸ਼ੱਕੀ ਐਨਾਫਾਈਲੈਕਸਿਸ ਦਾ ਹੈ ਜੋ ਹੁਣ ਠੀਕ ਹੈ ਅਤੇ ਜ਼ਿਲ੍ਹਾ ਹਸਪਤਾਲ, ਬੰਗੜ ਵਿਖੇ ਨਿਗਰਾਨੀ ਅਧੀਨ ਹੈ।

**

 

ਐਮ. ਵੀ.


(Release ID: 1690212) Visitor Counter : 228