ਵਣਜ ਤੇ ਉਦਯੋਗ ਮੰਤਰਾਲਾ
ਅਪੀਡਾ ਦੀ ਪਹਿਲਕਦਮੀ - ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡਾ ਵਾਰਾਣਸੀ ਤੋਂ ਸਿੱਧੀਆਂ ਉਡਾਨਾਂ ਰਾਹੀਂ ਖੇਤੀ ਦਰਾਮਦ ਲਈ ਸੰਪਰਕ ਕਾਇਮ ਕਰਨਾ
Posted On:
19 JAN 2021 4:05PM by PIB Chandigarh
ਹਰੇ ਮਟਰਾਂ ਅਤੇ ਰਾਮ ਨਗਰ ਭਾਂਤਾ (ਗੋਲ ਹਰੇ ਬੈਂਗਣ) ਸਮੇਤ ਸਬਜ਼ੀਆਂ ਦੀ ਇੱਕ ਖੇਪ ਅੱਜ ਏਅਰ ਇੰਡੀਆ ਐਕਸਪ੍ਰੈਸ ਰਾਹੀਂ ਸ਼ਾਰਜਾਹ ਰਵਾਨਾ ਕੀਤੀ ਗਈ । ਇਸ ਖੇਪ ਨੂੰ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਵਾਰਾਣਸੀ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਖੇਪ ਨੂੰ ਅਪੀਡਾ ਦੇ ਚੇਅਰਮੈਨ ਤੇ ਕੇਂਦਰ ਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਰਵਾਨਾ ਕੀਤਾ । ਇਸ ਖੇਪ ਵਿੱਚ ਤਕਰੀਬਨ 1,000 ਕਿਲੋਗ੍ਰਾਮ ਵਸਤਾਂ ਹਨ , ਜਿਸ ਵਿੱਚ ਸਬਜ਼ੀਆਂ ਜਿਵੇਂ ਹਰੇ ਮਟਰ , ਤੇ ਰਾਮ ਨਗਰ ਭਾਂਤਾ ਆਦਿ ।
ਵਾਰਾਣਸੀ ਹਵਾਈ ਅੱਡੇ ਤੋਂ ਸਿੱਧੀ ਬਰਾਮਦ ਕਰਨ ਲਈ ਰਸਤਾ ਸਾਫ ਹੋਣ ਤੋਂ ਬਾਅਦ ਵਾਰਾਣਸੀ ਖੇਤਰ ਤੇ ਇਸ ਦੇ ਨੇੜਲੇ ਇਲਾਕਿਆਂ ਤੋਂ ਵਾਰਾਣਸੀ ਹਵਾਈ ਅੱਡੇ ਰਾਹੀਂ ਜੀ ਆਈ ਉਤਪਾਦਾਂ ਸਮੇਤ ਹੋਰ ਖੇਤੀ ਉਤਪਾਦਾਂ ਦੇ ਦਰਾਮਦ ਲਈ ਸਟੇਜ ਤਿਆਰ ਹੋ ਗਈ ਹੈ ।
ਜਿਵੇਂ ਕਿ ਹਾਲ ਹੀ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜੀ ਆਈ ਉਤਪਾਦਾਂ ਅਤੇ ਆਪਣੇ “ਸਵਦੇਸ਼ੀ ਉਤਪਾਦ” (ਲੋਕਲ ਟੂ ਗਲੋਬਲ) ਨੂੰ ਉਤਸ਼ਾਹਿਤ ਕਰਨ ਦੇ ਸੰਬੰਧ ਵਿੱਚ ਚੇਅਰਮੈਨ ਅਪੀਡਾ ਡਾਕਟਰ ਐੱਮ ਅੰਗਮੁੱਥੂ ਨੇ ਰਾਮਨਗਰ ਭਾਂਤਾ (ਗੋਲ ਹਰੇ ਬੈਂਗਣ) ਦੇ ਫਾਰਮਾਂ ਦਾ ਦੌਰਾ ਕੀਤਾ । ਇਹ ਉਤਪਾਦ ਵਿਲੱਖਣ ਹਨ ਅਤੇ ਜੀ ਆਈ ਪ੍ਰਮਾਣ ਦੀ ਪ੍ਰਕਿਰਿਆ ਤਹਿਤ ਹਨ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਉਤਸ਼ਾਹਿਤ ਕਰਨ ਲਈ ਪਛਾਣੇ ਗਏ ਹਨ ।
ਉੱਤਰੀ ਉੱਤਰ ਪ੍ਰਦੇਸ਼ ਇੱਕ ਲੈਂਡਲੋਕਡ ਖੇਤਰ ਹੈ ਅਤੇ ਸਭ ਤੋਂ ਨੇੜੇ ਦੀਆਂ ਸਮੁੰਦਰ ਬੰਦਰਗਾਹਾਂ ਵੀ 1,000 ਕਿਲੋਮੀਟਰ ਤੋਂ ਪਰਾਂ ਹਨ । ਅਜਿਹੇ ਦ੍ਰਿਸ਼ ਵਿੱਚ ਹਵਾਈ ਅੱਡਿਆਂ ਰਾਹੀਂ ਦਰਾਮਦ ਦੀ ਚੋਣ ਕਿਸਾਨ ਉਤਪਾਦਕ ਜੱਥੇਬੰਦੀਆਂ ਅਤੇ ਇਸ ਖੇਤਰ ਦੇ ਦਰਾਮਦਕਾਰਾਂ ਲਈ ਇੱਕ ਆਸ਼ੀਰਵਾਦ ਤੋਂ ਘੱਟ ਨਹੀਂ ਹੈ ।
ਵਾਰਾਣਸੀ ਹਵਾਈ ਅੱਡੇ ਤੇ ਸਿੱਧੀ ਦਰਾਮਦ ਲਈ ਸਹੂਲਤਾਂ ਨਹੀਂ ਸਨ , ਜਿਸ ਕਰਕੇ ਦਰਾਮਦਕਾਰ ਆਪਣੀ ਦਰਾਮਦ ਵਸਤਾਂ ਲਖਨਊ ਜਾਂ ਦਿੱਲੀ ਰਾਹੀਂ ਭੇਜਣ ਲਈ ਮਜਬੂਰ ਸਨ । ਇਹ ਦਰਾਮਦ ਉਤਸ਼ਾਹਿਤ ਕਰਨ ਲਈ ਇੱਕ ਰੋਕ ਸੀ , ਕਿਉਂਕਿ ਆਵਾਜਾਈ ਤੇ ਵਧੇਰੇ ਲਾਗਤ ਆਉਂਦੀ ਸੀ ਅਤੇ ਸਥਾਨਕ ਆਵਾਜਾਈ ਵਿੱਚ ਵਧੇਰੇ ਸਮਾਂ ਲੱਗਣ ਕਾਰਨ ਉਤਪਾਦ ਦੇ ਖ਼ਰਾਬ ਹੋ ਜਾਣ ਦੀਆਂ ਸੰਭਾਵਨਾਵਾਂ ਸਨ । ਵਿਸ਼ੇਸ਼ ਕਰਕੇ ਮੌਜੂਦਾ ਕੋਵਿਡ ਸਥਿਤੀ ਵਿੱਚ ਆਵਾਜਾਈ ਗਤੀਵਿਧੀਆਂ ਸੀਮਤ ਸਨ ਅਤੇ ਐੱਫ ਪੀ ਓਜ਼ ਆਪਣੀਆਂ ਵਸਤਾਂ ਨੂੰ ਵੇਚਣ ਲਈ ਵੱਡੇ ਦਬਾਅ ਵਿੱਚ ਸਨ ।
ਸਾਰੀਆਂ ਸੰਬੰਧਤ ਏਜੰਸੀਆਂ ਦੇ ਸਾਂਝੇ ਯਤਨਾਂ ਨਾਲ ਹੁਣ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਵਾਰਾਣਸੀ ਖੇਤੀ ਦਰਾਮਦ ਦੀ ਸਾਰੀ ਕਲਿਅਰੈਂਸ ਲਈ ਪੂਰੇ ਪੈਮਾਨੇ ਵਾਲੀ ਕਾਰਜ ਖਿੜਕੀ ਬਣ ਗਈ ਹੈ । ਇਸ ਹਵਾਈ ਅੱਡੇ ਤੇ ਹੇਠ ਲਿਖੀਆਂ ਮੁੱਖ ਸਹੂਲਤਾਂ ਹਨ :—
* ਖ਼ਰਾਬ ਹੋਣ ਵਾਲੀਆਂ ਖੇਤੀ ਉਤਪਾਦਾਂ ਲਈ ਠੰਢੇ ਕਮਰੇ ਦੀ ਸਹੂਲਤ ।
* ਜਲਦੀ ਕਸਟਮ ਕਲੀਅਰੈਂਸ ਲਈ ਹਵਾਈ ਅੱਡੇ ਉੱਪਰ ਹੀ ਕਸਟਮ ਕਲੀਅਰੈਂਸ ।
* ਕਲੀਅਰਿੰਗ ਏਜੰਟਸ (ਕਸਟਮ ਏਜੰਟਸ) ।
* ਵਪਾਰੀਆਂ / ਦਰਾਮਦਕਾਰਾਂ ਲਈ ਏ ਡੀ ਕੋਡ ਪੰਜੀਕਰਨ ਤੇ ਕਸਟਮ ਕਲੀਅਰੈਂਸ ਨਾਲ ਸੰਬੰਧਤ ਸਹੂਲਤਾਂ ।
* ਪਲਾਂਟ ਕੁਆਰਨਟੀਨ ਵਿਭਾਗ ਰਾਹੀਂ ਫਾਈਟੋ ਸੈਨੇਟਰੀ ਕਲਿਅਰੈਂਸ ।
* ਸਾਰੀਆਂ ਮੁੱਖ ਏਅਰ ਲਾਈਨਜ਼ , ਏਅਰ ਇੰਡੀਆ ਐਕਸਪ੍ਰੈਸ , ਏਅਰ ਇੰਡੀਆ , ਸਪਾਈਸਜੈੱਟ , ਇੰਡੀਗੋ ਨੂੰ ਬੀ ਜੀ ਬਾਂਡ ਅਤੇ ਅੰਤਰਰਾਸ਼ਟਰੀ ਕਾਰਗੋ ਦੀ ਕਲੀਅਰੈਂਸ ਲਈ ਟਰਾਂਸਸਿ਼ਪਮੈਂਟ ਵਾਰਾਣਸੀ ਹਵਾਈ ਅੱਡੇ ਤੇ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ ।
ਵਾਈ ਬੀ / ਐੱਸ ਐੱਸ
(Release ID: 1690140)