ਵਣਜ ਤੇ ਉਦਯੋਗ ਮੰਤਰਾਲਾ
ਬੌਧਿਕ ਸੰਪਦਾ ਦੇ ਅਧਿਕਾਰਾਂ ਦੇ ਖੇਤਰ ਵਿੱਚ ਸਹਿਯੋਗ ਦੀ ਸਹੂਲਤ ਵਧਾਉਣ ਅਤੇ ਸੰਬੰਧ ਮਜ਼ਬੂਤ ਕਰਨ ਲਈ ਪਹਿਲਾ ਭਾਰਤ - ਈ ਯੂ ਆਈ ਪੀ ਆਰ ਸੰਵਾਦ ਕੀਤਾ ਗਿਆ
Posted On:
19 JAN 2021 4:04PM by PIB Chandigarh
ਯੂਰਪੀ ਯੁਨੀਅਨ ਕਮਿਸ਼ਨ ਤੇ ਉਦਯੋਗ ਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੇ ਵਿਭਾਗ ਵਿਚਾਲੇ ਇੱਕ ਵਰਚੂਅਲ ਪਲੇਟਫਾਰਮ ਰਾਹੀਂ 14 ਜਨਵਰੀ 2021 ਨੂੰ ਇੱਕ ਭਾਰਤ—ਈ ਯੂ ਆਈ ਪੀ ਆਰ ਸੰਵਾਦ ਕੀਤਾ ਗਿਆ । ਇਸ ਸੰਵਾਦ ਦਾ ਟੀਚਾ ਈ ਯੂ ਭਾਰਤ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਬੌਧਿਕ ਸੰਪਦਾ ਅਧਿਕਾਰਾਂ ਦੇ ਖੇਤਰ ਵਿੱਚ ਵਧੇਰੇ ਸਹਿਯੋਗ ਦੀ ਸਹੂਲਤ ਦੇਣਾ ਸੀ ।
ਇਸ ਮੀਟਿੰਗ ਦੀ ਪ੍ਰਧਾਨਗੀ ਸ਼੍ਰੀ ਰਵਿੰਦਰ , ਸੰਯੁਕਤ ਸਕੱਤਰ ਡੀ ਪੀ ਆਈ ਆਈ ਟੀ ਅਤੇ ਯੂਰਪੀਅਨ ਕਮਿਸ਼ਨ ਦੇ ਡੀ ਜੀ ਟਰੇਡ , ਹੈੱਡ ਆਫ ਯੁਨਿਟ ਇਨਵੈਸਟਮੈਂਟ ਐਂਡ ਇੰਟਰੈਕਚੂਅਲ ਪ੍ਰਾਪਰਟੀ ਸ਼੍ਰੀ ਕਾਰਲੇ ਨੇ ਸਾਂਝੇ ਤੌਰ ਤੇ ਕੀਤੀ ਅਤੇ ਇਸ ਮੀਟਿੰਗ ਨੂੰ ਈ ਯੂ ਕਮਿਸ਼ਨ ਅਤੇ ਡੀ ਪੀ ਆਈ ਆਈ ਟੀ ਨੇ ਸਾਂਝੇ ਤੌਰ ਤੇ ਆਯੋਜਿਤ ਕੀਤਾ ਸੀ । ਭਾਰਤ ਵੱਲੋਂ ਵਿਦੇਸ਼ ਮਾਮਲਿਆਂ ਦੇ ਮੰਤਰਾਲੇ , ਖੇਤੀਬਾੜੀ ਮੰਤਰਾਲੇ , ਸਿਹਤ ਮੰਤਰਾਲੇ ਅਤੇ ਮਾਲੀਆ ਵਿਭਾਗ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਈ ਯੂ ਵੱਲੋਂ ਯੂਰਪੀਅਨ ਕਮਿਸ਼ਨ ਦੇ ਕਈ ਡਾਇਰੈਕਟੋਰੇਟ ਜਨਰਲਾਂ ਨੇ ਇਸ ਸੰਵਾਦ ਵਿੱਚ ਹਿੱਸਾ ਲਿਆ ।
ਭਾਰਤੀ ਕੋ—ਚੇਅਰ ਨੇ ਵੱਖ ਵੱਖ ਆਈ ਪੀ ਆਰ ਗਤੀਵਿਧੀਆਂ ਦੀ ਇੱਕ ਝਾਤ ਮੁਹੱਈਆ ਕੀਤੀ , ਜਿਸ ਦਾ ਮਕਸਦ ਕੌਮੀ ਆਈ ਪੀ ਆਰ ਨੀਤੀ 2016 ਵਿੱਚ ਮਿੱਥੇ ਟੀਚਿਆਂ ਨੂੰ ਪ੍ਰਾਪਤ ਕਰਨਾ ਸੀ । ਉਹਨਾਂ ਨੇ ਭਾਰਤ ਵੱਲੋਂ ਕੀਤੇ ਗਏ ਵਿਧਾਨਕ ਸੁਧਾਰਾਂ , ਜੋ ਸਟਾਰਟਅੱਪਸ ਅਤੇ ਐੱਮ ਐੱਸ ਐੱਮ ਈਜ਼ ਦੀ ਇਨੋਵੇਸ਼ਨ ਅਤੇ ਕਲਪਨਾ ਨੂੰ ਉਤਸ਼ਾਹਿਤ ਕਰਨਗੇ, ਦੇ ਮਹੱਤਵ ਨੂੰ ਵੀ ਦੁਹਰਾਇਆ । ਇਸ ਸੰਬੰਧ ਵਿੱਚ ਭਾਰਤ ਸਰਕਾਰ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਦੀ ਈ ਯੂ ਪ੍ਰਤੀਨਿੱਧਾਂ ਨੇ ਪ੍ਰਸ਼ੰਸਾ ਕੀਤੀ । ਈ ਯੂ ਕੋ—ਚੇਅਰ ਨੇ ਸੁਤੰਤਰ ਵਪਾਰ ਸਮਝੌਤਿਆਂ ਦੇ ਨਾਲ ਨਾਲ ਬੌਧਿਕ ਸੰਪਦਾ ਅਧਿਕਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਆਈ ਪੀ ਆਰ ਦੇ ਸੰਬੰਧਾਂ ਵਿੱਚ ਲਾਗੂ ਕਰਨ ਸਮੇਤ ਵੱਖ ਵੱਖ ਗਤੀਵਿਧੀਆਂ ਅਤੇ ਡੀ ਜੀ ਵਪਾਰ ਬਾਰੇ ਸੰਖੇਪ ਝਾਤ ਪ੍ਰਦਾਨ ਕੀਤੀ ।
ਸ਼ੁਰੂਆਤੀ ਬਿਆਨਾਂ ਤੋਂ ਬਾਅਦ ਆਈ ਪੀ ਸ਼ਾਸਨ ਦੇ ਵਿਸ਼ੇਸ਼ ਖੇਤਰਾਂ ਨਾਲ ਸੰਬੰਧਤ ਜਾਣਕਾਰੀ ਅਦਾਨ ਪ੍ਰਦਾਨ ਕੀਤੀ ਗਈ । ਈ ਯੂ ਦੇ ਪ੍ਰਤੀਨਿਧੀਆਂ ਨੇ ਉਦਯੋਗ ਦੀਆਂ ਬਦਲ ਰਹੀਆਂ ਮੰਗਾਂ ਦੇ ਨਾਲ ਚੱਲਣ ਦੇ ਮੱਦੇਨਜ਼ਰ ਡਿਜੀਟਲ ਮਾਰਕੀਟ ਵਿੱਚ ਕਾਪੀਰਾਈਟ ਬਾਰੇ ਤਾਜ਼ਾ ਨਿਰਦੇਸ਼ਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ । ਟਰੇਡ ਮਾਰਕ ਬਾਰੇ ਉਹਨਾਂ ਨੇ ਖੇਤਰ ਵਿੱਚ ਉਪਲਬੱਧ ਦੋਹਰੀ ਪ੍ਰਣਾਲੀ ਦੇ ਵਿਸਥਾਰ ਦੀ ਪੇਸ਼ਕਾਰੀ ਕੀਤੀ , ਜੋ ਮਾਲਕਾਂ ਨੂੰ ਲਚਕਤਾ ਮੁਹੱਈਆ ਕਰਦੀ ਹੈ ।
ਭਾਰਤੀ ਹਮਅਹੁਦਾ ਨੇ ਟਰੇਡ ਮਾਰਕਸ ਤੇ ਵਿਭਾਗ ਦੀ ਨਿਰੰਤਰ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੇ ਯਤਨਾਂ ਤੇ ਘਟੀ ਪੈਂਡੇਂਸੀ ਬਾਰੇ ਕਾਰਕੁੰਨਾਂ ਨੂੰ ਅਪਡੇਟ ਕੀਤਾ । ਹੋਰ ਪੌਦਿਆਂ ਦੀ ਸੁਰੱਖਿਆ ਅਤੇ ਕਿਸਾਨਾਂ ਦੇ ਅਧਿਕਾਰ ਤੇ ਉਹਨਾਂ ਦੀ ਭਾਰਤੀ ਅਰਥਚਾਰੇ ਵਿੱਚ ਮਹੱਤਤਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ । ਭਾਰਤ ਦੇ ਪ੍ਰਤੀਨਿੱਧਾਂ ਨੇ ਸਰਕਾਰ ਵੱਲੋਂ ਵੱਖ ਵੱਖ ਲਾਗੂ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ । ਇਹ ਪਹਿਲਕਦਮੀਆਂ ਸਰਕਾਰ ਵੱਲੋਂ ਮਾਲਕਾਂ ਦੇ ਹੱਕਾਂ ਦੇ ਸਨਮਾਨ ਨੂੰ ਸੁਨਿਸ਼ਚਿਤ ਕਰਨ ਲਈ ਲਾਗੂ ਕੀਤੀਆਂ ਗਈਆਂ ਹਨ । ਸੰਵਾਦ ਦੇ ਅੰਤ ਵਿੱਚ ਕੋ—ਚੇਅਰਸ ਨੇ ਸਾਰੇ ਪ੍ਰਤੀਨਿੱਧਾਂ ਵੱਲੋਂ ਹਿੱਸਾ ਲੈਣ ਅਤੇ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਧੰਨਵਾਦ ਕੀਤਾ । ਕੋ—ਚੇਅਰਸ ਨੇ ਕਿਹਾ ਕਿ ਇਹ ਮੌਕਾ ਕੋਵਿਡ 19 ਮਹਾਮਾਰੀ ਦੇ ਚੁਣੌਤੀ ਭਰੇ ਸਮੇਂ ਕਾਰਨ ਮਿਲਿਆ ਹੈ ਅਤੇ ਦੋਨੋਂ ਰਾਸ਼ਟਰ ਆਈ ਪੀ ਸੁਰੱਖਿਆ ਅਤੇ ਇਸ ਨੂੰ ਲਾਗੂ ਕਰਨ ਦੀ ਭਾਈਵਾਲੀ ਰਾਹੀਂ ਨੇੜੇ ਆਏ ਹਨ । ਇਹ ਵੀ ਜ਼ੋਰ ਦੇ ਕੇ ਕਿਹਾ ਗਿਆ ਕਿ ਇਹ ਸੰਵਾਦ ਪ੍ਰਮੁੱਖ ਬੌਧਿਕ ਸੰਪਦਾ ਮੁੱਦਿਆਂ , ਜੋ ਕਾਰੋਬਾਰੀ ਸੰਸਥਾਵਾਂ ਤੇ ਅਸਰ ਪਾਉਂਦੇ ਹਨ ਅਤੇ ਦੋਨਾਂ ਅਰਥਚਾਰਿਆਂ ਦੇ ਆਪਸੀ ਫਾਇਦੇ ਲਈ ਨੇੜਲੀ ਭਾਈਵਾਲੀ ਲਈ ਖੇਤਰਾਂ ਦੀ ਪਛਾਣ ਕਰਦੇ ਹਨ , ਨੂੰ ਵਿਚਾਰਨ ਦਾ ਇੱਕ ਪ੍ਰਭਾਵਸ਼ਾਲੀ ਪਲੇਟਫਾਰਮ ਹੈ ।
ਵਾਈ ਬੀ / ਐੱਸ ਐੱਸ
(Release ID: 1690133)
Visitor Counter : 193