ਸੂਚਨਾ ਤੇ ਪ੍ਰਸਾਰਣ ਮੰਤਰਾਲਾ
‘ਇਨ ਆਵਰ ਵਰਲਡ’ ਵਿੱਚ ਇੱਕ ਅਜਿਹੀ ਦੁਨੀਆ ਦਾ ਵਿਜ਼ਨ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਦੋ ਭਿੰਨ-ਭਿੰਨ ਸੰਸਾਰਾਂ-ਓਟਿਸਟਿਕ ਬੱਚਿਆਂ “ਉਨ੍ਹਾਂ” ਅਤੇ ਬਾਕੀ “ਸਾਡੇ” ਦੇ ਵਿਚਕਾਰ ਪਿਆਰ ਦਾ ਇੱਕ ਪੁਲ਼ ਸਿਰਜਿਆ ਜਾ ਸਕਦਾ ਹੈ: ਡਾਇਰੈਕਟਰ ਅਤੇ ਪ੍ਰੋਡਿਊਸਰ ਸ਼੍ਰੀਧਰ
ਸਾਡੀ ਫਿਲਮ ਦੁਨੀਆ ਨੂੰ ਉਹ ਦਰਦ ਜਾਣਨ ਅਤੇ ਮਹਿਸੂਸ ਕਰਨ ਦਾ ਇੱਕ ਮੌਕਾ ਪ੍ਰਦਾਨ ਕਰਦੀ ਹੈ ਜਿਸ ਵਿੱਚੋਂ ਓਟਿਸਟਿਕ ਬੱਚਿਆਂ ਦੇ ਮਾਪੇ ਲੰਘਦੇ ਹਨ: ‘ਇਨ ਆਵਰ ਵਰਲਡ’ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਸ਼੍ਰੀਧਰ
ਪਿੰਕੀ ਐਲੀ? ਵਿੱਚ, ਪੇਸ਼ੇਵਰ ਕਲਾਕਾਰ ਫਰਸਟ-ਟਾਈਮਰਸ ਨਾਲ ਸਕ੍ਰੀਨ ਸਾਂਝਾ ਕਰਦੇ ਹਨ ਜਿਨ੍ਹਾਂ ਨੇ ਪਹਿਲਾਂ ਕਦੇ ਕੈਮਰੇ ਦਾ ਸਾਹਮਣਾ ਨਹੀਂ ਸੀ ਕੀਤਾ: ਡਾਇਰੈਕਟਰ ਪ੍ਰਿਥਵੀ ਕੋਨਨੂਰ
“ਮੈਂ ਕਿਹਾ ਕਿ ਮੈਂ ਸਿਰਫ ਇੱਕ ਕੰਮ ਜਾਣਦੀ ਹਾਂ, ਬੱਚਿਆਂ ਦੀ ਦੇਖਭਾਲ਼ ਕਰਨਾ; ਪਰ ਫਿਰ, ਮੈਨੂੰ ਸਿਨੇਮਾ ਵਿੱਚ ਵੀ ਅਜਿਹਾ ਹੀ ਕਰਨ ਲਈ ਕਿਹਾ ਗਿਆ: ਪਿੰਕੀ ਐਲੀ? ਅਭਿਨੇਤ੍ਰੀ ਗੁੰਜਲਾਮਾ
“ਜਿਸ ਤਰ੍ਹਾਂ ਅੱਜ ਅਸੀਂ ਜੀਉਂਦੇ ਹਾਂ ਉਸਦੇ ਢੰਗ ਤੋਂ ਪਤਾ ਲਗਦਾ ਹੈ ਕਿ ਇੱਥੇ ਦੋ ਵੱਖਰੇ ਸੰਸਾਰ ਹਨ- “ਉਨ੍ਹਾਂ ਦਾ” ਅਤੇ “ਸਾਡਾ”, ਜਿੱਥੇ “ਉਹ” “ਸਾਡੇ” ਦੁਆਰਾ ਗਲਤ ਸਮਝੇ ਜਾਂਦੇ ਹਨ। ਸਾਡੀ ਫਿਲਮ ਅਜਿਹੀ ਦੁਨੀਆ ਨੂੰ ਦੇਖਣ ਦੀ ਇੱਕ ਖਿੜਕੀ ਹੈ ਜਿਸ ਨੂੰ ਪਿਆਰ ਦੇ ਨਾਲ ਸਮਝਣ ਦੀ ਲੋੜ ਹੈ, ਇਸ ਦੇ ਸਾਰੇ ਗ਼ੈਰ-ਅਨੁਕੂਲ ਢੰਗਾਂ ਨਾਲ, ਤਾਂ ਜੋ ਅਸੀਂ ਉਨ੍ਹਾਂ ਨੂੰ ਇੱਕ ਅਜਿਹੀ ਦੁਨੀਆ ਵਿੱਚ ਸ਼ਾਮਲ ਕਰਨ ਲਈ ਇੱਕ ਰਸਤਾ ਦੇ ਸਕੀਏ, ਜਿੱਥੇ ਅਸੀਂ ਸਾਰੇ ਪਿਆਰ ਅਤੇ ਆਪਸੀ ਸਤਿਕਾਰ ਨਾਲ ਸਹਿ-ਮੌਜੂਦ ਹਾਂ।” ਇਹ ਗੱਲ ‘ਇਨ ਆਵਰ ਵਰਲਡ’ - ਇੱਕ ਇੱਫੀ 51 ਦਸਤਾਵੇਜ਼ੀ ਫਿਲਮ, ਜੋ ਓਟਿਜ਼ਮ ਦੀ ਦੁਨੀਆ ਬਾਰੇ ਚਾਨਣਾ ਪਾਉਂਦੀ ਹੈ, ਦੇ ਡਾਇਰੈਕਟਰ, ਸ਼੍ਰੀ ਸ਼੍ਰੀਧਰ ਬੀ ਐੱਸ ਨੇ ਅੱਜ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਐਡੀਸ਼ਨ ਵਿੱਚ ਕਹੀ। ਉਹ ਇਸ ਫੈਸਟੀਵਲ ਦੇ ਚੌਥੇ ਦਿਨ (19 ਜਨਵਰੀ, 2021) ਨੂੰ ਇੱਕ ਹੋਰ ਇੱਫੀ 51 ਇੰਡੀਅਨ ਪਨੋਰਮਾ ਫਿਲਮ ਪਿੰਕੀ ਐਲੀ? ਦੇ ਡਾਇਰੈਕਟਰ ਸ਼੍ਰੀ ਪ੍ਰਿਥਵੀ ਕੋਨਨੂਰ ਅਤੇ ਅਭਿਨੇਤਰੀ ਸੁਸ਼੍ਰੀ ਗੁੰਜਲਾਮਾ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। “ਸਾਡੀ ਫਿਲਮ ਦੁਨੀਆ ਨੂੰ ਉਹ ਦਰਦ ਜਾਣਨ ਅਤੇ ਮਹਿਸੂਸ ਕਰਨ ਦਾ ਇੱਕ ਮੌਕਾ ਪ੍ਰਦਾਨ ਕਰਦੀ ਹੈ ਜਿਸ ਵਿੱਚੋਂ ਓਟਿਸਟਿਕ ਬੱਚਿਆਂ ਦੇ ਮਾਪੇ ਲੰਘਦੇ ਹਨ।”
ਫਿਲਮ ਬਣਾਉਣ ਦੇ ਪਿੱਛੇ ਆਪਣੀ ਪ੍ਰੇਰਣਾ ਸਾਂਝੀ ਕਰਦਿਆਂ ਸ਼੍ਰੀ ਸ਼੍ਰੀਧਰ ਨੇ ਕਿਹਾ: “ਬੱਚੇ ਪਿਆਰ ਦੀ ਭਾਲ ਵਿੱਚ ਹਨ, ਪਰ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਲੋਕਾਂ ਨਾਲ ਗੱਲਬਾਤ ਕਰਨਾ ਕਠਿਨ ਲਗਦਾ ਹੈ। ਇਹੀ ਚੀਜ਼ ਹੈ ਜਿਸ ਤੋਂ ਮੈਂ ਮਹਿਸੂਸ ਕੀਤਾ ਕਿ ਮੈਨੂੰ ਇਨ੍ਹਾਂ ਲੋਕਾਂ ਲਈ ਇੱਕ ਦੂਤ ਹੋਣਾ ਚਾਹੀਦਾ ਹੈ। ਮੈਂ ਟੀਮ ਨੂੰ ਅੱਜ ਇਸਦੀ ਮਾਨਤਾ ਦਿਵਾਉਣ ਲਈ ਤਿੰਨ ਓਟਿਸਟ ਬੱਚਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮਾਪਿਆਂ ਦਾ ਵੀ ਤਹਿ ਦਿਲੋਂ ਧੰਨਵਾਦ, ਕਿਉਂਕਿ ਉਨ੍ਹਾਂ ਨੇ ਮੈਨੂੰ ਇਹ ਸੁਨੇਹਾ ਦੁਨੀਆ ਤਕ ਪਹੁੰਚਾਉਣ ਦਾ ਮਾਧਿਅਮ ਬਣਨ ਦਿੱਤਾ।”
ਇੰਡੀਅਨ ਪਨੋਰਮਾ ਨਾਨ ਫੀਚਰ ਸ਼੍ਰੇਣੀ ਵਿੱਚ 51 ਮਿੰਟ ਦੀ ਦਸਤਾਵੇਜ਼ੀ ਫਿਲਮ ਵਿੱਚ, ਬਿਨਾਂ ਕਿਸੇ ਵੋਆਇਸ ਓਵਰ ਦੇ, ਤਿੰਨ ਓਟਿਸਟਿਕ ਬੱਚਿਆਂ, ਉਨ੍ਹਾਂ ਦੇ ਪਰਿਵਾਰਾਂ ਦੀ ਦੁਨੀਆ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਓਟਿਜ਼ਮ ਸਪੈਕਟ੍ਰਮ ਡਿਸਆਰਡਰ (ਏਐਸਡੀ) ਦੀ ਇੱਕ ਸੂਖਮ ਸਮਝ ਪੇਸ਼ ਕੀਤੀ ਗਈ ਹੈ। ਇਹ ਫਿਲਮ ਤਿੰਨ ਬੱਚਿਆਂ ਦੇ ਬਿਰਤਾਂਤ ਦੁਆਰਾ ਓਟਿਜ਼ਮ ਦੇ ਬਹੁਤ ਸਾਰੇ ਸ਼ੇਡਾਂ ਨੂੰ ਉਜਾਗਰ ਕਰਦਿਆਂ ਇੱਕ ਮਾਨਵੀ ਚਿਹਰਾ ਪੇਸ਼ ਕਰਦੀ ਹੈ। ਸ਼੍ਰੀਧਰ ਨੇ ਅੱਗੇ ਕਿਹਾ, "ਮੇਰਾ ਮੰਨਣਾ ਸੀ ਕਿ ਉਨ੍ਹਾਂ ਨੂੰ ਨਿਯਮਿਤ ਬੱਚਿਆਂ ਦੇ ਤੌਰ 'ਤੇ ਦਿਖਾਇਆ ਜਾਵੇ ਜਿਨ੍ਹਾਂ ਦੇ ਕੁਝ ਵਿਵਹਾਰ ਸੰਬੰਧੀ ਮੁੱਦੇ ਹੁੰਦੇ ਹਨ, ਪਰ ਉਨ੍ਹਾਂ ਨੂੰ ‘ਆਮ’ ਸਮਾਜ ਦੇ ਦਾਇਰੇ ਵਿੱਚ ਲਿਆਉਣ ਲਈ ਕੁਝ ਵੀ ਅਜਿਹਾ ਨਹੀਂ ਜੋ ਸੰਭਾਲਿਆ ਜਾਂ ਨਜਿੱਠਿਆ ਨਹੀਂ ਜਾ ਸਕਦਾ।” ਫਿਲਮ ਦਾ ਪ੍ਰੀਮੀਅਰ ਇੱਫੀ ਦੇ 51ਵੇਂ ਸੰਸਕਰਣ ਵਿੱਚ ਗੋਆ ਵਿੱਚ 18 ਜਨਵਰੀ, 2021 ਨੂੰ ਕੀਤਾ ਗਿਆ। ਇਸ ਡਾਕੂਮੈਂਟਰੀ ਦਾ ਨਿਰਦੇਸ਼ਨ ਅਤੇ ਨਿਰਮਾਣ ਸ਼੍ਰੇਡ ਕ੍ਰਿਏਟਿਵ ਲੈਬ ਦੇ ਫਿਲਮਕਾਰ ਸ਼੍ਰੀਧਰ ਬੀਐੱਸ ਦੁਆਰਾ ਕੀਤਾ ਗਿਆ ਹੈ, ਜੋ ਸਿਰਜਣਾਤਮਕ ਉੱਤਮਤਾ ਲਈ 43 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਜੇਤੂ ਹੈ।
ਪ੍ਰਿਥਵੀ ਕੋਨਨੂਰ, 'ਪਿੰਕੀ ਐਲੀ?’ ਦੇ ਡਾਇਰੈਕਟਰ ਨੇ ਕਿਹਾ: “ਇਹ ਫਿਲਮ ਬੰਗਲੁਰੂ ਅਧਾਰਿਤ ਇੱਕ ਸਮਾਜਿਕ ਥ੍ਰਿਲਰ ਹੈ, ਅਤੇ ਇੱਕ ਸ਼ਹਿਰੀ ਸੈੱਟ-ਅੱਪ ਵਿਚ ਬੱਚਿਆਂ ਬਾਰੇ ਹੈ। ਫਿਲਮ ਵਿੱਚ ਸਿਰਫ ਦੋ ਪੇਸ਼ੇਵਰ ਅਦਾਕਾਰ ਹਨ, ਜਦੋਂਕਿ ਬਾਕੀ ਸਾਰੇ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਕਦੇ ਕਿਸੇ ਫਿਲਮ ਵਿੱਚ ਕੰਮ ਨਹੀਂ ਕੀਤਾ। ਇਹ ਇੱਕ ਕਲਪਨਾ ਦਾ ਮੁਕੰਮਲ ਕੰਮ ਹੈ। ਫਿਲਮ ਨੂੰ ਇੱਕ ਯਥਾਰਥਵਾਦੀ ਰੂਪ ਅਤੇ ਅਹਿਸਾਸ ਦੇਣ ਲਈ ਅਸੀਂ ਸਾਰੀ ਸ਼ੂਟਿੰਗ ਕੈਮਰੇ ਨੂੰ ਹੱਥ ਵਿੱਚ ਚੁੱਕ ਕੇ ਕੀਤੀ। ਜਦਕਿ ਫਿਲਮ ਗੁੰਮ ਹੋਏ ਬੱਚੇ ਬਾਰੇ ਹੈ, ਪਰ ਮੁੱਖ ਫੋਕਸ ਬੱਚੇ ਦੇ ਆਲੇ ਦੁਆਲੇ ਦੇ ਕਿਰਦਾਰਾਂ 'ਤੇ ਹੈ। ਅਸੀਂ ਖੁਸ਼ ਹਾਂ ਕਿ ਫਿਲਮ ਦੀ ਹੁਣ ਤਕ ਦੀ ਪ੍ਰਤੀਕ੍ਰਿਆ ਬਹੁਤ ਵਧੀਆ ਰਹੀ ਹੈ।”
ਸੁਸ਼੍ਰੀ ਗੁੰਜਲਾਮਾ, ਜੋ ਕਿ ਫਰਸਟ-ਟਾਈਮ ਅਦਾਕਾਰ ਹੈ ਅਤੇ ਨੌਕਰਾਣੀ ਸਨੱਮਾ ਦੀ ਭੂਮਿਕਾ ਨਿਭਾਈ ਹੈ, ਨੇ ਭੂਮਿਕਾ ਨੂੰ ਨਿਭਾਉਂਦਿਆਂ ਆਪਣੇ ਡਰ ਅਤੇ ਸ਼ੰਕਿਆਂ ਬਾਰੇ ਦੱਸਿਆ। “ਜਦੋਂ ਫਿਲਮ ਲਈ ਪਹੁੰਚ ਕੀਤੀ ਗਈ, ਮੈਂ ਆਰਟ ਡਾਇਰੈਕਟਰ ਰਾਮਾਚੰਦਰਨ ਨੂੰ ਕਿਹਾ ਕਿ ਮੈਨੂੰ ਸਿਰਫ ਇੱਕ ਕੰਮ ਪਤਾ ਹੈ, ਉਹ ਹੈ ਬੱਚਿਆਂ ਦੀ ਦੇਖਭਾਲ਼ ਕਰਨਾ। ਪਰ ਉਨ੍ਹਾਂ ਮੈਨੂੰ ਸਿਨੇਮਾ ਵਿੱਚ ਵੀ ਅਜਿਹਾ ਹੀ ਕਰਨ ਲਈ ਕਿਹਾ। ਸ਼ੁਰੂ ਵਿੱਚ ਮੈਨੂੰ ਬਹੁਤ ਡਰ ਲਗ ਰਿਹਾ ਸੀ।”
ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ਸੱਦੇ ਜਾਣ 'ਤੇ, ਉਸ ਦਾ ਇਹ ਕਹਿਣਾ ਸੀ: “ਜਦੋਂ ਮੈਨੂੰ ਦੱਸਿਆ ਗਿਆ ਕਿ ਮੈਂ ਹਵਾਈ ਜਹਾਜ਼ ਰਾਹੀਂ ਗੋਆ ਦੀ ਯਾਤਰਾ ਕਰਾਂਗੀ, ਮੈਂ ਤਿੰਨ ਦਿਨਾਂ ਲਈ ਭੋਜਨ ਕਰਨਾ ਛੱਡ ਦਿੱਤਾ। ਜਦੋਂ ਮੈਂ ਫਿਲਮ ਫੈਸਟੀਵਲ 'ਤੇ ਪਹੁੰਚੀ ਤਾਂ ਕੈਮਰੇ ਮੇਰੀਆਂ ਫੋਟੋਆਂ ਖਿੱਚਦੇ ਦੇਖ ਕੇ ਮੈਂ ਹੈਰਾਨ ਹੋ ਗਈ। ਸਕ੍ਰੀਨਿੰਗ ਤੋਂ ਬਾਅਦ, ਮੈਨੂੰ ਮੇਰੇ ਪ੍ਰਦਰਸ਼ਨ ਲਈ ਦਰਸ਼ਕਾਂ ਦੁਆਰਾ ਕਾਫ਼ੀ ਪ੍ਰਸ਼ੰਸਾ ਮਿਲੀ। ਮੈਂ ਬਹੁਤ ਖੁਸ਼ ਹਾਂ।”
‘ਇਨ ਆਵਰ ਵਰਲਡ’ ਬਾਰੇ
‘ਇਨ ਆਵਰ ਵਰਲਡ’ ਤਿੰਨ ਓਟਸਟਿਕ ਬੱਚਿਆਂ ਦੀ ਜ਼ਿੰਦਗੀ ਦਾ ਦਸਤਾਵੇਜ਼ ਹੈ, ਜਿਸ ਵਿੱਚ ਉਨ੍ਹਾਂ ਦੀ ਦੁਨੀਆ ਨੂੰ ਜਾਣਨ ਅਤੇ ਇੱਕ ਮਹੱਤਵਪੂਰਨ ਸਮਝ ਪ੍ਰਾਪਤ ਕਰਨ ਲਈ ਉਨ੍ਹਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੀ ਅਸਲੀਅਤ ਦੀ ਪੜਚੋਲ ਕੀਤੀ ਗਈ ਹੈ, ਤਾਂ ਜੋ ਅਸੀਂ ਸਾਰੇ ਪਿਆਰ ਅਤੇ ਸਤਿਕਾਰ ਦੇ ਨਾਲ ਸਹਿ-ਮੌਜੂਦਗੀ ਦਾ ਜੀਵਨ ਜੀ ਸਕੀਏ। ਮਾਪਿਆਂ, ਥੈਰੇਪਿਸਟਾਂ ਨਾਲ ਕੀਤੀਆਂ ਗਹਿਰਾਈ ਵਾਲੀਆਂ, ਅਰਧ-ਸਰੰਚਿਤ ਅਤੇ ਖਰੀਆਂ ਇੰਟਰਵਿਊਆਂ; ਉਨ੍ਹਾਂ ਦੀਆਂ ਰੋਜ਼ਮਰ੍ਹਾ ਦੀਆਂ ਗਤੀਵਿਧੀਆਂ ਜਿਵੇਂ ਤੈਰਾਕੀ ਦੀਆਂ ਕਲਾਸਾਂ, ਘੋੜ ਸਵਾਰੀ ਅਤੇ ਸੰਗੀਤ ਦੇ ਪਾਠ; ਉਨ੍ਹਾਂ ਦੇ ਮਾਪਿਆਂ ਨਾਲ ਉਨ੍ਹਾਂ ਦੇ ਵਿਸ਼ੇਸ਼ ਪਲਾਂ ਦੇ ਨਾਲ, ਇਹ ਸਭ, ਇੱਕ ਬਿਰਤਾਂਤ ਵਿੱਚ ਬਦਲ ਜਾਂਦੇ ਹਨ ਜੋ ਉਮੀਦ ਜਗਾਉਂਦੇ ਹਨ। ਇਹ ਉਨ੍ਹਾਂ ਦੇ ਅਨੁਭਵਾਂ, ਉਨ੍ਹਾਂ ਦੀ ਨਿੱਤ ਦੀ ਗੱਲਬਾਤ ਅਤੇ ਅਜ਼ਮਾਇਸ਼ਾਂ ਤੋਂ ਪਰਦਾ ਹਟਾਉਂਦਾ ਹੈ ਜੋ ਇਹ ਦੱਸਦਾ ਹੈ ਕਿ ਉਨ੍ਹਾਂ ਨੂੰ ਹਮਦਰਦੀ ਦੀ ਲੋੜ ਨਹੀਂ; ਸਗੋਂ ਉਨ੍ਹਾਂ ਨੂੰ ਸਮਝਣ ਅਤੇ ਸਵੀਕਾਰ ਕਰਨ ਦੀ ਜ਼ਰੂਰਤ ਹੈ ਕਿ ਉਹ ਕੌਣ ਹਨ; ਸਾਨੂੰ ਸਤਿਕਾਰ ਅਤੇ ਪਿਆਰ ਨਾਲ ਬਰਾਬਰ ਰੂਪ ਵਿੱਚ ਸਹਿ-ਮੌਜੂਦਗੀ ਲਈ ਉਨ੍ਹਾਂ ਦੀ ਦੁਨੀਆ ਨੂੰ ਸਮਝਣ ਦੀ ਜ਼ਰੂਰਤ ਹੈ।
ਪਿੰਕੀ ਐਲੀ ਬਾਰੇ?
ਪਿੰਕੀ ਐਲੀ? (ਪਿੰਕੀ ਕਿੱਥੇ ਹੈ?), ਪ੍ਰਿਥਵੀ ਕੋਨਨੂਰ ਦੁਆਰਾ ਨਿਰਦੇਸ਼ਤ ਇੱਕ ਕੰਨੜ ਫਿਲਮ ਹੈ, ਜਿਸ ਵਿੱਚ ਅਕਸ਼ਤਾ ਪਾਂਡਵਪੁਰਾ, ਦੀਪਕ ਸੁਬਰਾਮਣੀਆ, ਅਨੂਪ ਸ਼ੂਨਿਆ ਅਤੇ ਰਾਮਚੰਦਰ ਹੋਸੁਰ ਮੁੱਖ ਭੂਮਿਕਾਵਾਂ ਵਿੱਚ ਹਨ ਅਤੇ ਪ੍ਰਿਥਵੀ ਕੋਨਨੂਰ ਦੁਆਰਾ ਨਿਰਦੇਸ਼ਤ ਹੈ। ਫਿਲਮ ਗੁੰਮ ਹੋਏ ਇੱਕ ਬੱਚੇ ਦੀ ਭਾਲ ਵਿੱਚ ਭੇਦ ਅਤੇ ਹੈਰਾਨੀ ਬਾਰੇ ਬਿਰਤਾਂਤ ਹੈ।
ਇਹ 'ਰੇਲਵੇ ਚਿਲਡਰਨ' ਦੇ ਡਾਇਰੈਕਟਰ ਪ੍ਰਿਥਵੀ ਕੋਨਨੂਰ ਦੀ ਇੱਕ ਨਵੀਂ ਫਿਲਮ ਹੈ ਜੋ ਬੰਗਲੁਰੂ ਅਧਾਰਿਤ ਹੈ। ਇਹ ਹਰ ਮਾਂ-ਪਿਓ ਦੇ ਬੁਰੇ ਸੁਪਨੇ ਦੀ ਪੜਚੋਲ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ ਪਰ ਫਿਰ ਖੁਦ ਨੂੰ ਪੂਰੀ ਤਰ੍ਹਾਂ ਕੁਝ ਹੋਰ ਹੋਣ ਦਾ ਪਤਾ ਲਗਦਾ ਹੈ - ਇੱਕ ਪ੍ਰਤੀਵਾਦੀ ਸਮਾਜ ਦੀ ਕਲੀਨਿਕਲ ਜਾਂਚ ਜੋ ਇੱਕ ਨਿਰਦਈ ਜੁਰਮ ਵੱਲ ਲਿਜਾਂਦੀ ਹੈ।
ਫਿਲਮ, ਜੋ ਕਿ ਪ੍ਰਿਥਵੀ ਕੋਨਨੂਰ ਦੀ ਤੀਜੀ ਫੀਚਰ ਫਿਲਮ ਹੈ, ਬੰਗਲੁਰੂ ਵਿੱਚ ਸੈੱਟ ਕੀਤੀ ਗਈ ਹੈ। ਇਹ ਬਿੰਦੂਸ਼੍ਰੀ, ਇੱਕ ਕੰਮਕਾਜੀ ਮਹਿਲਾ ਦੇ ਦੁਆਲੇ ਘੁੰਮਦੀ ਹੈ, ਜੋ ਆਪਣੀ ਅੱਠ ਮਹੀਨੇ ਦੀ ਬੇਟੀ ਪਿੰਕੀ ਨੂੰ ਆਪਣੀ ਨੌਕਰਾਣੀ ਸਨੱਮਾ ਦੀ ਦੇਖਭਾਲ਼ ਵਿੱਚ ਛੱਡਦੀ ਹੈ। ਬਿੰਧੁਸ਼੍ਰੀ ਨੂੰ ਨਹੀਂ ਪਤਾ ਕਿ ਸਨੱਮਾ ਪਿੰਕੀ ਨੂੰ ਆਪਣੇ ਕਿਸੇ ਰਿਸ਼ਤੇਦਾਰ ਅਨਸੁਇਆ ਨੂੰ ਕਰਜ਼ੇ ‘ਤੇ ਦਿੰਦੀ ਹੈ, ਜੋ ਬੱਚੇ ਨੂੰ ਟ੍ਰੈਫਿਕ ਸਿਗਨਲਾਂ 'ਤੇ ਭੀਖ ਮੰਗਣ ਲਈ ਵਰਤਦਾ ਹੈ।
ਪਿੰਕੀ ਇੱਕ ਦਿਨ ਗਾਇਬ ਹੋ ਜਾਂਦੀ ਹੈ, ਜਿਸ ‘ਤੇ ਸਨੱਮਾ ਅਤੇ ਅਨਸੁਇਆ ਘਬਰਾਹਟ ਵਿੱਚ ਆ ਜਾਂਦੇ ਹਨ। ਇਹ ਫਿਲਮ ਇੱਕ ਸਮਾਜਿਕ ਯਥਾਰਥਵਾਦੀ ਡਰਾਮਾ ਹੈ ਅਤੇ ਨਾਲ ਹੀ ਇੱਕ ਸਸਪੈਂਸ ਥ੍ਰਿਲਰ ਵੀ ਹੈ। ਪਿੰਕੀ ਦੀ ਤਲਾਸ਼ ਹੈਰਾਨੀ ਨਾਲ ਭਰੀ ਪਈ ਹੈ, ਜਦ ਕਿ ਪੁਲਿਸ ਜਾਂਚ ਦੌਰਾਨ ਹਰ ਪਾਤਰ ਦੇ ਭੇਦ ਉਘੜ ਉੱਠਦੇ ਹਨ।
ਪਿੰਕੀ ਐਲੀ? ਦੀ ਕਹਾਣੀ ਦਾ ਪਲਾਟ ਬੱਚਿਆਂ ਨੂੰ ਕਿਰਾਏ 'ਤੇ ਦਿੱਤੇ ਜਾਣ ਦੀਆਂ ਅਖਬਾਰਾਂ ਦੀਆਂ ਰਿਪੋਰਟਾਂ ਤੋਂ ਪ੍ਰੇਰਿਤ ਹੋਇਆ ਸੀ, ਅਤੇ ਕਹਾਣੀ ਦਾ ਵਿਚਾਰ ਕੋਨਨੂਰ ਨਾਲ ਤਕਰੀਬਨ ਚਾਰ ਸਾਲਾਂ ਤੋਂ ਰਿਹਾ ਹੈ। ਬਿਰਤਾਂਤ ਨੂੰ ਫਿਲਮ ਦੇ ਰੂਪ ਵਿੱਚ ਆਉਣ ਵਿੱਚ ਥੋੜ੍ਹੀ ਦੇਰ ਲੱਗੀ।
https://youtu.be/yUtvEDCTvug
*********
ਡੀਜੇਐੱਮ/ਆਰਐੱਚ/ਇੱਫੀ-19
(Release ID: 1690124)
Visitor Counter : 189