ਰੱਖਿਆ ਮੰਤਰਾਲਾ

ਡੀਆਰਡੀਓ ਨੇ ਮੋਟਰ ਬਾਈਕ ਐਂਬੂਲੈਂਸ ‘ਰਕਸ਼ਿਤਾ’ ਸੀਆਰਪੀਐਫ ਨੂੰ ਸੌਂਪੀ

Posted On: 18 JAN 2021 6:19PM by PIB Chandigarh

ਇੰਸਟੀਚਿਊਟ ਆਫ਼ ਪ੍ਰਮਾਣੂ ਮੈਡੀਸਨ ਐਂਡ ਅਲਾਈਡ ਸਾਇੰਸਜ਼ (ਆਈ.ਐੱਨ.ਐੱਮ.ਐੱਸ.), ਦਿੱਲੀ
ਸਥਿਤ ਡੀ. ਆਰ. ਡੀ. ਓ. ਪ੍ਰਯੋਗਸ਼ਾਲਾ ਨੇ 18 ਜਨਵਰੀ ਨੂੰ ਨਵੀਂ  ਦਿੱਲੀ ਦੇ
ਸੀ.ਆਰ.ਪੀ.ਐਫ. ਮੁੱਖ ਦਫਤਰ ਵਿਖੇ ਆਯੋਜਿਤ ਇਕ ਸਮਾਰੋਹ ਦੌਰਾਨ ਰਕਸ਼ਿਤਾ ਇਕ
ਬਾਈਕ-ਅਧਾਰਿਤ ਹਾਦਸਾਗ੍ਰਸਤ ਟਰਾਂਸਪੋਰਟ ਐਮਰਜੈਂਸੀ ਵਾਹਨ ਕੇਂਦਰੀ ਰਿਜ਼ਰਵ ਪੁਲਿਸ ਫੋਰਸ
(ਸੀਆਰਪੀਐਫ) ਨੂੰ ਸੌਂਪਿਆ। ਡੀਐਸਐਂਡ ਡੀਜੀ (ਐਲਐਸ), ਡੀਆਰਡੀਓ, ਡਾ: ਏ ਕੇ ਸਿੰਘ ਨੇ
ਰਕਸ਼ਿਤਾ ਦਾ ਮਾਡਲ ਡੀਜੀ ਸੀਆਰਪੀਐਫ, ਡਾ ਏਪੀ ਮਹੇਸ਼ਵਰੀ ਨੂੰ ਸੌਂਪਿਆ। ਇਸ ਤੋਂ ਬਾਅਦ
21 ਬਾਈਕ ਸਵਾਰਾਂ ਦੀਆਂ ਟੁਕੜੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਬਾਈਕ ਐਂਬੂਲੈਂਸ ਭਾਰਤੀ ਸੁਰੱਖਿਆ ਬਲਾਂ ਅਤੇ ਐਮਰਜੈਂਸੀ ਸਿਹਤ ਸੰਭਾਲ ਪ੍ਰਦਾਤਾਵਾਂ
ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰਨ ਵਿਚ ਸਹਾਇਤਾ ਕਰੇਗੀ । ਇਹ ਜ਼ਖ਼ਮੀ ਮਰੀਜ਼ਾਂ ਨੂੰ
ਘੱਟ ਤੀਬਰਤਾ ਵਾਲੇ ਸੰਘਰਸ਼ ਵਾਲੇ ਖੇਤਰਾਂ ਤੋਂ ਬਾਹਰ ਕੱਢਣ ਲਈ ਸਹਾਇਤਾ
ਪ੍ਰਦਾਨ ਕਰੇਗਾ। ਭੀੜ-ਭੜੱਕੇ ਵਾਲੀਆਂ ਗਲੀਆਂ ਅਤੇ ਦੂਰ ਦੁਰਾਡੇ ਥਾਵਾਂ ਜਿੱਥੇ
ਐਂਬੂਲੈਂਸ ਦਾ ਪਹੁੰਚਣਾ ਮੁਸ਼ਕਿਲ ਹੈ ’ਤੇ ਇਹ ਆਸਾਨ ਹੋਵੇਗਾ। ਬਾਈਕ ਐਂਬੂਲੈਂਸ
ਕਾਰਜਸ਼ੀਲਤਾ ਅਤੇ ਏਕੀਕ੍ਰਿਤ ਐਮਰਜੈਂਸੀ ਮੈਡੀਕਲ ਸਹਾਇਤਾ ਪ੍ਰਣਾਲੀ ਦੇ ਕਾਰਨ ਮਰੀਜ਼ਾਂ
ਦੀ ਡਾਕਟਰੀ ਐਮਰਜੈਂਸੀ ਜ਼ਰੂਰਤ ਨੂੰ ਫੋਰ-ਵ੍ਹੀਲਰ ਨਾਲੋਂ ਤੇਜ਼ੀ ਨਾਲ ਪ੍ਰਤੀਕ੍ਰਿਆ ਦੇ
ਸਕਦਾ ਹੈ।
ਰਕਸ਼ਿਤਾ ਨੂੰ ਕਸਟਮਾਈਜ਼ਡ ਰੀਲਾਈਨਿੰਗ ਕੈਜੁਅਲ ਈਵੈਕਯੂਏਸ਼ਨ ਸੀਟ (ਸੀਈਐਸ) ਲਗਾਇਆ ਗਿਆ
ਹੈ, ਜਿਸ ਨੂੰ ਫਿਟ ਕੀਤਾ ਜਾ ਸਕਦਾ ਹੈ ਅਤੇ ਜ਼ਰੂਰਤ ਅਨੁਸਾਰ ਬਾਹਰ ਕੱਢਿਆ ਜਾ ਸਕਦਾ ਹੈ
। ਇਸ ਤੋਂ ਇਲਾਵਾ ਹੋਰ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ’ਚ ਹੈੱਡ ਐਂਬੋਬਲਾਈਜ਼ਰ,
ਸੇਫਟੀ ਹਾਰਨ ਜੈਕੇਟ, ਸੇਫਟੀ ਲਈ ਹੱਥ ਅਤੇ ਪੈਰ ਦੀਆਂ ਪੱਟੀਆਂ, ਐਡਜਸਟੇਬਲ ਫੁਟਰੇਸ,
ਵਾਇਰਲੈੱਸ ਮਾਨੀਟਰਿੰਗ ਸਮਰੱਥਾ ਵਾਲੇ ਸਰੀਰਕ ਪੈਰਾਮੀਟਰ ਮਾਪਣ ਵਾਲੇ ਉਪਕਰਣ ਅਤੇ
ਡਰਾਈਵਰ ਲਈ ਆਟੋ ਚੇਤਾਵਨੀ ਪ੍ਰਣਾਲੀ ਮਰੀਜ਼ ਦੇ ਮਹੱਤਵਪੂਰਣ ਮਾਪਦੰਡਾਂ ਦੀ ਨਿਗਰਾਨੀ
ਡੈਸ਼ਬੋਰਡ ਮਾਊਂਟ ਕੀਤੀ ਐਲਸੀਡੀ ’ਤੇ ਕੀਤੀ ਜਾ ਸਕਦੀ ਹੈ। ਇਹ ਸਪਾਟ ਮੈਡੀਕਲ ਦੇਖਭਾਲ
ਲਈ ਏਅਰ ਸਪਲਿੰਟ, ਮੈਡੀਕਲ ਅਤੇ ਆਕਸੀਜਨ ਕਿੱਟ ਨਾਲ ਵੀ ਲੈਸ ਹੈ। ਇਹ ਬਾਈਕ ਐਂਬੂਲੈਂਸ
ਨਾ ਸਿਰਫ ਅਰਧ ਸੈਨਿਕ ਅਤੇ ਸੈਨਿਕ ਬਲਾਂ ਲਈ ਲਾਭਦਾਇਕ ਹਨ ਬਲਕਿ ਇਸ ਦੀਆਂ ਸੰਭਾਵਿਤ
ਸਿਵਲ ਐਪਲੀਕੇਸ਼ਨਾਂ ਵੀ ਹਨ। ਸਕੱਤਰ ਡੀ.ਡੀ. ਆਰ. ਐਂਡ ਡੀ. ਅਤੇ ਚੇਅਰਮੈਨ ਡੀ.ਆਰ.ਡੀ.ਓ
ਡਾ. ਜੀ ਸਤੀਸ਼ ਰੈਡੀ ਨੇ ਸੁਰੱਖਿਆ ਬਲਾਂ ਨੂੰ ਦਰਪੇਸ਼ ਸਾਂਝੀ ਚੁਣੌਤੀ ਦੇ ਸਵਦੇਸ਼ੀ ਅਤੇ
ਲਾਗਤ-ਪ੍ਰਭਾਵਸ਼ਾਲੀ ਹੱਲ ਲਈ ਵਿਗਿਆਨੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।


 

************************

ਅਬ / ਨਾਮਪੀ / ਕਾ / ਰਾਜੀਬ
 (Release ID: 1689848) Visitor Counter : 165