ਜਹਾਜ਼ਰਾਨੀ ਮੰਤਰਾਲਾ
ਭਾਰਤ ਸਰਕਾਰ ਨੇ ਈਰਾਨ ਦੀ ਚਾਬਹਾਰ ਬੰਦਰਗਾਹ ਦੀ ਮਾਲ ਦੇ ਸੰਚਾਲਨ ਦੀ ਸਮਰੱਥਾ ਨੂੰ ਮਜ਼ਬੂਤ ਕੀਤਾ
ਹਾਲ ਹੀ ਵਿੱਚ ਸਪਲਾਈ ਕੀਤੀਆਂ ਦੋ ਮੋਬਾਈਲ ਹਾਰਬਰ ਕ੍ਰੇਨਜ਼ (ਐਮਐਚਸੀ) ਚਾਬਹਾਰ ਬੰਦਰਗਾਹ ਤੇ ਕਾਰਗੋ ਲੋਡਿੰਗ ਸੇਵਾਵਾਂ ਦੇ ਸੰਚਾਲਨ ਦੀ ਸਹੂਲਤ ਦੇਣਗੀਆਂ
Posted On:
18 JAN 2021 10:12PM by PIB Chandigarh
ਭਾਰਤ ਨੇ ਈਰਾਨ ਦੀ ਚਾਬਹਾਰ ਬੰਦਰਗਾਹ ਨੂੰ ਦੋ ‘ਮੋਬਾਇਲ ਹਾਰਬਰ ਕ੍ਰੇਨਜ਼’ (MHC) ਦੀ ਖੇਪ ਸਪਲਾਈ ਕੀਤੀ ਹੈ, ਇਹ ਖੇਪ 6 MHC ਸਪਲਾਈ ਕਰਨ ਲਈ ਕੀਤੇ ਕੁੱਲ 25 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਸਪਲਾਈ ਦੇ ਕੰਟਰੈਕਟ ਸਮਝੌਤੇ ਅਧੀਨ ਭੇਜੀ ਗਈ ਹੈ। ਕ੍ਰੇਨਾਂ ਦੀ ਇਹ ਖੇਪ ਮਰਗ਼ੇਰਾ ਬੰਦਰਗਾਹ ਤੋਂ ਪੁੱਜੀ ਸੀ, ਜਿੱਥੇ ਇਟਲੀ ਨੇ 18 ਜਨਵਰੀ, 2021 ਨੂੰ ਚਾਬਹਾਰ ਬੰਦਰਗਾਹ ਉੱਤੇ ਸਫ਼ਲਤਾਪੂਰਬਕ ਉਨ੍ਹਾਂ ਨੂੰ ਉਤਾਰ ਦਿੱਤਾ ਸੀ ਅਤੇ ਇਸ ਵੇਲੇ ਉਨ੍ਹਾਂ ਦੇ ਪ੍ਰੀਖਣ ਚੱਲ ਰਹੇ ਹਨ।
140 ਮੀਟ੍ਰਿਕ ਟਨ ਤੱਕ ਦਾ ਵਜ਼ਨ ਚੁੱਕਣ ਦੀ ਸਮਰੱਥਾ, ਬਹੁ–ਉਦੇਸ਼ੀ ਉਪਕਰਣ ਤੇ ਸਹਾਇਕ ਉਪਕਰਣਾਂ ਨਾਲ ਲੈਸ ‘ਮੋਬਾਇਲ ਹਾਰਬਰ ਕ੍ਰੇਨਜ਼’ (MHC) ‘ਇੰਡੀਆ ਪੋਰਟਸ ਗਲੋਬਲ ਲਿਮਿਟੇਡ’ (IPGL) ਨੂੰ ਚਾਬਹਾਰ ਦੇ ਸ਼ਾਹਿਦ ਬਹੇਸ਼ਤੀ ’ਚ ਕੰਟੇਨਰ, ਭਾਰੀ ਮਾਤਰਾ ’ਚ ਕਾਰਗੋ ਲੋਡਿੰਗ ਸੇਵਾਵਾਂ ਦੇ ਸੰਚਾਲਨ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਯੋਗ ਬਣਾਉਣਗੀਆਂ।
ਇਹ ਚਾਬਹਾਰ ਦੀ ਸ਼ਾਹੀਦ ਬਹੇਸ਼ਤੀ ਬੰਦਰਗਾਹ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਵੱਲ ਇੱਕ ਕਦਮ ਹੈ।
ਚਾਬਹਾਰ ਵਿਕਾਸ ਫ਼ੇਜ਼–1 ਦੀ ਸ਼ਾਹਿਦ ਬਹੇਸ਼ਤੀ ਬੰਦਰਗਾਹ ’ਤੇ ਉਪਕਰਣ, ਮਸ਼ੀਨਰੀ ਮੁਹੱਈਆ ਕਰਵਾਉਣ ਤੇ ਸੰਚਾਲਨ ਸ਼ੁਰੂ ਕਰਵਾਉਣ ਲਈ ਈਰਾਨ ਦੇ ਇਸਲਾਮਿਕ ਗਣਰਾਜ ਅਤੇ ਭਾਰਤ ਗਣਰਾਜ ਵਿਚਾਲੇ ਕੁੱਲ 85 ਮਿਲੀਅਨ ਅਮਰੀਕੀ ਡਾਲਰ ਕੀਮਤ ਦੇ ਦੁਵੱਲੇ ਕੰਟਰੈਕਟ ਉੱਤੇ 23 ਮਈ, 2016 ਨੂੰ ਹਸਤਾਖਰ ਕੀਤੇ ਗਏ ਸਨ। ਇਸ ਉਦੇਸ਼ਮੁਖੀ ਮੰਤਵ ਦੀ ਪੂਰਤੀ ਲਈ ‘ਇੰਡੀਆ ਪੋਰਟਸ ਗਲੋਬਲ ਲਿਮਿਟੇਡ’ (IPGL), ਮੁੰਬਈ ਨਾਂਅ ਦੀ ਇੱਕ ਐੱਸਪੀਵੀ ਨੂੰ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ–ਮਾਰਗਾਂ ਬਾਰੇ ਮੰਤਰਾਲੇ ਅਧੀਨ ਜੋੜਿਆ ਗਿਆ ਸੀ।
ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ–ਮਾਰਗਾਂ ਬਾਰੇ ਮੰਤਰੀ (ਸੁਤੰਤਰ ਚਾਰਜ), ਸ੍ਰੀ ਮਨਸੁਖ ਮਾਂਡਵੀਯਾ ਨੇ ਕਿਹਾਕਿ ਚਾਬਹਾਰ ਬੰਦਰਗਾਹ ਇੱਕ ਰਣਨੀਤਕ ਬੰਦਰਗਾਹ ਹੈ, ਜਿਸ ਦੀ ਬਹੁਤ ਜ਼ਿਆਦਾ ਰਾਸ਼ਟਰੀ ਅਹਿਮੀਅਤ ਹੈ। ਕ੍ਰੇਨਜ਼ ਸਮੇਤ ਭਾਰੀ ਉਪਕਰਣਾਂ ਦੀ ਖੇਪ ਦੀ ਡਿਲੀਵਰੀ ਚਾਬਹਾਰ ਬੰਦਰਗਾਹ ਪ੍ਰੋਜੈਕਟ ਦੀ ਰਣਨੀਤਕ ਕੁਨੈਕਟੀਵਿਟੀ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦਰਸਾਉਂਦੀ ਹੈ, ਜੋ ਕੇਂਦਰੀ ਏਸ਼ੀਆ ਵਿੱਚ ਬਾਜ਼ਾਰਾਂ ਤੱਕ ਪਹੁੰਚ ਮੁਹੱਈਆ ਕਰਵਾਏਗੀ। ਚਾਬਹਾਰ ਬੰਦਰਗਾਹ ਦਾ ਵਿਕਾਸ ਭਾਰਤ ਅਤੇ ਈਰਾਨ ਵਿਚਾਲੇ ਆਰਥਿਕ ਤੇ ਆਪਸੀ ਸਬੰਧਾਂ ਦੇ ਪਾਸਾਰ ਲਈ ਪਨਾਹਗਾਹ ਹੈ ਅਤੇ ਇਹ ਦੋਵੇਂ ਦੇਸ਼ਾਂ ਵਿਚਾਲੇ ਸਮੁੰਦਰੀ ਵਪਾਰ ਵਿੱਚ ਹੋਰ ਵਾਧਾ ਕਰੇਗਾ।
ਚਾਬਹਾਰ ਬੰਦਰਗਾਹ ਦੇ ਸਥਾਨ ਦਾ ਰਣਨੀਤਕ ਲਾਭ ਹੈ ਤੇ ਇਸ ਰਾਹੀਂ ਭਾਰਤ, ਈਰਾਨ, ਅਫ਼ਗ਼ਾਨਿਸਤਾਨ, ਉਜ਼ਬੇਕਿਸਤਾਨ ਤੇ ਹੋਰ ਸੀਆਈਐੱਸ ਦੇਸ਼ਾਂ, ਖ਼ਾਸ ਕਰਕੇ ਪੂਰਬੀ ਸੀਆਈਐੱਸ ਦੇਸ਼ਾਂ ਵਚਾਲੇ ਕਾਰੋਬਾਰ ’ਚ ਵਾਧਾ ਕਰਨ ਲਈ ਕੁਨੈਕਟੀਵਿਟੀ ਮੁਹੱਈਆ ਹੋਣ ਦੀਆਂ ਬਹੁਤ ਸੰਭਾਵਨਾਵਾਂ ਹਨ।
***
ਏਪੀ
(Release ID: 1689841)
Visitor Counter : 179