ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਅੱਜ ਸੂਰਤ ਮੈਟਰੋ ਤੇ ਅਹਿਮਦਾਬਾਦ ਮੈਟਰੋ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਰੱਖਣ ਨੂੰ ਦੋਨਾਂ ਸ਼ਹਿਰਾਂ ਦੇ ਲੋਕਾਂ ਲਈ ਮਹੱਤਵਪੂਰਨ ਦਿਨ ਦੱਸਿਆ ਹੈ
ਇਹ ਦੋਨੋਂ ਪ੍ਰਾਜੈਕਟ ਗੁਜਰਾਤ ਦੇ ਸ਼ਹਿਰੀ ਵਿਕਾਸ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਗੇ
ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਸਾਹਮਣੇ ਇੱਕ ਉਦਾਹਰਨ ਪੇਸ਼ ਕੀਤੀ ਹੈ ਕਿ ਕਿਵੇਂ ਇੱਕ ਸੂਬੇ ਦਾ ਸਮੁੱਚਾ ਵਿਕਾਸ ਕੀਤਾ ਜਾ ਸਕਦਾ ਹੈ ਅਤੇ ਉਹ ਇਸ ਵਿੱਚ ਕਿਵੇਂ ਸਫ਼ਲ ਰਹੇ ਹਨ
ਗੁਜਰਾਤ ਵਾਂਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹੁਣ ਪੂਰੇ ਦੇਸ਼ ਦੇ ਸਾਰੇ ਖੇਤਰਾਂ ਦੇ ਸੰਪੂਰਨ ਸਮੁੱਚੇ ਵਿਕਾਸ ਨੂੰ ਪ੍ਰਾਪਤ ਕਰਨ ਲਈ ਨੀਂਹ ਰੱਖਣੀ ਸ਼ੁਰੂ ਕਰ ਦਿੱਤੀ ਹੈ, ਇਹਨਾਂ ਖੇਤਰਾਂ ਵਿੱਚ ਭਾਵੇਂ ਪੂਰਬ ਹੋਵੇ ਜਾਂ ਪੱਛਮ , ਪੂਰਬੀ ਉੱਤਰੀ ਸੂਬਿਆਂ ਦੇ ਦੂਰ ਦੁਰਾਡੇ ਦੇ ਇਲਾਕੇ ਜਾਂ ਦੱਖਣ ਸਬ ਸ਼ਾਮਲ ਹਨ
ਪਿਛਲੇ ਸਾਢੇ 6 ਸਾਲਾਂ ਦੌਰਾਨ ਦੇਸ਼ ਵਿੱਚ ਫਲਦਾਇਕ ਸਿੱਟੇ ਨਜ਼ਰ ਆ ਰਹੇ ਹਨ, ਵਿਸ਼ਵ ਦੀ ਭਾਰਤ ਪ੍ਰਤੀ ਦ੍ਰਿਸ਼ਟੀ ਵਿੱਚ ਪਰਿਵਰਤਣ ਆਇਆ ਹੈ
Posted On:
18 JAN 2021 6:13PM by PIB Chandigarh
ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਅੱਜ ਸੂਰਤ ਮੈਟਰੋ ਤੇ ਅਹਿਮਦਾਬਾਦ ਮੈਟਰੋ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਰੱਖਣ ਨੂੰ ਦੋਨਾਂ ਸ਼ਹਿਰਾਂ ਦੇ ਲੋਕਾਂ ਲਈ ਮਹੱਤਵਪੂਰਨ ਦਿਨ ਹੈ । ਸ਼੍ਰੀ ਅਮਿਤ ਸ਼ਾਹ ਨੇ ਸੂਰਤ ਮੈਟਰੋ ਤੇ ਅਹਿਮਦਾਬਾਦ ਮੈਟਰੋ ਦੇ ਦੂਜੇ ਪੜਾਅ ਦਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਦਿੱਲੀ ਤੋਂ ਨੀਂਹ ਪੱਥਰ ਰੱਖਣ ਲਈ ਕੀਤੇ ਗਏ ਸਮਾਗਮ ਵਿੱਚ ਸਿ਼ਰਕਤ ਕੀਤੀ ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਦੋਵੇਂ ਪ੍ਰਾਜੈਕਟ ਗੁਜਰਾਤ ਦੇ ਸ਼ਹਿਰੀ ਵਿਕਾਸ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਗੇ । ਸ਼੍ਰੀ ਸ਼ਾਹ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ , ਉਦੋਂ ਉਹਨਾਂ ਨੇ ਗੁਜਰਾਤ ਦੇ ਲੋਕਾਂ ਸਾਹਮਣੇ ਗੁਜਰਾਤ ਦੇ ਸਮੁੱਚੇ ਵਿਕਾਸ ਦੀ ਦ੍ਰਿਸ਼ਟੀ ਰੱਖੀ ਸੀ ਅਤੇ ਆਪਣੇ ਮਿਆਦ ਦੌਰਾਨ ਇਸ ਨੂੰ ਮੁਕੰਮਲ ਕਰਨ ਲਈ ਯਕੀਨ ਦਿਵਾਇਆ ਸੀ । ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਣ ਜਦੋਂ ਸ਼੍ਰੀ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਹਨ ਤਾਂ ਗੁਜਰਾਤ ਦੀਆਂ ਦੋਨੋਂ ਉਤਸ਼ਾਹ ਸਕੀਮਾਂ ਨੂੰ ਉਹ ਲਾਂਚ ਕਰ ਰਹੇ ਹਨ । ਅਹਿਮਦਾਬਾਦ ਤੇ ਸੂਰਤ ਦੇ ਲੋਕਾਂ ਦਾ ਸਵਾਗਤ ਕਰਦਿਆਂ ਸ਼੍ਰੀ ਸ਼ਾਹ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਗੁਜਰਾਤ ਦਾ ਵਿਕਾਸ ਸਫ਼ਰ ਪੱਕੇ ਪੈਰਾਂ ਤੇ ਤੇਜ਼ੀ ਨਾਲ ਅੱਗੇ ਵਧੇਗਾ ਤੇ ਇਹ ਇਹਨਾਂ ਮਹੱਤਵਪੂਰਨ ਪ੍ਰਾਜੈਕਟਾਂ ਸਦਕੇ ਹੋਵੇਗਾ ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਸਾਹਮਣੇ ਇੱਕ ਉਦਾਹਰਨ ਪੇਸ਼ ਕੀਤੀ ਹੈ ਕਿ ਇੱਕ ਸੂਬੇ ਦਾ ਸਮੁੱਚਾ ਵਿਕਾਸ ਕਿਵੇਂ ਕੀਤਾ ਜਾ ਸਕਦਾ ਹੈ ਅਤੇ ਉਹ ਇਸ ਵਿੱਚ ਸਫ਼ਲ ਵੀ ਰਹੇ ਹਨ । ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸ਼੍ਰੀ ਨਰੇਂਦਰ ਮੋਦੀ ਜੀ ਸਾਰੇ ਖੇਤਰਾਂ ਵਿੱਚ ਵਿਕਾਸ ਨੂੰ ਪਹੁੰਚਾਉਣ ਲਈ ਚਿੰਤਿਤ ਸਨ । ਭਾਵੇਂ ਇਹ ਗੁਜਰਾਤ ਦੇ ਪੇਂਡੂ ਖੇਤਰ ਹੋਣ ਜਾਂ ਸ਼ਹਿਰੀ , ਭਾਵੇਂ ਸਮੁੰਦਰ ਦੇ ਹੋਣ ਜਾਂ ਸ਼ਹਿਰੀ ਗਰੀਬਾਂ ਲਈ ਬੁਨਿਆਦੀ ਢਾਂਚਾ ਜਾਂ ਇਹ ਜੰਗਲਾਂ ਵਿੱਚ ਰਹਿਣ ਵਾਲੇ ਅਤੇ ਪਹਾੜੀ ਇਲਾਕੇ ਵਿੱਚ ਰਹਿਣ ਵਾਲੇ ਟ੍ਰਾਈਬਲ ਵਾਸੀਆਂ ਦੀ ਭਲਾਈ ਬਾਰੇ ਹੋਣ । ਇਸਦੇ ਸਿੱਟੇ ਵਜੋਂ ਗੁਜਰਾਤ ਵਿੱਚ ਸਮੁੱਚਾ ਵਿਕਾਸ ਹੋਇਆ ਹੈ ਅਤੇ ਸ਼੍ਰੀ ਨਰੇਂਦਰ ਮੋਦੀ ਦੇਸ਼ ਵਿੱਚ ਗੁਜਰਾਤ ਦੇ ਵਿਕਾਸ ਤੇ ਰਾਜਦੂਤ ਵਜੋਂ ਵਿਚਰੇ ਹਨ ।
ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਦੁਬਾਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ । ਗੁਜਰਾਤ ਵਾਂਗ ਪ੍ਰਧਾਨ ਮੰਤਰੀ ਨੇ ਹੁਣ ਦੇਸ਼ ਦੇ ਸਾਰੇ ਖੇਤਰਾਂ ਭਾਵੇਂ ਉਹ ਉੱਤਰੀ ਜਾਂ ਪੱਛਮੀ ਹੋਣ , ਭਾਵੇਂ ਉੱਤਰੀ ਪੂਰਬੀ ਸੂਬਿਆਂ ਦੇ ਦੂਰ ਦੁਰਾਡੇ ਦੇ ਇਲਾਕੇ ਜਾਂ ਦੱਖਣ ਹੋਵੇ , ਸਭ ਲਈ ਸੰਪੂਰਨ ਸਮੁੱਚਾ ਵਿਕਾਸ ਪ੍ਰਾਪਤ ਕਰਨ ਲਈ ਨੀਂਹ ਪੱਥਰ ਰੱਖ ਰਹੇ ਹਨ । ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਸਾਢੇ 6 ਸਾਲਾਂ ਦੌਰਾਨ ਦੇਸ਼ ਵਿੱਚ ਫਲਦਾਇਕ ਨਤੀਜੇ ਨਜ਼ਰ ਆ ਰਹੇ ਹਨ । ਵਿਸ਼ਵ ਦਾ ਭਾਰਤ ਪ੍ਰਤੀ ਰਵੱਈਆ ਬਦਲਿਆ ਹੈ । ਪਿਛਲੇ ਸਾਢੇ 6 ਸਾਲਾਂ ਵਿੱਚ ਮੈਟਰੋ ਰੇਲ ਖੇਤਰ ਵਿੱਚ ਵੱਡਾ ਬਦਲਾਅ ਆਇਆ ਹੈ । ਪਹਿਲਾਂ ਕੇਵਲ 5 ਸ਼ਹਿਰਾਂ ਵਿੱਚ 250 ਕਿਲੋਮੀਟਰ ਮੈਟਰੋ ਰੇਲ ਸੀ ਤੇ ਹੁਣ ਇਹ 18 ਸ਼ਹਿਰਾਂ ਵਿੱਚ 702 ਕਿਲੋਮੀਟਰ ਹੈ । ਇਹ ਗਤੀ ਆਉਂਦੇ ਦਿਨਾ ਵਿੱਚ ਹੋਰ ਕਈ ਗੁਣਾ ਵਧੇਗੀ । ਉਹਨਾਂ ਕਿਹਾ ਕਿ ਗੁਜਰਾਤ ਵਿੱਚ ਬੀ ਆਰ ਟੀ ਐੱਸ ਦੀ ਸਫ਼ਲਤਾ ਦਾ ਸਿਹਰਾ ਵੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਜਾਂਦਾ ਹੈ । ਬੀ ਆਰ ਟੀ ਐੱਸ ਤਜ਼ਰਬੇ ਦਿੱਲੀ ਅਤੇ ਪੁਣੇ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਹੋਏ ਹਨ ਪਰ ਸਾਰੀਆਂ ਕੋਸਿ਼ਸ਼ਾਂ ਫੇਲ ਹੋ ਗਈਆਂ , ਪਰ ਗੁਜਰਾਤ ਵਿੱਚ ਬੀ ਆਰ ਟੀ ਐੱਸ ਨੂੰ ਸਫਲਤਾਪੂਰਵਕ ਲਾਗੂ ਕੀਤਾ ਗਿਆ ਅਤੇ ਇਹ ਅੱਜ ਵੀ ਕਈ ਥਾਵਾਂ ਤੇ ਸਹਿਜ ਚੱਲ ਰਿਹਾ ਹੈ ।
ਐੱਨ ਡਬਲਯੂ / ਆਰ ਕੇ / ਪੀ ਕੇ / ਏ ਡੀ / ਡੀ ਡੀ ਡੀ
(Release ID: 1689779)
Visitor Counter : 150