ਵਿੱਤ ਮੰਤਰਾਲਾ
ਸੀਜੀਐਸਟੀ ਦਿੱਲੀ ਪੂਰਬੀ ਦੇ ਅਧਿਕਾਰੀਆਂ ਨੇ 82.23 ਕਰੋੜ ਰੁਪਏ ਦੇ ਜਾਅਲੀ ਇਨਪੁਟ ਟੈਕਸ ਕ੍ਰੈਡਿਟ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਇੱਕ ਨੂੰ ਗਿਰਫ਼ਤਾਰ ਕੀਤਾ
Posted On:
18 JAN 2021 2:53PM by PIB Chandigarh
ਅਣਅਧਿਕਾਰਤ ਆਈਟੀਸੀ ਦੀ ਹਾਸਲ ਕਰਨ ਵਿਰੁੱਧ ਚੱਲ ਰਹੀ ਮੁਹਿੰਮ ਵਿਚ, ਕੇਂਦਰੀ ਵਸਤਾਂ ਅਤੇ ਸੇਵਾਵਾਂ ਟੈਕਸ (ਸੀਜੀਐੱਸਟੀ) ਕਮਿਸ਼ਨਰੇਟ, ਦਿੱਲੀ ਈਸਟ ਦੇ ਅਧਿਕਾਰੀਆਂ ਨੇ ਜਾਅਲੀ ਆਈਟੀਸੀ ਜਨਰੇਟ ਕਰਨ ਅਤੇ ਪਾਸ ਕਰਨ ਲਈ ਇਸਤੇਮਾਲ ਕੀਤੀਆਂ ਜਾ ਰਹੀਆਂ ਜਾਅਲੀ ਫਰਮਾਂ ਦੇ ਬਹੁ-ਪੱਧਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।
ਵਿਆਪਕ ਅੰਕੜੇ ਵਿਸ਼ਲੇਸ਼ਣ ਦੀ ਵਰਤੋਂ ਰਾਹੀਂ, ਅਧਿਕਾਰੀਆਂ ਨੇ 15/01/2021 ਅਤੇ 17/01/2021 ਦੇ ਵਿਚਕਾਰ 21 ਥਾਵਾਂ ਦੀ ਪਛਾਣ ਕੀਤੀ ਅਤੇ ਤਲਾਸ਼ੀ ਲਈ, ਜਿਸ ਨਾਲ ਜਾਅਲੀ ਫਰਮਾਂ ਦੇ ਇੱਕ ਨੈਟਵਰਕ ਦਾ ਪਰਦਾਫਾਸ਼ ਹੋਇਆ, ਜੋ 2017 ਤੋਂ ਜਾਅਲੀ ਆਈਟੀਸੀ ਨੂੰ ਪਾਸ ਕਰਨ ਦਾ ਕੰਮ ਕਰ ਰਿਹਾ ਸੀ
ਜਾਅਲੀ ਫਰਮਾਂ ਦਾ ਨੈਟਵਰਕ ਇਕ ਅਰਵਿੰਦ ਕੁਮਾਰ ਚਲਾ ਰਿਹਾ ਸੀ, ਜੋ ਚਲਾਨ ਦੀ ਰਕਮ ਦੇ 4 ਤੋਂ 4.5% ਦੇ ਕਮਿਸ਼ਨ ਲਈ ਜਾਅਲੀ ਆਈਟੀਸੀ ਪਾਸ ਕਰਦਾ ਸੀ। ਹੁਣ ਤਕ ਕੀਤੀ ਗਈ ਜਾਂਚ ਵਿਚ 46 ਜਾਅਲੀ ਫਿਰਮਾਂ ਦਾ ਖੁਲਾਸਾ ਹੋਇਆ ਹੈ, ਜਿਨ੍ਹਾਂ ਨੂੰ ਅਰਵਿੰਦ ਕੁਮਾਰ ਅਤੇ ਉਸਦੇ ਸਾਥੀ ਕੰਟਰੋਲ ਕਰ ਰਹੇ ਸਨ। ਇਨ੍ਹਾਂ ਫਰਮਾਂ ਦੀ ਕੋਈ ਵਪਾਰਕ ਗਤੀਵਿਧੀ ਨਹੀਂ ਸੀ ਅਤੇ ਇਹ ਸਿਰਫ ਜਾਅਲੀ ਆਈਟੀਸੀ ਨੂੰ ਪਾਸ ਕਰਨ ਦੇ ਉਦੇਸ਼ ਨਾਲ ਬਣਾਈਆਂ ਗਈਆਂ ਸਨ। ਹੁਣ ਤੱਕ ਕੁੱਲ ਜਾਅਲੀ ਆਈਟੀਸੀ ਦੀ ਰਕਮ ਦੀ ਮਾਤਰਾ 82.23 ਕਰੋੜ ਰੁਪਏ ਹੈ ਜੋ 541.13 ਕਰੋੜ ਦੀ ਜਾਅਲੀ ਬਿਲਿੰਗ ਨਾਲ ਜਨਰੇਟ ਕੀਤੀ ਗਈ ਹੈ, ਜਿਸਦੇ ਜਾਂਚ ਵੱਚ ਪ੍ਰਗਤੀ ਹੋਣ ਨਾਲ ਹੋਰ ਵਧਣ ਦੀ ਸੰਭਾਵਨਾ ਹੈ।
ਅਰਵਿੰਦ ਕੁਮਾਰ ਨੂੰ ਸੀਜੀਐਸਟੀ ਐਕਟ, 2017 ਦੀ ਧਾਰਾ 69 (1) ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ 17/01/2021 ਨੂੰ ਡਿਉਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਉਸ ਨੂੰ 31/01/2021 ਤੱਕ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਜੀਐਸਟੀ ਕੇਂਦਰੀ ਟੈਕਸ ਦੀ ਸਥਾਪਨਾ ਤੋਂ ਬਾਅਦ, ਦਿੱਲੀ ਜ਼ੋਨ ਨੇ ਵੱਖ-ਵੱਖ ਮਾਮਲਿਆਂ ਵਿੱਚ 19 ਗ੍ਰਿਫ਼ਤਾਰੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ 3766.69 ਕਰੋੜ ਰੁਪਏ ਤੋਂ ਵੱਧ ਦੀ ਜੀਐਸਟੀ ਚੋਰੀ ਦੇ ਵੱਖ ਵੱਖ ਮਾਮਲੇ ਸ਼ਾਮਲ ਹਨ।
----------------------------------------------
ਆਰ ਐਮ /ਕੇ ਐਮ ਐਨ
(Release ID: 1689729)
ਵਿਜ਼ੀਟਰ ਕਾਊਂਟਰ : 177