ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਵੱਲੋਂ “ਟ੍ਰੇਨ ਦੁਆਰਾ ਬੋਧੀ ਸਰਕਟ ਦੀ ਪੜਚੋਲ” ਵਿਸ਼ੇ ‘ਤੇ ‘ਦੇਖੋ ਅਪਨਾ ਦੇਸ਼’ ਵੈਬੀਨਾਰ ਦਾ ਆਯੋਜਨ ਕੀਤਾ ਗਿਆ
ਵੈਬੀਨਾਰ ਭਾਰਤ ਦੇ ਮੁੱਖ ਬੁੱਧ ਸਥਾਨਾਂ ਲਈ ਬੋਧੀ ਸਰਕਟ ਟੂਰਿਸਟ ਟ੍ਰੇਨ ਦੇ ਵਿਆਪਕ ਯਾਤਰਾ ਪ੍ਰੋਗਰਾਮ ਨੂੰ ਦਿਲਚਸਪ ਢੰਗ ਨਾਲ ਦਰਸਾਉਂਦਾ ਹੈ
Posted On:
17 JAN 2021 1:22PM by PIB Chandigarh
ਟੂਰਿਜ਼ਮ ਮੰਤਰਾਲੇ ਨੇ 16 ਜਨਵਰੀ, 2021 ਨੂੰ ‘ਦੇਖੋ ਆਪਨਾ ਦੇਸ਼’ ਵੈਬੀਨਰ ਲੜੀ ਦੇ ਹਿੱਸੇ ਵਜੋਂ “ਟ੍ਰੇਨ ਦੁਆਰਾ ਬੋਧੀ ਸਰਕਟ ਦੀ ਪੜਚੋਲ” ਨਾਮਕ ਇੱਕ ਦਿਲਚਸਪ ਵੈਬੀਨਾਰ ਦਾ ਆਯੋਜਨ ਕੀਤਾ। ਵੈਬੀਨਾਰ ਨੇ ਭਾਰਤ ਵਿੱਚ ਸਮ੍ਰਿਧ ਬੁੱਧ ਵਿਰਾਸਤ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਦਰਸ਼ਿਤ ਕਰਨ 'ਤੇ ਫੋਕਸ ਕੀਤਾ ਅਤੇ ਬੁੱਧ ਦੁਆਰਾ ਨਿੱਜੀ ਤੌਰ ‘ਤੇ ਦੇਸ਼ ਭਰ ਵਿੱਚ ਯਾਤਰਾ ਕਰਨ ਯੋਗ ਮੁੱਖ ਸਥਾਨਾਂ ‘ਤੇ ਚਾਨਣਾ ਪਾਉਣ ਤੋਂ ਇਲਾਵਾ, ਆਧੁਨਿਕ ਮੱਠਾਂ ਸਮੇਤ ਉਸਦੇ ਚੇਲਿਆਂ ਦੁਆਰਾ ਪਿੱਛੇ ਛੱਡੀਆਂ ਬੋਧੀ ਵਿਰਾਸਤਾਂ ਨੂੰ ਪ੍ਰਦਰਸ਼ਿਤ ਕੀਤਾ। ਇਸ ਤੋਂ ਇਲਾਵਾ, ਵੈਬੀਨਾਰ ਨੇ ਦਰਸ਼ਕਾਂ ਨੂੰ ਯਾਤਰਾ ਦੇ ਪ੍ਰਬੰਧਾਂ (ਖਾਸ ਕਰਕੇ ਟ੍ਰੇਨ ਦੁਆਰਾ) ਅਤੇ ਭਾਰਤ ਵਿੱਚ ਬੁੱਧ ਸਾਈਟਾਂ ‘ਤੇ ਰਿਹਾਇਸ਼ ਬਾਰੇ ਅਗਾਊਂ ਜਾਣਕਾਰੀ ਪ੍ਰਦਾਨ ਕਰਨ 'ਤੇ ਵੀ ਧਿਆਨ ਕੇਂਦ੍ਰਤ ਕੀਤਾ।
ਵੈਬੀਨਾਰ ਦੀ ਸ਼ੁਰੂਆਤ ਸ਼੍ਰੀ ਅਰੁਣ ਸ਼੍ਰੀਵਾਸਤਵ, ਡਿਪਟੀ ਡਾਇਰੈਕਟਰ ਜਨਰਲ, ਟੂਰਿਜ਼ਮ ਮੰਤਰਾਲੇ ਦੁਆਰਾ ਕੀਤੀ ਗਈ ਉਦਘਾਟਨੀ ਟਿੱਪਣੀ ਨਾਲ ਹੋਈ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਦੇ 500 ਮਿਲੀਅਨ ਬੁੱਧ ਧਰਮ ਦੇ ਅਨੁਆਈਆਂ ਨੂੰ “ਭਾਰਤ-ਬੁੱਧ ਦੀ ਧਰਤੀ” ਵੱਲ ਖਿੱਚਣ ਲਈ ਭਾਰਤ ਵਿੱਚ ਬੋਧੀ ਟੂਰਿਜ਼ਮ ਦੀ ਅਥਾਹ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇੱਕ ਸਮ੍ਰਿਧ ਪ੍ਰਾਚੀਨ ਬੋਧੀ ਵਿਰਾਸਤ ਹੈ ਜਿਸ ਵਿੱਚ ਭਗਵਾਨ ਬੁੱਧ ਦੇ ਜੀਵਨ ਨਾਲ ਜੁੜੇ ਕਈ ਮਹੱਤਵਪੂਰਨ ਸਥਾਨ ਹਨ। ਭਾਰਤੀ ਬੋਧੀ ਵਿਰਾਸਤ ਵਿਸ਼ਵ ਭਰ ਦੇ ਬੁੱਧ ਧਰਮ ਦੇ ਪੈਰੋਕਾਰਾਂ ਲਈ ਬਹੁਤ ਦਿਲਚਸਪੀ ਰੱਖਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੁੱਧ ਧਰਮ ਇੱਕ ਮਹੱਤਵਪੂਰਣ ਸ਼ਕਤੀ, ਇੱਕ ਪ੍ਰੇਰਣਾ ਅਤੇ ਸਭ ਤੋਂ ਵੱਧ, ਸਾਡੀਆਂ ਪਰੰਪਰਾਵਾਂ ਅਤੇ ਰਿਵਾਜਾਂ ਲਈ ਮਾਰਗ ਦਰਸ਼ਕ ਰਿਹਾ ਹੈ। ਸੰਖੇਪ ਵਿੱਚ, ਸਭਿਆਚਾਰ ਦੇ ਵੱਖ ਵੱਖ ਖੇਤਰਾਂ ਵਿੱਚ ਇਸ ਦੇ ਵਿਲੱਖਣ ਯੋਗਦਾਨ ਨੇ ਸਾਡੇ ਦੇਸ਼ ਦੀ ਧਾਰਮਿਕ ਵਿਭਿੰਨਤਾ ਵਿੱਚ ਵਾਧਾ ਕਰਨ ਤੋਂ ਇਲਾਵਾ, ਭਾਰਤੀ ਸਭਿਆਚਾਰਕ ਵਿਰਾਸਤ ਨੂੰ ਬਹੁਤ ਜ਼ਿਆਦਾ ਸਮ੍ਰਿਧ ਬਣਾਇਆ ਹੈ।
ਵੈਬੀਨਾਰ ਨੂੰ ਡਾ. ਅਚਯੁਤ ਸਿੰਘ, ਜੁਆਇੰਟ ਜਨਰਲ ਮੈਨੇਜਰ (ਟੂਰਿਜ਼ਮ ਐਂਡ ਮਾਰਕੀਟਿੰਗ), ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਨੇ ਪੇਸ਼ ਕੀਤਾ। ਪੇਸ਼ਕਾਰ ਨੇ ਬੁੱਧ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਕੇ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਆਈਆਰਸੀਟੀਸੀ ਬੋਧੀ ਸਰਕਟ ਟੂਰਿਸਟ ਟ੍ਰੇਨ ਨੇ ਗਿਆਨਵਾਨ ਬੁੱਧ ਦੇ ਖੁਦ ਦੇ ਜੀਵਨ ਮਾਰਗ 'ਤੇ ਚੱਲਦਿਆਂ, ਬੁੱਧ ਧਰਮ ਦੀਆਂ ਸਭ ਤੋਂ ਪੂਜਾਯੋਗ ਥਾਵਾਂ ਨੂੰ ਕਵਰ ਕਰਨ ਲਈ ਕਲਪਨਾ ਕੀਤੀ ਸੀ। ਬੋਧੀ ਟੂਰਿਸਟ ਟ੍ਰੇਨ ਉਨ੍ਹਾਂ ਸਾਰੀਆਂ ਥਾਵਾਂ ਨੂੰ ਕਵਰ ਕਰਦੀ ਹੈ ਜਿਨ੍ਹਾਂ ਦਾ ਬੁੱਧ ਦੇ ਜੀਵਨ ਅਤੇ ਉਪਦੇਸ਼ਾਂ 'ਤੇ ਮਹੱਤਵਪੂਰਣ ਪ੍ਰਭਾਵ ਸੀ।
ਸ਼੍ਰੀ ਸਿੰਘ ਨੇ ਦੱਸਿਆ ਕਿ ਲੁੰਬਿਨੀ, ਭਾਰਤ-ਨੇਪਾਲ ਸਰਹੱਦ ਦੇ ਪਾਰ ਹੈ, ਫਿਰ ਵੀ ਆਈਆਰਸੀਟੀਸੀ ਬੁੱਧ ਸਰਕਟ ਟੂਰਿਸਟ ਟ੍ਰੇਨ ਯਾਤਰਾ ਸਾਰੇ ਮਹਿਮਾਨਾਂ ਨੂੰ ਪ੍ਰਬੁੱਧ ਦੀ ਮਾਂ ਨੂੰ ਸਮਰਪਿਤ ਮਾਇਆਦੇਵੀ ਮੰਦਿਰ ਤੋਂ ਇਲਾਵਾ ਪਵਿੱਤਰ ਸਥਾਨ 'ਤੇ ਉਨ੍ਹਾਂ ਦਾ ਸਤਿਕਾਰ ਭੇਟ ਕਰਨ ਦੇ ਯੋਗ ਬਣਾਉਂਦੀ ਹੈ। ਬੋਧਗਯਾ ਵਿਖੇ ਮਹਾਂ ਬੋਧੀ ਦਰੱਖਤ ਦੇ ਥੱਲੇ ਅਨੰਤ ਕਾਲ ਤੱਕ ਰਹਿਣ ਲਈ, ਬੁੱਧ ਦਾ ਗਿਆਨ ਦਾ ਪਲ, ਯਾਤਰਾ ਵਿੱਚ ਇੱਕ ਮਹੱਤਵਪੂਰਣ ਸਥਾਨ ਰੱਖਦਾ ਹੈ, ਜਿੰਨਾ ਇਸਦੀ ਧਾਰਮਿਕ ਅਤੇ ਵਿਦਵਤਾਪੂਰਣ ਮਹੱਤਤਾ ਲਈ ਸਾਰੀ ਦੁਨੀਆਂ ਭਰ ਤੋਂ ਬੋਧ ਪਰੰਪਰਾਵਾਂ ਦੇ ਆਪਣੇ ਸੰਗਮ ਦੀ ਯਾਦਗਾਰੀ ਸੁੰਦਰਤਾ ਹੈ।
ਬੋਧੀ ਸਰਕਟ ਟੂਰਿਸਟ ਟ੍ਰੇਨ ਯਾਤਰਾ ਪ੍ਰੋਗਰਾਮ ਤਿਆਰ ਕਰਨ ਸਮੇਂ, ਬੁੱਧ ਦੇ ਅਸਲ ਉਪਦੇਸ਼ ਦੀ ਜਗ੍ਹਾ ਨੂੰ ਸ਼ਾਮਲ ਕਰਨ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ, ਜਿਸ ਨੇ ਬੁੱਧ ਧਰਮ ਨੂੰ ਜਨਮ ਦਿੱਤਾ, ਜਿੱਥੋਂ ਇਸ ਦੇ ਸਾਰੇ ਭਿੰਨ-ਭਿੰਨ ਰੂਪ, ਸੰਪਰਦਾਵਾਂ ਅਤੇ ਭੇਦ ਪੈਦਾ ਹੋਏ। ਇਹ ਪਵਿਤੱਰ ਸਥਾਨ, ਸਾਰਨਾਥ, ਵਾਰਾਣਸੀ ਦੇ ਨੇੜੇ ਹੈ, ਜੋ ਕਿ ਭਾਰਤੀ ਸਭਿਆਚਾਰ ਦੀਆਂ ਸਭ ਤੋਂ ਪੁਰਾਣੀਆਂ ਸੀਟਾਂ ਵਿੱਚੋਂ ਇੱਕ ਹੈ। ਮਹਿਮਾਨਾਂ ਨੂੰ ਗੰਗਾ ਆਰਤੀ ਦਾ ਅਨੰਦ ਲੈਣ ਦਾ ਮੌਕਾ ਮਿਲਦਾ ਹੈ, ਜੋ ਸ਼ਾਮ ਨੂੰ ਪਵਿੱਤਰ ਗੰਗਾ ਦੇ ਕਿਨਾਰੇ ਕੀਤੀ ਜਾਂਦੀ ਹੈ।
ਉਸ ਦੇ ਜਨਮ ਤੋਂ ਲੈ ਕੇ ਉਥਾਨ ਤੱਕ, ਪਦਾਰਥਵਾਦੀ ਸੰਸਾਰ ਦੇ ਬੰਧਨਾਂ ਤੋਂ ਬੁੱਧ ਦੇ ਜੀਵਨ ਦਾ ਪਤਾ ਲਗਾਉਂਦਿਆਂ, ਬੋਧੀ ਸਰਕਿਟ ਟੂਰਿਸਟ ਟ੍ਰੇਨ ਦੇ ਵਿਆਪਕ ਯਾਤਰਾ ਪ੍ਰੋਗਰਾਮ ਵਿੱਚ ਕੁਸ਼ੀਨਗਰ ਵਿਖੇ ਮਹਾਪਰਿਨਿਰਵਾਣ ਮੰਦਿਰ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਆਪਣੇ ਬੁੱਧ ਦਾ ਪੁਨਰਮੇਲ ਨਾਲ ਬ੍ਰਹਮ ਰੂਹ ਦੀ ਅੰਤਮ ਸੰਸਾਰੀ ਅਵਸਥਾ ਨੂੰ ਦਰਸਾਇਆ ਗਿਆ ਹੈ। ਬੁੱਧ ਧਰਮ ਦੀ ਡੂੰਘੀ ਸਮਝ ਪ੍ਰਾਪਤ ਕਰਨ ਦੇ ਚਾਹਵਾਨ, ਸ੍ਰਾਵਸਤੀ; ਵਿਸ਼ੇਸ਼ ਤੌਰ 'ਤੇ, ਜੇਤਵਨ ਮੱਠ ਵਿਖੇ ਬੁੱਧ ਦੁਆਰਾ ਦਿੱਤੇ ਉਪਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੀਆਂ ਜਟਿਲ ਗੱਲਾਂ ਬਾਰੇ ਵਿਚਾਰ ਸਕਦੇ ਹਨ।
ਅਖੀਰ ਵਿੱਚ, ਇਹ ਯਾਤਰਾ ਆਲੀਸ਼ਾਨ ਅਤੇ ਖੁਸ਼ਹਾਲ ਤਾਜ ਮਹਿਲ ‘ਤੇ ਸਮਾਪਤ ਹੁੰਦੀ ਹੈ ਜੋ ਮਹਿਮਾਨਾਂ / ਸੈਲਾਨੀਆਂ ਨੂੰ ਸਵੈ-ਅਨੁਸ਼ਾਸਨ ਅਤੇ ਸਕਾਰਾਤਮਕ ਪ੍ਰਤੀਬਿੰਬ ਬਣਾਉਣ ਲਈ ਤਿਆਰ ਕਰਦੀ ਹੈ। ਸਮਰੱਸ ਸ਼ਾਂਤੀ ਜੋ ਇਸ ਯਾਦਗਾਰ ਨੂੰ ਪਿਆਰ ਕਰਨ ਲਈ ਪ੍ਰੇਰਿਤ ਕਰਦੀ ਹੈ ਇਥੋਂ ਤੱਕ ਕਿ ਸਭ ਤੋਂ ਅਗਿਆਨੀ ਯਾਤਰੀਆਂ ਨੂੰ ਰਾਹਤ ਦਿੰਦੀ ਹੈ ਅਤੇ ਹਰ ਕਿਸੇ ਨੂੰ ਸਰੀਰਕ ਅਤੇ ਰੂਹ ਦੀ ਸ਼ਾਂਤੀ ਦਿੰਦਾ ਹੈ।
*********
ਐੱਨਬੀ / ਐੱਸਕੇ
(Release ID: 1689568)
Visitor Counter : 214