ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਦੇਸ਼ ਵਿਚ ਏਵੀਅਨ ਇਨਫਲੂਐਨਜ਼ਾ ਦੀ ਸਥਿਤੀ

Posted On: 17 JAN 2021 5:56PM by PIB Chandigarh

 17 ਜਨਵਰੀ, 2021 ਤੱਕ ਮਹਾਰਾਸ਼ਟਰ ਦੇ ਮੁੰਬਈ ਸਥਿਤ ਕੇਂਦਰੀ ਪੋਲਟਰੀ ਵਿਕਾਸ ਸੰਗਠਨ (ਸੀ ਪੀ ਡੀ ਓ (ਡਬਲਯੂ ਆਰ) ਦੀ ਪੋਲਟਰੀ ਅਤੇ ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲੇ ਦੇ ਖੇੜਾ ਰੋਡ ਵਿੱਖੇ ਪੋਲਟਰੀ ਵਿੱਚ ਏਵੀਅਨ ਇਨਫਲੂਐਨਜ਼ਾ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

ਇਸ ਤੋਂ ਇਲਾਵਾ ,ਮੱਧ ਪ੍ਰਦੇਸ਼ ਦੇ ਜ਼ਿਲਿਆਂ ਪੰਨਾ, ਸਾਂਚੀ, ਰਾਇਸੇਨ, ਬਾਲਾਘਾਟ ਵਿਖੇ ਕਾਂਵਾਂ ਵਿੱਚ ਅਤੇ ਸ਼ਿਉਪੁਰ ਵਿੱਚ ਪੰਛੀਆਂ (ਕਾਂ, ਉੱਲੂ) ਅਤੇ ਮੰਦਸੌਰ ਵਿੱਚ (ਹੰਸ, ਕਬੂਤਰ) ਏਵੀਅਨ ਇੰਫਲੂਐਂਜ਼ਾ ਦੀ ਪੁਸ਼ਟੀ ਕੀਤੀ ਜਾ ਚੁਕੀ ਹੈ ; ਛੱਤੀਸਗੜ੍ਹ ਦੇ ਜ਼ਿਲਿਆਂ ਬਸਤਰ (ਕਾਂ, ਕਬੂਤਰ) ਅਤੇ ਦਾਂਤੇਵਾੜੇ (ਕਾਂ); ਉਤਰਾਖੰਡ ਦੇ ਹਰਿਦੁਆਰ ਅਤੇ ਲੈਂਸਡਾਉਨ ਜੰਗਲ ਰੇਂਜ ਦੇ ਕਾਵਾਂ ਦੇ ਨਮੂਨਿਆ ਵਿੱਚ ਇਸਦੀ ਪੁਸ਼ਟੀ ਹੋਈ ਹੈ।    

ਇਸ ਤੋਂ ਇਲਾਵਾ, ਦਿੱਲੀ ਦੇ ਰੋਹਿਨੀ ਵਿਚ ਹੇਰੋਨ ਦੇ ਨਮੂਨੇ ਦਾ ਏਵੀਅਨ ਫਲੂ ਦਾ ਟੈਸਟ ਪੋਸਿਟਿਵ ਆਇਆ ਹੈ। 

ਮਹਾਰਾਸ਼ਟਰ ਵਿੱਚ, ਸੀਪੀਡੀਓ, ਮੁੰਬਈ ਸਮੇਤ ਸਾਰੇ ਪ੍ਰਭਾਵਤ ਕੇਂਦਰਾਂ ਵਿੱਚ  ਆਰਆਰਟੀ'ਜ਼ ਤਾਇਨਾਤ ਕੀਤੀ ਗਈ ਹੈ ਅਤੇ ਪੋਲਟਰੀ ਪੰਛੀਆਂ ਨੂੰ ਮਾਰਨ ਦਾ ਕੰਮ ਜਾਰੀ ਹੈ। ਇਸ ਤੋਂ ਇਲਾਵਾ, ਮੱਧ ਪ੍ਰਦੇਸ਼ ਵਿਚ, ਆਰਆਰਟੀ'ਜ  ਤਾਇਨਾਤ ਕੀਤੇ ਗਏ ਹਨ। ਹਰਿਆਣਾ ਦੇ ਪ੍ਰਭਾਵਤ ਕੇਂਦਰਾਂ ਵਿੱਚ ਪੋਲਟਰੀ ਪੰਛੀਆਂ ਨੂੰ ਮਾਰਨ ਦਾ ਕੰਮ ਜਾਰੀ ਹੈ। 

 ਅੱਜ ਰਾਜਸਥਾਨ ਅਤੇ ਗੁਜਰਾਤ ਤੋਂ ਏ ਆਈ ਲਈ ਟੈਸਟ ਕੀਤੇ ਗਏ ਨਮੂਨੇ ਨਿਗੇਟਿਵ ਪਾਏ ਗਏ ਹਨ। 

 ਦੇਸ਼ ਦੇ ਪ੍ਰਭਾਵਿਤ ਇਲਾਕਿਆਂ ਵਿਚ ਸਥਿਤੀ ਦੀ ਨਿਗਰਾਨੀ ਲਈ ਬਣਾਈ ਗਈ ਕੇਂਦਰੀ ਟੀਮ ਪ੍ਰਭਾਵਿਤ ਥਾਵਾਂ ਦਾ ਦੌਰਾ ਕਰ ਰਹੀ ਹੈ ਅਤੇ ਮਹਾਮਾਰੀ ਸੰਬੰਧੀ ਅਧਿਐਨ ਕਰ ਰਹੀ ਹੈ।

ਰਾਜਾਂ ਨੂੰ ਪੋਲਟਰੀ ਅਤੇ ਪੋਲਟਰੀ ਉਤਪਾਦਾਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦੇ ਆਪਣੇ ਫੈਸਲਿਆਂ' ਤੇ ਮੁੜ ਵਿਚਾਰ ਕਰਨ ਅਤੇ ਗੈਰ-ਇੰਫੈਕਟਡ ਵਾਲੇ ਖੇਤਰਾਂ / ਰਾਜਾਂ ਤੋਂ ਆਉਣ ਵਾਲੀ ਪੋਲਟਰੀ ਅਤੇ ਪੋਲਟਰੀ ਉਤਪਾਦਾਂ ਦੀ ਵਿਕਰੀ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਗਈ ਹੈ। ਚੰਗੀ ਤਰ੍ਹਾਂ ਪਕਾਏ ਗਏ ਮੁਰਗੇ ਅਤੇ ਅੰਡਿਆਂ ਦੀ ਖਪਤ ਮਨੁੱਖਾਂ ਲਈ ਸੁਰੱਖਿਅਤ ਹੈ। ਇਸ ਤੋਂ ਇਲਾਵਾ, ਖਪਤਕਾਰਾਂ ਨੂੰ ਬੇਬੁਨਿਆਦ ਅਫਵਾਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਜੋ ਗੈਰ ਵਿਗਿਆਨਿਕ ਅਤੇ ਅਕਸਰ ਉਲਝਣ ਪੈਦਾ ਕਰਦੀਆਂ ਵਾਲੀਆਂ ਹਨ। ਇਹ ਨਾ ਸਿਰਫ ਪੋਲਟਰੀ ਅਤੇ ਅੰਡਿਆਂ ਦੇ ਬਾਜ਼ਾਰਾਂ 'ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ ਬਲਕਿ ਪੋਲਟਰੀ ਅਤੇ ਮੱਕੀ ਦੇ ਕਿਸਾਨਾਂ' ਤੇ ਵੀ ਅਸਰ ਪੈਂਦਾ ਹੈ, ਜਿਹੜੇ ਪਹਿਲਾਂ ਹੀ ਕੋਵਿਡ - 19 ਮਹਾਮਾਰੀ ਤੋਂ ਪ੍ਰਭਾਵਿਤ ਹਨ। 

ਮਹਾਰਾਸ਼ਟਰ ਦੇ ਪਸ਼ੂ ਪਾਲਣ ਵਿਭਾਗ ਨੇ ਪੰਛੀਆਂ ਦੀ ਕਿਸੇ ਵੀ ਅਸਾਧਾਰਣ ਮੌਤ ਦੀ ਰਿਪੋਰਟ ਦੇਣ ਲਈ ਟੋਲ ਫ੍ਰੀ ਹੈਲਪਲਾਈਨ ਨੰਬਰ ਸ਼ੁਰੂ ਕੀਤੀ ਹੈ। ਰਾਜ ਸਰਕਾਰ ਨੇ ਵਿਭਾਗੀ ਅਧਿਕਾਰੀਆਂ ਅਤੇ ਆਮ ਲੋਕਾਂ, ਦੋਵਾਂ ਲਈ ਏਵੀਅਨ ਇੰਫਲੂਐਂਜ਼ਾ ਬਾਰੇ ਲੋੜੀਂਦੀ ਜਾਣਕਾਰੀ ਸੋਧੇ ਹੋਏ ਏਵੀਅਨ ਇੰਫਲੂਐਂਜ਼ਾ ਐਕਸ਼ਨ ਪਲਾਨ 2021 ਦੇ ਅਨੁਸਾਰ ਪਾ ਦਿੱਤੀ ਹੈ। ਜਿਵੇਂ ਕਿ ਸੂਚਨਾ ਇਕੱਤਰ ਕੀਤੀ ਗਈ ਹੈ, ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ "ਇੰਫੈਕਟਡ ਖੇਤਰ", ਆਦਿ ਸੰਬੰਧੀ ਜ਼ਰੂਰੀ ਨੋਟੀਫਿਕੇਸ਼ਨ ਪਹਿਲਾਂ ਹੀ ਰਾਜ ਵੱਲੋਂ ਜਾਰੀ ਕੀਤੇ ਜਾ ਚੁੱਕੇ ਹਨ I

ਇਹ ਵੀ ਦੱਸਿਆ ਗਿਆ ਹੈ ਕਿ ਬਰਡ ਫਲੂ ਦੀਆਂ ਘਟਨਾਵਾਂ ਨੂੰ ਬਿਨਾਂ ਦੇਰੀ ਤੋਂ ਰੋਕਣ ਲਈ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਇੰਫੈਕਸ਼ੱਸ਼ ਐਂਡ ਕੰਟੇਜੀਅਸ ਡੀਜੀਜਜ ਇਨ ਐਨੀਮਲਜ ਐਕਟ, 2009 ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਰਾਜ ਸਰਕਾਰ ਨੇ ਆਪਣੀਆਂ ਸਾਰੀਆਂ ਢੁਕਵੀਆਂ ਸ਼ਕਤੀਆਂ ਜ਼ਿਲ੍ਹਾ ਕੁਲੈਕਟਰਾਂ ਨੂੰ ਏਵੀਅਨ ਇੰਫਲੂਐਂਜ਼ਾ ਦੀ ਰੋਕਥਾਮ , ਕੰਟਰੋਲ ਅਤੇ ਖਾਤਮੇ ਲਈ  ਉਨ੍ਹਾਂ ਦੇ ਸਥਾਨਕ ਅਧਿਕਾਰ ਖੇਤਰਾਂ ਵਿੱਚ ਇਸਤੇਮਾਲ ਕਰਨ ਲਈ ਸੌੰਪੀਆਂ ਹਨ।

ਵਿਭਾਗ ਦੀਆਂ ਅਡਵਾਈਜ਼ਰੀਆਂ ਤੇ ਅਮਲ ਕਰਦਿਆਂ, ਰਾਜਾਂ ਨੇ ਅਖਬਾਰਾਂ ਵਿੱਚ ਇਸ਼ਤਿਹਾਰਾਂ, ਸੋਸ਼ਲ ਮੀਡੀਆ ਪਲੇਟਫਾਰਮਾਂ ਆਦਿ ਰਾਹੀਂ ਜਾਗਰੂਕਤਾ ਪੈਦਾ ਕਰਨ ਦੀਆਂ ਗਤੀਵਿਧੀਆਂ ਸ਼ੁਰੂ ਕਰ ਦਿਤੀਆਂ ਹਨ। ਏਵੀਅਨ ਇੰਫਲੂਐਂਜ਼ਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਅਤੇ ਸਥਿਤੀ ਨਾਲ ਕਿਵੇਂ ਨਜਿੱਠਿਆ ਜਾਵੇ, ਬਾਰੇ ਜਾਣਕਾਰੀ ਟਵਿੱਟਰ ਅਤੇ ਫੇਸਬੁਕ ਹੈੰਡਲਾਂ ਵਰਗੇ ਵੱਖ-ਵੱਖ ਮੀਡੀਆ ਪਲੇਟਫਾਰਮਾਂ ਰਾਹੀਂ ਆਮ ਲੋਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ। 

----------------------- 

 ਏ ਪੀ ਐਸ /ਐਮ ਜੀ 



(Release ID: 1689530) Visitor Counter : 166