ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਇੰਸਪਾਇਅਰ ਦੇ ਵਿਗਿਆਨੀ ਵਧੇਰੇ ਤਾਪਮਾਨ ਵਿੱਚ ਵੱਧ ਉਤਪਾਦਨ ਕਰਨ ਵਾਲੀ ਦੀ ਕਿਸਮ ਵਿਕਸਤ ਕਰਨ ਦੀ ਤਿਆਰੀ ਵਿੱਚ ਹਨ

Posted On: 17 JAN 2021 12:24PM by PIB Chandigarh

ਸਾਡੇ ਕੋਲ ਜਲਦੀ ਹੀ ਕਣਕ ਦੀ ਇੱਕ ਅਜਿਹੀ ਕਿਸਮ ਹੋ ਸਕਦੀ ਹੈ, ਜਿਸ ਦਾ ਗਰਮ ਮੌਸਮ ਵਿੱਚ ਉਤਪਾਦਨ ਘੱਟ ਨਹੀਂ ਹੁੰਦਾ। 

ਅਨਾਜ ਦੀ ਫਸਲ ਜੋ ਵਿਸ਼ਵ ਦੀ ਆਬਾਦੀ ਦੇ ਇੱਕ ਤਿਹਾਈ ਤੋਂ ਵੱਧ ਪਾਲਣ ਪੋਸ਼ਣ ਕਰਦੀ ਹੈ, ਗਰਮੀ ਦੇ ਦਬਾਅ ਕਾਰਨ ਕਣਕ ਦੇ ਝਾੜ ਅਤੇ ਗੁਣਵਤਾ ਦੇ ਨੁਕਸਾਨ ਵਿੱਚ ਨਾਟਕੀ ਕਮੀ ਆਉਂਦੀ ਹੈ। 

https://ci6.googleusercontent.com/proxy/cKd1TaHfidQ5FW9hRao9buV8ZtRyaouN1mKwuowpNfZ1sm9B9mkwQMuUOHJ4nX2wgkxPtPgy5IdR-OSw8F_Jbbzko-6OtldXL5MqrOzYw6w2DoIPpoMEzX0CTQ=s0-d-e1-ft#https://static.pib.gov.in/WriteReadData/userfiles/image/image001XYVT.jpg

ਇਸ ਚੁਣੌਤੀ ਦਾ ਸਾਹਮਣਾ ਕਰਨ ਲਈ, ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਦੇ ਇੱਕ ਵਿਗਿਆਨੀ ਡਾ: ਵਿਜੇ ਗਹਿਲੋਤ ਅਜਿਹੀ ਕਣਕ ਦੀਆਂ ਕਿਸਮਾਂ ਵਿਕਸਿਤ ਕਰਨ 'ਤੇ ਕੰਮ ਕਰ ਰਹੇ ਹਨ ਜੋ ਗਰਮ ਮੌਸਮ ਵਿੱਚ ਵੀ ਚੰਗਾ ਝਾੜ ਦੇ ਸਕਦੀਆਂ ਹੋਣ। ਇਸ ਦੇ ਲਈ, ਉਹ ਜੈਨੇਟਿਕ ਤੌਰ 'ਤੇ ਕਾਸ਼ਤ ਕੀਤੀ ਕਣਕ ਦੀ ਕਿਸਮਾਂ ਦੀ ਸੰਭਾਵਨਾ ਦੀ ਪੜਚੋਲ ਕਰ ਰਹੇ ਹਨ, ਜੋ ਗਰਮ ਮੌਸਮ ਨੂੰ ਸਹਿਣ ਕਰ ਸਕੇ, ਪਰ ਇਸ ਦੇ ਡੀਐਨਏ ਕ੍ਰਮ ਵਿੱਚ ਕੋਈ ਬੁਨਿਆਦੀ ਤਬਦੀਲੀ ਨਾ ਹੋਵੇ।

ਡਾਕਟਰ ਵਿਜੇ, ਹਿਮਾਲੀਅਨ ਬਾਇਓਸਰੋਤਟੈਕਨਾਲੋਜੀ ਸੰਸਥਾਨ, ਪਾਲਮਪੁਰ ਦੇ ਇੱਕ ਵਿਗਿਆਨੀ ਹਨ, ਜੋ ਗਰਮੀ ਸਹਿਣਸ਼ੀਲ ਕਣਕ ਦੀਆਂ ਕਿਸਮਾਂ ਵਿੱਚ ਅਨਾਜ ਦੇ ਵੱਖ-ਵੱਖ ਪੜਾਵਾਂ ਦੌਰਾਨ ਡੀਐਨਏ ਮੈਥਿਲੇਸ਼ਨ ਦੀ ਭੂਮਿਕਾ ਦਾ ਅਧਿਐਨ ਕਰਨਗੇ। ਮੈਥਿਲੇਸ਼ਨ ਪ੍ਰਕਿਰਿਆ ਇੱਕ ਜੀਵ-ਵਿਗਿਆਨ ਪ੍ਰਕਿਰਿਆ ਹੈ ਜਿਸ ਵਿੱਚ ਮਿਥਾਈਲ ਸਮੂਹਾਂ ਨੂੰ ਡੀਐਨਏ ਦੇ ਅਣੂਆਂ ਨਾਲ ਜੋੜਿਆ ਜਾਂਦਾ ਹੈ। 

 ਉਨ੍ਹਾਂ ਨੇ ਇਸ ਲਈ ਐਪੀਜੇਨੇਟਿਕ ਮੈਪਿੰਗ ਪ੍ਰਕਿਰਿਆ ਅਪਣਾਉਣ ਦੀ ਤਜਵੀਜ਼ ਰੱਖੀ ਹੈ। ਇਹ ਕੁਦਰਤੀ ਤੌਰ 'ਤੇ ਹੋਣ ਵਾਲੀਆਂ ਐਪੀਜੇਨੇਟਿਕ ਤਬਦੀਲੀਆਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰੇਗਾ। 

ਐਪੀਜੇਨੇਟਿਕ ਜਨਰਲ ਵਿੱਚ ਉਨ੍ਹਾਂ ਦੇ ਹਾਲ ਵਿੱਚ ਪ੍ਰਕਾਸ਼ਤ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਗਰਮ ਮੌਸਮ ਵਿੱਚ ਕਣਕ ਦੇ ਸੀ5ਐੱਮਟੇਸ ਜੀਨ ਵਿੱਚ ਤਬਦੀਲੀਆਂ ਕਿਵੇਂ ਹੁੰਦੀਆਂ ਹਨ। 

ਮੈਥਿਲੇਸ਼ਨ ਪ੍ਰਕਿਰਿਆ ਦੁਆਰਾ ਕਣਕ ਦੇ ਸਮਾਨ ਜੀਨਾਂ ਨੂੰ ਬਦਲਣ ਦਾ ਉਸ ਦਾ ਅਧਿਐਨ ਕਈ ਤਰ੍ਹਾਂ ਦੀ ਕਣਕ ਦੇ ਵਿਕਾਸ ਵਿੱਚ ਸਹਾਇਤਾ ਕਰੇਗਾ ਜੋ ਗਰਮ ਮੌਸਮ ਵਿੱਚ ਵੀ ਚੰਗੀ ਪੈਦਾਵਾਰ ਦੇ ਸਕਦੀਆਂ ਹਨ। 

ਪਬਲੀਕੇਸ਼ਨ ਲਿੰਕ: https://doi.org/10.1016/j.ygeno.2020.08.031

ਵਧੇਰੇ ਜਾਣਕਾਰੀ ਲਈ ਡਾ ਵਿਜੇ ਗਹਿਲੋਤ ਨਾਲ ਉਨ੍ਹਾਂ ਦੇ ਈ-ਮੇਲ ਪਤੇ (gahlautvijayudsc@gmail.com) 'ਤੇ ਸੰਪਰਕ ਕਰੋ।

******

ਐਨਬੀ / ਕੇਜੀਐਸ / (ਡੀਐਸਟੀ ਮੀਡੀਆ ਸੈੱਲ)(Release ID: 1689524) Visitor Counter : 6