ਪ੍ਰਧਾਨ ਮੰਤਰੀ ਦਫਤਰ
‘ਪ੍ਰਾਰੰਭ: ਸਟਾਰਟਅੱਪ ਇੰਡੀਆ ਇੰਟਰਨੈਸ਼ਨਲ ਸਮਿਟ’ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
16 JAN 2021 8:06PM by PIB Chandigarh
ਯੁਵਾ ਊਰਜਾ, ਯੁਵਾ ਸੁਪਨੇ, ਕਿਤਨੇ ਅਥਾਹ ਹਨ, ਕਿਤਨੇ ਵਿਸ਼ਾਲ ਹਨ, ਆਪ ਸਭ ਉਸ ਦੇ ਬਿਹਤਰੀਨ ਉਦਾਹਰਣ ਹੋ। ਹੁਣੇ ਮੈਂ ਤੁਹਾਨੂੰ ਸਭ ਨੂੰ ਬਹੁਤ ਧਿਆਨ ਨਾਲ ਸੁਣ ਰਿਹਾ ਸਾਂ, ਦੇਖ ਰਿਹਾ ਸਾਂ। ਇਹ ਕੌਨਫੀਡੈਂਸ ਇਸੇ ਤਰ੍ਹਾਂ ਹੀ ਬਣਿਆ ਰਹਿਣਾ ਚਾਹੀਦਾ ਹੈ। ਤੁਸੀਂ ਸੋਚੋ, ਕਿਤਨੀ ਰੇਂਜ ਹੈ ਸਟਾਰਟਅੱਪਸ ਦੀ। ਇੱਕ start-up ਕਾਰਬਨ ਫਾਈਬਰ 3D ਪ੍ਰਿੰਟਰ ‘ਤੇ ਤਾਂ ਦੂਸਰਾ satellite launch vehicle ‘ਤੇ ਗੱਲ ਕਰ ਰਿਹਾ ਸੀ। e-toilets ਤੋਂ biodegradable PPE ਕਿਟਸ ਤੱਕ ਅਤੇ Diabetes ਦੀ ਦਵਾਈ ਬਣਾਉਣ ਤੋਂ ਲੈ ਕੇ Brick laying machine ਅਤੇ ਦਿੱਵਯਾਗਾਂ ਦੇ ਲਈ AR technology ਤੱਕ, ਤੁਸੀਂ ਜੋ ਵੀ ਆਪਣੇ start-ups ਬਾਰੇ ਦੱਸਿਆ, ਉਹ ਇਸ ਗੱਲ ਦਾ ਅਨੁਭਵ ਕਰਵਾਉਂਦੇ ਹਨ ਕਿ ਤੁਹਾਡੇ ਵਿੱਚ ਭਵਿੱਖ ਨੂੰ ਬਦਲਣ ਦੀ ਕਿਤਨੀ ਬੜੀ ਸ਼ਕਤੀ ਹੈ।
ਇੱਕ ਹੋਰ ਬਦਲਾਅ ਜੋ ਹੁਣ ਦਿਖ ਰਿਹਾ ਹੈ ਕਿ, ਪਹਿਲਾਂ ਅਗਰ ਕੋਈ ਯੁਵਾ start-up ਸ਼ੁਰੂ ਕਰਦਾ ਸੀ, ਤਾਂ ਲੋਕ ਕਹਿੰਦੇ ਸਨ ‘Why don’t you do a job? Why a start-up? ਲੇਕਿਨ ਹੁਣ ਲੋਕ ਕਹਿੰਦੇ ਹਨ- Job is alright, but why not create your own start-up! ਅਤੇ ਜੋ ਯੁਵਾ ਪਹਿਲਾਂ ਤੋਂ ਸਟਾਰਟਅੱਪ ਵਿੱਚ ਹਨ, ਉਨ੍ਹਾਂ ਨੂੰ ਦੇਖਦੇ ਹੀ ਪਹਿਲਾ ਰਿਐਕਸ਼ਨ ਹੁੰਦਾ ਹੈ- ‘ਵਾਹ, ਤੁਹਾਡਾ start-up ਹੈ’! ਇਹ ਬਦਲਾਅ BIMSTEC ਦੇਸ਼ਾਂ, ਯਾਨੀ ਬੰਗਾਲ ਦੀ ਖਾੜੀ ਤੋਂ ਵਿਕਾਸ ਦੀ ਪ੍ਰੇਰਣਾ ਲੈਣ ਵਾਲੇ ਬੰਗਲਾਦੇਸ਼, ਭੂਟਾਨ, ਭਾਰਤ, ਨੇਪਾਲ, ਸ੍ਰੀਲੰਕਾ, ਮਿਆਂਮਾਰ ਅਤੇ ਥਾਈਲੈਂਡ ਦੀ ਬਹੁਤ ਬੜੀ ਤਾਕਤ ਹੈ। ਭਾਰਤ ਦੇ startups ਹੋਣ, ਯਾ BIMSTEC ਦੇਸ਼ਾਂ ਦੇ startups, ਇੱਕੋ ਜਿਹੀ ਹੀ ਊਰਜਾ ਦਿਖ ਰਹੀ ਹੈ। ਪ੍ਰੋਗਰਾਮ ਵਿੱਚ ਮੇਰੇ ਨਾਲ ਜੁੜ ਰਹੇ BIMSTEC ਦੇਸ਼ਾਂ ਦੇ ਮਾਣਯੋਗ ਮੰਤਰੀਗਣ, ਬੰਗਲਾਦੇਸ਼ ਤੋਂ ਸ਼੍ਰੀ ਜੁਨੈਦ ਅਹਮਦ ਪਲਕ ਜੀ, ਭੂਟਾਨ ਤੋਂ ਲਿਨਪੋ ਸ਼੍ਰੀ ਲੋਕਨਾਥ ਸ਼ਰਮਾ ਜੀ, ਮਿਆਂਮਾਰ ਤੋਂ ਊ ਥਾਊਂਗ ਤੁਨ ਜੀ, ਨੇਪਾਲ ਤੋਂ ਸ਼੍ਰੀ ਲੇਖਰਾਜ ਭੱਟ ਜੀ, ਸ੍ਰੀਲੰਕਾ ਤੋਂ ਸ਼੍ਰੀ ਨਮਲ ਰਾਜਪਕਸ਼ਾ ਜੀ, ਅਤੇ ਬਿਮਸਟੈੱਕ ਦੇ ਸੇਕ੍ਰੇਟਰੀ ਜਨਰਲ ਸ਼੍ਰੀ ਤੇਨਜਿਨ ਲੇਕਫੇਲ ਜੀ , ਕੈਬਨਿਚ ਵਿੱਚ ਮੇਰੇ ਸਹਿਯੋਗੀ ਸ਼੍ਰੀ ਪੀਯੂਸ਼ ਗੋਇਲ ਜੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਜੀ, ਸ਼੍ਰੀ ਹਰਦੀਪ ਪੁਰੀ ਜੀ, ਸ਼੍ਰੀ ਸੋਮ ਪ੍ਰਕਾਸ਼ ਜੀ, ਉਦਯੋਗ ਜਗਤ ਤੋਂ ਇੱਥੇ ਮੌਜੂਦ, FICCI ਦੇ ਪ੍ਰੈਜ਼ੀਡੈਂਟ ਸ਼੍ਰੀ ਉਦੈ ਸ਼ੰਕਰ ਜੀ, ਸ਼੍ਰੀ ਉਦੈ ਕੋਟਕ ਜੀ, ਸ਼੍ਰੀ ਸੰਜੀਵ ਮਹਿਤਾ ਜੀ, ਡਾ. ਸੰਗੀਤਾ ਰੈੱਡੀ ਜੀ, ਸ਼੍ਰੀ ਸੁਬ੍ਰਕਾਂਤ ਪਾਂਡਾ ਜੀ, ਸ਼੍ਰੀ ਸੰਦੀਪ ਸੋਮਾਨੀ ਜੀ, ਸ਼੍ਰੀ ਹਰਸ਼ ਮਰੀਵਾਲਾ ਜੀ, ਸ਼੍ਰੀ ਸਿੰਘਾਨੀਆ ਜੀ, ਹੋਰ ਸਾਰੇ ਮਹਾਨੁਭਾਵ ਅਤੇ start-up world ਦੇ ਮੇਰੇ ਯੁਵਾ ਸਾਥੀਓ!
ਅੱਜ ਦਾ ਦਿਨ ਸਾਡੇ ਸਾਰਿਆਂ ਦੇ ਲਈ ਇਕੱਠੇ ਕਈ ‘ਪ੍ਰਾਰੰਭ’ ਦਾ ਦਿਨ ਹੈ। ਅੱਜ BIMSTEC ਨੇਸ਼ਨਸ ਦੀ ਪਹਿਲੀ start-up conclave ਆਯੋਜਿਤ ਹੋ ਰਹੀ ਹੈ, ਅੱਜ ‘Start-up India’ movement ਆਪਣੇ ਸਫਲ ਪੰਜ ਸਾਲ ਪੂਰੇ ਕਰ ਰਿਹਾ ਹੈ, ਅਤੇ ਅੱਜ ਹੀ ਭਾਰਤ ਨੇ ਕੋਰੋਨਾ ਦੇ ਖ਼ਿਲਾਫ਼ ਸਭ ਤੋਂ ਇਤਿਹਾਸਿਕ, Largest Vaccine Drive ਸ਼ੁਰੂ ਕੀਤੀ ਹੈ। ਇਹ ਦਿਨ ਸਾਡੇ ਵਿਗਿਆਨੀਆਂ, ਸਾਡੇ ਨੌਜਵਾਨਾਂ ਅਤੇ ਸਾਡੇ ਉੱਦਮੀਆਂ ਦੀਆਂ ਸਮਰੱਥਾਵਾਂ ਅਤੇ ਸਾਡੇ ਡਾਕਟਰਾਂ, ਨਰਸਾਂ, ਹੈਲਥ ਸੈਕਟਰ ਦੇ ਲੋਕਾਂ ਦੀ ਮਿਹਨਤ ਅਤੇ ਸੇਵਾਭਾਵ ਦਾ ਸਾਖੀ ਹੈ। ਕੋਰੋਨਾ ਦੇ ਖ਼ਿਲਾਫ਼ ਲੜਾਈ ਤੋਂ ਲੈ ਕੇ Vaccine ਬਣਾਉਣ ਤੱਕ, ਸਾਨੂੰ ਸਾਰਿਆਂ ਨੂੰ ਜੋ ਅਨੁਭਵ ਰਹੇ ਹਨ, ਆਪਣੇ ਉਨ੍ਹਾਂ ਅਨੁਭਵਾਂ ਦੇ ਨਾਲ ਅੱਜ BIMSTEC ਦੇਸ਼ਾਂ ਦੇ ਸਾਡੇ ਯੁਵਾ ਅਤੇ ਉੱਦਮੀ ਇਸ ਪ੍ਰਾਰੰਭ summit ਵਿੱਚ ਸ਼ਾਮਲ ਹੋ ਰਹੇ ਹਨ। ਇਸ ਲਈ, ਇਹ summit ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਮੈਨੂੰ ਦੱਸਿਆ ਗਿਆ ਹੈ ਕਿ, ਇਨ੍ਹਾਂ ਦੋ ਦਿਨਾਂ ਵਿੱਚ ਤੁਸੀਂ ਕਈ ਮਹੱਤਵਪੂਰਨ ਚਰਚਾਵਾਂ ਕੀਤੀਆਂ, ਆਪਣੀ start-up success stories ਨੂੰ ਸਾਂਝਾ ਕੀਤਾ ਅਤੇ ਆਪਸੀ ਸਹਿਯੋਗ ਦੇ ਨਵੇਂ ਅਵਸਰ ਖੜ੍ਹੇ ਕੀਤੇ ਹਨ। ਜਿਨ੍ਹਾਂ 12 sectors ਵਿੱਚ start-up awards ਦੇਸ਼ ਨੇ ਸ਼ੁਰੂ ਕੀਤੇ ਸਨ, ਉਨ੍ਹਾਂ ਦੇ ਵਿਜੇਤੂਆਂ ਦਾ ਐਲਾਨ ਵੀ ਕੀਤਾ ਗਿਆ ਹੈ। ਆਪ ਸਭ ਨੂੰ ਇਨ੍ਹਾਂ ਅਵਾਰਡਸ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਇਹ ਸਦੀ ਡਿਜੀਟਲ revolution ਅਤੇ new age innovations ਦੀ ਸਦੀ ਹੈ। ਅਤੇ ਇਸ ਸਦੀ ਨੂੰ ਏਸ਼ੀਆ ਦੀ ਸਦੀ ਵੀ ਕਿਹਾ ਜਾਂਦਾ ਹੈ। ਅਤੇ ਇਸ ਲਈ, ਇਹ ਸਮੇਂ ਦੀ ਮੰਗ ਹੈ ਕਿ ਭਵਿੱਖ ਦੀ technology ਏਸ਼ੀਆ ਦੀਆਂ labs ਤੋਂ ਨਿਕਲੇ, ਭਵਿੱਖ ਦੇ entrepreneurs ਸਾਡੇ ਇੱਥੋਂ ਤਿਆਰ ਹੋਣ। ਇਸ ਦੇ ਲਈ ਏਸ਼ੀਆ ਦੇ ਉਨ੍ਹਾਂ ਦੇਸ਼ਾਂ ਨੂੰ ਅੱਗੇ ਆ ਕੇ ਜ਼ਿੰਮੇਦਾਰੀ ਲੈਣੀ ਹੋਵੇਗੀ, ਜੋ ਇਕੱਠੇ ਮਿਲ ਕੇ ਕੰਮ ਕਰ ਸਕਦੇ ਹਨ, ਇੱਕ ਦੂਸਰੇ ਦੇ ਲਈ ਕੰਮ ਕਰ ਸਕਦੇ ਹਨ। ਜਿਨ੍ਹਾਂ ਦੇ ਪਾਸ ਸੰਸਾਧਨ ਵੀ ਹੋਣ, ਅਤੇ ਸਹਿਯੋਗ ਦੀ ਭਾਵਨਾ ਵੀ ਹੋਵੇ। ਇਸ ਲਈ ਇਹ ਜ਼ਿੰਮੇਦਾਰੀ ਸੁਭਾਵਿਕ ਤੌਰ ‘ਤੇ ਸਾਡੇ ਸਭ BIMSTEC ਦੇਸ਼ਾਂ ਦੇ ਪਾਸ ਹੀ ਆਉਂਦੀ ਹੈ। ਸਾਡੇ ਸਦੀਆਂ ਪੁਰਾਣੇ ਰਿਸ਼ਤਿਆਂ, ਸਾਡੀ ਸੰਸਕ੍ਰਿਤੀ, ਸੱਭਿਅਤਾ ਅਤੇ ਸਬੰਧਾਂ ਦੀ ਸਾਂਝੀ ਵਿਰਾਸਤ ਨੇ ਸਾਨੂੰ ਸਭ ਨੂੰ ਆਪਸ ਵਿੱਚ ਜੋੜ ਕੇ ਰੱਖਿਆ ਹੈ। ਅਸੀਂ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਹਾਂ, ਇਸ ਲਈ ਅਸੀਂ ਆਪਣੇ ideas ਵੀ ਹੋਰ ਜ਼ਿਆਦਾ ਸਾਂਝਾ ਕਰ ਸਕਦੇ ਹਾਂ। ਅਸੀਂ ਇੱਕ ਦੂਸਰੇ ਦੇ ਸੁਖ-ਦੁਖ ਸਾਂਝਾ ਕਰਦੇ ਹਾਂ, ਇਸ ਲਈ ਸਾਡੀ ਸਫਲਤਾ ਵੀ ਸਾਂਝੀ ਹੋਵੇਗੀ। ਇਸ ਦੇ ਨਾਲ ਹੀ, ਅਸੀਂ ਇਕੱਠੇ ਦੁਨੀਆ ਦੀ one fifth population ਦੇ ਲਈ ਕੰਮ ਕਰ ਰਹੇ ਹਾਂ। ਸਾਡੇ ਪਾਸ collectively 3.8 trillion dollar GDP ਦੀ ਤਾਕਤ ਵੀ ਹੈ। ਸਾਡੇ ਨੌਜਵਾਨਾਂ ਵਿੱਚ ਜੋ ਊਰਜਾ ਹੈ, ਆਪਣਾ ਭਵਿੱਖ ਖੁਦ ਲਿਖਣ ਦੀ ਜੋ ਅਧੀਰਤਾ ਹੈ, ਮੈਂ ਇਸ ਵਿੱਚ ਪੂਰੀ ਦੁਨੀਆ ਦੇ ਲਈ ਨਵੀਆਂ ਸੰਭਾਵਾਨਾਵਾਂ ਦੇਖਦਾ ਹਾਂ।
ਸਾਥੀਓ,
ਇਸ ਲਈ, ਮੈਂ 2018 ਵਿੱਚ BIMSTEC summit ਵਿੱਚ ਕਿਹਾ ਸੀ ਕਿ ਅਸੀਂ ਸਾਰੇ ਦੇਸ਼ technology ਅਤੇ innovation ਦੇ ਖੇਤਰ ਵਿੱਚ ਇਕੱਠੇ ਆਵਾਂਗੇ। ਮੈਂ BIMSTEC Start Up Conclave ਦੀ ਵੀ ਗੱਲ ਕੀਤੀ ਸੀ। ਇਸੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਅੱਜ ਅਸੀਂ ਸਾਰੇ ਦੇਸ਼ Startup India International conclave ਦੇ ਇਸ platform ‘ਤੇ ਇਕੱਠਾ ਹੋਏ ਹਾਂ। ਸਾਰੇ BIMSTEC ਦੇਸ਼ ਆਪਸੀ connectivity ਵਧਾਉਣ ਅਤੇ ਵਪਾਰਕ ਰਿਸ਼ਤਿਆਂ ਨੂੰ ਗਤੀ ਦੇਣ ਦੇ ਲਈ ਪਹਿਲਾਂ ਤੋਂ ਹੀ ਲਗਾਤਾਰ ਕੰਮ ਕਰ ਰਹੇ ਹਨ। 2018 ਵਿੱਚ BIMSTEC ministers ਨੇ ਡਿਜੀਟਲ connectivity ਵਧਾਉਣ ਦੇ ਲਈ India mobile congress ਵਿੱਚ ਹਿੱਸਾ ਲਿਆ ਸੀ। ਇਸੇ ਤਰ੍ਹਾਂ, ਅਸੀਂ ਰੱਖਿਆ ਦੇ ਖੇਤਰ ਵਿੱਚ, ਆਪਦਾ ਪ੍ਰਬੰਧਨ ਦੇ ਖੇਤਰ ਵਿੱਚ, ਸਪੇਸ ਦੇ ਖੇਤਰ ਵਿੱਚ, ਵਾਤਾਵਰਣ ਦੇ ਖੇਤਰ ਵਿੱਚ ਅਤੇ ਖੇਤੀਬਾੜੀ, ਵਪਾਰ ਦੇ ਖੇਤਰ ਵਿੱਚ ਵੀ ਮਿਲ ਕੇ ਕੰਮ ਕਰ ਰਹੇ ਹਾਂ। ਸਾਡੇ ਇਹ ਸਾਰੇ ਖੇਤਰ ਜਿਤਨੇ ਮਜ਼ਬੂਤ ਹੋਣਗੇ, ਜਿਤਨੇ ਆਧੁਨਿਕ ਬਣਨਗੇ, ਉਤਨਾ ਹੀ ਫਾਇਦਾ ਸਾਡੇ startups ਨੂੰ ਹੋਵੇਗਾ। ਇਹ ਇੱਕ value creation cycle ਹੈ। ਯਾਨੀ, ਅਸੀਂ ਇਨਫ੍ਰਾਸਟ੍ਰਕਚਰ, ਐਗ੍ਰੀਕਲਚਰ ਅਤੇ ਬਿਜ਼ਨਸ ਜਿਹੇ ਖੇਤਰਾਂ ਵਿੱਚ ਆਪਣੇ ਸਬੰਧਾਂ ਨੂੰ ਮਜ਼ਬੂਤ ਕਰ ਰਹੇ ਹਾਂ, ਇਸ ਨਾਲ ਸਾਡੇ startups ਦੇ ਲਈ ਨਵੇਂ ਅਵਸਰ ਪੈਦਾ ਹੋ ਰਹੇ ਹਨ। ਅਤੇ ਜਿਤਨਾ ਸਾਡੇ startups ਮਜ਼ਬੂਤ ਹੋਣਗੇ, ਸਾਡੇ ਸਾਰੇ sectors ਵਿੱਚ ਵਿਕਾਸ ਉਤਨੀ ਹੀ ਰਫਤਾਰ ਪਕੜੇਗਾ।
ਸਾਥੀਓ,
ਵਿਅਕਤੀਗਤ ਰੂਪ ਨਾਲ ਇੱਥੇ ਸਾਰੇ startups ਆਪਣੇ ਅਨੁਭਵਾਂ ਨੂੰ ਇੱਕ ਦੂਸਰੇ ਨਾਲ share ਕਰ ਹੀ ਰਹੇ ਹਨ। ਲੇਕਿਨ ਬਦਲਾਅ ਦੀ ਇਤਨੀ ਬੜੀ ਯਾਤਰਾ ਵਿੱਚ ਹਰ ਦੇਸ਼ ਦੇ ਵੀ ਆਪਣੇ ਅਨੁਭਵ ਹੁੰਦੇ ਹਨ। ਭਾਰਤ ਨੇ ਆਪਣੇ 5 ਸਾਲ ਦੇ ਅਨੁਭਵਾਂ ਨੂੰ ਸਾਂਝਾ ਕਰਨ ਦੇ ਲਈ ‘Evolution of Startup India’ ਨਾਮ ਨਾਲ ਇੱਕ booklet ਵੀ ਅੱਜ ਜਾਰੀ ਕੀਤੀ ਹੈ। ਮੈਂ ਚਾਹੁੰਦਾ ਹਾਂ, ਇਸੇ ਤਰ੍ਹਾਂ ਹੀ ਹਰ BIMSTEC ਦੇਸ਼ ਵੀ ਸਮੇਂ-ਸਮੇਂ ‘ਤੇ ਆਪਣੇ ਅਨੁਭਵਾਂ ਨੂੰ ਇੱਕ ਦੂਸਰੇ ਨਾਲ ਸਾਂਝਾ ਕਰਨ। ਤੁਹਾਡੇ ਇਹ ਅਨੁਭਵ ਸਾਨੂੰ ਸਾਰਿਆਂ ਨੂੰ ਸਿੱਖਣ ਵਿੱਚ ਮਦਦ ਕਰਨਗੇ। ਉਦਾਹਰਣ ਦੇ ਤੌਰ ‘ਤੇ, ਭਾਰਤ ਦੀ 5 ਸਾਲ ਦੀ ਸਟਾਰਟਅੱਪ ਯਾਤਰਾ ਨੂੰ ਦੇਖੋ। ਜਦ Startup India mission ਦੀ ਸ਼ੁਰੂਆਤ ਕੀਤੀ ਗਈ ਸੀ, ਤਾਂ ਸਾਡੇ ਸਾਹਮਣੇ ਵੀ ਕਈ ਚੁਣੌਤੀਆਂ ਸਨ। ਲੇਕਿਨ ਅੱਜ ਭਾਰਤ ਦੁਨੀਆ ਦੇ ਸਭ ਤੋਂ ਬੜੇ startup ecosystem ਵਿੱਚੋਂ ਇੱਕ ਹੈ। ਅੱਜ 41 ਹਜ਼ਾਰ ਤੋਂ ਜ਼ਿਆਦਾ startups ਸਾਡੇ ਦੇਸ਼ ਵਿੱਚ ਕਿਸੇ ਨਾ ਕਿਸੇ ਅਭਿਯਾਨ ਵਿੱਚ ਲਗੇ ਹੋਏ ਹਨ। ਇਨ੍ਹਾਂ ਵਿੱਚੋਂ 5700 ਤੋਂ ਜ਼ਿਆਦਾ startups IT sector ਵਿੱਚ ਹਨ, 3600 ਤੋਂ ਜ਼ਿਆਦਾ Startups health sector ਵਿੱਚ ਬਣੇ ਹਨ, ਤਾਂ ਕਰੀਬ 1700 startups ਐਗ੍ਰੀਕਲਚਰ ਸੈਕਟਰ ਵਿੱਚ ਆਏ ਹਨ।
ਸਾਥੀਓ,
ਇਹ startups ਅੱਜ business ਦੀ demographic characteristic ਵੀ ਬਦਲ ਰਹੇ ਹਨ। ਅੱਜ ਭਾਰਤ ਵਿੱਚ 44 ਪ੍ਰਤੀਸ਼ਤ recognized startups, ਉਸ ਵਿੱਚ ਮਹਿਲਾਵਾਂ ਡਾਇਰੈਕਟਰ ਹਨ, ਅਤੇ ਵੱਡੀ ਸੰਖਿਆ ਵਿੱਚ ਮਹਿਲਾਵਾਂ ਇਨ੍ਹਾਂ ਵਿੱਚ ਕੰਮ ਵੀ ਕਰ ਰਹੀਆਂ ਹਨ। ਅੱਜ ਆਮ ਆਰਥਿਕ background ਤੋਂ ਆਉਣ ਵਾਲੇ ਯੁਵਾ ਵੀ ਆਪਣੀ ਪ੍ਰਤਿਭਾ, ਆਪਣੀ ਸੋਚ ਨੂੰ ਜ਼ਮੀਨ ‘ਤੇ ਉਤਾਰ ਸਕ ਰਹੇ ਹਨ। ਇਸ ਦੇ ਨਤੀਜੇ ਵੀ ਅੱਜ ਸਾਡੇ ਸਾਹਮਣੇ ਹਨ। 2014 ਵਿੱਚ ਭਾਰਤ ਦੇ ਕੇਵਲ 4 startup unicorn club ਵਿੱਚ ਸਨ, ਲੇਕਿਨ ਅੱਜ 30 ਤੋਂ ਜ਼ਿਆਦਾ startups, 1 billion ਮਾਰਕ ਨੂੰ ਪਾਰ ਕਰ ਚੁੱਕੇ ਹਨ। ਤੁਹਾਨੂੰ ਹੈਰਾਨੀ ਹੋਵੇਗੀ, ਇਸ ਵਿੱਚ ਵੀ ਸਾਡੇ 11 startups ਸਾਲ 2020 ਵਿੱਚ ਯੂਨੀਕੌਰਨ ਕਲੱਬ ਵਿੱਚ ਸ਼ਾਮਲ ਹੋਏ ਹਨ। ਯਾਨੀ, ਕੋਰੋਨਾ ਕਾਲ ਦੇ ਇਸ ਕਠਿਨ ਸਾਲ ਵਿੱਚ!
ਸਾਥੀਓ,
ਭਾਰਤ ਨੇ ਮਹਾਮਾਰੀ ਦੇ ਮੁਸ਼ਕਿਲ ਸਮੇਂ ਵਿੱਚ ਹੀ ‘ਆਤਮਨਿਰਭਰ ਭਾਰਤ’ ਅਭਿਯਾਨ ਵੀ ਸ਼ੁਰੂ ਕੀਤਾ। ਇਸ ਵਿੱਚ ਵੀ ਸਾਡੇ startups ਅੱਜ ਵੱਡੀ ਭੂਮਿਕਾ ਨਿਭਾ ਰਹੇ ਹਨ। ਮਹਾਮਾਰੀ ਦੇ ਦੌਰਾਨ ਜਦੋਂ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਆਪਣੇ survival ਦੇ ਲਈ ਸੰਘਰਸ਼ ਕਰ ਰਹੀਆਂ ਸਨ, ਭਾਰਤ ਵਿੱਚ startups ਦੀ ਇੱਕ ਨਵੀਂ ਫੌਜ ਤਿਆਰ ਹੋ ਰਹੀ ਸੀ। ਦੇਸ਼ ਵਿੱਚ sanitizers ਤੋਂ ਲੈ ਕੇ PPE ਕਿੱਟਸ ਦੀ ਜ਼ਰੂਰਤ ਸੀ, supply chains ਦੀ ਜ਼ਰੂਰਤ ਸੀ, ਉਸ ਵਿੱਚ ਸਾਡੇ startups ਨੇ ਵੱਡੀ ਭੂਮਿਕਾ ਨਿਭਾਈ। ਲੋਕਲ ਜ਼ਰੂਰਤਾਂ ਦੇ ਲਈ ਲੋਕਲ startups ਖੜ੍ਹੇ ਹੋਏ। ਇੱਕ ਸਟਾਰਟਅੱਪ ਨੇ ਗਾਹਕਾਂ ਨੂੰ ਰਸੋਈ ਦਾ ਜ਼ਰੂਰੀ ਸਮਾਨ ਪਹੁੰਚਾਉਣ ਦਾ ਕੰਮ ਕੀਤਾ, ਤਾਂ ਕਿਸੇ ਨੇ ਦਵਾਈਆਂ ਦੀ doorstep delivery ਸ਼ੁਰੂ ਕਰਵਾਈ। ਕਿਸੇ startups ਨੇ frontline workers ਦੇ ਲਈ transportation ਦੇ ਸੰਸਾਧਨ ਉਪਲੱਬਧ ਕਰਵਾਏ, ਤਾਂ ਦੂਸਰੇ ਨੇ online study material ਤਿਆਰ ਕੀਤਾ। ਯਾਨੀ, ਇਨ੍ਹਾਂ ਸਟਾਰਟਅੱਪਸ ਨੇ ‘ਆਪਦਾ ਵਿੱਚ ਅਵਸਰ’ ਵੀ ਖੋਜਿਆ, ਅਤੇ ਬਿਪਦਾ ਵਿੱਚ ਵਿਸ਼ਵਾਸ ਵੀ ਬੰਨ੍ਹਿਆ।
ਸਾਥੀਓ,
ਅੱਜ startups ਦੀ ਸਫਲਤਾ ਦੀਆਂ ਇਹ ਕਹਾਣੀਆਂ ਕੇਵਲ ਵੱਡੇ ਸ਼ਹਿਰਾਂ ਤੱਕ ਹੀ ਸੀਮਤ ਨਹੀਂ ਹਨ। ਤੁਸੀਂ ਦੇਖੋ, ਅੱਜ 8 ਅਵਾਡਸ ਤਾਂ ਅਜਿਹੇ startups ਨੂੰ ਮਿਲੇ ਹਨ ਜੋ metro cities ਵਿੱਚ ਨਹੀਂ, ਬਲਕਿ ਛੋਟੇ-ਛੋਟੇ ਸ਼ਹਿਰਾਂ ਵਿੱਚ ਖੜ੍ਹੇ ਹੋਏ ਹਨ। ਕੋਈ ਲਖਨਊ ਤੋਂ ਹੈ, ਕੋਈ ਭੋਪਾਲ ਤੋਂ ਹੈ, ਕੋਈ ਸੋਨੀਪਤ ਤੋਂ ਹੈ, ਤਾਂ ਕੋਈ ਕੋਚੀ ਅਤੇ ਤਿਰੂਵੰਨਤਪੁਰਮ ਤੋਂ ਹੈ। ਕਿਉਂਕਿ ਅੱਜ ਭਾਰਤ ਦਾ ਹਰ ਰਾਜ Startup India mission ਵਿੱਚ ਭਾਗੀਦਾਰ ਹੈ। ਹਰ ਰਾਜ ਆਪਣੀ ਲੋਕਲ ਸੰਭਾਵਨਾਵਾਂ ਦੇ ਹਿਸਾਬ ਨਾਲ startups ਨੂੰ support ਅਤੇ incubate ਕਰ ਰਿਹਾ ਹੈ। ਅਤੇ ਇਸੇ ਦਾ ਨਤੀਜਾ ਹੈ ਕਿ, ਅੱਜ ਭਾਰਤ ਦੇ 80 ਪ੍ਰਤੀਸ਼ਤ ਜ਼ਿਲ੍ਹੇ startup movement ਨਾਲ ਜੁੜ ਚੁੱਕੇ ਹਨ। ਸਾਡੇ 45 ਪ੍ਰਤੀਸ਼ਤ startups ਅੱਜ tier-2 ਅਤੇ tier-3 ਸ਼ਹਿਰਾਂ ਵਿੱਚ ਆਉਂਦੇ ਹਨ, ਜੋ ਕਿ ਲੋਕਲ products ਦੇ ਬ੍ਰਾਂਡ ਅੰਬੈਸਡਰ ਦੀ ਤਰ੍ਹਾਂ ਕੰਮ ਕਰ ਰਹੇ ਹਨ।
ਸਾਥੀਓ,
ਅੱਜ ਲੋਕਾਂ ਵਿੱਚ ਸਿਹਤ ਅਤੇ ਖਾਣਪਾਣ ਨੂੰ ਲੈ ਕੇ ਜੋ ਜਾਗਰੂਕਤਾ ਵਧੀ ਹੈ, ਜੋ healthy ਬਦਲਾਅ ਹੋ ਰਹੇ ਹਨ, ਉਸ ਵਿੱਚ ਵੀ startups ਦੇ ਲਈ ਨਵੇਂ ਅਵਸਰ ਬਣ ਰਹੇ ਹਨ। ਇੱਕ ਤਰ੍ਹਾਂ ਨਾਲ ਅੱਜ ਜੇਕਰ ਕੋਈ evergreen sector ਹੈ ਤਾਂ ਉਹ food and agriculture sector ਹੀ ਹੈ। ਭਾਰਤ ਵਿੱਚ ਇਨ੍ਹਾਂ ਸੈਕਟਰਸ ਦੀ ਗ੍ਰੋਥ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। Agriculture ਨਾਲ ਜੁੜੇ infrastructure ਨੂੰ ਆਧੁਨਿਕ ਬਣਾਉਣ ਦੇ ਲਈ ਦੇਸ਼ ਨੇ ਇੱਕ ਲੱਖ ਕਰੋੜ ਦਾAgri Infra fund ਵੀ ਬਣਾਇਆ ਹੈ। ਇਸ ਨਾਲ ਸਾਡੇ start-ups ਦੇ ਲਈ ਨਵੇਂ ਰਾਸਤੇ ਖੁੱਲ੍ਹੇ ਹਨ। ਅੱਜ startups ਕਿਸਾਨਾਂ ਦੇ ਨਾਲ collaboration ਕਰ ਰਹੇ ਹਨ। Farm से Table ਤੱਕ ਖੁਰਾਕੀ ਉਤਪਾਦ ਹੋਰ ਅਸਾਨੀ ਨਾਲ, ਬਿਹਤਰ ਕੁਆਲਿਟੀ ਦੇ ਨਾਲ ਪਹੁੰਚਣ, ਇਸ ਵਿੱਚ ਵੀ startups ਆਪਣੀ ਭੂਮਿਕਾ ਨਿਭਾ ਰਹੇ ਹਨ।
ਸਾਥੀਓ,
ਸਾਡੇ Start-up world ਦੀ ਸਭ ਤੋਂ ਵੱਡੀ USP ਹੈ- ਉਨ੍ਹਾਂ ਦੀ Disruption and Diversification capacity. Disruption ਇਸ ਲਈ, ਕਿਉਂਕਿ ਇਹ Start-ups ਅੱਜ ਨਵੀਂ approach, ਨਵੀਂ technology, ਅਤੇ ਨਵੇਂ ਤੌਰ ਤਰੀਕਿਆਂ ਨੂੰ ਜਨਮ ਦੇ ਰਹੇ ਹਨ। ਇੱਕ ਹੀ ਪਟੜੀ ‘ਤੇ ਚਲਦੇ ਜਾਣ ਦੀ ਜੋ ਸੋਚ ਸੀ, ਸਾਡੇ start-ups ਉਸ ਨੂੰ ਬਦਲ ਰਹੇ ਹਨ। ਅਤੇ ਦੂਸਰਾ ਹੈ diversification. ਤੁਸੀਂ ਦੇਖੋ, ਅੱਜ ਕਿੰਨੇ ਸਾਰੇ start-ups ਆ ਰਹੇ ਹਨ, ਅਤੇ ਸਭ ਅਲੱਗ-ਅਲੱਗ ideas ਨਾਲ। ਇਹ startups ਹਰ sector ਵਿੱਚ ਹਨ, ਹਰ sector ਵਿੱਚ ਇੱਕ ਨਵੀਂ ਕ੍ਰਾਂਤੀ ਕਰ ਰਹੇ ਹਨ। ਅੱਜ ਸਾਡੇ startups ਦਾ ਜੋ scale ਹੈ, ਜੋ substance ਹੈ ਉਹ ਬੇਮਿਸਾਲ ਹੈ। ਅਤੇ ਸਭ ਤੋਂ ਵੱਡੀ ਗੱਲ, ਇਨ੍ਹਾਂ startups ਨੂੰ pragmatism ਤੋਂ ਵੀ ਜ਼ਿਆਦਾ passion ਗਾਈਡ ਕਰ ਰਿਹਾ ਹੈ। ਜਦੋਂ ਵੀ ਕਿਸੇ ਖੇਤਰ ਵਿੱਚ ਨਵੀਂ ਚੁਣੌਤੀ ਆਉਂਦੀ ਹੈ, ਤਾਂ ਕੋਈ ਨਾ ਕੋਈ startups ਸਾਹਮਣੇ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਇਹ ਕੰਮ ਅਸੀਂ ਕਰਾਂਗੇ।
ਭਾਰਤ ਵੀ ਅੱਜ ਇਸੇ startup spirit ਨਾਲ ਕੰਮ ਕਰ ਰਿਹਾ ਹੈ। ਪਹਿਲਾਂ ਜਦੋਂ ਵੀ ਕੋਈ ਨਵੀਂ ਪਰਿਸਥਿਤੀ ਆਉਂਦੀ ਸੀ, ਜਦੋਂ ਵੀ ਕੁਝ ਨਵਾਂ ਕਰਨਾ ਹੁੰਦਾ ਸੀ ਤਾਂ ਪੁੱਛਿਆ ਜਾਂਦਾ ਸੀ ਕਿ ‘Who will do it’? ਲੇਕਿਨ ਅੱਜ ਦੇਸ਼ ਖੁਦ ਇਹ ਕਹਿੰਦਾ ਹੈ ਕਿ ‘We will do it’. ਡਿਜੀਟਲ ਪੇਮੈਂਟਸ ਹੋਣ, ਸੋਲਰ ਸੈਕਟਰ ਦਾ ਨਿਰਮਾਣ ਹੋਵੇ, ਜਾਂ AI revolution ਹੋਵੇ, ਦੇਸ਼ ਨੇ ਪੁੱਛਿਆ ਨਹੀਂ ਕਿ ‘Who will do it’? ਦੇਸ਼ ਨੇ ਤੈਅ ਕੀਤਾ- ‘We will do it’. ਅਤੇ ਰਿਜਲਟਸ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਹਨ। ਅੱਜ BHIM UPI ਨੇ ਪੇਮੈਂਟ ਸਿਸਟਮ ਨੂੰ revolutionize ਕਰ ਦਿੱਤਾ ਹੈ। ਦਸੰਬਰ ਵਿੱਚ ਹੀ ਭਾਰਤ ਵਿੱਚ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਟ੍ਰਾਂਜੈਕਸ਼ਨ, UPI ਦੇ ਮਾਧਿਅਮ ਨਾਲ ਹੋਇਆ ਹੈ। ਸੋਲਰ sectors ਵਿੱਚ ਭਾਰਤ ਦੁਨੀਆ ਦੀ ਅਗਵਾਈ ਕਰਨ ਵੱਲ ਵਧ ਰਿਹਾ ਹੈ। ਹੁਣੇ ਹਾਲ ਦੇ ਹੀ ਇੱਕ ਅਧਿਐਨ ਦੇ ਮੁਤਾਬਕ ਦੁਨੀਆ ਦੇ ਵੱਡੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ AI ਦਾ ਇਸਤੇਮਾਲ ਵੀ ਕਾਫੀ ਤੇਜ਼ੀ ਨਾਲ ਵਧਿਆ ਹੈ।
ਸਾਥੀਓ,
ਜਿਵੇਂ startups ਕਿਸੇ ਵੀ ਖੇਤਰ ਵਿੱਚ barriers ਨੂੰ ਤੋੜ ਕੇ ਹੱਲ ਦਿੰਦੇ ਹਨ, ਉਵੇਂ ਹੀ ਭਾਰਤ ਅੱਜ ਹਰ ਖੇਤਰ ਵਿੱਚ ਪੁਰਾਣੇ barriers ਤੋੜ ਰਿਹਾ ਹੈ। ਅੱਜ ਦੇਸ਼ ਵਿੱਚ ਗ਼ਰੀਬਾਂ ਨੂੰ, ਕਿਸਾਨਾਂ ਨੂੰ, ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ DBT ਦੇ ਜ਼ਰੀਏ, direct benefit transfer ਦੇ ਜ਼ਰੀਏ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਮਿਲ ਰਹੀ ਹੈ। ਇਸ ਨਾਲ ਆਮ ਜਨਤਾ ਨੂੰ ਪਰੇਸ਼ਾਨੀਆਂ ਤੋਂ ਵੀ ਛੁਟਕਾਰਾ ਮਿਲਿਆ ਹੈ, ਅਤੇ ਦੇਸ਼ ਦੇ ਕਰੀਬ ਪੌਣੇ ਦੋ ਲੱਖ ਕਰੋੜ ਰੁਪਏ ਦਾ ਲੀਕੇਜ ਵੀ ਰੁੱਕਿਆ ਹੈ। ਇਸੇ ਤਰ੍ਹਾਂ ਅੱਜ ਸਰਕਾਰ ਨਾਲ ਜੁੜੀ ਹੋਈ, ਬੈਂਕਿੰਗ ਸੈਕਟਰ ਨਾਲ ਜੁੜੀਆਂ ਜ਼ਿਆਦਾ ਸੇਵਾਵਾਂ ਡਿਜੀਟਲ ਇੰਡੀਆ ਨੇ ਸਿੱਧੇ ਮੋਬਾਈਲ ਵਿੱਚ ਹੀ ਦੇ ਦਿੱਤੀਆਂ ਹਨ। ਦੇਸ਼ ਵਿੱਚ ਇਹ ਬਦਲਾਅ ਸਾਡੇ startups ਖੁਦ ਵੀ ਮਹਿਸੂਸ ਕਰ ਰਹੇ ਹਨ।
ਅੱਜ GeM ਪੋਰਟਲ ਦੇ ਜ਼ਰੀਏ ਸਰਕਾਰੀ ਟੈਂਡਰਸ ਵਿੱਚ ਇੱਕ startup ਨੂੰ ਵੀ ਉਤਨਾ ਹੀ ਮੌਕਾ ਮਿਲ ਰਿਹਾ ਹੈ ਜਿਤਨਾ ਕਿਸੇ ਵੱਡੀ ਕੰਪਨੀ ਨੂੰ। ਹੁਣ ਤੱਕ ਕਰੀਬ 8 ਹਜ਼ਾਰ startups GeM ਪੋਰਟਲ ‘ਤੇ ਰਜਿਸਟਰ ਹੋ ਚੁੱਕੇ ਹਨ, ਅਤੇ ਇਨ੍ਹਾਂ ਨੇ ਲਗਭਗ 2300 ਕਰੋੜ ਰੁਪਏ ਦਾ ਵਪਾਰ ਵੀ ਕੀਤਾ ਹੈ। GeM ਪੋਰਟਲ ‘ਤੇ ਕੁੱਲ ਵਪਾਰ ਅੱਜ ਲਗਭਗ 80 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਵਿੱਚ startups ਦੀ ਹਿੱਸੇਦਾਰੀ ਹੋਰ ਵੀ ਵਧੇਗੀ। ਇਹ ਪੈਸਾ ਸਾਡੇ startups ਦੇ ਪਾਸ ਪਹੁੰਚੇਗਾ ਤਾਂ ਲੋਕਲ manufacturing ਵੀ ਵਧੇਗੀ, ਵੱਡੀ ਸੰਖਿਆ ਵਿੱਚ ਯੁਵਾਵਾਂ ਨੂੰ ਰੋਜ਼ਗਾਰ ਵੀ ਮਿਲੇਗਾ, ਅਤੇ startups research ਅਤੇ innovation ਵਿੱਚ ਵੀ ਹੋਰ ਜ਼ਿਆਦਾ invest ਕਰਨਗੇ।
ਸਾਥੀਓ,
ਸਾਡੇ Startups ਨੂੰ ਪੂੰਜੀ ਦੀ ਕਮੀ ਨਾ ਹੋਵੇ, ਇਸ ਦੇ ਲਈ ਦੇਸ਼ ਨੇ ਅਨੇਕ ਕਦਮ ਉਠਾਏ ਹਨ। ਇਸੇ ਕੜੀ ਵਿੱਚ ਇੱਕ ਹੋਰ ਅਹਿਮ ਐਲਾਨ ਮੈਂ ਅੱਜ ਇਸ ਪ੍ਰੋਗਰਾਮ ਵਿੱਚ ਕਰ ਰਿਹਾ ਹਾਂ। Startups ਨੂੰ ਸ਼ੁਰੂਆਤੀ ਪੂੰਜੀ ਉਪਲੱਬਧ ਕਰਵਾਉਣ ਦੇ ਲਈ ਦੇਸ਼ ਇੱਕ ਹਜ਼ਾਰ ਕਰੋੜ ਰੁਪਏ ਦਾ Startup India seed fund launch ਕਰ ਰਿਹਾ ਹੈ। ਇਸ ਨਾਲ ਨਵੇਂ startups ਸ਼ੁਰੂ ਕਰਨ, ਅਤੇ grow ਕਰਨ ਵਿੱਚ ਮਦਦ ਮਿਲੇਗੀ। Fund of funds scheme ਦੇ ਜ਼ਰੀਏ startups ਨੂੰ equity capital raise ਕਰਨ ਵਿੱਚ ਪਹਿਲਾਂ ਤੋਂ ਹੀ ਮਦਦ ਕੀਤੀ ਜਾ ਰਹੀ ਹੈ। ਅੱਗੇ, ਸਰਕਾਰ startups ਨੂੰ ਗਾਰੰਟੀਜ਼ ਦੇ ਜ਼ਰੀਏ debt capital raise ਕਰਨ ਵਿੱਚ ਵੀ ਮਦਦ ਕਰੇਗੀ।
ਸਾਥੀਓ,
ਭਾਰਤ ਇੱਕ ਅਜਿਹਾ startup ecosystem ਬਣਨ ਦਾ ਯਤਨ ਕਰ ਰਿਹਾ ਹੈ ਜਿਸ ਦਾ ਅਧਾਰ ਸਤੰਭ Of the Youth, by the Youth, for the Youth ਦਾ ਮੰਤਰ ਹੋਵੇ। Startup India ਅਭਿਆਨ ਦੇ ਜ਼ਰੀਏ ਸਾਡੇ ਯੁਵਾਵਾਂ ਨੇ ਇਨ੍ਹਾਂ 5 ਸਾਲਾਂ ਵਿੱਚ ਇਸ ਦੀ ਮਜ਼ਬੂਤ ਨੀਂਹ ਤਿਆਰ ਕੀਤੀ ਹੈ। ਹੁਣ ਸਾਨੂੰ ਅਗਲੇ 5 ਸਾਲਾਂ ਦਾ ਟੀਚਾ ਤੈਅ ਕਰਨਾ ਹੈ। ਅਤੇ ਇਹ ਟੀਚਾ ਹੋਣਾ ਚਾਹੀਦਾ ਹੈ ਕਿ ਸਾਡੇ startups, ਸਾਡੇ unicorns ਹੁਣ global giants ਦੇ ਤੌਰ ‘ਤੇ ਉਭਰਨ। Futuristic technologies ਵਿੱਚ ਸਾਡੇ startups lead ਕਰਨ। ਇਹ ਸੰਕਲਪ ਅਸੀਂ ਸਾਰੇ BIMSTEC ਦੇਸ਼ਾਂ ਦਾ ਸਮੂਹਿਕ ਸੰਕਲਪ ਹੋਵੇ ਤਾਂ ਬਹੁਤ ਵੱਡੀ ਆਬਾਦੀ ਨੂੰ ਇਸ ਦਾ ਲਾਭ ਮਿਲੇਗਾ, ਸਾਰੇ ਦੇਸ਼ਾਂ ਦੇ ਲੋਕਾਂ ਦਾ ਜੀਵਨ ਹੋਰ ਬਿਹਤਰ ਹੋਵੇਗਾ। ਮੈਂ ਜਦੋਂ BIMSTEC ਨਾਲ ਜੁੜੇ ਸਾਥੀ ਦੇਸ਼ਾਂ ਦੇ ਸਟਾਰਟਅੱਪਸ ਦੀ Success stories ਦੇਖਦਾ ਹਾਂ, ਸੁਣਦਾ ਹਾਂ, ਤਾਂ ਮੇਰੀ ਖੁਸ਼ੀ ਹੋਰ ਵਧ ਜਾਂਦੀ ਹੈ। ਮੇਰੀ BIMSTEC ਦੇਸ਼ਾਂ ਦੇ ਸਾਰੇ ਸਟਾਰਟ-ਅੱਪਸ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਮੈਨੂੰ ਵਿਸ਼ਵਾਸ ਹੈ, ਇਸ ਨਵੇਂ ਦਹਾਕੇ ਵਿੱਚ ਅਸੀਂ ਸਾਰੇ ਨਾਲ ਮਿਲ ਕੇ ਇਸ ਪੂਰੇ ਖੇਤਰ ਵਿੱਚ ਸਟਾਰਟ-ਅੱਪਸ ਨੂੰ ਨਵੀਂ ਪਹਿਚਾਣ ਦਿਵਾਵਾਂਗੇ, BIMSTEC ਦੇਸ਼ਾਂ ਦੇ ਸਟਾਰਟਅੱਪਸ ਦੀ ਤਾਕਤ ਦਾ ਅਹਿਸਾਸ ਪੂਰੇ ਵਿਸ਼ਵ ਨੂੰ ਕਰਾਵਾਂਗੇ। ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਅਤੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
***
ਡੀਐੱਸ/ਵੀਜੇ
(Release ID: 1689246)
Visitor Counter : 126
Read this release in:
Marathi
,
Manipuri
,
Telugu
,
Kannada
,
English
,
Urdu
,
Hindi
,
Bengali
,
Assamese
,
Gujarati
,
Odia
,
Tamil
,
Malayalam