ਸੂਚਨਾ ਤੇ ਪ੍ਰਸਾਰਣ ਮੰਤਰਾਲਾ
51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੀ ਪਹਿਲੀ ਫਿਲਮ: ਵਿੰਟਰਬਰਗ ਦੀ ‘ਅਨਦਰ ਰਾਊਂਡ’
ਡਾਇਰੈਕਟਰ ਨੇ ਕਿਹਾ, “ਸ਼ੁਰੂਆਤ ਵਜੋਂ ਇਹ ਸ਼ੁੱਧ ਅਲਕੋਹਲ ਦਾ ਜਸ਼ਨ ਸੀ ਪਰ ਇਹ ਜ਼ਿੰਦਗੀ ਦੇ ਜਸ਼ਨ ਵਿੱਚ ਬਦਲ ਗਈ”
51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੀ ਡੈਨਮਾਰਕ ਦੇ ਫਿਲਮਕਾਰ ਥੋਮਸ ਵਿੰਟਰਬਰਗ ਦੀ ਫ਼ੀਲਮ ‘ਅਨਦਰ ਰਾਊਂਡ’ ਦੀ ਸਕ੍ਰੀਨਿੰਗ ਨਾਲ ਕਲਾ ਅਕੈਡਮੀ ਵਿਖੇ ਅੱਜ ਗੋਆ ਵਿੱਚ ਸ਼ੁਰੂਆਤ ਹੋਈ। ਫੈਸਟੀਵਲ ਦੀ ਸ਼ੁਰੂਆਤੀ ਫਿਲਮ 93ਵੇਂ ਆਸਕਰ ਅਵਾਰਡ ਲਈ ਡੈਨਮਾਰਕ ਦੀ ਸਰਕਾਰੀ ਐਂਟਰੀ ਹੈ, ਇਸ ਫਿਲਮ ਦਾ ਇਹ ਭਾਰਤੀ ਪ੍ਰੀਮੀਅਰ ਵੀ ਸੀ।
51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਸ਼ੁਰੂਆਤੀ ਸਮਾਗਮ ਦੌਰਾਨ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਇਨਡੋਰ ਸਟੇਡੀਅਮ ਵਿਖੇ ਅੱਜ ਪਹਿਲਾਂ ਇਸ ਦਾ ਟ੍ਰੇਲਰ ਵੀ ਦਿਖਾਇਆ ਗਿਆ। ਇੱਕ ਵੀਡੀਓ ਜ਼ਰੀਏ ਆਪਣੀ ਫਿਲਮ ਬਾਰੇ ਬੋਲਦਿਆਂ ਅਤੇ ਭਾਰਤ ਦੇ ਸਿਨੇਮਾ ਪ੍ਰੇਮੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦਿਆਂ ਵਿੰਟਰਬਰਗ ਨੇ ਕਿਹਾ, “ਸ਼ੁਰੂਆਤ ਵਜੋਂ ਇਹ ਸ਼ੁੱਧ ਅਲਕੋਹਲ ਦਾ ਜਸ਼ਨ ਸੀ ਲੇਕਿਨ ਇਹ ਜ਼ਿੰਦਗੀ ਦੇ ਜਸ਼ਨ ਵਿੱਚ ਬਦਲ ਗਈ।”
ਇੱਫੀ ’ਤੇ ਦਿਖਾਈ ਇਸ ਸਿਤਾਰਿਆਂ ਭਰੀ ਫਿਲਮ ਵਿੱਚ ਕਾਨਜ਼ ਦੇ ਬਿਹਤਰੀਨ ਐਕਟਰ ਅਵਾਰਡੀ ਮੈਡਸ ਮਿਕੇਲਸਨ ਵੀ ਹਨ। 12 ਸਤੰਬਰ 2020 ਨੂੰ ਇਸ ਫਿਲਮ ਦਾ ਟਰਾਂਟੋ ਅੰਤਰਰਾਸ਼ਟੀ ਫਿਲਮ ਫੈਸਟੀਵਲ ਵਿੱਚ ਵਿਸ਼ਵ ਪੱਧਰ ਦਾ ਪ੍ਰੀਮੀਅਰ ਸੀ। ਇਹ 24 ਸਤੰਬਰ 2020 ਨੂੰ ਨੋਰਡਿਸਕ ਫਿਲਮ ਦੁਆਰਾ ਡੈਨਮਾਰਕ ਵਿੱਚ ਰਿਲੀਜ਼ ਕੀਤੀ ਗਈ ਸੀ, ਅਤੇ ਅਕਤੂਬਰ 2020 ਵਿੱਚ ਐਡੀਲੈਡ ਫਿਲਮ ਫੈਸਟੀਵਲ ਵਿੱਚ ਦਿਖਾਈ ਗਈ ਸੀ।
****
ਕੇਐੱਸ/ ਡੀਜੇਐੱਮ/ ਐੱਸਸੀ/ ਪੀਐੱਮ
(Release ID: 1689238)
Visitor Counter : 196